AZAD SOCH :-
ਅ ਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ। ਅਮਰੀਕਾ ਵਿੱਚ ਮਰਨ ਵਾਲਿਆਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ। ਦੇਸ਼ ਭਰ ਵਿੱਚ ਹੁਣ ਤੱਕ 2,76,500 ਤੋਂ ਜਿਆਦਾ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਹੁਣ ਸਥਿਤੀ ਨੂੰ ਕਾਬੂ ਕਰਨ ਲਈ ਫੌਜ਼ ਦੀ ਜਿੰਮੇਵਾਰੀ ਵਾਧਾ ਦਿੱਤੀ ਗਈ ਹੈ
ਕੋਰੋਨਾ ਵਾਇਰਸ ਕਾਰਨ 24 ਘੰਟਿਆਂ ਵਿੱਚ ਅਮਰੀਕਾ ਵਿੱਚ 1,400 ਤੋਂ ਵੱਧ ਮੌਤਾਂ ਹੋਈਆਂ ਹਨ। ਇਕ ਦਿਨ ਦੇ ਅੰਦਰ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਡੀ ਹੈ। ਅਮਰੀਕਾ ਵਿਚ ਹੁਣ ਤਕ 7406 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ। ਨਿਊਂ ਯਾਰਕ ਵਿੱਚ ਹੁਣ ਤਕ ਤਕਰੀਬਨ 3000 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇਕ ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ
ਨਿਊਂ ਯਾਰਕ ਟਾਈਮਜ਼ ਦੇ ਅਨੁਸਾਰ, ਨਿਊਂਯਾਰਕ ਵਿੱਚ ਵੀਰਵਾਰ ਅੱਧੀ ਰਾਤ ਤੋਂ ਸ਼ੁੱਕਰਵਾਰ ਅੱਧੀ ਰਾਤ ਤੱਕ 562 ਲੋਕਾਂ ਦੀ ਮੌਤ ਹੋ ਗਈ। ਭਾਵ, ਹਰ ਇੱਕ ਢਾਈ ਮਿੰਟ ਬਾਅਦ ਇੱਕ ਨਾਗਰਿਕ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਇਹ ਪਤਾ ਚੱਲ ਦਾ ਹੈ। ਕਿ ਇਹ ਵਾਇਰਸ ਕਿਸ ਹੱਦ ਤੱਕ ਨਿਉਂਯਾਰਕ ਵਿੱਚ ਲੋਕਾਂ ਦੀ ਮੌਤ ਲੈ ਰਿਹਾ ਹੈ।
ਕੋਰੋਨਾ ਵਾਇਰਸ ਕਾਰਨ ਦੁਨੀਆਂ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ
ਹੁਣ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਡਰੋਨ ਨਾਲ ਰੱਖੀ ਜਾਵੇਗੀ ਨਿਗਰਾਨੀ ਪੰਜਾਬ ਪੁਲਿਸ