ਜਲੰਧਰ ਵਿੱਚ ਇੱਕ ਕਾਰ ਚਾਲਕ ਨੇ ਪੁਲਿਸ ਕਰਮਚਾਰੀ ਬੋਨਟ ਤੇ ਘੜੀਸਦਾ ਲੈ ਗਿਆ AZAD SOCH ਜਲੰਧਰ ਵਿੱਚ ਇੱਕ ਕਾਰ ਚਾਲਕ ਨੇ ਪੁਲਿਸ ਕਰਮਚਾਰੀ ਬੋਨਟ ਤੇ ਘੜੀਸਦਾ ਲੈ ਗਿਆ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਜਲੰਧਰ ਵਿੱਚ ਇੱਕ ਕਾਰ ਚਾਲਕ ਨੇ ਪੁਲਿਸ ਕਰਮਚਾਰੀ ਬੋਨਟ ਤੇ ਘੜੀਸਦਾ ਲੈ ਗਿਆ

ਜਲੰਧਰ ਵਿੱਚ ਇੱਕ ਕਾਰ ਚਾਲਕ ਨੇ ਪੁਲਿਸ ਕਰਮਚਾਰੀ ਬੋਨਟ ਤੇ ਘੜੀਸਦਾ ਲੈ ਗਿਆ

235

AZAD SOCH :-

ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰ ਇਸ ਸਮੇਂ ਲੌਕਡਾਉਨ ਕੀਤਾ ਹੋਇਆ।ਪੰਜਾਬ ਪੁਲਿਸ ਤੇ ਡਾਕਟਰ ਜਿੱਥੇ ਆਪਣੀ ਤਨ ਦੇਹੀਂ ਨਾਲ ਤੇ ਮਜ਼ਬੂਤੀ ਨਾਲ ਡਟੇ ਹੋਏ ਹਨ। ਕਈ ਵਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਆ ਜਾਂਦੀਆਂ ਹਨ ਜਿਸ ਕਾਰਨ ਡਾਕਟਰਾਂ ਤੇ ਪੁਲਿਸ ਨੂੰ ਨਿਸ਼ਾਨਾ ਬਣਾਇਆਂ ਜਾਂਦਾ ਹੈ।

ਅੱਜ ਇਸੇ ਤਰ੍ਹਾਂ ਦਾ ਹਾਦਸ਼ਾਂ ਜਲੰਧਰ ਵਿੱਚ ਵੇਖ ਨੂੰ ਮਿਲੀਆਂ।ਪੁਲਿਸ ਆਪਣੀ ਡਿਊਟੀ ਕਰ ਰਹੀ ਸੀ ਤਾਂ ਇੱਕ ਦੂਰੋਂ ਆ ਰਹੀ ਕਾਰ ਨੂੰ ਰੋਕਣ ਲਈ ਕਿਹਾ ਤਾਂ ਉਸ ਕਾਰ ਚਾਲਕ ਨੇ ਕਾਰ ਰੋਕਣ ਦੀ ਬਜਾਏ ਇੱਕ ਪੁਲਿਸ ਕਰਮਚਾਰੀ ਨੂੰ ਆਪਣੀ ਕਾਰ ਦੇ ਬੋਨਟ ਤੇ ਟੰਗ ਕੇ ਕੁਝ ਦੂਰੀ ਤਕ ਘੜੀਸਦਾ ਰਿਹਾ।

ਹਾਲਾਂਕਿ ਇਸ ਬਿਗੜੈਲ ਨੌਜਵਾਨ ਨੂੰ ਤੁਰੰਤ ਪੁਲਿਸ ਨੇ ਥੋੜ੍ਹੀ ਦੂਰੀ ਤੇ ਜਾ ਕੇ ਕਾਬੂ ਕਰ ਲਿਆ। ਤਾਂ ਉਸ ਨੇ ਡਿਊਟੀ ੋਤੇ ਤਾਇਨਾਤ ਏਐਸਆਈ ਮੁਲਖ ਰਾਜ ਤੇ ਗੱਡੀ ਚੜ੍ਹਾ ਦਿੱਤੀ। ਮੁਲਜ਼ਮ ਨੌਜਵਾਨ ਦੂਰ ਤਕ ਪੁਲਿਸ ਕਰਮੀ ਨੂੰ ਘੜੀਸਦਾ ਹੋਇਆ ਲੈ ਗਿਆ।

ਅਧਿਕਾਰੀ ਸੁਰਜੀਤ ਸਿੰਘ ਨੇ ਇਸ ਘਟਨਾ ਬਾਰੇ ਦੱਸਿਆ, ਮਿਲਕ ਬਾਰ ਚੌਕ ਨੇੜੇ ਪੁਲਿਸ ਨੇ ਕਾਰ ਨੂੰ ਰੋਕਣ ਲਈ ਕਿਹਾ, ਪਰ ਚਾਲਕ ਨੇ ਕਾਰ ਨੂੰ ਨਹੀਂ ਰੋਕਿਆ। ਇਸ ਤੋਂ ਬਾਅਦ ਉੱਥੇ ਡਿਊਟੀ ਤੇ ਤਾਇਨਾਤ ਏਐਸਆਈ ਮੁਲਖ ਰਾਜ ਕਾਰ ਦੇ ਬੋਨਟ ਤੇ ਚੜ੍ਹ ਗਏ।

ਫਿਰ ਵੀ ਚਾਲਕ ਨੇ ਕਾਰ ਨੂੰ ਨਹੀਂ ਰੋਕਿਆ ਅਤੇ ਏਐਸਆਈ ਨੂੰ ਕੁਝ ਦੂਰੀ ਤਕ ਘੜੀਸਦਾ ਲੈ ਗਿਆ। ਘਟਨਾ ਦੀ ਜਾਂਚ ਜਾਰੀ ਹੈ। ਤੇ ਇਸ ਦੇ ਨਾਲ ਉਸ ਕਾਰ ਚਾਲਕ ਜ਼ੋ ਗੱਡੀ ਚਲਾ ਰਿਹਾ ਸੀ ਅਨਮੋਲ ਮਹਿਮੀ, ਤੇ ਉਸ ਦੇ ਪਿਤਾ ਪਰਮਿੰਦਰ ਕੁਮਾਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।




Leave a Reply

Your email address will not be published. Required fields are marked *