ਪਾਕਿਸਤਾਨ ਦੀ ਰਹਿਣ ਵਾਲੀ ਸਿੱਖ ਮਹਿਲਾ ਪੱਤਰਕਾਰ ਯੂਕੇ ਵਿੱਚ ਸਨਮਾਨ - AZAD SOCH ਪਾਕਿਸਤਾਨ ਦੀ ਰਹਿਣ ਵਾਲੀ ਸਿੱਖ ਮਹਿਲਾ ਪੱਤਰਕਾਰ ਯੂਕੇ ਵਿੱਚ ਸਨਮਾਨ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪਾਕਿਸਤਾਨ ਦੀ ਰਹਿਣ ਵਾਲੀ ਸਿੱਖ ਮਹਿਲਾ ਪੱਤਰਕਾਰ ਯੂਕੇ ਵਿੱਚ ਸਨਮਾਨ

ਪਾਕਿਸਤਾਨ ਦੀ ਰਹਿਣ ਵਾਲੀ ਸਿੱਖ ਮਹਿਲਾ ਪੱਤਰਕਾਰ ਯੂਕੇ ਵਿੱਚ ਸਨਮਾਨ

267

AZAD SOCH :-

ਇਸਲਾਮਾਬਾਦ:- ਅੱਜ ਦੁਨੀਆਂ ਭਰ ਵਿੱਚ ਸਿੱਖ ਵੱਸ ਰਹੇ ਹਨ ਤੇ ਆਪਣੀ ਮਿਹਨਤ ਨਾਲ ਸਿੱਖ ਕੌਮ ਦਾ ਨਾਮ ਉੱਚਾਂ ਕਰ ਰਹੇ ਹਨ,ਦੁਨੀਆਂ ਭਰ ਵਿੱਚ ਇਸ ਕਨੇਡਾ,ਅਮਰੀਕਾ,ਯੂਰਪ,ਆਦਿ ਦੇਸ਼ਾਂ ਵਿੱਚ ਸਿੱਖ ਵੱਸ ਰਹੇ ਹਨ ਤੇ ਉਨ੍ਹਾਂ ਆਪਣੀ ਮਿਹਤਨ ਸਦਕਾਂ ਉੱਚੇ ਮੁਕਾਮ ਹਾਸਲ ਕੀਤੇ ਹਨ ।

ਭਾਰਤ ਦੇ ਗੁਆਢੀ ਦੇਸ਼ ਪਾਕਿਸਤਾਨ ਵਿੱਚ ਇੱਕ ਮਹਿਲਾਂ ਪੱਤਰਕਾਰ,ਜਿਨ੍ਹਾਂ ਨੇ ਕਿ ਇੱਕ ਮਹਿਲਾਂ ਹੋਣ ਨਾਲ ਨਾਲ ਪਾਕਿਸਤਾਨ ਦਾ ਨਾਮ ਰੋਸਨ ਕੀਤਾ ਉੱਥੇ ਹੀ ਸਿੱਖ ਔਰਤ ਹੋ ਦੇ ਨਾਤੇ ਉਨ੍ਹਾਂ ਬਹੁਤ ਵੱਡਾ ਮੁਕਾਮ ਹਾਸਲ ਕੀਤਾ।

ਵਿਸ਼ਵ ਪੱਧਰ ‘ਤੇ ਆਪਣੀ ਕਾਬਲੀਅਤ ਲਈ ਸਨਮਾਨ ਹਾਸਲ ਕਰਨ ਵਾਲੀਆਂ ਸਿੱਖ ਔਰਤਾਂ ਵਿਚ ਇਕ ਹੋਰ ਨਾਂਅ ਜੁੜ ਗਿਆ ਹੈ ਅਤੇ ਇਹ ਸਿੱਖ ਔਰਤ ਗੁਆਂਢੀ ਮੁਲਕ ਪਾਕਿਸਤਾਨ ਦੀ ਵਸਨੀਕ ਹੈ।

अमफान’ का चक्रवात तूफ़ान मचा सकता है, भारी तबाही, ग्रह मंत्रालय

ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਮਨਮੀਤ ਕੌਰ ਨੂੰ ਯੂਕੇ ‘ਚ ਇਕ ਵਡੇ ਸਨਮਾਨ ਲਈ ਨਾਮਜ਼ਦ ਕੀਤਾ ਗਿਆ ਹੈ। ਸ਼ਨੀਵਾਰ (16 ਮਈ) ਨੂੰ ‘ਦਿ ਐਕਸਪ੍ਰੈਸ ਟ੍ਰਿਬਿਊਨ ਨਿਊਜ਼ ਵਲੋਂ ਜਾਰੀ ਇਕ ਰਿਪੋਰਟ ਦੇ ਅਨੁਸਾਰ, ‘25 ਸਾਲਾ ਮਨਮੀਤ ਕੌਰ ਨੂੰ ਯੂਕੇ ਸਥਿਤ ‘ਦ ਸਿੱਖ ਗਰੁਪ‘ ਨੇ ਵਿਸ਼ਵ ਭਰ ਦੇ 30 ਸਾਲ ਤੋਂ ਘਟ ਉਮਰ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖ ਮਸ਼ਹੂਰ ਸ਼ਖ਼ਸੀਅਤਾਂ ਵਿਚੋਂ ਇਕ ਚੁਣਿਆ ਹੈ।

‘ ‘ਦਿ ਸਿੱਖ ਗਰੁਪ‘ ਇਕ ਵਿਸ਼ਵ ਪਧਰ ਦਾ ਸੰਗਠਨ ਹੈ ਜੋ ਵੱਖ ਵੱਖ ਢੰਗਾਂ ਨਾਲ ਲੋਕਾਂ ਦੀ ਸੇਵਾ ਨਿਭਾਉਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਸਨਮਾਨ ਕਰਦਾ ਹੈ।

‘ਦ ਸਿੱਖ ਗਰੁਪ‘ ਵਲੋਂ ਸਨਮਾਨ ਦੇਣ ਵਾਲੀਆਂ ਕੈਟੇਗਰੀਆਂ ਵਿਚ ਖੇਡਾਂ, ਦਾਨ, ਮੀਡੀਆ, ਮਨੋਰੰਜਨ, ਸਿਖਿਆ, ਨਿਰਸੁਆਰਥ ਸਵੈਇਛਕ ਸੇਵਾਵਾਂ ਆਦਿ ਸ਼ਾਮਲ ਹਨ।

PM ਮੋਦੀ ਨੂੰ ਕਹੇ ਅਪਸ਼ਬਦ ਹਰਭਜਨ,ਯੁਵਰਾਜ,ਤੇ ਗੋਤਮ ਗੰਭੀਰ ਨੇ ,ਅਫਰੀਦੀ ਦੇ ਬਿਆਨ ਕੀਤੀ ਅਲੋਚਨਾ

ਪੇਸ਼ਾਵਰ ਦੀ ਵਸਨੀਕ ਮਨਮੀਤ ਇਕ ਪੱਤਰਕਾਰ ਦੇ ਨਾਲ ਨਾਲ ਸਮਾਜਿਕ ਕਾਰਕੁੰਨ ਵੀ ਹੈ ਜੋ ਘਟ ਗਿਣਤੀਆਂ ਤੇ ਔਰਤਾਂ ਨੂੰ
ਦਰਪੇਸ਼ ਮਸਲਿਆਂ ਨੂੰ ਉਜਾਗਰ ਕਰਨ ਲਈ ਪਹਿਲਾਂ ਵੀ ਸਨਮਾਨ ਹਾਸਲ ਕਰ ਚੁਕੀ ਹੈ।

ਹਾਲੀਆ ਪੁਰਸਕਾਰ ਮਨਮੀਤ ਯੂਕੇ ‘ਚ ਅਗਲੇ ਸਾਲ ਹੋਣ ਵਾਲੇ ਇਕ ਸਮਾਰੋਹ ਚ ਪ੍ਰਾਪਤ ਕਰਨਗੀ। ਮਨਮੀਤ ਨੇ ਖੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਦਾ ਨਾਮ ਦੁਨੀਆ ਭਰ ਦੀਆਂ ਪ੍ਰਭਾਵਸ਼ਾਲੀ ਸਿੱਖ ਸਖਸੀਅਤਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੋਇਆ ਹੈ।

ਸਾਡੇ ਸਰੀਰ ਲਈ ਨੀਂਦ ਬਹੁਤ ਜਰੂਰੀ ਹੈ, ਕਿੰਨੀ ਉਮਰ ਵਿੱਚ ਕਿੰਨੀ ਨੀਂਦ ਲੈਣੀ ਹੈ, ਆਓ ਜਾਣਦੇ ਹਾਂ

ਮਨਮੀਤ ਨੇ ਕਿਹਾ, “ਜਿਹੜੇ ਲੋਕ ਸਖ਼ਤ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਸਨਮਾਨ ਮਿਲਦਾ ਹੈ। ਮੇਰੇ ਅਤੇ ਮੇਰੇ ਪਰਿਵਾਰ ਲਈ ਬ੍ਰਿਟੇਨ ਦਾ ਦੌਰਾ ਕਰਨਾ ਅਤੇ ਪਾਕਿਸਤਾਨ ਦੀ ਪ੍ਰਤੀਨਿਧਤਾ ਕਰਨਾ, ਬਹੁਤ ਵਡਾ ਸਨਮਾਨ ਹੈ।

” ਇਸ ਤੋਂ ਪਹਿਲਾਂ ਮਨਮੀਤ ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਵਜੋਂ ਵੀ ਸੰਸਾਰ ਭਰ ‘ਚ ਚਰਚਾ ਦਾ ਵਿਸ਼ਾ ਬਣ ਚੁਕੀ ਹੈ। ਮਨਮੀਤ ਦੇ ਦਸਣ ਅਨੁਸਾਰ ਜਿਥੇ ਪਾਕਿਸਤਾਨ ‘ਚ ਆਪਣੀ ਸਿਖਿਆ ਹਾਸਲ ਕਰਨ ਤੋਂ ਬਾਅਦ ਕੁੜੀਆਂ ਆਮ ਤੌਰ ‘ਤੇ ਘਰ ਬੈਠ ਜਾਂਦੀਆਂ ਹਨ.

ਉਸ ਨੇ ਇਕ ਨਿਜੀ ਚੈਨਲ ਦੇ ਸ਼ੋਅ ਦੀ ਐਂਕਰ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ, ਅਤੇ ਹੁਣ 100 ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿਚ ਚੁਣੇ ਜਾਣਾ ਤੇ ਯੂਕੇ ਵਿਚ ਹੋਣ ਵਾਲੇ ਸਨਮਾਨ ਸਮਾਰੋਹ ਵਿਚ ਪਾਕਿਸਤਾਨ ਦੀ ਪ੍ਰਤੀਨਿਧਤਾ ਕਰਨਾ, ਉਸ ਦੀ ਕਾਮਯਾਬੀ ਦੇ ਦੋ ਵਡੇ ਪੜਾਅ ਤੇ ਪ੍ਰਾਪਤੀਆਂ ਵਜੋਂ ਗਿਣੇ ਜਾ ਸਕਦੇ ਹਨ।

AZAD SOCH:- E-PAPER
Leave a Reply

Your email address will not be published. Required fields are marked *