ਪੰਜਾਬ ਵਿੱਚ ਕਈ ਥਾਵਾਂ ਤੇ ਜ਼ੋਰਦਾਰ ਬੇਮੌਸਮੀ ਮੀਂਹ ! - AZAD SOCH ਪੰਜਾਬ ਵਿੱਚ ਕਈ ਥਾਵਾਂ ਤੇ ਜ਼ੋਰਦਾਰ ਬੇਮੌਸਮੀ ਮੀਂਹ ! - AZAD SOCH

Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕਈ ਥਾਵਾਂ ਤੇ ਜ਼ੋਰਦਾਰ ਬੇਮੌਸਮੀ ਮੀਂਹ !

ਪੰਜਾਬ ਵਿੱਚ ਕਈ ਥਾਵਾਂ ਤੇ ਜ਼ੋਰਦਾਰ ਬੇਮੌਸਮੀ ਮੀਂਹ !

201

AZAD SOCH :- PATIALA

ਪੰਜਾਬ ਵਿੱਚ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦੀ ਮੁਸ਼ਕਿਲਾਂ ਵੱਧ ਗਈਆਂ ਹਨ , ਪਹਿਲਾਂ ਕੋਰੋਨਾ ਵਾਇਰਸ ਕਾਫ਼ੀ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ, ਤੇ ਹੁਣ ਬੇਮੌਸਮੀ ਮੀਂਹ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਹੋ ਰਿਹਾ ਹੈ। ਇਸ ਸਮੇਂ ਪੰਜਾਬ ਕਣਕ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ, ਕਿਸਾਨ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ.

ਮੀਂਹ ਦੇ ਕਾਰਨ ਹੁਣ ਕੁਛ ਕੰਮ ਲੈਂਟ ਹੋ ਚੁੱਕਾ ਹੈ, ਕਈ ਥਾਵਾਂ ‘ਤੇ ਗੜ੍ਹੇਮਾਰੀ ਨਾਲ ਵਾਢੀ ਲਈ ਤਿਆਰ ਕਣਕ ਦੇ ਨਾਲ ਮੱਕੀ ਤੇ ਹਰੇੑਚਾਰੇ ਦਾ ਨੁਕਸਾਨ ਵੀ ਹੋ ਗਿਆ ਹੈ। ਜਿੱਥੇ ਕਣਕ ਦੇ ਝਾੜ ‘ਤੇ ਅਸਰ ਪਵੇਗਾ, ਉੱਥੇ ਹੀ ਫ਼ਸਲ ਡਿੱਗ ਜਾਣ ਕਰਕੇ ਵਾਢੀ ਦਾ ਕੰਮ ਵੀ ਮਹਿੰਗਾ ਹੋਵੇਗਾ।

ਫ਼ਸਲ ਦਾ ਲਾਣ ਖ਼ਰਾਬ ਹੋ ਜਾਣ ਨਾਲ ਤੂੜੀ ਦੀ ਕਿੱਲਤ ਵੀ ਪੈਦਾ ਹੋਵੇਗੀ। ਪੰਜਾਬ ਵਿੱਚ ਤੇਜ਼ ਹਵਾਵਾਂ ਤੇ ਗੜੇਮਾਰੀ ਹੋ ਰਹੀ ਸੀ,ਜਿਸ ਕਾਰਨ ਖੜ੍ਹੀ ਕਣਕ ਦੀ ਫ਼ਸਲ ਨੂੰ ਨੁਕਸਾਨ ਹੋ ਰਿਹਾ ਹੈ, ਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਜ਼ੋਰਦਾਰ ਗੜੇਮਾਰੀ ਹੋਈ ਤੇ ਤੇਜ਼ ਹਵਾਵਾਂ ਚੱਲ ਰਹਿਆਂ ਹਨ ਸੋਮਵਾਰ ਨੂੰ ਆਸਮਾਨ ਵਿੱਚ ਕਾਲੇ ਬੱਦਲ ਛਾਏ ਰਹੇ ਤੇ ਮੀਂਹ ਵੀਂ ਜ਼ੋਰਦਾਰ ਨਾਲ ਪੈ ਰਿਹਾ ਸੀ।

ਜਿਸ ਕਾਰਨ ਕਿਸਾਨਾਂ ਦੀ ਮੁਸ਼ਕਲਾਂ ਹੋ ਵੱਧ ਗਈਆਂ ਹਨ ਕਿਉਂਕਿ ਕਿਸਾਨ ਸਾਂਭ ਸੰਭਾਲ ਲਈ ਕਾਫ਼ੀ ਮਿਹਨਤ ਕਰ ਰਿਹਾ ਸੀ ਮੀਂਹ ਤੇ ਗੜੇਮਾਰੀ ਕਾਰਨ ਹੁਣ ਮੰਡੀਆਂ ਵਿੱਚ ਜ਼ੋ ਕਣਕ ਵੱਡੀ ਗਈ ਸੀ ਮੀਂਹ ਦੇ ਪਾਣੀ ਨਾਲ ਆਸ ਪਾਸ ਪਾਣੀ ਖੱੜ ਗਿਆ ਹੈ।

ਪੰਜਾਬ ਤੋਂ ਇਲਾਵਾ ਕਈ ਹੋਰ ਸੂਬਿਆਂ ਵਿੱਚ ਭਾਰੀ ਮੀਂਹ ਪੈਣ ਆਸਾਰ ਹਨ ਪੰਜਾਬ ਵਿੱਚ 20 ਤਾਰੀਖ ਤੋਂ ਲੈਕੇ 24 ਤੱਕ ਮੌਸਮ ਖ਼ਰਾਬ ਰਹਿਣ ਦੇ ਆਸਾਰ ਹਨ ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਵਿਦਰਭ, ਛੱਤੀਸਗੜ੍ਹ ੋਚ ਬਾਰਸ਼ ਤੇ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।




Leave a Reply

Your email address will not be published. Required fields are marked *