Covid-19 ਕਾਰਨ ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ 185 ਹੋਈ! - AZAD SOCH Covid-19 ਕਾਰਨ ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ 185 ਹੋਈ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
Covid-19 ਕਾਰਨ ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ 185 ਹੋਈ!

Covid-19 ਕਾਰਨ ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ 185 ਹੋਈ!

230

AZAD SOCH :-

ਪੰਜਾਬ ਚ ਕੋਰੋਨਾ ਵਾਇਰਸ ਨਾਲ ਸਬੰਧਿਤ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਤੇ ਪੰਜਾਬ ਵਿੱਚ ਇਸ ਸਮੇਂ ਲੌਕਡਾਉਨ ਵੀਂ ਲੱਗੀਆਂ ਹੋਇਆ ਹੈ।ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਲੌਕਡਾਉਨ ਦੀ ਮਿਆਦ ਵਧਾ ਕੇ 3 ਮਈ ਕਰ ਦਿੱਤੀ ਹੈ। ਜ਼ੋ ਪੰਜਾਬ ਵਿੱਚ ਪਹਿਲਾਂ ਹੀ ਲੌਕਡਾਉਨ ਵਧਾ ਦਿੱਤਾ ਸੀ ਇਸ ਸਮੇਂ ਪੰਜਾਬ ਸਰਕਾਰ ਇਸ ਮਹਾਂਮਾਰੀ ਨੂੰ ਰੋਕਣ ਲਈ ਹਰ ਕੋਸ਼ਿਸ਼ ਕਰ ਰਹੀ ਹੈ।

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਲਗਾਤਾਰ ਸਾਮਣੇ ਆ ਰਹੇ ਹਨ ਤੇ ਆਮ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਸਰਕਾਰ ਕਹਿ ਰਹੀ ਹੈ ਤਾਂ ਜ਼ੋ ਇਸ ਵਾਇਰਸ ਤੋਂ ਬਚਾ ਹੋ ਸਕੇ। ਆਮ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ, ਤੇ ਉਥੇ ਸਿਹਤ ਵਿਭਾਗ ਲਈ ਵੀ ਲਗਾਤਾਰ ਵਧ ਰਹੇ ਮਾਮਲੇ ਚੁਣੌਤੀ ਬਣੇ ਹੋਏ ਹਨ। ਪੰਜਾਬ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ ਵਧ ਕੇ 185 ਤੇ ਜਾ ਪੁੱਜੀ ਹੈ।

ਤੇ ਨਾਲ ਹੀ 2 ਹੋਰ ਮਰੀਜ਼ ਸਿਹਤਯਾਬ ਵੀ ਹੋਏ ਹਨ, ਜੋ (ਐਸ.ਬੀ.ਐਸ) ਨਗਰ ਨਾਲ ਸਬੰਧ ਰੱਖਦੇ ਹਨ। ਹੁਣ ਤੱਕ (ਐਸ.ਬੀ.ਐਸ.) ਨਗਰ ਵਿਚ ਕੁੱਲ 19 ਕੇਸ ਸਾਹਮਣੇ ਆਏ ਹਨ, ਤੇ ਨਾਲ ਹੀ ਐਸ.ਬੀ.ਐਸ. ਨਗਰ 15 ਮਰੀਜ ਠੀਕ ਹੋ ਚੁੱਕੇ ਹਨ, ਇਸ ਵਾਇਰਸ ਨਾਲ ਪੀੜਤ ਹੋਣ ਮਗਰੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 27 ਹੋ ਗਈ ਹੈ।

ਨਵੇਂ ਮਾਮਲਿਆਂ ਚ 2 ਐਸ।ਏ।ਐਸ। ਨਗਰ (ਮੋਹਾਲੀ), 1 ਗੁਰਦਾਸਪੁਰ, 1 ਜਲੰਧਰ ਤੇ 1 ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਗੁਰਦਾਸਪੁਰ ਚ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਮੁਹਾਲੀ ਅਤੇ ਜਲੰਧਰ ਜ਼ਿਲ੍ਹਿਆਂ ਨੂੰ ਟੈਸਟਿੰਗ ਪ੍ਰਕਿਰਿਆ ਸ਼ੁਰੂ ਕਰਨ ਲਈ 500ੑ500 ਕਿੱਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਜ਼ਿਲ੍ਹਿਆਂ ਨੂੰ ਨਤੀਜਿਆਂ ਸਮੇਤ ਕੀਤੇ ਗਏ ਟੈੱਸਟਾਂ ਦੀ ਰੋਜ਼ਾਨਾ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਅਜਿਹੀਆਂ 10 ਲੱਖ ਰੈਪਿਡ ਟੈਸਟਿੰਗ ਕਿੱਟਾਂ ਦਾ ਆਰਡਰ ਵੀ ਦੇ ਦਿੱਤਾ ਹੈ ਕੁੱਲ 25 ਕੇਸਾਂ ਨਾਲ ਜ਼ਿਲ੍ਹਾ ਜਲੰਧਰ ਦੂਜੇ ਨੰਬਰ ਤੇ ਹੈ, ਜਦਕਿ ਐਸ.ਏ.ਐਸ. (ਮੋਹਾਲੀ) ਨਗਰ 56 ਕੇਸਾਂ ਨਾਲ ਪਹਿਲੇ ਨੰਬਰ ਤੇ ਹੈ। ਹੁਣ ਤੱਕ ਪਠਾਨਕੋਟ 22, (ਐਸ.ਬੀ.ਐਸ.) ਨਗਰ (ਨਵਾਂਸ਼ਹਿਰ) 19, ਅੰਮ੍ਰਿਤਸਰ 11, ਲੁਧਿਆਣਾ 11, ਮਾਨਸਾ 11, ਹੁਸ਼ਿਆਰਪੁਰ 7, ਮੁਕਤਸਰ 1 ਮੋਗਾ 4, ਫ਼ਰੀਦਕੋਟ 3, ਰੋਪੜ 3, ਫ਼ਤਹਿਗੜ੍ਹ ਸਾਹਿਬ 2 ,ਬਰਨਾਲਾ 2, ਕਪੂਰਥਲਾ 2, ਪਟਿਆਲਾ 2, ਸੰਗਰੂਰ 2, ਤੇ ਗੁਰਦਾਸਪੁਰ 1 ਮਾਮਲਾ ਸਾਹਮਣੇ ਆ ਚੁੱਕਾ ਹੈ।

ਸੰਗਰੂਰ ਜਿਲੇ੍ਹ ਵਿੱਚ ਇੱਕ ਹੋਰ ਕੋਰੋਨਾ ਵਾਇਰਸ ਦਾ ਮਰੀਜ ਸਾਮਹਣੇ ਆਇਆ ਹੈ।ਜੋ ਕਿ ਮਾਲੇਰਕੋਟਲਾ ਦਾ ਰਹਿਣ ਵਾਲਾ ਹੈ। ਤੇ ਇਸ ਦੀ ਉਮਰ 25 ਦੇ ਆਸਪਾਸ ਦੱਸੀ ਜ਼ਾ ਰਹੀ ਹੈ।ਲੜਕੇ ਦੇ ਟੈਸਟ ਤੋਂ ਬਾਅਦ ਇਸ ਦੀ ਜ਼ੋ ਰਿਪੋਰਟ ਸਾਮਣੇ ਆਈ ਪਾਜਿਟਿਵ ਹੈ। ਮੁਹੰਮਦ ਆਰਿਫ ਵਾਸੀ ਮੁਹੱਲਾ ਖਾਰਾ ਖੂਹ ਭੁੰਮਸੀ ਮਾਲੇਰਕੋਟਲਾ ਦਾ ਹੈ।ਤੇ ਇਹ ਵਿਅਕਤੀ ਤਬਲੀਗੀ ਜਮਾਤ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।




Leave a Reply

Your email address will not be published. Required fields are marked *