ਪੰਜਾਬ ਤੇ ਉੱਤਰੀ ਭਾਰਤ ਵਿੱਚ ਲੂ ਅਤੇ ਗਰਮੀ ਕਾਰਨ ਤਾਪਮਾਨ 43 ਤੋਂ 45 ਡਿਗਰੀ ਸੈਲਸੀਅਸ ਤੱਕ ਪੰਜਾਬ ਤੇ ਉੱਤਰੀ ਭਾਰਤ ਵਿੱਚ ਲੂ ਅਤੇ ਗਰਮੀ ਕਾਰਨ ਤਾਪਮਾਨ 43 ਤੋਂ 45 ਡਿਗਰੀ ਸੈਲਸੀਅਸ ਤੱਕ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਤੇ ਉੱਤਰੀ ਭਾਰਤ ਵਿੱਚ ਲੂ ਅਤੇ ਗਰਮੀ ਕਾਰਨ ਤਾਪਮਾਨ 43 ਤੋਂ 45 ਡਿਗਰੀ ਸੈਲਸੀਅਸ ਤੱਕ ਹੋਇਆਂ

ਪੰਜਾਬ ਤੇ ਉੱਤਰੀ ਭਾਰਤ ਵਿੱਚ ਲੂ ਅਤੇ ਗਰਮੀ ਕਾਰਨ ਤਾਪਮਾਨ 43 ਤੋਂ 45 ਡਿਗਰੀ ਸੈਲਸੀਅਸ ਤੱਕ ਹੋਇਆਂ

218

AZAD SOCH :-

CHANDIGARH :- ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਇਸ ਵੇਲੇ ਗਰਮੀ ਨੇ ਅੱਤ ਚੁੱਕੀ ਹੋਈ ਹੈ। ਬਹੁਤੇ ਸਥਾਨਾਂ ਉੱਤੇ ਸਵੇਰੇ 9–10 ਵਜੇ ਹੀ ਲੂ ਚੱਲਣੀ ਸ਼ੁਰੂ ਹੋ ਜਾਂਦੀ ਹੈ, ਜੋ ਸ਼ਾਮੀਂ ਚਾਰ–ਪੰਜ ਵਜੇ ਤੱਕ ਚੱਲਦੀ ਹੈ।

ਕੁਝ ਤਾਂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਡਰ ਨੇ ਲੋਕਾਂ ਦਾ ਤ੍ਰਾਹ ਕੱਢਿਆ ਹੋਇਆ ਹੈ ਜਿਸ ਕਾਰਨ ਲੋਕ ਪਹਿਲਾਂ ਹੀ ਘਰਾਂ ਤੋਂ ਘੱਟ ਹੀ ਬਾਹਰ ਨਿੱਕਲ ਰਹੇ ਹਨ ਤੇ ਰਹੀ–ਸਹੀ ਕਸਰ ਹੁਣ ਭਿਆਨਕ ਕਿਸਮ ਦੀ ਲੂ ਨੇ ਪੂਰੀ ਕਰ ਦਿੱਤੀ ਹੈ।

ਆਉਣ ਵਾਲੇ ਥੋੜੇ੍ਹ ਦਿਨ੍ਹਾਂ ਤੱਕ ਲੂ ਇਸ ਤਰ੍ਹਾਂ ਜਾਰੀ ਰਹਿਣ ਵਾਲੀ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ, ਪਿਛਲੇ ਇੱਕ ਹਫ਼ਤੇ ਤੋਂ ਲੂ ਅਤੇ ਗਰਮੀ ਪੈ ਰਹੀ ਹੈ, ਅਪ੍ਰੈਲ ਵਿੱਚ ਮੌਸਮ ਕੁੱਛ ਹੱਦ ਤੱਕ ਠੰਡਾ ਰਿਹਾ ਹੈ,

ਪੰਜਾਬ ਤੇ ਇਸ ਦੇ ਆਸਪਾਸ ਲੱਗੇ ਦੇ ਇਲਾਕਿਆਂ ਤੇ ਆਸਪਾਸ ਦੇ ਰਾਜ਼ਾਂ ਨੂੰ ਮੀਂਹ ਪੈਂਦੇ ਰਹੇ ਹਨ ਪਰ ਪਿਛਲੇ 1 ਇੱਕ ਹਫ਼ਤੇ ਤੋਂ ਪੰਜਾਬ ਤੇ ਪੰਜਾਬ ਦੇ ਨਾਲ ਲੱਗ ਦੇ ਸੂਬਿਆਂ ਵਿੱਚ ਗਰਮੀ ਵੱਧ ਰਹੀ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 6,676 ਕੇਸ ਆਏ ਸਾਹਮਣੇ,ਕੁੱਲ ਕੋਰੋਨਾ ਮਰੀਜਾਂ ਦੀ ਗਿਣਤੀ 1,32,647

ਸਵੇਰੇ 9 ਵਜੇ ਲੁਧਿਆਣਾ, ਬਠਿੰਡਾ, ਸੰਗਰੂਰ, ਪਟਿਆਲਾ ‘ਚ ਤਾਪਮਾਨ 43 ਡਿਗਰੀ ਸੈਲਸੀਅਸ ਚੱਲ ਰਿਹਾ ਸੀ, ਜਿਸ ਦੇ ਬਾਅਦ ਦੁਪਹਿਰ 45 ਤੋਂ 46 ਡਿਗਰੀ ਸੈਲਸੀਅਸ ਤੱਕ ਚਲੇ ਜਾਣ ਦਾ ਅਨੁਮਾਨ ਹੈ। ਇੰਝ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਮੇਤ ਜਲੰਧਰ, ਅੰਮ੍ਰਿਤਸਰ ਤੇ ਗੁਰਦਾਸਪੁਰ ‘ਚ ਤਾਪਮਾਨ ਸਵੇਰੇ 9 ਵਜੇ ਹੀ 42 ਡਿਗਰੀ ਸੈਲਸੀਅਸ‘ਤੇ ਸੀ।

ਦੁਪਹਿਰ ਤੱਕ ਇਸ ਦੇ 44 ਤੋਂ 45 ਡਿਗਰੀ ਸੈਲਸੀਅਸ ਤੱਕ ਪੁੱਜ ਜਾਣ ਦਾ ਅਨੁਮਾਨ ਹੈ। ਦਰਅਸਲ, ਮਨੁੱਖੀ ਸਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਰਹਿੰਦਾ ਹੈ ਤੇ ਉਸ ਤੋਂ ਵੱਧ ਜੇ ਵਾਤਾਵਰਣ ਦਾ ਤਾਪਮਾਨ ਹੋਵੇ, ਤਾਂ ਗਰਮੀ ਲੱਗਣ ਲੱਗ ਜਾਂਦੀ ਹੈ ਤੇ ਜੇ ਉਸ ਤੋਂ ਘਟ ਜਾਵੇ, ਤਾਂ ਠੰਢਕ ਮਹਿਸੂਸ ਹੋਣ ਲੱਗਦੀ ਹੈ।

ਅੱਜ ਸਵੇਰੇ 9 ਵਜੇ ਹੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦਾ ਤਾਪਮਾਨ ਜਿੱਥੇ 25 ਡਿਗਰੀ ਸੈਲਸੀਅਸ ਸੀ, ਉੱਥੇ ਰੇਗਿਸਤਾਨੀ ਸੂਬੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਦਾ ਤਾਪਮਾਨ 43 ਡਿਗਰੀ ਸੈਲਸੀਅਸ ਸੀ। ਇਸ ਦਾ ਮਤਲਬ ਹੈ .

ਪੰਜਾਬ ਦੇ ਮਾਲਵਾ ਇਲਾਕੇ ਦਾ ਤਾਪਮਾਨ ਰਾਜਸਥਾਨ ਨਾਲ ਹੀ ਮਿਲਦਾ ਜੁਲਦਾ ਹੈ। ਉੱਧਰ ਪਹਾੜਾਂ ਦੀ ਰਾਣੀ ਮਸੂਰੀ (ਉੱਤਰਾਖੰਡ) ਦਾ ਤਾਪਮਾਨ ਸਵੇਰੇ 9 ਵਜੇ 28 ਡਿਗਰੀ ਸੈਲਸੀਅਸ ‘ਤੇ ਸੀ। ਦੇਸ਼ ਦੀ ਰਾਜਧਾਨੀ ਦਾ ਤਾਪਮਾਨ 44 ਡਿਗਰੀ ਸੈਲਸੀਅਸ ‘ਤੇ ਸੀਸ ਜਿਸ ਦੇ ਦੁਪਹਿਰ ਤੱਕ 46 ਤੋ 47 ਡਿਗਰੀ ਸੈਲਸੀਅਸ ਤੱਕ ਪੁੱਜ ਜਾਣ ਦਾ ਅਨੁਮਾਨ ਹੈ ।

ਗਰਮੀਆਂ ‘ਚ ਉੱਤਰੀ ਭਾਰਤ ਦੇ ਬਹੁਤ ਸਾਰੇ ਮੈਦਾਨੀ ਇਲਾਕਿਆਂ ਦਾ ਤਾਪਮਾਨ 50 ਡਿਗਰੀਤੱਕ ਵੀ ਪੁੱਜ ਜਾਂਦਾ ਹੈ। ਇਸ ਮੌਸਮ ਵਿੱਚ 28 ਮਈ ਨੂੰ ਥੋੜ੍ਹੀ ਰਾਹਤ ਮਿਲੇਗੀ, ਜਦੋਂ ਤੇਜ਼ ਹਵਾਵਾਂ ਚੱਲਣਗੀਆਂ ਅਤੇ 29 ਅਤੇ 30 ਮਈ ਨੂੰ ਤੇਜ਼ ਝੱਖੜ ਝੁੱਲਣ ਅਤੇ ਮੀਂਹ ਪੈਣ ਦਾ ਅਨੁਮਾਨ ਹੈ ।

25 ਮਈ ਤੋਂ ਸ਼ੁਰੂ ਹੋ ਰਹੀ ਹੈ ਦੇਸ਼ ਦੇ ਕਈ ਹਿੱਸੀਆਂ ਵਿੱਚ ਘਰੇਲੂ ਹਵਾਈ ਆਵਾਜਾਈ

AZAD SOCH :- E-PAPER

AZAD SOCH :- TV




Leave a Reply

Your email address will not be published. Required fields are marked *