ਯੂਕੇ ਵਿੱਚ ਹੋਏ ਗੁਰੂ ਘਰ ਤੇ ਹਮਲ੍ਹਾ ਕਰ ਵਾਲਾ ਹਮਲਾਵਰ ਗ੍ਰਿਫਤਾਰ ਗੁਰਦੁਆਰੇ ਦੀ ਕੀਤੀ ਸੀ ਭੰਨਤੋ ਯੂਕੇ ਵਿੱਚ ਹੋਏ ਗੁਰੂ ਘਰ ਤੇ ਹਮਲ੍ਹਾ ਕਰ ਵਾਲਾ ਹਮਲਾਵਰ ਗ੍ਰਿਫਤਾਰ ਗੁਰਦੁਆਰੇ ਦੀ ਕੀਤੀ ਸੀ ਭੰਨਤੋ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਯੂਕੇ ਵਿੱਚ ਹੋਏ ਗੁਰੂ ਘਰ ਤੇ ਹਮਲ੍ਹਾ ਕਰ ਵਾਲਾ ਹਮਲਾਵਰ ਗ੍ਰਿਫਤਾਰ, ਗੁਰਦੁਆਰੇ ਦੀ ਕੀਤੀ ਸੀ ਭੰਨਤੋੜ

ਯੂਕੇ ਵਿੱਚ ਹੋਏ ਗੁਰੂ ਘਰ ਤੇ ਹਮਲ੍ਹਾ ਕਰ ਵਾਲਾ ਹਮਲਾਵਰ ਗ੍ਰਿਫਤਾਰ, ਗੁਰਦੁਆਰੇ ਦੀ ਕੀਤੀ ਸੀ ਭੰਨਤੋੜ

236

AZAD SOCH :-

ਇੰਗਲੈਂਡ :- (ਯੂਕੇ) ਦੇ ਸ਼ਹਿਰ ਡਰਬੀ ਸਥਿਤ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ’ਤੇ ਹਮਲਾ ਕੀਤਾ ਗਿਆ ਹੈ। ਇਹ ਹਮਲਾ ਸੋਮਵਾਰ ਸਵੇਰੇ ਹੋਇਆ ਸੀ ਤੇ ਦੇਰ ਸ਼ਾਮੀਂ ਮੁਲਜ਼ਮ ਨੂੰ ਫੜ ਲਿਆ ਗਿਆ । ਜਿਸ ਵਿਕਅਤੀ ਇਹ ਹਮਲਾ ਕੀਤਾ ਸੀ ਉਹ ਮੁਸਲਮਾਨੀ ਪਹਿਰਾਵੇ ਵਿੱਚ ਇੱਕ ਸ਼ਰਾਰਤੀ ਅਨਸਰ ਸੀ ਤੇ ਇਸ ਹਮਲਾਵਰ ਨੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਕਾਫ਼ੀ ਭੰਨ–ਤੋੜ ਕੀਤੀ ਸੀ, ਜਿਸ ਕਾਰਨ ਹਜ਼ਾਰਾਂ ਪੌਂਡ ਦਾ ਨੁਕਸਾਨ ਹੋ ਗਿਆ ਹੈ ।

ਇਸ ਵਿਅਕਤੀ ਗੁਰੂ ਘਰ ਦੀ ਇਮਾਰਤ ਨੁਕਸਾਨ ਪਹੁੰਚਾਉਣ ਦੀ ਵੀਂ ਕੋਸ਼ਿਸ਼ ਕੀਤੀ ਗਈ ਹੈ, ਡਰਬੀ ਸ਼ਹਿਰ ਇੰਗਲੈਂਡ ਦੀ ਰਾਜਧਾਨੀ ਲੰਦਨ ਤੋਂ 200 ਕਿਲੋਮੀਟਰ ਦੂਰ ਹੈ। ਲੇਬਰ ਪਾਰਟੀ ਦੇ ਐੱਮਪੀ ਪ੍ਰੀਤ ਕੌਰ ਗਿੱਲ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਧਾਰਮਿਕ ਅਸਥਾਨ ’ਤੇ ਹਮਲਾ ਬਹੁਤ ਚਿੰਤਾ ਤੇ ਦੁੱਖ ਦਾ ਵਿਸ਼ਾ ਹੈ।

सोनू सूद की हो रही चारों तरफ सराहना ,प्रवासी मज़दूरों की मदद रहे हैं

ਐੱਮਪੀ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਨਾਲ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਜੁੜੀ ਹੋਈ ਹੈ ਤੇ ਇਹ ਗੁਰੂਘਰ ਰੋਜ਼ਾਨਾ ਆਪਣੇ ਲੰਗਰ ਰਾਹੀਂ 500 ਲੋਕਾਂ ਨੂੰ ਖਾਣਾ ਖਵਾਉਂਦਾ ਹੈ । ਇਹ ਹਮਲਾ ਸਵੇਰੇ 5.30 ਤੇ 6 ਵਜੇ ਦੇ ਵਿੱਚ ਕੀਤਾ ਗਿਆ ਹੈ ।

ਪਰ ਸਵੇਰੇ ਦਾ ਸਮਾਂ ਹੋਣ ਕਾਰਨ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਕਰ ਰਹੇ ਦੋ ਪਾਠੀ ਸਿੰਘ ਮੌਜੂਦ ਹੋਣ ਕਰਕੇ ਇਸ ਹਮਲਾਵਰ ਨੂੰ ਸ੍ਰੀ ਗ੍ਰੰਥ ਸਾਹਿਬ ਜੀ ਤੱਕ ਨਹੀਂ ਪਹੁੰਚ ਸਕਿਆ, ਜਿਸ ਕਾਰਨ ਕੋਈ ਵੀਂ ਅਣਸੁਖਾਵੀਂ ਵੱਡੀ ਘਟਨਾ ਹੋ ਤੋਂ ਬਚ ਗਈ।

ਗੁਰਦੁਆਰਾ ਸਾਹਿਬ ਵੱਲੋਂ ਜਾਰੀ ਇੱਕ ਬਿਆਨ ’ਚ ਦੱਸਿਆ ਗਿਆ ਸੀ ਇੱਕ ਵਿਅਕਤੀ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਇਆ ਤੇ ਉਸ ਨੇ ਹਜ਼ਾਰਾਂ ਪੌਂਡ ਦਾ ਨੁਕਸਾਨ ਕਰ ਕੇ ਰੱਖ ਦਿੱਤਾ। ਪਰ ਇਸ ਹਮਲੇ ’ਚ ਕਿਸੇ ਦੇ ਜ਼ਖ਼ਮੀ ਹੋਣ ਤੋਂ ਬਚਾਅ ਹੀ ਰਿਹਾ।

ਯੂਕੇ ਵਿੱਚ ਹੋਏ ਗੁਰੂ ਘਰ ਤੇ ਹਮਲ੍ਹਾ ਕਰ ਵਾਲਾ ਹਮਲਾਵਰ ਗ੍ਰਿਫਤਾਰ, ਗੁਰਦੁਆਰੇ ਦੀ ਕੀਤੀ ਸੀ ਭੰਨਤੋੜ
ਤਸਵੀਰਾ ਵਿੱਚ ਭੰਨਤੋੜ ਕਰ ਦਾ ਹਮਲਾਵਰ,ਤੇ ਗੁਰਦੁਆਰੇ ਦੇ ਨੁਕਸਾਨੇ ਗਏ ਦੀਆਂ ਤਸ਼ਵੀਰਾ

ਗੁਰੂ ਘਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੇਮਰਿਆਂ ਵਿੱਚ ਹਮਲਾਵਰ ਦੀਆਂ ਤਸਵੀਰਾਂ ਆ ਜਾਣ ਕਾਰਨ ਅਤੇ ਹਮਲਾਵਰ ਵੱਲੋਂ ਜਾਂਦੇ ਸਮੇਂ ਕੁੱਝ ਕਾਗਜ਼ ਵਿੱਚ ਆਪਣਾ ਫੋਨ ਨੰਬਰ ਅਤੇ ਇਸ ਹਮਲੇ ਦਾ ਕਾਰਨ ਵੀਂ ਲਿਖੀਆਂ ਹੋਇਆ ਸੀ ,ਜਿਸ ਵਿੱਚ ਕਸ਼ਮੀਰ ਵਾਰੇ ਲਿਖਿਆਂ ਹੋਇਆ ਸੀ ਉਸ ਨੇ ਲਿਖਿਆ ਸੀ ਕਿ ਕਸ਼ਮੀਰ ਜਨਤਾਂ ਦੀ ਮਦਦ ਕੀਤੀ ਜਾਵੇੇਂ।

ਇਸ ਤੋਂ ਬਾਅਦ ਪੁਲਿਸ ਦੀ ਇਸ ਵਿਅਕਤੀ ਦੀ ਫਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਕੁਝ ਹੀ ਘੰਟਿਆਂ ਬਾਅਦ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ,
ਇਸ ਹਮਲੇ ਦੇ ਕਾਰਨ ਮੁਸ਼ਲਿਮ ਭਾਈਚਾਰੇ ਬਹਤੁ ਨਿੰਦਾ ਕੀਤੀ ਹੈ।ਮੁਸ਼ਲਿਮ ਭਾਈਚਾਰੇ ਆਖਿਆਂ ਕੀ ਗੁਰੂ ਘਰ ਜ਼ੋ ਹਮਲਾਂ ਹੋਇਆਂ ਹੈ, ਉਹ ਬਹੁਤ ਦੁਖਦਾਨਿਕ ਹੈ, ਜ਼ੋ ਬਿੱਲੁਕੁਲ ਵੀਂ ਬਰਦਾਸ਼ ਨਹੀਂ ਕੀਤਾ ਜਾਵੇਗੀ। ਉਨ੍ਹਾਂ ਕਿਹਾ ਅਸੀਂ ਸਿੱਖ ਭਾਈਚਾਰੇ ਦੇ ਨਾਲ ਖੜ੍ਹੇ ਹਾਂ। ਤੇ ਉਸ ਹਮਲਾਵਰ ਵਿਅਕਤੀ ਸਖ਼ਤ ਸ਼ਜਾ ਮਿਲੀ ਚਾਹੀਦੀ ਹੈ।

कोरोना वायरस कारण मरीजों की संख्या में भारत टोपा के 10 स्थान में, 1लाख,45 हज़ार मरीज

AZAD SOCH :- E-PAPER

AZAD SOCH :- TV




Leave a Reply

Your email address will not be published. Required fields are marked *