ਪੰਜਾਬ ਵਿੱਚ ਅੱਜ ਸਵੇਰੇ ਭਾਰੀ ਮੀਂਹ ਤੇਜ ਹਵਾਵਾਂ, ਦਿਨ ਵਿੱਚ ਛਾਇਆ ਹਨੇਰਾ! - AZAD SOCH ਪੰਜਾਬ ਵਿੱਚ ਅੱਜ ਸਵੇਰੇ ਭਾਰੀ ਮੀਂਹ ਤੇਜ ਹਵਾਵਾਂ, ਦਿਨ ਵਿੱਚ ਛਾਇਆ ਹਨੇਰਾ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਅੱਜ ਸਵੇਰੇ ਭਾਰੀ ਮੀਂਹ ਤੇਜ ਹਵਾਵਾਂ, ਦਿਨ ਵਿੱਚ ਛਾਇਆ ਹਨੇਰਾ!

ਪੰਜਾਬ ਵਿੱਚ ਅੱਜ ਸਵੇਰੇ ਭਾਰੀ ਮੀਂਹ ਤੇਜ ਹਵਾਵਾਂ, ਦਿਨ ਵਿੱਚ ਛਾਇਆ ਹਨੇਰਾ!

205

AZAD SOCH :-

ਪੰਜਾਬ ਦੇ ਕਈ ਇਲਾਕਿਆਂ ਵਿਚ ਐਤਵਾਰ ਸਵੇਰੇ ਅਚਾਨਕ ਮੌਸਮ ਨੇ ਕਰਵਟ ਬਦਲੀ। ਸਵੇਰੇ ਸੂਰਜ ਨਿਕਲਣ ਤੋਂ ਬਾਅਦ ਮੌਸਮ ਥੋੜ੍ਹਾ ਖੁੱਲ੍ਹਿਆ ਨਜ਼ਰ ਆ ਰਿਹਾ ਸੀ ਪਰ 8 ਵਜੇ ਬਾਅਦ ਅਚਾਨਕ ਮੌਸਮ ਨੇ ਕਰਵਟ ਲਈ। ਆਸਮਾਨ ਵਿਚ ਸੰਘਣੇ ਕਾਲੇ ਬੱਦਲ ਛਾ ਗਏ। ਤੇਜ਼ ਤੂਫਾਨ ਨਾਲ ਬੂੰਦਾਬਦੀ ਸ਼ੁਰੂ ਹੋ ਗਈ।ਪੰਜਾਬ ਦੇ ਕਈ ਜਿਲ੍ਹਿਆਂ ਵਿਚ ਤੇਜ਼ ਹਵਾਵਾਂ ਦੇ ਨਾਲੑ-ਨਾਲ ਮੀਂਹ ਦੇ ਛੀਂਟੇ ਵੀ ਪਏ ਜੋ ਬਹੁਤ ਹੀ ਤੇਜ਼ ਗਤੀ ਨਾਲ ਪਿਆ।ਇਨ੍ਹਾਂ ਤੇਜ਼ ਹਵਾਵਾਂ ਨਾਲ ਕਾਫੀ ਨੁਕਸਾਨ ਵੀ ਹੋਇਆ। ਪੰਜਾਬ ਦੇ ਜਿਲ੍ਹਾ ਸੰਗਰੂਰ ਵਿੱਚ ਭਾਰੀ ਮੀਂਹ ਵੇਖਣ ਮਿਲੀਆਂ ਇਸ ਦੇ ਨਾਲ ਲੱਗ ਕੇ ਇਲਾਕੇ ਧੂਰੀ,

ਭਵਾਨੀਗੜ੍ਹ,ਸ਼ੇਰਪੁਰ,ਮਲੇਰਕੋਟਲਾ ਆਦਿ ਵਿੱਚ ਬਹੁਤ ਤੇਜ਼ ਗਤੀ ਨਾਲ ਮੀਂਹ ਵੇਖਣ ਨੂੰ ਮਿਲੀਆਂ।ਇਸ ਨਾਲ ਕੁੱਛ ਹੱਦ ਤੱਕ ਨੁਕਸਾਨ ਹੋਣ ਦੀਅ ਸਮਾਚਾਰ ਪ੍ਰਾਪਤ ਹੋਇਆਂ ਹੈ।ਤੇਜ਼ ਹਵਾਵਾਂ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋਇਆ.ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਵਿਚ ਤੇਜ਼ ਧੁੱਪ ਕਾਰਨ ਅੱਜ ਕਈ ਲੋਕਾਂ ਨੇ ਤੇਜ਼ ਹਵਾਵਾਂ ਕਾਰਨ ਰਾਹਤ ਵੀ ਮਹਿਸੂਸ ਕੀਤੀ। ਸਵੇਰ ਸਮੇਂ ਭਾਰੀ ਮੀਂਹ ਨੇ ਮੰਡੀਆਂ ਵਿਚ ਖਰੀਦੀ ਪਈ ਕਣਕ ਨੂੰ ਨੁਕਸਾਨ ਪਹੁੰਚਾਇਆ ਹੈ।

ਧੂਰੀ,ਭਵਾਨੀਗੜ੍ਹ,ਸ਼ੇਰਪੁਰ,ਮਲੇਰਕੋਟਲਾ ਇਸ ਨਾਲ ਹੀ ਸੰਗਰੂਰ ਵਿੱਚ ਕਈ ਥਾਵਾਂ ਤੇ ਮੰਡੀਆਂ ਵਿੱਚ ਕਣਕ ਜੋ ਖੁੱਲੇ ਆਸਮਾਨ ਹੇਠਾਂ ਪਈ ਹੈ,ਇਸ ਮੀਂਹ ਕਾਰਨ ਕਣਕ ਨੂੰ ਨੁਕਸਾਨ ਹੋ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਮੇਤ ਇਲਾਕੇ ਦੀਆ ਕਈ ਮੰਡੀਆਂ ‘ਚ ਲਿਫ਼ਟਿੰਗ ਨਾ ਹੋਣ ਕਾਰਨ ਖੁੱਲ੍ਹੇ ਆਸਮਾਨ ਹੇਠ ਪਈਆ ਕਣਕ ਦੀਆ ਬੋਰੀਆਂ ਮੀਂਹ ਦੇ ਪਾਣੀ ਨਾਲ ਭਿੱਜ ਗਈਆਂ । ਬੋਰੀਆਂ ਦੇ ਹੇਠਾਂ ਵੀ ਪਾਣੀ ਖੜ੍ਹਾ ਵੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਪੰਜਾਬ ਵਿੱਚ ਹੋ ਕਈ ਥਾਵਾਂ ਤੇ ਬਹੁਤ ਭਾਰੀ ਮੌਂਹ ਵੇਖਣ ਮਿਲੀਆਂ ਹੈ, ਪਟਿਾਆਲਾ ਵਿੱਚ ਤੇਜ਼ ਗਤੀ ਨਾਲ ਤੇਜ਼ ਹਵਾਵਾਂ ਨਾਲ ਮੀਂਹ ਪਿਆਂ ਹੈ।ਪੰਜਾਬ ‘ਚ ਦਿਨ ਦੇ ਸਮੇਂ ਹੀ ਸੰਘਣਾ ਹਨੇਰਾ ਛਾਇਆ ਹੋਇਆ ਹੈ।

ਪੰਜਾਬ ਵਿੱਚ ਅੱਜ ਸਵੇਰੇ ਭਾਰੀ ਮੀਂਹ ਤੇਜ ਹਵਾਵਾਂ, ਦਿਨ ਵਿੱਚ ਛਾਇਆ ਹਨੇਰਾ!
ਪੰਜਾਬ ਵਿੱਚ ਅੱਜ ਸਵੇਰੇ ਭਾਰੀ ਮੀਂਹ ਤੇਜ ਹਵਾਵਾਂ, ਦਿਨ ਵਿੱਚ ਛਾਇਆ ਹਨੇਰਾ!

ਬਾਰਿਸ਼ ਦੇ ਨਾਲ ਤੇਜ਼ ਹਵਾ ਵੀ ਚੱਲ ਰਹੀ ਹੈ। ਤੇ ਬੱਦਲ ਵੀ ਜ਼ੋਰਾਂ ਨਾਲ ਗਰਜ਼ ਰਿਹਾ ਹੈ।ਬੀਤੇ ਦਿਨੀਂ ਹੀ ਮੌਸਮ ਵਿਭਾਗ ਵਲੋਂ ਮੌਸਮ ਦੇ ਕਰਵਟ ਲੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਇੱਕ ਹਫਤੇ ਤੱਕ ਮੌਸਮ ‘ਚ ਬਦਲਾਅ ਰਹਿ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਾਨਾ ਬਣੀ ਹੋਈ ਹੈ।
Leave a Reply

Your email address will not be published. Required fields are marked *