ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਭਾਰੀ ਸੰਖਿਆਂ ਵਿੱਚ ਵਾਧਾ AZAD SOCH ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਭਾਰੀ ਸੰਖਿਆਂ ਵਿੱਚ ਵਾਧਾ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਭਾਰੀ ਸੰਖਿਆਂ ਵਿੱਚ ਵਾਧਾ

ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਭਾਰੀ ਸੰਖਿਆਂ ਵਿੱਚ ਵਾਧਾ

289

AZAD SOCH :-

ਦੁਨੀਆਂ ਭਰ ਵਿੱਚ ਕੋਰੋਨਾ ਮਹਾਂਮਾਰੀ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਜਿਸ ਕਾਰਨ ਮਰਨ ਵਾਲਿਆਂ ਦੀ ਸੰਖਿਆਂ ਦਿਨੋਂ ਦਿਨ ਵੱਧ ਰਹੀ ਹੈ।ਚੀਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਅੱਜ ਪੂਰੀ ਦੁਨੀਆ ਫੈਲ ਚੁੱਕਾ ਹੈ।

ਅਮਰੀਕਾ,ਇਟਲੀ,ਭਾਰਤ,ਸਪੇਨ,ਰੂਸ,ਯੂਰਪ ਦੇ ਹੋਰਨ੍ਹਾਂ ਦੇਸ਼ਾਂ ਵਿੱਚ ਇਹ ਵਾਇਰਸ ਫੈਲ ਚੁੱਕਾ ਹੈ।ਜੋ ਕਿ ਬਹੁਤ ਘਾਤ ਸਾਬਤ ਹੋ ਰਿਹਾ ਹੈ, ਅਨੇਕਾਂ ਲੋਕ ਇਸ ਚਪੇਟ ਵਿੱਚ ਆ ਚੁੱਕੇ ਹਨ ਇਸ ਦਾ ਸਭ ਤੋਂ ਜਿਆਦਾ ਪ੍ਰਭਾਵ ਅਮਰੀਕਾ ਵਿੱਚ ਹੋਇਆ ਹੈ।

ਹੁਣ ਤੱਕ ਪੂਰੀ ਦੁਨੀਆਂ ਵਿੱਚ ਸਕਰਮਿਤ ਲੋਕਾਂ ਦੀ ਗਿਣਤੀ 3,308,901 ਹੋ ਗਈ ਹੈ। ਤੇ ਮਰਨ ਵਾਲਿਆ ਦੀ ਗਿਣਤੀ 234,139 ਹੋ ਗਈ ਹੈ। ਤੇ ਹੁਣ ਤੱਕ ਠੀਕ ਹੋ ਚੁੱਕੇ ਲੋਕਾਂ ਦੀ ਗਿਣਤੀ 1,042,995 ਹੋ ਗਈ ਹੈ, ਅਮਰੀਕਾ ਵਿੱਚ ਵੀਂ 1,095,304 ਇਸ ਮਹਾਂਮਾਰੀ ਨਾਲ ਪੀੜ੍ਹਤ ਹਨ ਤੇ 63,871 ਲੋਕਾਂ ਦੀ ਮੌਤ ਹੋ ਚੁੱਕੀ ਹੈ, ਤੇ ਜ਼ੋ ਠੀਕ ਹੋ ਚੁੱਕੇ ਹਨ 155,737 ਗਿਣਤੀ ਹੋ ਗਈ ਹੈ।

ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਆਉਣ ਵਾਲੇ ਦਿਨ ਬਿਹਤਰ ਹੋਣਗੇ। ਯੂਐਸ ਦੇ 50 ਰਾਜਾਂ ਵਿਚੋਂ ਘੱਟੋ ਘੱਟ 35 ਦੇ ਕਾਰਜਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਹੈ। ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਹਨ।

ਸਪੇਨ ਵਿੱਚ ਵੀਂ 239,639 ਲੋਕ ਇਸ ਮਹਾਂਮਾਰੀ ਦੀ ਚਪੇਟ ਆ ਚੁੱਕੇ ਹਨ 24,543 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਾ ਹੈ। ਇਸੇ ਤਰ੍ਹਾਂ ਇਟਲੀ ਵਿੱਚ 205,463 ਲੋਕਾਂ ਦੀ ਲਾਗ ਦੀ ਚਪੇਟ ਆ ਗਏ ਹਨ ਤੇ 27,967 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਯੂਕੇ ਵਿੱਚ 171,253 ਪਾਜ਼ੀਟਿਵ ਪਾਏ ਗਏ ਹਨ ਤੇ ਨਾਲ ਹੀ ਯੂਕੇ ਵਿੱਚ 26,771 ਲੋਕਾਂ ਦੀ ਮੌਤ ਹੋ ਚੁੱਕੀ ਹੈ।ਫਰਾਂਸ ਵਿੱਚ 167,178 ਲੋਕ ਸਕਰਮਿਤ ਪਾਏ ਗਏ ਹਨ ਤੇ 24,376 ਲੋਕਾਂ ਦੀ ਮੌਤ ਹੋ ਗਈ ਹੈ।

ਤੇ ਰੂਸ ਵਿੱਚ ਲਗਾਤਾਰ ਪਾਜ਼ੀਟਿਵ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਤੇ ਇੱਥੇ ਹੁਣ ਤੱਕ 106,498 ਲੋਕ ਇਸ ਸਕਰਮਿਤ ਪਾਏ ਗਏ ਹਨ ਜ਼ੋ ਬਹੁਤ ਤੇਜ਼ੀ ਨਾਲ ਫੈਲੀਆਂ ਹੈ ਤੇ 1,073 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਾ ਹੈ, ਅਧਿਕਾਰੀਆਂ ਅਨੁਸਾਰ ਇੱਥੇ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਹਰ ਕਿਸੇ ਦੀ ਅਜੇ ਜਾਂਚ ਨਹੀਂ ਕੀਤੀ ਗਈ ਹੈ।

ਰੂਸ ਦੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤੀਨ ਕੋਰੋਨਾ ਸਕਾਰਾਤਮਕ ਪਾਏ ਗਏ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਵੈੑਇਕੱਲੇ ਰਹਿਣਗੇ। ਇੱਥੋਂ ਦੀ ਸਥਿਤੀ ਦੇ ਅਧਾਰ ਤੇ, ਤਾਲਾਬੰਦੀ ਨੂੰ ਵਧਾਇਆ ਜਾ ਸਕਦਾ ਹੈ। ਜਰਮਨੀ ਵਿੱਚ ਵੀਂ 163,009 ਕੋਰੋਨਾ ਵਾਇਰਸ ਦੇ ਮਰੀਜ਼ ਬਣ ਚੁੱਕੇ ਹਨ ਤੇ , ਤੇ ਮਰਨ ਵਾਲਿਆ ਗਿਣਤੀ ਵੀਂ 6,623 ਹੋ ਗਈ ਹੈ।

ਕੋਰੋਨਾ ਦੇ ਵੱਧ ਰਹੇ ਕੇਸ ਦੇ ਮੱਦੇਨਜ਼ਰ, ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੰਦ ਕਰ ਲਿਆ ਹੈ, ਜਦੋਂਕਿ ਕੁਝ ਥਾਵਾਂ ਤੇ ਅੰਸ਼ਕ ਤਾਲਾ ਲਗਾਇਆ ਗਿਆ ਹੈ।ਲੋਕਾਂ ਨੂੰ ਵਧੇਰੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ।




Leave a Reply

Your email address will not be published. Required fields are marked *