AZAD SOCH :-
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ, ਜ਼ੋ ਕਿ ਪੰਜਾਬ ਲਈ ਚਿੰਨ੍ਹਤਾਂ ਦਾ ਵਿਸ਼੍ਹਾਂ ਬਣ ਚੁੱਕਾ ਹੈ, ਇਸ ਮਹਾਂਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ, ਪੰਜਾਬ ਤੋਂ ਇਲਾਵਾਂ ਦੇ ਹੋਰਨ੍ਹਾਂ ਸੂਬਿਆਂ ਵਿੱਚ ਕੋਰੋਨਾ ਵਾਇਰਸ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।ਦਿੱਲੀ,ਮਹਾਂਰਾਸ਼ਟਰਾਂ,ਗੁਜ਼ਰਾਤ, ਉੱਤਰ ਪ੍ਰਦੇਸ਼ ਵਿੱਚ ਕੋਵਿਡ—19 ਦੇ ਪਾਜ਼ੀਟਿਵ ਮਰੀਜ਼ਾਂ ਗਿਣਤੀ ਵੱਧ ਰਹੀ ਹੈ,
ਅੱਜ ਪੰਜਾਬ ਵਿੱਚ ਕਪੂਰਥਲਾ ਵਿੱਚ ਕੋਰੋਨਾ ਵਾਇਰਸ 5 ਤਾਜ਼ਾਂ ਮਾਮਲੇ ਸਾਹਮਣੇ ਆਏ ਹਨ, ਜਿਲ੍ਹਾਂ ਕਪੂਰਥਲਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 23 ਹੋ ਗਈ ਹੈ,ਇਸ ਤੋਂ ਪਹਿਲਾਂ ਵੀਂ ਕਪੂਰਥਲਾ ਵਿੱਚ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਕਪੂਰਥਲਾ ਤੋਂ ਇਲਾਵਾ ਪੰਜਾਬ ਦੇ ਜਲੰਧਰ ਵਿੱਚ ਕੋਰੋਨਾ ਮਰੀਜ਼ਾਂ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ, ਜਲੰਧਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 155 ਹੋ ਗਈ ਹੈ,
ਮੋਗਾ ਜ਼ਿਲ੍ਹੇ ਵਿੱਚ ਕੋਵਿਡ—19 ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਅੱਜ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਇਸ ਮਰੀਜ਼ ਦੇ ਆਉਣ ਨਾਲ ਮੋਗਾ ਵਿੱਚ ਗਿਣਤੀ 15 ਹੋ ਗਈ ਹੈ।
ਅੱਜ ਸਵੇਰੇ ਨਵਾਂ ਸ਼ਹਿਰ ਵਿੱਚ 18 ਨਵੇਂ ਕੋਵਿਡ—19 ਮਰੀਜ ਪਾਏ ਹਨ।ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 1700 ਤੱਕ ਹੋ ਗਈ ਹੈ 29 ਲੋਕਾਂ ਦੀ ਮੌਤ ਹੋ ਗਈ ਹੈ।