AZAD SOCH :-
ਭਾਰਤ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ ਸਾਮਣੇ ਆ ਰਹੇ ਹਨ।ਭਾਰਤ ਕਈ ਰਾਜਾਂ ਵਿੱਚੋਂ ਇਸ ਕੋਰੋਨਾ ਵਾਇਰਸ ਕਾਰਨ ਲੋਕਾਂ ਦੀ ਮੌਤ ਵੀਂ ਹੋ ਚੁੱਕੀ ਹੈ। ਅੱਜ ਪੰਜਾਬ ਵਿੱਚ ਇੱਕ ਹੋਰ ਮਰੀਜ ਸਾਮਣੇ ਆਇਆ ਹੈ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਤੇ ਨੈਗੇਟਿਵ ਹੁਣ ਤੱਕ ਦੀ ਗਿਣਤੀ 66 ਹੋ ਚੁੱਕੀ ਹੈ।ਪੰਜਾਬ ਸਰਕਾਰ ਇਸ ਵਾਇਰਸ ਨੂੰ ਰੋਕਣ ਲਈ ਹਰ ਕੋਸ਼ਿਸ਼ ਕਰ ਰਹੀ ਹੈ।
ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਵਾਰ—ਵਾਰ ਕਿਹਾ ਜਾ ਰਿਹਾ ਹੈ। ਇਸ ਸਮੇਂ ਇੱਕ ਹੋਰ ਮਰੀਜ਼ ਜ਼ੋ ਕਿ ਕੋਰੋਨਾ ਵਾਇਰਸ ਕਾਰਨ ਪੀੜ੍ਹਤ ਹੈ।ਜੋ ਕਿ ਬਰਨਾਲਾ ਵਾਸੀ ਇੱਕ ਔਰਤ ਤੇ ਉਸ ਦੀ ਉਮਰ 43 ਸਾਲ ਆਸਪਾਸ ਦੱਸੀ ਜਾ ਰਹੀ ਹੈ। ਇਸ ਦੀ ਰਿਪੋਰਟ ਤੋਂ ਪਤਾ ਚੱਲਾ ਹੈ ਇਹ ਔਰਤ ਪਾਜ਼ੀਟਿਵ ਪਾਈ ਗਈ ਹੈ।ਕੁਝ ਦਿਨਾਂ ਤੋਂ ਸਿਵਲ ਹਸਪਤਾਲ ਬਰਨਾਲਾ ਵਿੱਚ ਭਰਤੀ ਹੈ।
ਸੂਤਰਾਂ ਤੋਂ ਪਤਾ ਚੱਲਾ ਹੈ ਇਹ ਪਹਿਲਾਂ ਚੰਡੀਗੜ੍ਹ ਤੋਂ ਬਰਨਾਲਾ ਆਈ ਸੀ ਬਰਨਾਲਾ ਦੇ ਸੇਖਾ ਰੋਡ ਦੀ ਗਲੀ ਨੰਬਰ 4 ਦੀ ਰਹਿਣ ਵਾਲੀ ਹੈ। ਇਸ ਦਾ ਨਾਂ ਰਾਧਾ ਰਾਣੀ ਪਤਨੀ ਮੁਕਤੀ ਨਾਥ ਹੈ।ਪ੍ਰਸ਼ਾਸ਼ਨ ਅਜੇ ਜਾਂਚ ਕਰ ਰਿਹਾ ਹੈ ਕਿ ਹੋਰ ਤਾਂ ਨਹੀਂ ਇਸ ਦੇ ਆਲੇ ਦੁਆਲੇ ਜ਼ੋ ਇਸ ਵਾਇਰਸ ਨਾਲ ਪੀੜ੍ਹਤ ਹੋਵੇ। ਪਰਿਵਾਰ ਦੇ ਹੋਰਨ੍ਹਾਂ ਮੈਂਬਰਾਂ ਦਾ ਵੀਂ ਇਹ ਟੈਂਸਟ ਹੋ ਸਕਦਾ ਹੈ।
ਇਸ ਸਮੇਂ ਸ਼ਹਿਰ ਵਿੱਚ ਡਰ ਦਾ ਮਾਹੌਲ ਹੈ। ਪੁਲਿਸ ਤੇ ਪ੍ਰਸ਼ਾਸ਼ਨ ਅਜੇ ਜਾਂਚ ਕਰ ਰਿਹਾ ਹੈ।ਪ੍ਰਸ਼ਾਸ਼ਨ ਵਾਰ ਵਾਰ ਇਹ ਹੀ ਕਹਿ ਰਿਹਾ ਹੈ। ਕਿ ਆਪਣੇ ਘਰਾਂ ਵਿੱਚ ਰਹੋ ਅਤੇ ਸਮਾਜਿਕ ਦੂਰੀ ਬਣਾਏ ਰੱਖੋ.
ਕੋਰੋਨਾ ਵਾਇਰਸ ਕਾਰਨ ਦੁਨੀਆਂ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ
ਹੁਣ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਡਰੋਨ ਨਾਲ ਰੱਖੀ ਜਾਵੇਗੀ ਨਿਗਰਾਨੀ ਪੰਜਾਬ ਪੁਲਿਸ