ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਸ੍ਰੀ ਗੁਰਦਾਸ ਬਾਦਲ ਦਾ ਦੇਹਾਂਤ,ਦੁਪਹਿਰ 1 ਵਜੇ ਅੰਤਿਮ ਸਸਕਾਰ - AZAD SOCH ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਸ੍ਰੀ ਗੁਰਦਾਸ ਬਾਦਲ ਦਾ ਦੇਹਾਂਤ,ਦੁਪਹਿਰ 1 ਵਜੇ ਅੰਤਿਮ ਸਸਕਾਰ - AZAD SOCH
Search

Date

Your browser is not supported for the Live Clock Timer, please visit the Support Center for support.
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਸ੍ਰੀ ਗੁਰਦਾਸ ਬਾਦਲ ਦਾ ਦੇਹਾਂਤ,ਦੁਪਹਿਰ 1 ਵਜੇ ਅੰਤਿਮ ਸਸਕਾਰ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਸ੍ਰੀ ਗੁਰਦਾਸ ਬਾਦਲ ਦਾ ਦੇਹਾਂਤ,ਦੁਪਹਿਰ 1 ਵਜੇ ਅੰਤਿਮ ਸਸਕਾਰ

131

AZAD SOCH:-

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਸਾਬਕਾ ਐਮਪੀ ਗੁਰਦਾਸ ਬਾਦਲ (88) ਦੀ ਵੀਰਵਾਰ ਦੇਰ ਰਾਤ ਮੁਹਾਲੀ ਵਿੱਚ ਦੇਹਾਂਤ ਹੋ ਗਿਆ। ਇਸ ਤੋਂ ਪਹਿਲਾਂ 19 ਮਾਰਚ ਨੂੰ ਮਨਪ੍ਰੀਤ ਦੀ ਮਾਂ ਹਰਮਿੰਦਰ ਕੌਰ (74) ਦੀ ਵੀ ਮੌਤ ਹੋ ਗਈ ਸੀ।ਸਾਬਕਾ ਸੰਸਦ ਮੈਂਬਰ ਗੁਰਦਾਸ ਬਾਦਲ ਦੀ ਸਿਹਤ ਵਿਗੜਨ ਤੋਂ ਬਾਅਦ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਜੱਦੀ ਪਿੰਡ ਬਾਦਲ ਵਿਖੇ ਦੁਪਹਿਰੇ 1:00 ਵਜੇ ਕੀਤਾ ਜਾਵੇਗਾ।

ਸ੍ਰੀ ਗੁਰਦਾਸ ਸਿੰਘ ਬਾਦਲ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਸ੍ਰੀ ਗੁਰਦਾਸ ਸਿੰਘ ਬਾਦਲ 1971 ’ਚ ਅਕਾਲੀ ਦਲ ਦੀ ਟਿਕਟ ਉੱਤੇ ਸਾਬਕਾ ਫ਼ਾਜ਼ਿਲਕਾ ਲੋਕ ਸਭਾ ਹਲਕੇ ਤੋਂ ਐੱਮਪੀ ਚੁਣੇ ਗਏ ਸਨ। ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਦੀ ਮਹਾਮਾਰੀ ਕਾਰਨ ਅੰਤਿਮ ਸਸਕਾਰ ਵਿੱਚ ਸ਼ਾਮਲ ਨਾ ਹੋਣ।  ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਪਣੇ ਟਵਿਟਰ ਹੈਂਡਲ ਉੱਤੇ ਇੱਕ ਸੰਦੇਸ਼ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ਉੱਤੇ ਸਨ।




Leave a Reply

Your email address will not be published. Required fields are marked *