ਸਰਕਾਰੀ ਮਹਿਕਮਿਆਂ ਵੱਲ 1 ਕਰੋੜ 70 ਲੱਖ ਤੋ ਵਧ ਬਿਜਲੀ ਬਿੱਲਾਂ ਦਾ ਬਕਾਇਆ - AZAD SOCH ਸਰਕਾਰੀ ਮਹਿਕਮਿਆਂ ਵੱਲ 1 ਕਰੋੜ 70 ਲੱਖ ਤੋ ਵਧ ਬਿਜਲੀ ਬਿੱਲਾਂ ਦਾ ਬਕਾਇਆ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
PSPCL

ਸਰਕਾਰੀ ਮਹਿਕਮਿਆਂ ਵੱਲ 1 ਕਰੋੜ 70 ਲੱਖ ਤੋ ਵਧ ਬਿਜਲੀ ਬਿੱਲਾਂ ਦਾ ਬਕਾਇਆ

352

ਸ਼ੇਰਪੁਰ, 10 ਮਾਰਚ (ਯਾਦਵਿੰਦਰ ਸਿੰਘ ਮਾਹੀ ) – ਦਲਿਤਾਂ-ਗਰੀਬਾਂ ਤੇ ਪਿੰਡਾਂ ਦੇ ਆਮ ਲੋਕਾਂ ਦਾ ਇੱਕ ਜਾਂ ਦੋ ਬਿਜਲੀ ਬਿੱਲ ਨਾਂ ਭਰਨ ਤੇ ਬਿਜਲੀ ਦਾ ਕੁਨੈਕਸ਼ਨ ਕੱਟਣ ਵਾਲਾ ਪਾਵਰਕਾਮ  ਸਰਕਾਰੀ ਮਹਿਕਮਿਆਂ ਵੱਲ ਕਰੋੜਾਂ ਦਾ ਬਕਾਇਆ ਖੜ੍ਹਾ ਹੋਣ ਦੇ ਬਾਵਜੂਦ ਵੀ ਇਹਨਾਂ ਵੱਲ ਝਾਂਕਣ ਦੀ ਹਿੰਮਤ ਕਿਉਂ ਨਹੀਂ ਕਰ ਰਿਹਾ ਇਹ ਗਹਿਰੀ ਚਿੰਤਾ ਦਾ ਵਿਸ਼ਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਵਰਕਾਮ ਵੱਲੋਂ ਕਾਨੂੰਨ ਤਾਂ ਸਿਰਫ ਗਰੀਬ ਤੇ ਮਜ਼ਦੂਰ ਲੋਕਾਂ ਲਈ ਬਣਾਇਆ ਗਿਆ ਹੈ ਜਦਕਿ ਸਰਕਾਰੀ ਅਦਾਰਿਆਂ ਲਈ ਕੋਈ ਕਾਨੂੰਨ ਨਹੀਂ। ਪਾਵਰਕਾਮ ਦਫਤਰ ਸ਼ੇਰਪੁਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਾਟਰ ਸਪਲਾਈ ਵਿਭਾਗ ਸ਼ੇਰਪੁਰ ਵੱਲ 23 ਲੱਖ 24000 ਹਜ਼ਾਰ, ਵਾਟਰ ਸਪਲਾਈ ਵਿਭਾਗ ਖੇੜੀ ਕਲਾਂ ਵੱਲ 24 ਲੱਖ 59000 ਹਜ਼ਾਰ, ਵਾਟਰ ਸਪਲਾਈ ਵਿਭਾਗ ਕਾਤਰੋਂ ਵੱਲ 41 ਲੱਖ 65000 ਹਜਾਰ, ਵਾਟਰ ਸਪਲਾਈ ਵਿਭਾਗ ਈਨਾ ਬਾਜਵਾ 25 ਲੱਖ 12000 ਹਜ਼ਾਰ, ਵਾਟਰ ਸਪਲਾਈ ਵਿਭਾਗ ਖੇੜੀ ਖੁਰਦ 77000 ਹਜ਼ਾਰ, ਵਾਟਰ ਸਪਲਾਈ ਵਿਭਾਗ ਬੜੀ 4 ਲੱਖ 5000 ਹਜ਼ਾਰ, ਵਾਟਰ ਸਪਲਾਈ ਵਿਭਾਗ ਟਿੱਬਾ 9 ਲੱਖ 85000 ਹਜ਼ਾਰ, ਵਾਟਰ ਸਪਲਾਈ ਵਿਭਾਗ ਪਿੰਡ ਕਮੇਟੀ ਰਾਮ ਨਗਰ ਛੰਨਾ ਵੱਲ 16 ਲੱਖ 15000 ਹਜ਼ਾਰ, ਵਾਟਰ ਸਪਲਾਈ ਵਿਭਾਗ ਪਿੰਡ ਕਾਲਾਬੂਲਾ ਵੱਲ 2 ਲੱਖ 87000 ਹਜ਼ਾਰ ਰੁਪਏ ਬਿਜਲੀ ਬਿੱਲਾਂ ਦਾ ਬਕਾਇਆ ਖੜ•ਾਂ ਹੈ। ਜਦਕਿ ਕਮਿਊਨਟੀ ਹੈਲਥ ਸੈਂਟਰ ਸ਼ੇਰਪੁਰ ਵੱਲ 5 ਲੱਖ 65000 ਹਜ਼ਾਰ ਰੁਪਏ, ਸ਼ੇਰਪੁਰ ਗ੍ਰਾਂਮ ਪੰਚਾਇਤ ਨਿਕਾਸੀ ਪਾਣੀ ਵਾਲੀਆਂ ਮੋਟਰਾਂ ਦਾ 2 ਲੱਖ 8000 ਹਜ਼ਾਰ, ਤਿੰਨ ਪਿੰਡਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵੱਲ 83000 ਹਜ਼ਾਰ ਰੁਪਏ, ਥਾਣਾ ਸ਼ੇਰਪੁਰ ਵੱਲ 21 ਲੱਖ 16 ਹਜ਼ਾਰ 250 ਰੁਪਏ ਦੇ ਬਿਜਲੀ ਬਿੱਲਾਂ ਦਾ ਬਕਾਇਆ ਖੜ•ਾਂ ਹੈ। ਇਹ ਰਕਮ ਪਿਛਲੇ ਬਿੱਲਾਂ ਦੇ ਵੇਰਵਿਆਂ ਦੀ ਹੈ ਜਦਕਿ ਮੌਜੂਦਾ ਸਮੇਂ ਵਿੱਚ ਇਹ ਰਾਸ਼ੀ ਹੋਰ ਵੀ ਵਧ ਗਈ ਹੋਵੇਗੀ। ਇਹ ਸਿਰਫ ਇੱਕ ਕਸਬੇ ਦੀ ਬਿਜਲੀ ਬਿੱਲਾਂ ਦਾ ਬਕਾਇਆ ਹੈ ਜਦਕਿ ਪੂਰੇ ਪੰਜਾਬ ਦੇ ਜੇਕਰ ਬਿਜਲੀ ਬਿੱਲਾਂ ਦੇ ਬਕਾਏ ਦੀ ਗੱਲ ਕੀਤੀ ਜਾਵੇ ਤਾਂ ਇਹ ਰਕਮ ਅਰਬਾਂ ਰੁਪਏ ਵਿੱਚ ਪੁੱਜ ਜਾਵੇਗੀ। ਇੱਕ ਪਾਸੇ ਕਾਂਗਰਸ ਸਰਕਾਰ ਲਗਾਤਾਰ ਬਿਜਲੀ ਰੇਟਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਦਾ ਲੱਕ ਤੋੜਣ ਲੱਗੀ ਹੋਈ ਹੈ ਦੂਜੇ ਪਾਸੇ ਸਰਕਾਰੀ ਮਹਿਕਮਿਆਂ ਵੱਲ ਪੰਜਾਬ ਭਰ ਵਿੱਚ ਖੜ•ੇ ਕਰੋੜਾ-ਅਰਬਾਂ ਦੇ ਬਿਜਲੀ ਬਕਾਇਆਂ ਲਈ ਚੁੱਪ ਕਰਕੇ ਤਮਾਸ਼ਾ ਦੇਖ ਰਹੀ ਹੈ। ਸਰਕਾਰ ਨੂੰ ਦੂਹਰੇ ਮਾਪਦੰਡ ਅਪਨਾਉਣ ਦੀ ਬਜਾਏ ਸਖਤ ਕਾਰਵਾਈ ਕਰਦੇ ਹੋਏ ਇਹਨਾਂ ਪੈਸਿਆਂ ਦਾ ਭੁਗਤਾਨ ਲੈਣਾ ਚਾਹੀਦਾ ਹੈ। 
ਕੀ ਕਹਿੰਦੇ ਹਨ ਪਾਵਰਕਾਮ ਦੇ ਐਸ.ਡੀ.À – ਜਦੋਂ ਇਸ ਸਬੰਧੀ ਪਾਵਰਕਾਮ ਸ਼ੇਰਪੁਰ ਦੇ ਐਸ.ਡੀ.À ਸੁਖਚੈਨ ਸਿੰਘ ਕਲੇਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾ ਕਿਹਾ ਕਿ ਬੇਸ਼ੱਕ ਮਹਿਕਮੇ ਵੱਲੋਂ ਬਿਜਲੀ ਬਿੱਲਾਂ ਦੇ ਬਕਾਏ ਭਰਵਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਅਤੇ ਉਹਨਾਂ ਵੱਲੋਂ ਰੋਜ਼ਾਨਾ ਹੀ ਬਿੱਲਾਂ ਦਾ ਭੁਗਤਾਨ ਕਰਵਾਉਣ ਲਈ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਂਦਾ ਹੈ। 
Leave a Reply

Your email address will not be published. Required fields are marked *