ਅਮਰੀਕੀ ਨਾਗਰਿਕ ਹੁਣ ਕਰ ਸਕਣਗੇ ਕੋਰੋਨ ਟੈੱਸਟ ਆਪਣੇ ਘਰ ਵਿੱਚ,FDA ਨੇ ਦਿੱਤੀ ਮਨਜ਼ੂਰੀ AZAD SOCH ਅਮਰੀਕੀ ਨਾਗਰਿਕ ਹੁਣ ਕਰ ਸਕਣਗੇ ਕੋਰੋਨ ਟੈੱਸਟ ਆਪਣੇ ਘਰ ਵਿੱਚ,FDA ਨੇ ਦਿੱਤੀ ਮਨਜ਼ੂਰੀ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅਮਰੀਕੀ ਨਾਗਰਿਕ ਹੁਣ ਕਰ ਸਕਣਗੇ ਕੋਰੋਨ ਟੈੱਸਟ ਆਪਣੇ ਘਰ ਵਿੱਚ,FDA ਨੇ ਦਿੱਤੀ ਮਨਜ਼ੂਰੀ

ਅਮਰੀਕੀ ਨਾਗਰਿਕ ਹੁਣ ਕਰ ਸਕਣਗੇ ਕੋਰੋਨ ਟੈੱਸਟ ਆਪਣੇ ਘਰ ਵਿੱਚ,FDA ਨੇ ਦਿੱਤੀ ਮਨਜ਼ੂਰੀ

279

AZAD SOCH :-

ਅਮਰੀਕਾ ਵਿੱਚ ਕੋਰੋਨਾ ਵਾfੲਰਸ ਸਭ ਤੋਂ ਵੱਧ ਮੌਤਾ ਹੋਇਆ ਨੇ ਜਿਸ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆਂ 52,217 ਤੱਕ ਹੋ ਗਈ ਹੈ ਇਸ ਦੀ ਲਾਗ ਨਾਲ ਹੁਣ 925,758 ਇਸ ਦੀ ਚਪੇਟ ਵਿੱਚ ਆ ਚੁੱਕੇ ਹਨ। ਅਮਰੀਕਾ ਵਿੱਚ ਵਾਇਰਸ ਵਾਲੇ ਮਰੀਜ਼ਾਂ ਦੀ ਟੈਸਟਿੰਗ ਲਗਾਤਾਰ ਜਾਰੀ ਹੈ।

ਨਿਉਂਯਾਰਕ ਤੇ ਨਿਉਂਜਰਸੀ ਸਭ ਤੋਂ ਵੱਧ ਮਰੀਜ਼ ਇਸ ਇਲਾਕੇ ਵਿੱਚ ਹੀ ਹਨ, ਤੇ ਲਗਾਤਾਰ ਵੱਧ ਰਹੀ ਵਾਇਰਸ ਦੇ ਮਰੀਜ਼ਾਂ ਲਈ ਟੈੱਸਟ ਲਈ ਘਰਾਂ ਵਿੱਚ ਹੀ ਲੋਕ ਕਰਇਆ ਕਰਨਗੇ, ਪਹਿਲਾਂ ਇਸ ਲਈ ਹਸਪਤਾਲ ਵਿੱਚ ਹੀ ਇਸ ਦਾ ਟੈਸਟ ਹੁੰਦਾ ਸੀ ਤੇ ਉਹ ਹੁਣ ਘਰ ਵੀਂ ਕਰ ਸਕਣਗੇ।

ਅਮਰੀਕਾ ਦੇ ਵਿੱਚ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਕੋਵਿਡ ੑ-19 ਨੂੰ ਘਰ ਵਿਚ ਟੈਸਟ ਕਰਨ ਦੇ ਸਮਰੱਥ ਪਹਿਲੀ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਕੋਰੋਨਾ ਵਾਇਰਸ ਟੈਸਟ ਕੀਤੇ ਗਏ ਹਰ ਘਰ ਵਿਚ ਪਹੁੰਚਣ ਦੀ ਉਮੀਦ ਹੈ। ਇਸ ਫੈਸਲੇ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਟੈਸਟ ਹਰ ਘਰ ਦੇ ਦਰਵਾਜ਼ੇ ਤੱਕ ਪਹੁੰਚ ਜਾਵੇਗਾ।

ਇਹ ਆਪਣੀ ਕਿਸਮ ਦੀ ਪਹਿਲੀ ਕਿੱਟ ਹੈ ਜੋ ਘਰ ਵਿਚ ਵਰਤੀ ਜਾ ਸਕਦੀ ਹੈ। ਐਟੑਹੋਮ ਟੈਸਟ ਕਿੱਟ ਨੂੰ ਅਮਰੀਕੀ ਕੰਪਨੀ ਲੈਬਕਾਰਪ ਦੁਆਰਾ ਵਿਕਸਤ ਕੀਤਾ ਗਿਆ ਹੈ, ਜਿਸਦੀ ਦੇਸ਼ ਭਰ ਵਿੱਚ ਮੈਡੀਕਲ ਪ੍ਰਯੋਗਸ਼ਾਲਾਵਾਂ ਦਾ ਨੈੱਟਵਰਕ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਇਸਦੀ ਕੀਮਤ 119 ਡਾਲਰ ਹੈ।

ਐੱਫ.ਡੀ.ਏ ਕਮਿਸ਼ਨਰ ਸਟੀਫਨ ਐਮ.ਹੈਨ ਨੇ ਵ੍ਹਾਈਟ ਹਾਊਸ ਦੀ ਇਕ ਕਾਨਫਰੰਸ ਵਿਚ ਪੱਤਰਕਾਰਾਂ ਨੂੰ ਕਿਹਾ, ੋਇਹ ਇਕ ਜਾਂਚ ਹੈ ਜਿੱਥੇ ਕੁਝ ਹਾਲਤਾਂ ਵਿਚ ਇਕ ਡਾਕਟਰ ਦੀ ਨਿਗਰਾਨੀ ਵਿਚ ਇਕ ਟੈਸਟ ਕਿੱਟ ਮਰੀਜ਼ ਨੂੰ ਭੇਜੀ ਜਾ ਸਕਦੀ ਹੈ ਅਤੇ ਮਰੀਜ਼ ਇਸ ਵਿਚ ਆਪਣਾ ਨਮੂਨਾ ਦੇ ਸਕਦਾ ਹੈ।

ਅਤੇ ਫਿਰ ਉਹ ਇਸਨੂੰ ਵਾਪਸ ਭੇਜ ਸਕਦਾ ਹੈ ਅਤੇ ਇਸਦੇ ਬਾਅਦ ਆਪਣੀ ਰਿਪੋਰਟ ਪ੍ਰਾਪਤ ਕਰ ਸਕਦਾ ਹੈ। ਇਹ ਸਭ ਲਾਇਸੰਸਸ਼ੁਦਾ ਚਿਕਿਤਸਕ ਦੀ ਅਗਵਾਈ ਹੇਠ ਹੋਣਗੇ। ੋ

ਐਮ .ਹੈਨ ਨੇ ਕਿਹਾ ਕਿ ਇਸ ਦੇ ਤਹਿਤ, ਟੈਸਟ ਕਿੱਟ ਇੱਕ ਮਰੀਜ਼ ਨੂੰ ਭੇਜੀ ਜਾਏਗੀ ਅਤੇ ਰੋਗੀ ਆਪਣੇ ਆਪ ਨਮੂਨੇ ਲੈ ਕੇ ਵਾਪਸ ਭੇਜ ਦੇਵੇਗਾ।ਤੇ ਆਉਣ ਵਾਲੇ ਦਿਨ੍ਹਾਂ ਵਿੱਚ ਇਸ ਕਿੱਟ ਦੀ ਵਰਤੋਂ ਅਮਰੀਕਾ ਵਿੱਚ ਕੋਰੋਨਾ ਵਾਇਰਸ ਟੈਸਟ ਕਰਨ ਲਈ ਕੀਤੀ ਜਾ ਸਕਦੀ ਹੈ।

ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਤੇ ਇਸ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।ਅਮਰੀਕਾ ਦੇ ਉ   ੱਚ ਅਧਿਕਾਰੀਆਂ ਨੇ ਇਸ ਕਿੱਟ ਵਾਰੇ ਕਿਹਾ ਕਿ ਇਸ ਕਿੱਟ ਨੂੰ ਬਣਾਉਣ ਦਾ ਮਕਸਦਾ ਇਹ ਹੈ, ਕਿ ਲੋਕ ਆਪਣਾ ਕੋਰੋਨ ਟੈਸਟ ਕਰ ਸਕਣ ਤੇ ਇਸ ਮਹੱਤਵਪੂਰਨ ਸਮੇਂ ਵਿੱਚ ਲੋਕਾਂ ਦੇ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ।

ਆਕਸਫੋਰਡ ਯੂਨੀਵਰਸਿਟੀ ਦੇ ਸਾਇੰਸਦਾਨਾਂ ਵੱਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ਦਾ ਇੰਗਲੈਂਡ ਵਿੱਚ ਪ੍ਰਯੋਗ ਸ਼ੁਰੂ

संयुक्त राज्य अमेरिका में कोरोना वायरस के साथ 52,193 लोगों की मौत!
Leave a Reply

Your email address will not be published. Required fields are marked *