ਪੰਜਾਬ ਵਿੱਚ ਅੱਜ ਤੋਂ ਸ਼ਰਾਬ ਦੇ ਠੇਕੇ ਖੁੱਲਣਗੇ,ਕਈ ਜ਼ਿਲ੍ਹਿਆਂ ਵਿੱਚ ਠੇਕੇ ਖੋਲਣ ਤੋਂ ਕੀਤਾ ਇਨਕਾਰ! - AZAD SOCH ਪੰਜਾਬ ਵਿੱਚ ਅੱਜ ਤੋਂ ਸ਼ਰਾਬ ਦੇ ਠੇਕੇ ਖੁੱਲਣਗੇ,ਕਈ ਜ਼ਿਲ੍ਹਿਆਂ ਵਿੱਚ ਠੇਕੇ ਖੋਲਣ ਤੋਂ ਕੀਤਾ ਇਨਕਾਰ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਅੱਜ ਤੋਂ ਸ਼ਰਾਬ ਦੇ ਠੇਕੇ ਖੁੱਲਣਗੇ,ਕਈ ਜ਼ਿਲ੍ਹਿਆਂ ਵਿੱਚ ਠੇਕੇ ਖੋਲਣ ਤੋਂ ਕੀਤਾ ਇਨਕਾਰ!

ਪੰਜਾਬ ਵਿੱਚ ਅੱਜ ਤੋਂ ਸ਼ਰਾਬ ਦੇ ਠੇਕੇ ਖੁੱਲਣਗੇ,ਕਈ ਜ਼ਿਲ੍ਹਿਆਂ ਵਿੱਚ ਠੇਕੇ ਖੋਲਣ ਤੋਂ ਕੀਤਾ ਇਨਕਾਰ!

280

AZAD SOCH :-

ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੋਲਣ ਦੀ ਇਜਾਜ਼ਤ ਮਿਲ ਗਈ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਕਰਕੇ ਪਹਿਲਾਂ ਠੇਕਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ।ਤੇ ਹੁਣ ਪੰਜਾਬ ਸਰਕਾਰ ਦੀ ਇਜਾਜ਼ਤ ਨਾਲ ਹੁਣ ਸ਼ਰਾਬ ਦੇ ਠੇਕੇ ਖੁੱਲ ਗਏ ਹਨ ਤੇ ਠੇਕੇ ਖੁੱਲਣ ਸਾਰ ਹੀ ਲੋਕਾਂ ਨੇ ਠੇਕਿਆਂ ਵੱਲ ਨੂੰ ਚਾਲੇ ਪਾ ਦਿੱਤੇ ਹਨ। ਤੇ ਨਾਲ ਹੀ ਹੁਣ ਸ਼ਰਾਬ ਦੀ ਹੋਮ ਡਿਲਵਰੀ ਨੂੰ ਇਜਾਜ਼ਤ ਦੇ ਦਿੱਤੀ ਹੈ।ਪੰਜਾਬ ਵਿੱਚ ਠੇਕੇ ਖੋਲਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਿਹਰ ਦੇ 1 ਵਜੇ ਤੱਕ ਦਾ ਕੀਤਾ ਹੈ।

ਤੇ ਇਸ ਤੋਂ ਇਲਾਵਾ ਸ਼ਾਮ ਦੇ 6 ਵਜੇ ਤੱਕ ਹੋਮ ਡਿਲਵਰੀ ਕੀਤੀ ਜਾਣੀ ਹੈ। ਪੰਜਾਬ ਵਿੱਚ ਕਈ  ਜ਼ਿਲ੍ਹਿਆਂ ਵਿੱਚ ਬਹੁਤ ਸਾਰੇ ਸ਼ਰਾਬ ਦੇ ਠੇਕੇਦਾਰਾਂ ਨੇ ਆਪਣੀਆਂ ਦੁਕਾਨਾਂ ਨਹੀਂ ਖੋਲ੍ਹੀਆਂ,ਕਿਉਂਕਿ ਉਨ੍ਹਾਂ ਨੇ ਮੰਗ ਕੀਤੀ ਹੈ, ਉਹ ਉਨ੍ਹਾਂ ਦਾ ਡੇਢ ਮਹੀਨੇ ਦਾ ਟੈਕਸ ਮਾਫ਼ ਕੀਤਾ ਜਾਵੇ,ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਲਾਇਸੈਂਸ ਫੀਸ, ਠੇਕੇ ਖੁੱਲ੍ਹਣ ਦੇ ਘੰਟਿਆਂ ਤੇ ਟੈਕਸ ਅਤੇ ਸ਼ਰਾਬ ਦੀ ਹੋਮ ਡਿਲੀਵਰੀ ਜਿਹੇ ਪਹਿਲੂਆਂ ਬਾਰੇ ਸਪੱਸ਼ਟ ਨਿਯਮ ਤੈਅ ਨਹੀਂ ਕੀਤੇ ਹਨ।

ਠੇਕੇਦਾਰਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਪਹਿਲਾਂ ਉਨ੍ਹਾਂ ਨੂੰ 14 ਘੰਟੇ ਦੁਕਾਨ ਖੋਲ੍ਹਣ ਦੀ ਮਨਜੂਰੀ ਦਿੱਤੀ ਗਈ ਸੀ ਪਰ ਹੁਣ ਉਨ੍ਹਾਂ ਨੂੰ ਸਿਰਫ਼ 4 ਘੰਟੇ ਦੁਕਾਨਾਂ ਖੋਲ੍ਹਣ ਲਈ ਕਿਹਾ ਗਿਆ ਹੈ। ਪੰਜਾਬ ਵਿੱਚ ਕਈ  ਜ਼ਿਲ੍ਹਿਆਂ ਵਿੱਚ ਜਿਵੇਂ ਮੁਕਤਸਰ, ਗੁਰਦਾਸਪੁਰ,ਲੁਧਿਆਣਾ, ਹੁਸ਼ਿਆਰਪੁਰ, ਬਠਿੰਡਾ, ਬਰਨਾਲਾ, ਸੰਗਰੂਰ, ਕਪੂਰਥਲਾ,ਪਠਾਨਕੋਟ, ਅੰਮ੍ਰਿਤਸਰ,ਅਤੇ ਤਰਨਤਾਰਨ ਚ ਠੇਕੇਦਾਰਾਂ ਨੇ ਦੁਕਾਨਾਂ ਖੋਲ੍ਹਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕੇਹਰ,ਮਰੀਜ਼ਾਂ ਦੀ ਗਿਣਤੀ 55 ਹਜ਼ਾਰ ਤੋਂ ਉੱਪਰ !

ਇਜਰਾਇਲ ਦੇ ਰੱਖਿਆ ਮੰਤਰੀ ਕਿਹਾ,ਕੋਵਿਡ-19 ਦਵਾਈ ਤਿਆਰ ਕਰਨ ਦਾ ਦਾਅਵਾ ਕੀਤਾ!




Leave a Reply

Your email address will not be published. Required fields are marked *