AZAD SOCH :-
PATIALA :- ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਖ਼ਾਲਸਾ ਜ਼ੋ ਅੱਜ ਸਵੇਰੇ ਅ੍ਰਮਿੰਤ ਵੇਲੇ 4:30 ਵਜੇ ਗੁਰੂ ਚਰਨਾ ਜਾ ਵਿਰਾਜੇ। ਭਾਈ ਨਿਰਮਲ ਸਿੰਘ ਜੀ ਸਿੱਖ ਪੰਥ ਦੇ ਮਹਾਨ ਰਾਗੀ ਸਨ। ਸਿੱਖ ਪੰਥ ਵਿੱਚ ਸਮੇਂ ਸੋਂਗ ਦੀ ਲਹਿਰ ਹੈ।ਭਾਈ ਨਿਰਮਲ ਸਿੰਘ ਜੀ ਦਾ ਜਨਮ 1952 *ਚ ਫ਼ਿਰੋਜਪੁਰ ਵਿੱਚ ਹੋਇਆ ਸੀ ਤੇ ਉਨ੍ਹਾਂ ਦੀ ਉਮਰ 68 ਸਾਲ ਸੀ।
ਉਨ੍ਹਾਂ 1976 ’ਚ ਗੁਰਮਤਿ ਸੰਗੀਤ ਦਾ ਡਿਪਲੋਮਾ ਅੰਮ੍ਰਿਤਸਰ ਦੇ ਸ਼ਹੀਦ ਮਿਸ਼ਨਰੀ ਕਾਲਜ ਤੋਂ ਲਿਆ ਸੀ। ਭਾਈ ਨਿਰਮਲ ਸਿੰਘ ਖਾਲਸਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਸਾਰੇ 31 ਰਾਗਾਂ ਦਾ ਭਲੀਭਾਂਤ ਗਿਆਨ ਸੀ।
ਇਸੇ ਦੇ ਚਲਦੀਆਂ ਉਨ੍ਹਾਂ ਨੂੰ 2009 ਦੇ ਵਿੱਚ ਪਦਮਸ਼੍ਰੀ ਪੁਰਸਕਾਰ ਦਿੱਤਾ ਗਿਆ ਭਾਈ ਨਿਰਮਲ ਸਿੰਘ ਜੀ ਇਹ ਪੁਰਸਕਾਰ ਹਾਸਲ ਕਰਨ ਵਾਲੇ ਸਿੱਖ ਪੰਥ ਦੇ ਪਹਿਲੇ ਰਾਗੀ ਸਨ।ਉਨ੍ਹਾਂ ਨੂੰ ਗੁਰਮਿਤ ਸੰਗੀਤ ਦਾ ਬਹੁਤ ਗਿਆਨ ਸੀ। ਭਾਈ ਨਿਰਮਲ ਸਿੰਘ ਜੀ ਨੂੰ ਕੋਰੋਨਾ ਵਾਇਰਸ ਹੋ ਗਿਆ ਸੀ।
ਉਨ੍ਹਾਂ ਦੀ ਮੈਡੀਕਲ ਰਿਪੋਰਟ ਕੱਲ ਹੀ ਆਈ ਸੀ। ਤੇ ਪਹਿਲਾਂ ਹੀ ਆਪਣਾ ਇਲਾਜ ਕਰਾਵਾ ਰਹੇ ਸਨ। ਉਹਨ੍ਹਾਂ ਦਾ ਇਲਾਜ ਅ੍ਰਮਿੰਤਸਰ ਵਿੱਚ ਚੱਲ ਰਿਹਾ ਸੀ ਉਹ ਗੁਰੂ ਨਾਨਕ ਦੇਵ ਜੀ ਹਸਪਤਾਲ ਵਿੱਚ ਦਾਖਲ ਸਨ ਕੁੱਝ ਦਿਨ ਪਹਿਲਾਂ ਉਹ ਇੰਗਲੈਡ ਤੋਂ ਪਰਤੇ ਸਨ ਕੱਲ ਜਦੋਂ ਉਨ੍ਹਾਂ ਦੀ ਰਿਪੋਰਟ ਆਈ ਤਾਂ ਸਿਹਤ ਵਿਭਾਗ ਦੀਆਂ ਟੀਮਾਂ ਉਨ੍ਹਾਂ ਦੇ ਘਰ ਰਿਹਾਇਸ ਤੇ ਪੁੱਜ ਗਈਆਂ ਸਨ।
ਤੇ ਪੂਰੇ ਇਲਾਕੇ ਨੂੰ ਸ਼ੀਲ ਕਰ ਦਿੱਤਾ ਗਿਆ ਸੀ। ਪੂਰੇ ਇਲਾਕੇ ਨੂੰ ਸੈਨੇਟਾਈਜ਼ ਕਰ ਦਿੱਤਾ ਗਿਆ ਸੀ। ਤੇ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਟੈਸਟ ਲਈ ਮੈਡੀਕਲ ਟੀਮਾਂ ਆਪਣੇ ਨਾਲ ਲੈ ਗਈਆਂ ਸਨ। ਤੇ ਉਨ੍ਹਾਂ ਦੇ ਨਾਲ ਦੇ ਸਾਥੀਆਂ ਜ਼ੋ ਕਿ ਉਨ੍ਹਾਂ ਨਾਲ ਤਬਲੇ ਤੇ ਸੰਗੀਤ ਦੇਣ ਵਾਲੇ ਭਾਈ ਦਰਸ਼ਨ ਸਿੰਘ ਜੀ ਦਾ ਟੈਸਟ ਲਈ ਵਿਸ਼ੇਸ਼ ਟੀਮ ਜਾਂਚ ਕਰ ਰਹੀ ਹੈ। ਇਸ ਸਮੇਂ ਉਨ੍ਹਾਂ ਇਸ ਤਰ੍ਹਾਂ ਜਾਣ ਨਾਲ ਸਿੱਖ ਪੰਥ ਵਿੱਚ ਬਹੁਤ ਸੋਂਗ ਦੀ ਲਹਿਰ ਹੈ।