ਹੁਣ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਡਰੋਨ ਨਾਲ ਰੱਖੀ ਜਾਵੇਗੀ ਨਿਗਰਾਨੀ ਪੰਜਾਬ ਪੁਲਿਸ AZAD SOCH ਹੁਣ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਡਰੋਨ ਨਾਲ ਰੱਖੀ ਜਾਵੇਗੀ ਨਿਗਰਾਨੀ ਪੰਜਾਬ ਪੁਲਿਸ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਹੁਣ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਡਰੋਨ ਨਾਲ ਰੱਖੀ ਜਾਵੇਗੀ ਨਿਗਰਾਨੀ ਪੰਜਾਬ ਪੁਲਿਸ

ਹੁਣ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਡਰੋਨ ਨਾਲ ਰੱਖੀ ਜਾਵੇਗੀ ਨਿਗਰਾਨੀ ਪੰਜਾਬ ਪੁਲਿਸ

245

AZAD SOCH :-

ਪੰਜਾਬ ਸਰਕਾਰ ਹੁਣ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਤੇ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਪੰਜਾਬ ਤੇ ਪੂਰੇ ਭਾਰਤ ਵਿੱਚ ਇਸ ਸਮੇਂ ਕਰਫਿਊ ਲੱਗੀਆਂ ਹੋਇਆਂ ਹੈ। ਭਾਰਤ ਤੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਕੇਸ਼ ਸਾਮਣੇ ਆ ਰਹੇ ਹਨ। ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਪਾਜ਼ਿਟਿਵ ਮਰੀਜ਼ਾ ਦੀ ਗਿਣਤੀ 58 ਹੋ ਗਈ ਹੈ। ਪੰਜਾਬ ਵਿੱਚ ਇਹ ਵਾਇਰਸ ਹੋ ਅੱਗੇ ਆ ਫੈਲੇ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ।

ਆਮ ਜਨਤਾਂ ਤੋਂ ਲੈ ਕੇ ਪੰਜਾਬ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਕਿ ਇਸ ਵਾਇਰਸ ਤੋਂ ਬਚਿਆ ਜਾ ਸਕੇ। ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ 5 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੋਰੋਨਾ ਵਾਇਰਸ ਤੋਂ ਡਰ ਦੀਆਂ ਅੰਮ੍ਰਿਤਸਰ ਵਿੱਚ ਪਤੀ—ਪਤਨੀ ਨੇ ਆਤਮਹੱਤਿਆ ਕਰ ਲਈ ਹੈ। ਸੂਬਾ ਸਰਕਾਰ ਨੇ ਲਾਗ ਨੂੰ ਕੰਟਰੋਲ ਕਰਨ ਲਈ ਪਿਛਲੇ 13 ਦਿਨਾਂ ਤੋਂ ਪੂਰੇ ਰਾਜ ਵਿੱਚ ਕਰਫਿਊ ਲੱਗਾ ਹੈ।

ਇਸ ਤੋਂ ਬਾਅਦ ਵੀ ਬਹੁਤ ਸਾਰੇ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਲੋਕ ਘੁੰਮ ਰਹੇ ਹਨ। ਅਜਿਹੀ ਸਥਿਤੀ ਵਿੱਚ ਪੰਜਾਬ ਪੁਲਿਸ ਨੇ ਸਖਤ ਕਰਫਿਊ ਯਕੀਨੀ ਬਣਾਉਣ ਲਈ 10 ਜ਼ਿਲ੍ਹਿਆਂ ਵਿੱਚ ਡਰੋਨ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪਿਛਲੇ 48 ਘੰਟਿਆਂ ਵਿੱਚ, ਕਰਫਿਊ ਦੀ ਉਲੰਘਣਾ ਦੇ ਦੋਸ਼ ਵਿੱਚ 900 ਦੇ ਕਰੀਬ ਐਫਆਈਆਰ ਦਰਜ ਕਰਕੇ ਤਕਰੀਬਨ 1250 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 800 ਵਾਹਨ ਜ਼ਬਤ ਕਰ ਲਏ ਗਏ ਹਨ।

ਸਭ ਤੋਂ ਵੱਧ 119 ਅਤੇ ਅੰਮ੍ਰਿਤਸਰ 93 ਵਿਚ ਐਫਆਈਆਰ ਦਰਜ ਕੀਤੀ ਗਈਆਂ ਹਨ। ਪੰਜਾਬ ਪੁਲਿਸ ਡਰੋਨ ਦੀ ਵਰਤੋਂ ਵੀਂ ਕਰਨੀ ਸ਼ੁਰੂ ਕਰ ਦਿੱਤੀ ਹੈ। ਤਾਂ ਜ਼ੋ ਹਰ ਇੱਕ ਵਿਅਕਤੀ ਤੇ ਨਿਗਰਾਨੀ ਰੱਖੀ ਜਾ ਸਕੇ। ਜੋ ਕੋਈ ਕਰਫਿਊ ਦੀ ਉਲੰਘਣਾ ਕਰਦਾ ਉਸ ਤੇ ਕਾਰਵਾਈ ਕੀਤੀ ਜਾ ਸਕੇ। ਪੰਜਾਬ ਦੇ ਹੋਰਨ੍ਹਾਂ ਸ਼ਹਿਰਾਂ ਵਿੱਚ ਵੀਂ ਇਸ ਤਰ੍ਹਾਂ ਸ਼ਖਤੀ ਵਰਤੀ ਜਾ ਰਹੀ ਹੈ।

ਜ਼ੋ ਲੋਕ ਕਰਫਿਊ ਦੀ ਉਲੰਘਣਾਂ ਕਰ ਦੇ ਹਨ ਉਨ੍ਹਾਂ ਦਾ ਚਲਾਨ ਵੀਂ ਕੀਤੇ ਜਾ ਰਹੇ ਹਨ। ਤੇ ਜ਼ੁਰਮਾਨਾ ਵੀਂ ਕੀਤਾ ਲਗਾਇਆ ਗਿਆ, ਪੁਲਿਸ ਵਾਰ—ਵਾਰ ਲੋਕਾਂ ਇਹ ਹੀ ਕਹਿ ਰਹੀ ਹੈ। ਕਿ ਲੋਕ ਆਪਣੇ ਘਰਾਂ ਵਿੱਚ ਰਹਿਣ ਤਾਂ ਜ਼ੋ ਆਪਣਾ ਤੇ ਆਪਣੇ ਪਰਿਵਾਰ ਤੇ ਸਮਾਜ ਦਾ ਬਚਾ ਹੋ ਸਕੇ। ਇਸ ਸਮੇਂ ਪੂਰੇ ਦੁਨੀਆਂ ਵਿੱਚ ਇਸ ਵਾਇਰਸ ਨਾਲ ਸਥਿਤੀ ਬਹੁਤ ਖ਼ਰਾਬ ਚੱਲ ਰਹੀ ਹੈ।

ਕੋਰੋਨਾ ਵਾਇਰਸ ਨੇ ਬਹੁਤ ਸਾਰੇ ਦੇਸ਼ਾਂ ਨੂੰ ਲਪੇਟ ਵਿੱਚ ਲਿਆ

ਪ੍ਰਧਾਨ ਮੰਤਰੀ ਮੋਦੀ ਵੱਲੋਂ 5 ਅਪ੍ਰੈਲ ਨੂੰ ਵੱਜੇਂ 9 ਮਿੰਟ ਲਈ ਦੀਵੇ,ਮੋਮੋਬੱਤੀਆਂ ਬਾਲ਼ ਕੇ ਮਹਾਂਸ਼ਕਤੀ ਜਾਗ੍ਰਿਤ ਦਾ ਸੱਦਾ

ਕੋਰੋਨਾ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਵੱਧਾ ਇਲਾਜ਼ ਜਾਰੀ




Leave a Reply

Your email address will not be published. Required fields are marked *