ਸਰਕਾਰ ਨੇ 8 ਮਈ ਤੋਂ ਪਾਵਰਕਾਮ ਦੇ 515 ਕੈਸ਼ ਕਾਊਂਟਰ ਖੋਲਣ ਦੇ ਹੁਕਮ! - AZAD SOCH ਸਰਕਾਰ ਨੇ 8 ਮਈ ਤੋਂ ਪਾਵਰਕਾਮ ਦੇ 515 ਕੈਸ਼ ਕਾਊਂਟਰ ਖੋਲਣ ਦੇ ਹੁਕਮ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸਰਕਾਰ ਨੇ 8 ਮਈ ਤੋਂ ਪਾਵਰਕਾਮ ਦੇ 515 ਕੈਸ਼ ਕਾਊਂਟਰ ਖੋਲਣ ਦੇ ਹੁਕਮ!

ਸਰਕਾਰ ਨੇ 8 ਮਈ ਤੋਂ ਪਾਵਰਕਾਮ ਦੇ 515 ਕੈਸ਼ ਕਾਊਂਟਰ ਖੋਲਣ ਦੇ ਹੁਕਮ!

237

AZAD SOCH :-

ਪੰਜਾਬ ਰਾਜ ਬਿਜਲੀ ਨਿਗਮ ਲਿਮਟਡ ਬਿਜਲੀ ਦੇ ਭਰੇ ਜਾਂਦੇ ਸਨ,ਕੋਰੋਨਾ ਵਾਇਰਸ ਕਰਕੇ ਬੰਦ ਕਰ ਦਿੱਤੇ ਸਨ ਤੇ ਪੰਜਾਬ ਵਿੱਚ ਦੁਬਾਰਾ ਬਿਜਲੀ ਦੇ ਬਿੱਲ ਜ਼ਮਾਂ ਕਰਵਾਉਣ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।ਪੰਜਾਬ ਸਰਕਾਰ ਨੇ ਪੀ.ਐਸ.ਪੀ.ਸੀ.ਐਲ. ਦੁਆਰਾ 8 ਮਈ ਤੋਂ ਸੂਬੇ ਭਰ ਵਿੱਚ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਭਰੇ ਜਾਣਗੇ, ਸਾਰੇ 515 ਕੈਸ਼ ਕੁਲੈਕਸ਼ਨ ਸੈਂਟਰ ਖਪਤਕਾਰਾਂ ਦੇ ਬਿੱਲ ਜਮਾਂ ਕਰਵਾਉਣ ਲਈ ਚਲਾਉਣ ਦੇ ਹੁਕਮ ਦਿੱਤੇ ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਖਿਆ। ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਖਿਆ।

ਸੂਬਾ ਸਰਕਾਰ ਵੱਲੋਂ ਗਠਿਤ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਪੀ.ਐਸ.ਪੀ.ਸੀ.ਐਲ. ਵੱਲੋਂ ਕੰਮ ਸ਼ੁਰੂ ਲਈ ਤਿਆਰ ਕੀਤੀ ਵਿਸਥਾਰਤ ਰਣਨੀਤੀ ਨੂੰ ਪ੍ਰਵਾਨਗੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਬਿਜਲੀ ਦਾ ਮਹਿਕਮਾ ਵੀ ਹੈ, ਨੇ ਮੀਟਰ ਰੀਡਰਾਂ ਨੂੰ ਮੀਟਰਾਂ ’ਤੇ ਯੂਨਿਟਾਂ ਦੀ ਖਪਤ ਬਾਰੇ ਸੂਚਨਾ ਇਕੱਤਰ ਕਰਨ (ਮੀਟਰ ਰੀਡਿੰਗ) ਦਾ ਕਾਰਜ ਬਹਾਲ ਕਰਨ ਲਈ ਆਖਿਆ ਤਾਂ ਕਿ ਬਿਜਲੀ ਬਿੱਲਾਂ ਬਾਰੇ ਸ਼ਿਕਾਇਤਾਂ ਦੀ ਗਿਣਤੀ ਘਟਾਉਣ ਲਈ ਖਪਤਕਾਰਾਂ ਨੂੰ ਯੂਨਿਟਾਂ ਦੀ ਖਪਤ ਦੇ ਅਨੁਕੂਲ ਬਿੱਲ ਦੇਣਾ ਯਕੀਨੀ ਬਣਾਇਆ ਜਾ ਸਕੇ।

ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨੁਕਸਦਾਰ ਮੀਟਰਾਂ ਨੂੰ ਬਦਲਣ ਤੋਂ ਇਲਾਵਾ ਲੋੜ ਮੁਤਾਬਕ ਮੀਟਰ ਤੇ ਜ਼ਰੂਰੀ ਸਾਮਾਨ ਦੀ ਪੂਰਤੀ ਲਈ ਸਟੋਰਾਂ ਅਤੇ ਮੀਟਰਿੰਗ ਲੈਬਾਂ ਸਮੇਤ ਹੋਰ ਸਰਗਰਮੀਆਂ ਸ਼ੁਰੂ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ। ਇਸ ਤਰ੍ਹਾਂ ਨੁਕਸਦਾਰ ਮੀਟਰਾਂ ਨੂੰ ਬਦਲਣ ਨਾਲ ਇਸ ਬਾਰੇ ਸ਼ਿਕਾਇਤਾਂ ਵਿੱਚ ਕਮੀ ਆਵੇਗੀ। ਇਸ ਤੋ ਇਲਾਵਾਂ ਵੰਡ ਵਿਭਾਗਾਂ (ਡੀ.ਐਸ./ਏਪੀਡੀਆਰਪੀ/ਟੀਐਸ/ਪੀ.ਐਂਡ ਐਮ) ਵੱਲੋਂ ਨਿਰਮਾਣ ਅਤੇ ਰੱਖ-ਰਖਾਵ ਸਬੰਧੀ ਸਾਰੀਆਂ ਗਤੀਵਿਧੀਆਂ ਵੀ ਮੁੜ ਸ਼ੁਰੂ ਕੀਤੀਆਂ ਜਾਣਗੀਆਂ ਜਿਵੇਂ ਗਰਮੀਆਂ ਅਤੇ ਝੋਨੇ ਦੀ ਲੁਆਈ ਲਈ ਤਿਆਰੀਆਂ ਅਤੇ ਉਪਭੋਗਤਾਵਾਂ ਲਈ ਨਿਰਵਿਘਨ ਬਿਜਲੀ ਸਪਲਾਈ ਸਬੰਧੀ ਅਗਾਊਂ ਵਿਉਤਬੰਦੀ ਕਰਨਾ ਸ਼ਾਮਲ ਹੈ। ਪੰਜਾਬ ਵਿੱਚ ਲੌਕਡਾਉਨ ਤੋਂ ਬਾਅਦ ਬਿਜਲੀ ਦੇ ਬਿੱਲਾਂ ਭਰ ਤੇ ਰੋਕ ਲੱਗ ਗਈ ਸੀ ,ਜ਼ੋ ਹੁਣ ਦੁਬਾਰਾ ਸ਼ੁਰੂ ਕਰ ਦਿੱਤੇ ਜਾਣਗੇ

ਪੰਜਾਬ ਵਿੱਚ ਅੱਜ ਤੋਂ ਸ਼ਰਾਬ ਦੇ ਠੇਕੇ ਖੁੱਲਣਗੇ,ਕਈ ਜ਼ਿਲ੍ਹਿਆਂ ਵਿੱਚ ਠੇਕੇ ਖੋਲਣ ਤੋਂ ਕੀਤਾ ਇਨਕਾਰ!




Leave a Reply

Your email address will not be published. Required fields are marked *