AZAD SOCH :-
ਦੇਸ਼ ਤੇ ਦੁਨੀਆਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਕੋਰੋਨਾ ਮਹਾਂਮਾਰੀ ਹੁਣ ਤੱਕ ਬਹੁਤ ਸਾਰੇ ਦੇਸ਼ਾਂ ਆਪਣੀ ਚਪੇਟ ਵਿੱਚ ਲੈ ਚੁੱਕਾ ਹੈ। ਜਿਸ ਕਾਰਨ ਮਕਰਨ ਵਾਲਿਆ ਦੀ ਗਿਣਤੀ ਵੀਂ ਵੱਧ ਰਹੀ ਹੈ। ਹੁਣ ਤੱਕ ਦੁਨੀਆਂ ਭਰ ਵਿੱਚ ਲਾਗ ਦੀ ਚਪੇਟ ਵਿੱਚ ਆਉਣ ਕਾਰਨ ਗਿਣਤੀ 2,407,439 ਦੇ ਆਸਪਾਸ ਹੈ।
ਵੈਬਸਾਈਟ ਵਾਲਡੋਮੀਟਰ ਅਨੁਸਾਰ ਮਰਨ ਵਾਲਿਆ ਦੀ ਗਿਣਤੀ 165,073 ਹੋ ਚੁੱਕੀ ਹੈ।ਤੇ ਜ਼ੋ ਲੋਕ ਠੀਕ ਹੋ ਚੁੱਕੇ ਹਨ ਉਨ੍ਹਾਂ ਦੀ ਗਿਣਤੀ 625,202 ਹੋ ਗਈ ਹੈ। ਅਮਰੀਕਾ ਵਿੱਚ ਇਸ ਵਾਇਰਸ ਹੁਣ ਤੱਕ 40,565 ਲੋਕਾਂ ਦੀ ਜਾਨ ਲੈ ਚੁੱਕਾ ਹੈ। ਜ਼ੋ ਇਸ ਲਾਗ ਦੀ ਚਪੇਟ ਵਿੱਚ ਆ ਚੁੱਕੇ ਹਨ 764,265 ਗਿਣਤੀ ਹੋ ਗਈ ਹੈ।
ਦੱਸਣਯੋਗ ਹੈ, ਕਿ ਅਮਰੀਕਾ ਵਿੱਚ ਇਸ ਵਾਇਰਸ ਨੇ ਸਭ ਤੋਂ ਵੱਧ ਜਾਨਾਂ ਲੈ ਚੁੱਕਾ ਹੈ। ਅਮਰੀਕਾ ਦੇ ਨਿਊਂਯਾਰਕ ਤੇ ਨਿਊਂਜਰਸੀ ਵਿੱਚ ਸਭ ਤੋਂ ਵੱਧ ਲੋਕ ਇਸ ਦੀ ਚਪੇਟ ਆ ਚੁੱਕੇ ਹਨ। ਸਪੇਨ ਵਿੱਚ 20,453, ਇਟਲੀ ਵਿੱਚ 23,660, ਫਰਾਂਸ ਵਿੱਚ 19,718 ਯੂਕੇਂ ਵਿੱਚ 16,060 ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ, ਜਦੋਂ ਕਿ ਇਟਲੀ 178,674, ਫਰਾਂਸ 152,894, ਯੂਕੇਂ 120,067, ਸਪੇਨ 152,894 ਮਾਮਲੇ ਸਾਹਮਣੇ ਆਏ ਹਨ।ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਲੌਕਡਾਉਨ ਕੀਤਾ ਹੋਇਆ ਹੈ। ਤਾਂ ਜ਼ੋ ਇਸ ਮਹਾਂਮਾਰੀ ਤੋਂ ਬਚਾ ਹੋ ਸਕੇ।