ਕੋਵਿਡ-19 ਕਾਰਨ 11ਅਪ੍ਰੈਲ ਤੋਂ 10 ਮਈ ਤੱਕ ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ AZAD SOCH ਕੋਵਿਡ-19 ਕਾਰਨ 11ਅਪ੍ਰੈਲ ਤੋਂ 10 ਮਈ ਤੱਕ ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਵਿਡ-19 ਕਾਰਨ 11ਅਪ੍ਰੈਲ ਤੋਂ 10 ਮਈ ਤੱਕ ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ

ਕੋਵਿਡ-19 ਕਾਰਨ 11ਅਪ੍ਰੈਲ ਤੋਂ 10 ਮਈ ਤੱਕ ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ

248

AZAD SOCH ਚੰਗੀਗੜ੍ਹ (ਪੰਜਾਬ):-

ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਕਰਨ ਦਾ ਫੈਸਲਾ ਕੀਤਾ ਗਿਆ ਹੈ

ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਲੌਕਡਾਊਨ ਕਾਰਨ ਹੋ ਰਹੇ ਪੜ੍ਹਾਈ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਪੰਜਾਬ ਸਰਕਾਰ ਨੇ ਭਲਕੇ 11 ਅਪ੍ਰੈਲ ਤੋਂ 10 ਮਈ ਤੱਕ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ ਕਰ ਦਾ ਐਲਾਨ ਕੀਤਾ ਹੈ ਜਦੋਂਕਿ ਇਹ ਪਹਿਲਾਂ ਹਰੇਕ ਸਾਲ 1 ਜੂਨ ਤੋਂ 30 ਜੂਨ ਤੱਕ ਸਕੂਲਾਂ ਵਿੱਚ ਛੁੱਟੀਆਂ ਹੁੰਦੀਆਂ ਸਨ।

ਜੂਨ ਦੇ ਮਹੀਨੇ ਵਿੱਚ ਗਰਮੀ ਪੂਰੀ ਪੈਂਦੀ ਹੈ,ਧੁੱਪ ਤੇਜ਼ ਹੁੰਦੀ ਹੈ ਲੂ ਵੀਂ ਬਹੁਤ ਹੁੰਦੀ ਹੈ ਤਾਂ ਕਰਕੇ ਜੂਨ ਮਹੀਨੇ ਵਿੱਚ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਪਰ ਸਰਕਾਰ ਨੇ ਇਸ ਸਾਲ ਇਹ ਫੈਸਲਾ ਇਸ ਲਈ ਕੀਤਾ ਹੈ ਕਿਉਂਕਿ ਦੇਸ਼ ਵਿੱਚ ਤੇ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਲੋਕਾਂ ਤੇ ਬੱਚਿਆਂ ਨੂੰ ਇਸ ਤੋਂ ਬਚਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ।

ਤਾਂ ਜ਼ੋ ਬਚਾ ਹੋ ਸਕੇ। ਸ੍ਰੀ ਸਿੰਗਲਾ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਇਹ ਵੀਂ ਫੈਸਲਾ ਕੀਤਾ ਕਿ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਰਫਿਊ ਤੋਂ ਪਹਿਲਾਂ ਜਿਹੜੇ ਪੇਪਰ ਦਿੱਤੇ ਸਨ, ਉਨ੍ਹਾਂ ਦੇ ਆਧਾਰ ਤੇ ਹੀ ਪੰਜਾਬ ਸਕੂਲ ਸਿੱਖਿਆਂ ਬੋਰਡ ਇਨ੍ਹਾਂ ਵਿਦਿਆਰਥੀਆਂ ਨੂੰ ਅਗਲੀ ਜਮਾਤਾਂ ਵਿੱਚ ਭੇਜ਼ ਦੇਵੇਗਾ। ਸ੍ਰੀ ਸਿੰਗਲਾ ਜੀ ਕਿਹਾ ਕਿ ਕਰਫਿਊ ਕਾਰਨ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਕਰਕੇ ਮਾਪੇ ਤੇ ਬੱਚੇ ਚਿੰਤਤਾਂ ਵਿੱਚ ਸਨ, ਅਤੇ ਸਰਕਾਰ ਨੇ ਛੁੱਟੀਆਂ ਜਲਦੀ ਕਰਨ ਦਾ ਫੈਸਲੇ ਰਾਹੀ ਰਾਹਤ ਮਿਲੇਗੀ।

ਉਨ੍ਹਾਂ ਨੇ ਇਹ ਵੀਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੂੰ ਵੀਂ 11 ਅਪ੍ਰੈਲ ਤੋਂ ਛੁੱਟੀਆਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।ਤੇ ਪਰ ਉਹ ਆਪਣੀ ਅਰਜੀ ਅਨੁਸਾਰ ਇਨ੍ਹਾਂ ਛੁੱਟੀਆ ਦੀ ਅੱਗੇ ਵਧਾ ਸਕਦੇ ਹਨ।
ਕੈਬਨਿਟ ਮੰਤਰੀ ਕਿਹਾ ਕਿ ਹੁਣ ਜ਼ੋ ਬੱਚਿਆਂ ਦੇ ਪੇਂਪਰ ਲੈ ਸਨ ਤੇ ਬਾਕੀ ਜ਼ੋ ਰਹਿੰਦੇ ਦੋ ਪੇਪਰ ਰੱਦ ਕਰਨ ਦਾ ਫੈਸਲਾ ਕੀਤਾ ਹੈ।ਤੇ ਅੱਠਵੀਂ ਜਮਾਤ ਦੇ ਜ਼ੋ ਪ੍ਰੈਕਟੀਕਲ ਪੇਂਪਰ ਸਨ ਉਹਨ੍ਹਾਂ ਨੂੰ ਬਿਨ੍ਹਾਂ ਲੈ ਪੇਂਪਰ ਲਏ ਨਤੀਜਿਆਂ ਦਾ ਐਲਾਨ ਕਰਾ ਕਰੇਗਾ।

ਪੰਜਾਬ ਵਿੱਚ ਵੱਧ ਰਹੇ ਕੋਵਿਡ-19 ਕਾਰਨ ਲਾਕਡਾਊਨ ਦਾ ਸਮਾਂ 30 ਅਪ੍ਰੈਲ ਤੱਕ

ਅਮਰੀਕਾ ਦੇ ਚਿੜੀਆਘਰ ਵਿੱਚ ਇੱਕ ਬਾਘ ‘ਚ ਕੋਰੋਨਾ ਵਾਇਰਸ ਦੇ ਲੱਛਣ ਸਾਮਣੇ ਆਏ ਜ਼ਾਚ ਜਾਰੀ

ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆ ਦੀ ਗਿਣਤੀ ਵਿੱਚ ਵਾਧਾ




Leave a Reply

Your email address will not be published. Required fields are marked *