ਲੌਕਡਾਊਨ ਤੋਂ ਪਰੇਸ਼ਾਨ ਹੋ ਕੇ ਮਨਮੀਤ ਗਰੇਵਾਲ,ਟੀ.ਵੀ ਕਲਾਕਾਰ ਨੇ ਕੀਤੀ ਖੁਦਕੁਸ਼ੀ - AZAD SOCH ਲੌਕਡਾਊਨ ਤੋਂ ਪਰੇਸ਼ਾਨ ਹੋ ਕੇ ਮਨਮੀਤ ਗਰੇਵਾਲ,ਟੀ.ਵੀ ਕਲਾਕਾਰ ਨੇ ਕੀਤੀ ਖੁਦਕੁਸ਼ੀ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਲੌਕਡਾਊਨ ਤੋਂ ਪਰੇਸ਼ਾਨ ਹੋ ਕੇ ਮਨਮੀਤ ਗਰੇਵਾਲ,ਟੀ.ਵੀ ਕਲਾਕਾਰ ਨੇ ਕੀਤੀ ਖੁਦਕੁਸ਼ੀ

ਲੌਕਡਾਊਨ ਤੋਂ ਪਰੇਸ਼ਾਨ ਹੋ ਕੇ ਮਨਮੀਤ ਗਰੇਵਾਲ,ਟੀ.ਵੀ ਕਲਾਕਾਰ ਨੇ ਕੀਤੀ ਖੁਦਕੁਸ਼ੀ

292

AZAD SOCH :-

ਨਵੀਂ ਮੁੰਬਈ :- ਦੇ ਖਾਰਘਰ ਇਲਾਕੇ ਵਿੱਚ ਰਹਿਣ ਵਾਲੇ 32 ਸਾਲਾ ਮਨਮੀਤ ਗਰੇਵਾਲ ਨੇ ਲੌਕਡਾਊਨ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ। ਮਨਮੀਤ ਗਰੇਵਾਲ ਆਪਣੀ ਪਤਨੀ ਨਾਲ ਛੋਟੇ ਜਿਹੇ ਫ਼ਲੈਟ ’ਚ ਰਹਿ ਰਿਹਾ ਸੀ।

ਮਨਮੀਤ ਗਰੇਵਾਲ ਦੇ ਆਰਥਿਕ ਹਾਲਾਤ ਖ਼ਰਾਬ ਚੱਲ ਰਹੇ ਸੀ ਜਿਸ ਕਾਰਨ ਉਹ ਦੁਖੀ ਰਹਿਣ ਲੱਗ ਗਿਆ ਸੀ , ਤੇ ਮਨਮੀਤ ਗਰੇਵਾਲ ਡੀਪੈ੍ਰਸ਼ਨ ਵਿੱਚ ਰਹਿਣ ਲੱਗ ਪਿਆ ਸੀ ਕਿਉਂਕਿ ਮਨਮੀਤ ਗਰੇਵਾਲ ਹਾਲੇ ਐਕਟਿੰਗ ਦੀ ਦੁਨੀਆ ਵਿੱਚ ਸੰਘਰਸ਼ ਕਰ ਰਿਹਾ ਸੀ ਤੇ ਟੀਵੀ ਲੜੀਵਾਰਾਂ ’ਚ ਨਿੱਕੇ–ਨਿੱਕੇ ਕਿਰਦਾਰ ਕਰ ਕੇ ਗੁਜ਼ਾਰਾ ਕਰ ਰਿਹਾ ਸੀ।

ਦੇਸ਼ ਵਿੱਚ ਲੌਕਡਾਊਨ ਲਾਗੂ ਹੋਣ ਕਾਰਨ ਸਾਰੀਆਂ ਫ਼ਿਲਮਾਂ ਤੇ ਟੀਵੀ ਲੜੀਵਾਰ ਨਾਟਕਾਂ ਦੀ ਸ਼ੂਟਿੰਗ ਬੰਦ ਪਈਆਂ ਹਨ। ਮਨਮੀਤ ਗਰੇਵਾਲ ਆਪਣੀ ਕੰਮ ਕਾਰ ਲਈ ਉਸ ਨੇ ਪੈਸੇ ਲੈਤੇ ਹੋਏ ਸੀ.

ਜਿਸ ਕਾਰਨ ਉਹ ਪਹਿਲਾਂ ਹੀ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ ਤੇ ਉਸ ਨੂੰ ਲੌਕਡਾਊਨ ਕਾਰਨ ਕੰਮਕਾਰ ਬੰਦ ਹੋ ਕਾਰਨ ਤੇ ਆਰਥਿਕ ਤੌਰ ਤੇ ਪਰੇਸ਼ਾਨ ਹੋ ਗਿਆ ਸੀ ਮਨਮੀਤ ਗਰੇਵਾਲ ਦੇ ਖ਼ਾਸ ਦੋਸਤ ਤੇ ਪ੍ਰੋਡਿਊਸਰ ਮਨਜੀਤ ਸਿੰਘ ਰਾਜਪੂਤ ਨੇ ਦੱਸਿਆ ਕਿ ਨਿੱਜੀ ਤੇ ਕਾਰੋਬਾਰੀ ਕੰਮ ਲਈ ਮਨਮੀਤ ਨੇ ਲੱਖਾਂ ਰੁਪਏ ਕਰਜ਼ ਲਿਆ ਹੋਇਆ ਸੀ।

ਅਜਿਹੇ ਹਾਲਾਤ ਤੋਂ ਪਰੇਸ਼ਾਨ ਹੋ ਕੇ ਸ਼ੁੱਕਰਵਾਰ ਦੇਰ ਰਾਤੀਂ ਉਸ ਨੇ ਆਪਣੇ ਘਰ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ, ਮਨਮੀਤ ਗਰੇਵਾਲ ਨੂੰ ਦੋ ਟੀਵੀ ਸ਼ੋਅ ‘ਆਦਤ ਸੇ ਮਜਬੂਰ’ ਅਤੇ ‘ਕੁਲਦੀਪਕ’ ਵਿੱਚ ਕੰਮ ਕਰਦਿਆਂ ਚੰਗੀ ਸ਼ੋਹਰਤ ਹਾਸਲ ਹੋਈ ਸੀ।

ਮਨਮੀਤ ਗਰੇਵਾਲ ਕਈ ਫਿਲਮਾਂ ਵਿੱਚ ਕੰਮ ਕਰ ਚੁੱਕਾ ਸੀ ਤੇ ਉਹ ਕਈ ਵੈੱਬ ਸੀਰੀਜ਼ ਵਿੱਚ ਕੰਮ ਕਰ ਚੁੱਕਾ ਸੀ ਤੇ ਉਹ ਇਸ ਸਮੇਂ 8 ਲੜੀਵਾਰ ਵੈੱਬ ਸੀਰੀਜ਼ ਕੰਮ ਕਰ ਰਿਹਾ ਸੀ।ਇਸ ਤੋਂ ਇਲਾਵਾ ਮਨਮੀਤ ਗਰੇਵਾਲ ਐਕਟਿੰਗ ਸਕੂਲ ਵਿੱਚ ਕੰਮ ਵੀਂ ਕਰਦਾ ਸੀ।




Leave a Reply

Your email address will not be published. Required fields are marked *