ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 157 ਹੋਈ ,ਇਲਾਜ਼ ਜਾਰੀ - AZAD SOCH ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 157 ਹੋਈ ,ਇਲਾਜ਼ ਜਾਰੀ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 157 ਹੋਈ ,ਇਲਾਜ਼ ਜਾਰੀ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 157 ਹੋਈ ,ਇਲਾਜ਼ ਜਾਰੀ

247

AZAD SOCH (PATIALA) :- 

ਪੰਜਾਬ ਵਿੱਚ ਵੱਖ ਵੱਖ ਇਲਾਕੀਆਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਪੰਜਾਬ ਵਿੱਚ ਹੁਣ ਤੱਕ ਜ਼ੋ ਰਿਪੋਰਟ ਆਇਆ ਨੇ 157 ਦੇ ਆਸਪਾਸ ਕੋਰੋਨਾ ਦੇ ਮਰੀਜ਼ ਪਾਏ ਗਏ ਹਨ।ਅੱਜ ਜਲੰਧਰ ਵਿੱਚ ਲਾਗ ਨਾਲ 3 ਨਵੇਂ ਮਰੀਜ ਪਾਏਗੇ ਹਨ ਜ਼ੋ ਕਿ ਮਿੱਠਾ ਬਜ਼ਾਰ ਪਰਵੀਨ ਸ਼ਰਮਾ ਦੇ ਪਰਿਵਾਰ ਦੇ ਮੈਂਬਰ ਹਨ। ਪ੍ਰਵੀਨ ਸ਼ਰਮਾ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪਤਨੀ, ਬੇਟਾ ਅਤੇ ਪੋਤਾ ਵੀ ਕੋਰੋਨਾ ਟੈਸਟ ਵਿਚ ਪਾਜ਼ੀਟਿਵ ਆਇਆ ਹੈ।

ਮੋਹਾਲੀ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ 50 ਹੈ। ਕੱਲ੍ਹ ਸ਼ੁੱਕਰਵਾਰ ਨੂੰ ਮੋਹਾਲੀ ’ਚ 11 ਹੋਰ ਪਾਜ਼ਿਟਿਵ ਮਰੀਜ਼ ਸਾਹਮਣੇ ਆਏ। ਕੱਲ੍ਹ ਹੀ ਪਠਾਨਕੋਟ ਜ਼ਿਲ੍ਹੇ ’ਚ ਅੱਠ ਤੇ ਜਲੰਧਰ ’ਚ ਇੱਕ ਨਵੇਂ ਕੋਰੋਨਾ–ਮਰੀਜ਼ ਦਾ ਪਤਾ ਲੱਗਿਆ।
ਮੋਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਲਾਗਲੇ ਪਿੰਡ ਜਵਾਹਰਪੁਰ ਜਿੱਥੇ ਕੀ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਰੀਜ਼ ਪਾਏ ਗਏ ਤੇ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਈਆ ਹੈ।

ਮੋਹਾਲੀ ਜ਼ਿਲੇ੍ਹ ਵਿੱਚ ਹੁਣ 50 ਮਾਮਲੇ ਕੋਰੋਨਾ ਵਾਇਰਸ ਦੇ ਆ ਚੁੱਕੇ ਹਨ। ਪਿੰਡ ਜਵਾਹਰਪੁਰ ਵਿੱਚ 64 ਲੋਕਾਂ ਦੇ ਸੈਂਪਲ ਲਏ ਸਨ ਜਿਨ੍ਹਾਂ ਵਿੱਚ 32 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਮਿਲੀ ਹੈ।
ਪਠਾਨਕੋਟ ’ਚ, ਹੁਣ ਤੱਕ 15 ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ ਪਠਾਨਕੋਟ ਜ਼ਿਲ੍ਹੇ ਦੇ ਕਸਬੇ ਸੁਜਾਨਪੁਰ ਦੇ ਇੱਕੋ ਪਰਿਵਾਰ ਦੇ ਛੇ ਮੈਂਬਰ ਤੇ ਉਨ੍ਹਾਂ ਦੀ ਨੌਕਰਾਣੀ ਕੁੱਲ ਸੱਤ ਜਣੇ ਕੋਰੋਨਾ–ਪਾਜ਼ਿਟਿਵ ਪਾਏ ਗਏ ਸਨ।

ਮੋਹਾਲੀ ਤੇ ਨਵਾਂਸ਼ਹਿਰ ਤੋਂ ਬਾਅਦ ਇਸ ਇਲਾਕੇ ਵਿੱਚ ਮਰੀਜ਼ਾਂ ਦੀ ਗਿਣਤੀ ਜਿਆਦਾ ਹੈ।
ਅੱਜ ਪਟਿਆਲਾ ਸ਼ਹਿਰ ਵਿੱਚ ਸਵੇਰੇ ਪਟਿਆਲਾ ਦੇ ਇੱਕ ਪੀਸੀਐੱਸ ਅਧਿਕਾਰੀ ਦਾ ਮਾਲੀ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ। ਜੋ ਕਿ ਇੱਥੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ।ਪੁਲਿਸ ਤੇ ਮੈਡੀਕਲ ਟੀਮਾਂ ਇੱਥੇ ਪਹੁੰਚ ਕੇੇ ਪਤਨੀ ਤੇ ਬੱਚਿਆ ਦੇ ਖੂਨ ਨਮੂਨੇ ਲਏ ਗਏ ਹਨ ਇਸ ਤੋਂ ਇਲਾਵਾ ਜ਼ੋ ਪੀਸੀਐਸ ਅਕਿਧਾਰੀ ਦੇ ਪਰਿਵਾਰ ਨੂੰ ਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ.

ਵਿਸ਼ਵਵਿਆਪੀ ਕੋਰੋਨਾ ਮਹਾਂਮਾਰੀ ਕਾਰਨ ਮਰੀਜ਼ਾਂ ਦੀ ਗਿਣਤੀ 16 ਲੱਖ ਤੋਂ ਉੱਪਰ 95 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

ਦੇਸ਼ ਦੇ ਮੁੱਖ ਮੰਤਰੀਆਂ ਨਾਲ ਵੀਡਿਓ ਕਾਨਫਰੰਸਿੰਗ PM ਮੋਦੀ ਨੇ ਕੀਤੀ ਮੀਟਿੰਗ ਜਰੂਰੀ ਪਹਿਲੂਆਂ ਤੇ ਕੀਤੀ ਗੱਲ




Leave a Reply

Your email address will not be published. Required fields are marked *