ਡਾ.ਮਨਜੀਤ ਸਿੰਘ ਰਿਆਤ ਪੰਜਾਬੀ ਡਾਕਟਰ ਕੋਰੋਨਾ ਵਾਇਰਸ ਕਾਰਨ ਬ੍ਰਿਟੇਨ ਵਿੱਚ ਮੌਤ AZAD SOCH ਡਾ.ਮਨਜੀਤ ਸਿੰਘ ਰਿਆਤ ਪੰਜਾਬੀ ਡਾਕਟਰ ਕੋਰੋਨਾ ਵਾਇਰਸ ਕਾਰਨ ਬ੍ਰਿਟੇਨ ਵਿੱਚ ਮੌਤ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਡਾ.ਮਨਜੀਤ ਸਿੰਘ ਰਿਆਤ ਪੰਜਾਬੀ ਡਾਕਟਰ ਕੋਰੋਨਾ ਵਾਇਰਸ ਕਾਰਨ ਬ੍ਰਿਟੇਨ ਵਿੱਚ ਮੌਤ

ਡਾ.ਮਨਜੀਤ ਸਿੰਘ ਰਿਆਤ ਪੰਜਾਬੀ ਡਾਕਟਰ ਕੋਰੋਨਾ ਵਾਇਰਸ ਕਾਰਨ ਬ੍ਰਿਟੇਨ ਵਿੱਚ ਮੌਤ

252

AZAD SOCH :-

ਬੀਤੇ ਦਿਨੀ ਸੋਮਵਾਰ ਨੂੰ ਕੋਰੋਨਾ ਵਾਇਰਸ ਕਾਰਨ ਇੱਕ ਭਾਰਤੀ ਮੂਲ ਦੇ ਡਾਕਟਰ ਦੀ ਮੌਤ ਹੋ ਗਈ ਹੈ।ਡਾਕਟਰ ਮਨਜੀਤ ਸਿੰਘ ਰਿਆਤ ਆਪਣੀਆਂ ਸੇਵਾਵਾਂ ਬ੍ਰਿਟੇਨ ਵਿੱਚ ਦੇ ਰਹੇ ਸੀ,ਉਹ ਐਮਰਜੈਂਸੀ ਮੈਡੀਕਲ ਸਲਾਹਕਾਰ ਸਨ, ਡਾਕਟਰ ਦਾ ਨਾਂਅ ਮਨਜੀਤ ਸਿੰਘ ਰਿਆਤ ਹੈ ਤੇ ਉਨ੍ਹਾਂ ਦਾ ਡਰਬੀਸ਼ਾਇਰ ‘ਚ ਡਾਕਟਰ ਅਤੇ ਮਰੀਜ਼ ਬਹੁਤ ਸਤਿਕਾਰ ਕਰਦੇ ਸਨ।

ਉਹ ਰਾਸ਼ਟਰੀ ਸਿਹਤ ਸੇਵਾ ਦੀ ਦੁਰਘਟਨਾ ਤੇ ਐਮਰਜੈਂਸੀ ਸੇਵਾ ‘ਚ ਸਲਾਹਕਾਰ ਬਣਨ ਵਾਲੇ ਪਹਿਲੇ ਸਿੱਖ ਸਨ। ਉਨ੍ਹਾਂ ਦੇ ਹਸਪਤਾਲ ਦੇ ਟਰੱਸਟ ਨੇ ਦੱਸਿਆ ਕਿ ਸ: ਰਿਆਤ ਨੇ ਡਰਬੀਸ਼ਾਇਰ ‘ਚ ਐਮਰਜੈਂਸੀ ਡਾਕਟਰੀ ਸੇਵਾਵਾਂ ਦੇ ਨਿਰਮਾਣ ‘ਚ ਅਹਿਮ ਭੂਮਿਕਾ ਨਿਭਾਈ ਸੀ।

ਡਾਕਟਰ ਸ੍ਰੀ ਮਨਜੀਤ ਸਿੰਘ ਰਿਆਤ ਨੇ ਸਾਲ 1992 ‘ਚ ਲੈਸਟਰ ਯੂਨੀਵਰਸਿਟੀ ਤੋਂ ਆਪਣੀ ਮੈਡੀਕਲ ਪੜ੍ਹਾਈ ਕੀਤੀ ਸੀ। ਉਹ ਰਾਸ਼ਟਰੀ ਸਿਹਤ ਸੇਵਾ ਦੀ ਦੁਰਘਟਨਾ ਤੇ ਐਮਰਜੈਂਸੀ ਸੇਵਾ ‘ਚ ਸਲਾਹਕਾਰ ਬਣਨ ਵਾਲੇ ਪਹਿਲੇ ਸਿੱਖ ਸਨ। ਡਾਕਟਰ ਮਨਜੀਤ ਸਿੰਘ ਰਿਆਤ ਦੀ ਸਹਿਯੋਗੀ ਸੂਸੀ ਬੇਵਿਟ ਨੇ ਕਿਹਾ, 2003 ‘ਚ ਸ: ਮਨਜੀਤ ਡਰਬੀਸ਼ਾਇਰ ਰਾਇਲ ਇਨਫ਼ਰਮਰੀ ਐਮਰਜੈਂਸੀ ਸੇਵਾਵਾਂ ‘ਚ ਚਾਰ ਸਲਾਹਕਾਰਾਂ ਵਿੱਚੋਂ ਇੱਕ ਸਨ।

ਮਨਜੀਤ ਇੱਕ ਸਹਿਯੋਗੀ, ਸੁਪਰਵਾਈਜ਼ਰ ਅਤੇ ਸਲਾਹਕਾਰ ਵਜੋਂ ਪ੍ਰਸਿੱਧ ਸਨ। ਆਪਣੇ ਕਰੀਅਰ ਦੌਰਾਨ ਉਹ ਸਿਖਾਉਣ ਅਤੇ ਡਾਕਟਰੀ ਸਿੱਖਿਆ ਵਿੱਚ ਯੋਗਦਾਨ ਪਾਉਣ ਦੇ ਆਦੀ ਰਹੇ। ਉਨ੍ਹਾਂ ਕੋਲ ਬਹੁਤ ਸਾਰੀਆਂ ਕੁਸ਼ਲਤਾਵਾਂ ਸਨ, ਪਰ ਉਹ ਇੱਕ ਐਮਰਜੈਂਸੀ ਮੈਡੀਕਲ ਸਲਾਹਕਾਰ ਦੇ ਰੂਪ ‘ਚ ਬਿਹਤਰੀਨ ਸਨ।

ਯੂਨੀਵਰਸਿਟੀ ਹੌਸਪੀਟਲ ਆਫ਼ ਡਰਬੀ ਐਂਡ ਬਰਨਟਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੈਵਿਨ ਬੋਇਲ ਨੇ ਕਿਹਾ, ਮੈਂ ਮਨਜੀਤ ਰਿਆਤ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਇਕ ਅਤਿਅੰਤ ਆਕਰਸ਼ਕ ਸ਼ਖ਼ਸ ਸਨ, ਜਿਨ੍ਹਾਂ ਨੂੰ ਹਰ ਕੋਈ ਪਿਆਰ ਕਰਦਾ ਸੀ। ਉਹ ਹਸਪਤਾਲ ‘ਚ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਸਨ। ਅਸੀਂ ਉਨ੍ਹਾਂ ਨੂੰ ਬਹੁਤ ਯਾਦ ਕਰਾਂਗੇ। ਡਾਕਟਰ ਮਨਜੀਤ ਸਿੰਘ ਰਿਆਤ ਆਪਣੀ ਪਿੱਛੇ ਪਤਨੀ ਤੇ ਦੋ ਛੱਡ ਗਏ ਹਨ।

ਕੋਰੋਨਾ ਵਾਇਰਸ ਕਾਰਨ ਹੁਣ ਬਹੁਤ ਸਾਰੇ ਡਾਕਟਰਾਂ ਦੀ ਮੌਤ ਹੋ ਚੁੱਕੀ ਹੈ, ਨਿਊਜਰਸੀ ‘ਚ ਹੀ 43 ਸਾਲਾ ਕਿਡਨੀ ਮਾਹਿਰ ਪ੍ਰਿਆ ਖੰਨਾ ਦੀ ਕੋਰਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਅਮਰੀਕਾ ਦੇ ਨਿਊਯਾਰਕ ਵਿੱਚ ਸੰਕਰਮਿਤ ਕੋਰੋਨਾ ਦਾ ਇਲਾਜ ਕਰਦੇ ਸਮੇਂ ਡਾ। ਮਾਧਵੀ ਇਸ ਦੀ ਲਪੇਟ ‘ਚ ਆ ਗਈ ਸੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਤੇ ਉਹ ਡਾਕਟਰ ਹਨ ਜ਼ੋ ਕੋਰੋਨਾ ਮਰੀਜ਼ਾਂ ਦਾ ਇਲਾਜ਼ ਕਰ ਰਹੇ ਸਨ, ਭਾਰਤ ਦੇ ਹੁਣ ਤੱਕ 3 ਡਾਕਟਰ ਇਸ ਦੀ ਚਪੇਟ ਵਿੱਚ ਆਕੇ ਮਰ ਚੁੱਕੇ ਹਨ।

ਸਵਿਟਜ਼ਰਲੈਂਡ ਨੇ ਕੀਤੀ ਭਾਰਤ ਦੀ ਪ੍ਰਸੰਸਾ ਭਾਰਤ ਦੇ ਰਾਸ਼ਟਰੀ ਝੰਡੇ ਮੈਟਰਹਾਰਨ ਪਰਬਤ ਤੇ ਕੀਤੀ ਰੌਸ਼ਨੀ

ਪੰਜਾਬ ਦੇ 19 ਜ਼ਿਲ੍ਹਿਆਂ ਕੋਰੋਨਾ ਵਾਇਰਸ ਚਪੇਟ ਵਿੱਚ ਕਈ ਇਲਾਕੇ ਸੰਵੇਦਨਸ਼ੀਲ ਬਣੇ




Leave a Reply

Your email address will not be published. Required fields are marked *