ਪਟਿਆਲਾ ਵਿੱਚ ਅੱਜ ਸਵੇਰੇ ਪੁਲਿਸ ਤੇ ਨਿਹੰਗ ਸਿੰਘਾਂ ਵਿੱਚ ਟਕਰਾਅ - AZAD SOCH ਪਟਿਆਲਾ ਵਿੱਚ ਅੱਜ ਸਵੇਰੇ ਪੁਲਿਸ ਤੇ ਨਿਹੰਗ ਸਿੰਘਾਂ ਵਿੱਚ ਟਕਰਾਅ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪਟਿਆਲਾ ਵਿੱਚ ਅੱਜ ਸਵੇਰੇ ਪੁਲਿਸ ਤੇ ਨਿਹੰਗ ਸਿੰਘਾਂ ਵਿੱਚ ਟਕਰਾਅ

ਪਟਿਆਲਾ ਵਿੱਚ ਅੱਜ ਸਵੇਰੇ ਪੁਲਿਸ ਤੇ ਨਿਹੰਗ ਸਿੰਘਾਂ ਵਿੱਚ ਟਕਰਾਅ

341

AZAD SOCH (PATIALA) :-

ਪਟਿਆਲਾ ਦੀ ਸਬਜ਼ੀ ਮੰਡੀ ’ਚ ਅੱਜ ਸਵੇਰੇ ਨਿਹੰਗਾਂ ਨੇ ਕਥਿਤ ਤੌਰ ’ਤੇ ਪੁਲਿਸ ਦੀ ਇੱਕ ਟੀਮ ਤੇ ਮੰਡੀ ਬੋਰਡ ਦੇ ਇੱਕ ਅਧਿਕਾਰੀ ’ਤੇ ਹਮਲਾ ਬੋਲ ਦਿੱਤਾ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਵੇਰੇ ਸਵਾ ਛੇ ਵਜੇ ਚਾਰ ਨਿਹੰਗ ਸਿੰਘ ਗੱਡੀ ਵਿਚ ਆਏ। ਪਤਾ ਲੱਗਾ ਹੈ ਕਿ ਸਬਜੀ ਮੰਡੀ ੋਚ ਜਾਣ ਤੋਂ ਰੋਕਣ ੋਤੇ ਨਿਹੰਗ, ਪੁਲਿਸ ਨਾਲ ਭੜ ਗਏ ਹਨ। ਨਿਹੰਗ ਸਿੰਘ ਬਿਨਾਂ ਪਾਸ ਤੋਂ ਸਬਜ਼ੀ ਮੰਡੀ ਵਿਚ ਦਾਖਲ ਹੋ ਗਏ ਜਿਸ ਨੂੰ ਲੈ ਕੇ ਪੁਲਿਸ ਨਾਲ ਟਕਰਾਅ ਹੋ ਗਿਆ।

ਨਿਹੰਗਾਂ ਵੱਲੋਂ ਕ੍ਰਿਪਾਨਾਂ ਨਾਲ ਕੀਤੇ ਇਸ ਕਥਿਤ ਹਮਲੇ ’ਚ ਪੁਲਿਸ ਦੇ ਹੋਰ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਨਿਹੰਗਾਂ ਨੇ ਪੁਲਿਸ ਪਾਰਟੀ ੋਤੇ ਹਮਲਾ ਕਰ ਦਿੱਤਾ ਜਿਸ ਵਿਚ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਹਰਜੀਤ ਸਿੰਘ ਦਾ ਹੱਥ ਦਾ ਗੁੱਟ ਵੱਢਣ ਤੋਂ ਇਲਾਵਾ ਕਈ ਹੋਰ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ ਪੁਲਿਸ ਨੇ ਬਲਬੇੜਾ ਪਿੰਡ ਦੇ ਗੁਰਦੁਆਰਾ ਸਾਹਿਬ ੋਚੋਂ ਚਾਰ ਨਿਹੰਗਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਰੋਕ ਕੇ ਪੁੱਛਿਆ ਕਿ ਪਾਸ ਹੈ ਤਾਂ ਉਹ ਭੜਕ ਉਠੇ ਤੇ ਬੈਰੀਕੇਡ ਤੋਂ ਗੱਡੀ ਲੰਘਾ ਕੇ ਮੰਡੀ ਦੇ ਬੋਰਡ ਵਿਚ ਮਾਰੀ।
ਜ਼ਖਮੀ ਹੌਏ ਮੁਲਾਜ਼ਮ ਨੂੰ ਪਹਿਲਾਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ ਤੇ ਫਿਰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ ਹੈ।
Leave a Reply

Your email address will not be published. Required fields are marked *