ਭਾਈ ਨਿਰਮਲ ਸਿੰਘ ਖ਼ਾਲਸਾ ਦੀ ਧੀ ਨੇ ਕੋਵਿਡ—19 ਦੇ ਖਿਲਾਫ ਜਿੱਤੀ ਜੰਗ - AZAD SOCH ਭਾਈ ਨਿਰਮਲ ਸਿੰਘ ਖ਼ਾਲਸਾ ਦੀ ਧੀ ਨੇ ਕੋਵਿਡ—19 ਦੇ ਖਿਲਾਫ ਜਿੱਤੀ ਜੰਗ - AZAD SOCH

Live Clock Date

Your browser is not supported for the Live Clock Timer, please visit the Support Center for support.
ਭਾਈ ਨਿਰਮਲ ਸਿੰਘ ਖ਼ਾਲਸਾ ਦੀ ਧੀ ਨੇ ਕੋਵਿਡ—19 ਦੇ ਖਿਲਾਫ ਜਿੱਤੀ ਜੰਗ

ਭਾਈ ਨਿਰਮਲ ਸਿੰਘ ਖ਼ਾਲਸਾ ਦੀ ਧੀ ਨੇ ਕੋਵਿਡ—19 ਦੇ ਖਿਲਾਫ ਜਿੱਤੀ ਜੰਗ

279

AZAD SOCH :-

ਭਾਈ ਨਿਰਮਲ ਸਿੰਘ ਖਾਲਸਾ ਦੀ ਧੀ ਜਸਕੀਰਤ ਕੌਰ (30) ਨੇ ਕੋਵਿਡ—19 ਖ਼ਿਲਾਫ਼ ਜੰਗ ਜਿੱਤ ਲਈ ਹੈ। ਉਸ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਜਸਕੀਰਤ ਕੌਰ ਨੂੰ ਸਿਵਲ ਹਸਪਤਾਲ ਵਿਚ 2 ਅਪਰੈਲ ਨੂੰ ਲਿਆਂਦਾ ਗਿਆ ਸੀ ਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸਿਵਲ ਹਸਪਤਾਲ ਵਿਚ ਇਲਾਜ ਦੌਰਾਨ ਜਸਕੀਰਤ ਕੌਰ ਦੇ ਸੈਂਪਲ ਮੁੜ 17 ਅਪਰੈਲ ਨੂੰ ਭੇਜੇ ਗਏ ਸਨ। ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। 19 ਅਪਰੈਲ ਨੂੰ ਮੁੜ ਟੈਸਟ ਜਾਂਚ ਲਈ ਭੇਜੇ ਗਏ ਤੇ ਉਹ ਵੀ ਨੈਗੇਟਿਵ ਪਾਏ ਗਏ। ਛੁੱਟੀ ਮਿਲਣ ਉਤੇ ਜਸਕੀਰਤ ਨੇ ਡਾਕਟਰਾਂ ਦਾ ਧੰਨਵਾਦ ਕੀਤਾ।

ਜ਼ਸਕੀਰਤ ਕੌਰ ਨੇ ਸਾਰੇ ਮੈਡੀਕਲ ਅਤੇ ਪੈਰਾ ਮੈਡੀਕਲ ਅਮਲੇ ਜਿਨ੍ਹਾਂ ਨੇ ਉਸ ਦੀ ਪਿਛਲੇ ਕੁਝ ਦਿਨਾਂ ਤੋਂ ਬਹੁਤ ਚੰਗੀ ਤਰ੍ਹਾਂ ਦੇਖਭਾਲ ਕੀਤੀ ਦਾ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਕੋਵਿਡ—19  ਦੇ ਟਾਕਰੇ ਲਈ ਘਰਾਂ ਵਿੱਚ ਰਹਿਣ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ।ਪਰ ਕੋਰੋਨਾ ਵਾਇਰਸ ਖਿਲਾਫ ਜੰਗ ਨੂੰ ਜਿੱਤਣ ਲਈ ਸਾਵਧਾਨੀਆਂ ਜਰੂਰੀ ਅਪਣਾਓ।

ਜਸਕੀਰਤ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪਿਤਾ ਨੂੰ ਵੀ ਇਲਾਜ ਲਈ ਜਲੰਧਰ ਦੇ ਹਸਪਤਾਲ ਲਿਆਂਦਾ ਹੁੰਦਾ ਤਾਂ ਜਾਨ ਬਚ ਜਾਣੀ ਸੀ। ਦੱਸ ਦਈਏ ਕਿ ਭਾਈ ਖਾਲਸਾ ਦੀ ਅੰਮ੍ਰਿਤਸਰ ਦੇ ਹਸਪਤਾਲ ਵਿਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਸੀ ਜਿਸ ਵਿਚ ਹਸਪਤਾਲ ਵੱਲੋਂ ਉਨ੍ਹਾਂ ਦਾ ਕੋਈ ਵੀ ਇਲਾਜ ਨਾ ਹੋਣ ਦੀ ਗੱਲ ਆਖ ਰਹੇ ਸਨ। ਭਾਈ ਨਿਰਮਲ ਸਿੰਘ ਜੀ ਖ਼ਾਲਸਾ ਸਿੱਖ ਪੰਥ ਦੇ ਮਹਾਨ ਰਾਗੀ ਸਨ।

ਡਾ.ਮਨਜੀਤ ਸਿੰਘ ਰਿਆਤ ਪੰਜਾਬੀ ਡਾਕਟਰ ਕੋਰੋਨਾ ਵਾਇਰਸ ਕਾਰਨ ਬ੍ਰਿਟੇਨ ਵਿੱਚ ਮੌਤ

ਭਾਈ ਇੰਦਰਪ੍ਰੀਤ ਸਿੰਘ ਦਾ ਨਮ ਅੱਖਾਂ ਕੱਲ ਕੀਤਾ ਅੰਤਿਮ ਸੰਸਕਾਰ,ਖ਼ਾਲਸਾ ਏਡ ਦੇ ਸਨ ਵਾਲੰਟੀਅਰ!
Leave a Reply

Your email address will not be published. Required fields are marked *