ਪੰਜਾਬ ਦੇ 19 ਜ਼ਿਲ੍ਹਿਆਂ ਕੋਰੋਨਾ ਵਾਇਰਸ ਚਪੇਟ ਵਿੱਚ ਕਈ ਇਲਾਕੇ ਸੰਵੇਦਨਸ਼ੀਲ ਬਣੇ AZAD SOCH ਪੰਜਾਬ ਦੇ 19 ਜ਼ਿਲ੍ਹਿਆਂ ਕੋਰੋਨਾ ਵਾਇਰਸ ਚਪੇਟ ਵਿੱਚ ਕਈ ਇਲਾਕੇ ਸੰਵੇਦਨਸ਼ੀਲ ਬਣੇ AZAD SOCH

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ 19 ਜ਼ਿਲ੍ਹਿਆਂ ਕੋਰੋਨਾ ਵਾਇਰਸ ਚਪੇਟ ਵਿੱਚ ਕਈ ਇਲਾਕੇ ਸੰਵੇਦਨਸ਼ੀਲ ਬਣੇ

ਪੰਜਾਬ ਦੇ 19 ਜ਼ਿਲ੍ਹਿਆਂ ਕੋਰੋਨਾ ਵਾਇਰਸ ਚਪੇਟ ਵਿੱਚ ਕਈ ਇਲਾਕੇ ਸੰਵੇਦਨਸ਼ੀਲ ਬਣੇ

265

AZAD SOCH :-

ਪੂਰੇ ਦੇਸ਼ ਵਿੱਚ ਇਸ ਸਮੇਂ ਲੌਕਡਾਉਨ ਕੀਤਾ ਹੋਇਆ ਹੈ। ਤਾਂ ਜ਼ੋ ਕੋਰੋਨਾ ਵਾਇਰਸ ਤੋਂ ਬਚਾ ਹੋ ਸਕੇ,ਇਸ ਸਮੇਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕਈ ਇਲਾਕੇ ਬਹੁਤ ਸੰਵੇਦਨਸ਼ੀਲ ਬਣੇ ਹੋਏ ਹਨ ਤੇ ਪੰਜਾਬ ਵਿੱਚ ਕੋਰੋਨਾ ਦੇ ਹਰ ਦਿਨ ਨਵੇਂ ਕੇਸ ਦੀ ਗਿਣਤੀ ਵਧਦੀ ਜਾ ਰਹੀ ਹੈ।

ਐਤਵਾਰ 4 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਕਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ 244 ਹੋ ਗਈ ਹੈ। ਸਿਹਤ ਵਿਭਾਗ ਮੁਤਾਬਕ ਜਲੰਧਰ ਵਿੱਚ 6 ਅਤੇ ਮੁਹਾਲੀ ਵਿੱਚ 4 ਨਵੇਂ ਮਾਮਲੇ ਸਾਹਮਣੇ ਆਏ ਹਨ।

ਕਰੋਨਾ ਦੇ ਮਰੀਜ਼ਾਂ ਵਿੱਚ ਸਭ ਤੋਂ ਮੋਹਰੀ ਇਸ ਜ਼ਿਲ੍ਹੇ ਵਿੱਚ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 61 ਤੱਕ ਪਹੁੰਚ ਗਈ ਹੈ ਮੋਹਾਲੀ ਵਿੱਚ ਕੋਰੋਨਾ ਵਾਇਰਸ ਦੇ ਪੰਜਾਬ ਵਿੱਚ ਸਭ ਤੋਂ ਵੱਧ ਪਾਏ ਗਏ ਹਨ ਅਤੇ ਜਲੰਧਰ ਵਿੱਚ ਮਰੀਜ਼ਾਂ ਦੀ ਗਿਣਤੀ 47 ਹੋ ਗਈ ਹੈ।

ਸ਼ਹਿਰ ਚ ਕੋਰੋਨਾ ਵਾਇਰਸ ਲੈ ਕੇ ਪਾਜ਼ੀਟਿਵ ਕੇਸਾਂ ਦੀ ਗਿਣਤੀ ਚ ਕਮੀ ਨਾ ਆਉਣ ਕਰਕੇ ਸ਼ਹਿਰਵੀਆਂ ਨੂੰ ਕਰਫਿਊ ‘ਚ ਢਿੱਲ ਮਿਲਣ ਦੀ ਸੰਭਾਵਨਾ ਵੀ ਖਤਮ ਹੋ ਗਈ ਹੈ।
ਸੂਬੇ ਦੇ ਵਿੱਚ ਮੁਹਾਲੀ ਅਤੇ ਪਠਾਨਕੋਟ ਪਟਿਆਲਾ, ਜਲੰਧਰ, ਜ਼ਿਲ੍ਹੇ ਇਸ ਸਮੇਂ ਸੰਵੇਦਨਸ਼ੀਲ ਬਣੇ ਹੋਏ ਹਨ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਲਗਾਤਾਰ ਮਰੀਜ਼ ਸਾਹਮਣੇ ਆ ਰਹੇ ਹਨ। ਸੂਬੇ ਦੇ ਤਿੰਨ ਜ਼ਿਲ੍ਹੇ ਬਠਿੰਡਾ, ਫਾਜ਼ਿਲਕਾ ਅਤੇ ਤਰਨ ਤਾਰਨ ਫਿਲਹਾਲ ਇਸ ਮਹਾਮਾਰੀ ਦੀ ਮਾਰ ਤੋਂ ਬਚੇ ਹੋਏ ਹਨ ਜਦਕਿ ਇਹ ਖ਼ਤਰਨਾਕ ਵਾਇਰਸ 19 ਜ਼ਿਲ੍ਹਿਆਂ ਵਿੱਚ ਪੈਰ ਪਸਾਰ ਚੁੱਕਾ ਹੈ। ਪੰਜਾਬ ਵਿੱਚ ਇੱਥੇ ਕੋਰੋਨਾ ਵਾਇਰਸ ਦਾ ਪ੍ਰਭਾਵ ਜਿਆਦਾ ਹੈੇ ਉੱਥੇ ਉਸ ਇਲਾਕੇ ਨੂੰ ਸੰਵੇਦਨਸ਼ੀਲ ਕਾਰਨ ਸੀਲ ਕਰ ਦਿੱਤਾ ਹੈ।

ਤਾਂ ਜ਼ੋ ਇਹ ਵਾਇਰਸ ਹੋਰ ਅੱਗੇ ਨਾ ਫੈਲੇ ਸਰਕਾਰ ਤੇ ਸਿਹਤ ਵਿਭਾਗ ਤੇ ਹੋਰ ਕਰਮਚਾਰੀਆਂ ਵੱਲੋਂ ਸ਼ਖਤੀ ਕੀਤੀ ਜਾ ਰਹੀ ਹੈ, ਸਿਹਤ ਵਿਭਾਗ ਦਾ ਇਹ ਵੀ ਦੱਸਣਾ ਹੈ ਕਿ ਹੁਣ ਤੱਕ 35 ਵਿਅਕਤੀਆਂ ਨੇ ਕਰੋਨਾ ਦੀ ਜੰਗ ਜਿੱਤੇ ਹਨ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ।

ਪਟਿਆਲਾ ਵਿੱਚ ਇੱਕੋ ਦਿਨ ਚ 26 ਮਾਮਲੇ ਸਾਹਮਣੇ ਆਉਣ ਮਗਰੋਂ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ ਤੇ ਸ਼ੱਕੀ ਖੇਤਰਾਂ ਨੂੰ ਸੀਲ ਕਰ ਕੇ ਕਰੋਨਾ ਦੀ ਪਰਖ ਲਈ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਸਾਵਧਾਨੀ ਵਜੋਂ ਸ਼ੱਕੀ ਖੇਤਰਾਂ ਵਿੱਚ ਲੋਕਾਂ ਨੂੰ ਇਕਾਂਤ ‘ਚ ਰਹਿਣ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ।

ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਕਿਸੇ ਵੀਂ ਕਿਸਮ ਦੀ ਢਿੱਲ ਦੇਣ ਤੋਂ ਇਨਕਾਰ

ਪੰਜਾਬ ਵਿੱਚ ਮਾਸਕ ਦੀ ਵਰਤੋਂ ਜਰੂਰੀ, ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ!




Leave a Reply

Your email address will not be published. Required fields are marked *