ਹਾਕੀ ਦੇ ਮਹਾਨ ਖਿਡਾਰੀ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਅੱਜ ਸਵੇਰੇ ਦਿਹਾਂਤ ਹਾਕੀ ਦੇ ਮਹਾਨ ਖਿਡਾਰੀ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਅੱਜ ਸਵੇਰੇ ਦਿਹਾਂਤ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
ਹਾਕੀ ਦੇ ਮਹਾਨ ਖਿਲਾਡੀ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਅੱਜ ਸਵੇਰੇ ਦਿਹਾਂਤ

ਹਾਕੀ ਦੇ ਮਹਾਨ ਖਿਡਾਰੀ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਅੱਜ ਸਵੇਰੇ ਦਿਹਾਂਤ

268

AZAD SOCH :-

CHANDIGARH :- ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਗੋਲ ਮਸ਼ੀਨ ਹਾਕੀ ਦੇ ਮਹਾਨ ਖਿਡਾਰੀ  ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਹਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਬਲਬੀਰ ਸਿੰਘ ਜੀ ਉਮਰ 95 ਸਾਲਾਂ ਦੇ ਸਨ ਉਹ ਕਈ ਦਿਨ੍ਹਾਂ ਤੋਂ ਫੋਰਟਿਸ ਹਸਤਪਾਤ ਮੋਹਾਲੀ ਵਿੱਚ ਦਾਖਲ ਸਨ।ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਸੀ ਥੋੜ੍ਹਾਂ ਸਮੇਂ ਸਾਹ ਲੈਣ ਵਿੱਚ ਪ੍ਰੇਸ਼ਾਨੀ ਆਉਣ ਕਾਰਨ ਉਨ੍ਹਾਂ ਦਾਖਲ ਕਰਵਾਇਆਂ ਗਿਆ ਸੀ।

ਇੱਕ ਵਾਰ ਤਬੀਅਤ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਸੀ। ਤੇ ਇਸ ਦੇ ਨਾਲ ਹੀ ਉਨ੍ਹਾਂ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰਤਾ ਸੀ, ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਸਿਹਤ ਸੁਧਾਰ ਲਈ ਕਾਫ਼ੀ ਯਤਨ ਕਰ ਰਹੇ ਸਨ।

ਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਕੋਰੋਨਾ ਦਾ ਟੈੱਸਟ ਕੀਤਾ ਗਿਆ ਸੀ ਤੇ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਸੀ, ਜਾਣਕਾਰੀ ਅਨੁਸਾਰ ਪਤਾ ਚੱਲਾ ਹੈ ਕਿ ਬਲਬੀਰ ਸਿੰਘ ਜੀ ਨੂੰ ਬੀਤੇ ਸਾਲ ਸਾਹ ਸਬੰਧੀ ਤਕਲੀਫ ਹੋਣ ਕਾਰਨ ਚੰਡੀਗੜ੍ਹ ਦੇ ਪੀਜੀਆਈਐਮਈਆਰ ਵਿਚ ਭਰਤੀ ਕਰਵਾਇਆ ਗਿਆ ਸੀ ।

25 ਮਈ ਤੋਂ ਸ਼ੁਰੂ ਹੋ ਰਹੀ ਹੈ ਦੇਸ਼ ਦੇ ਕਈ ਹਿੱਸੀਆਂ ਵਿੱਚ ਘਰੇਲੂ ਹਵਾਈ ਆਵਾਜਾਈ

ਪਿਛਲੇ ਸਾਲ ਜਨਵਰੀ ਵਿੱਚ, ਬਲਬੀਰ ਸੀਨੀਅਰ ਨੂੰ ਹਸਪਤਾਲ ਵਿੱਚ 108 ਦਿਨ ਬਿਤਾਉਣ ਤੋਂ ਬਾਅਦ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਗਈ ਸੀ, ਬਲਬੀਰ ਸਿੰਘ ਜੀ ਹਾਕੀ ਦੇ ਮਹਾਨ ਖਿਡਾਰੀ  ਸਨ ਉਨ੍ਹਾਂ ਨੇ 3 ਵਾਰ ਉਲੰਪਿਕ ਸੋਨਾ ਤਗਮਾ ਜੇਤੂ ਸਨ ਭਾਰਤ ਨੇ ਹਾਕੀ ਓਲੰਪਿਕ ਲੰਡਨ (1948), ਹੇਲਸਿੰਕੀ (1952) ਅਤੇ ਮੈਲਬਰਨ(1956)’ਚ ਗੋਲਡ ਮੈਡਲ ਜਿੱਤਿਆ.

ਇਕ ਸ਼ਾਨਦਾਰ ਖਿਡਾਰੀ  ਦੇ ਨਾਲ ਉਨ੍ਹਾਂ ਨੇ ਭਾਰਤੀ ਹਾਕੀ ਲਈ ਆਪਣੀ ਦੇਸ਼ ਲਈ ਉਨ੍ਹਾਂ ਨੇ 1948 ਦੇ ਲੰਡਨ ਓਲੰਪਿਕ ਵਿੱਚ ਅਰਜਨਟੀਨਾ ਦੇ ਖਿਲਾਫ 6 ਗੋਲ ਕੀਤੇ ਜਿਸ ਵਿੱਚ ਭਾਰਤ ਨੇ 9-1 ਨਾਲ ਜਿੱਤ ਹਾਸਲ ਕੀਤੀ। ਉਸੇ ਓਲੰਪਿਕ ਦੇ ਫਾਈਨਲ ਵਿੱਚ, ਭਾਰਤ ਨੇ ਇਸ ਮੈਚ ਦੇ ਪਹਿਲੇ 15 ਮਿੰਟਾਂ ਵਿੱਚ ਦੋ ਗੋਲ ਕਰਕੇ ਇੰਗਲੈਂਡ ਨੂੰ 4-0 ਨਾਲ ਹਰਾਇਆ ।

ਇਸ ਤੋਂ ਇਲਾਵਾ ਬਲਬੀਰ ਸਿੰਘ ਜੀ ਨੇ ਹੋਰ ਕਈ ਰਿਕਾਰਡ ਬਣਾਏ ਜ਼ੋ ਕਿ ਗਿੰਨੀਜ਼ ਬੁੱਕ ਵਿੱਚ ਸ਼ਾਮਲ ਹਨ ਉਨ੍ਹਾਂ ਰਿਕਾਰਡ ਕਰਕੇ ਉਨ੍ਹਾਂ ਹਾਕੀ ਦੀ ਦੁਨੀਆਂ ਵਿੱਚ ਗੋਲ ਮਸ਼ੀਨ ਕਿਹਾ ਜਾਂਦਾ ਹੈ, ਉਨ੍ਹਾਂ ਹਾਕੀ ਜੀਵਨ ਵਿੱਚ ਬਹੁਤ ਹੀ ਸ਼ਾਨਦਾਰ ਗੋਲ ਕੀਤੇ ਤੇ ਰਿਕਾਰਡ ਬਣਾਏ।ਹੇਲਸਿੰਕੀ ਓਲੰਪਿਕ ਕੇਫਾਇਨਲ ਵਿੱਚ ਹੌਲੈਂਡ ਖ਼ਿਲਾਫ਼ ਫਾਈਨਲ ਵਿੱਚ 5 ਗੋਲ ਕੀਤੇ।

ਹਾਕੀ ਦੇ ਮਹਾਨ ਖਿਡਾਰੀ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਅੱਜ ਸਵੇਰੇ ਦਿਹਾਂਤ
ਹਾਕੀ ਦੇ ਮਹਾਨ ਖਿਡਾਰੀ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ File Photo

ਜਿਸਦਾ ਰਿਕਾਰਡ ਅਜੇ ਵੀ ਗਿੰਨੀਜ਼ ਬੁੱਕ ਆਫ ਰਿਕਾਰਡ ਵਿੱਚ ਦਰਜ ਹੈ। 1954 ‘ਚ ਟੀਮ ਇੰਡੀਆ ਸਿੰਗਾਪੁਰ ਦੌਰੇ ‘ਤੇ ਗਈ, ਟੀਮ ਨੇ ਕੁੱਲ 121 ਗੋਲ ਕੀਤੇ, ਜਿਸ ‘ਚ ਇਕੱਲੇ ਬਲਬੀਰ ਸਿੰਘ ਸੀਨੀਅਰ ਨੇ 84 ਗੋਲ ਕੀਤੇ। ਸੰਨ 1955 ‘ਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਆਸਟਰੇਲੀਆ ਖ਼ਿਲਾਫ਼ 203 ਗੋਲ ਕੀਤੇ, ਜਿਸ ‘ਚ 121 ਗੋਲ ਬਲਬੀਰ ਸਿੰਘ ਸੀਨੀਅਰ ਦੇ ਸੀ।

ਬਲਬੀਰ ਸਿੰਘ ਜੀ 1975 ਦੇ ਹਾਕੀ ਵਿਸ਼ਵ ਜੇਤੂ ਦੇ ਮਨੈਜਰ ਵੀਂ ਰਹੇ ਸਨ।ਬਲਬੀਰ ਸਿੰਘ ਉਨ੍ਹਾਂ ਦੇ ਇਸ ਤਰ੍ਹਾਂ ਦੇ ਸ਼ਾਨਦਾਰ ਹਾਕੀ ਲਈ ਦਿੱਤੇ ਯੋਗਦਾਨ ਲਈ ਉਨ੍ਹਾਂ ਨੂੰ 1957 ਵਿੱਚ ਪਦਮ ਸ੍ਰੀ ਨਿਵਾਜਿਆ ਗਿਆ ਸੀ।ਹਾਕੀ ਦੇ ਮਹਾਨ ਖਿਡਾਰੀ  ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਅੱਜ ਸਵੇਰੇ ਦਿਹਾਂਤ ਹੋ ਗਿਆ.

ਪੰਜਾਬ ਤੇ ਉੱਤਰੀ ਭਾਰਤ ਵਿੱਚ ਲੂ ਅਤੇ ਗਰਮੀ ਕਾਰਨ ਤਾਪਮਾਨ 43 ਤੋਂ 45 ਡਿਗਰੀ ਸੈਲਸੀਅਸ ਤੱਕ ਹੋਇਆਂ

AZAD SOCH :- E-PAPER

AZAD SOCH :- TV
Leave a Reply

Your email address will not be published. Required fields are marked *