ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 2600 ਤੋਂ ਪਾਰ,ਲੋਕ ਫ਼ਿਕਰਾਂ ਵਿੱਚ ਪਾਏ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 2600 ਤੋਂ ਪਾਰ,ਲੋਕ ਫ਼ਿਕਰਾਂ ਵਿੱਚ ਪਾਏ

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 2600 ਤੋਂ ਪਾਰ,ਲੋਕ ਫ਼ਿਕਰਾਂ ਵਿੱਚ ਪਾਏ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 2600 ਤੋਂ ਪਾਰ,ਲੋਕ ਫ਼ਿਕਰਾਂ ਵਿੱਚ ਪਾਏ

130

AZAD SOCH :-

CHANDIGARH :- ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ-ਦਫੜੀ ਮਚਾ ਦਿੱਤੀ ਹੈ,ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ,ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਲਗਾਤਾਰ ਸਾਹਮਣੇ ਆ ਰਹੇ ਹਨ ਜਿਸ ਕਾਰਨ ਪੰਜਾਬ ਵਿੱਚ ਕੋਰੋਨਾ ਮਰੀਜਾਂ ਦੀ ਵੀਂ ਗਿਣਤੀ ਵੱਧ ਰਹੀ ਹੈ, ਪੰਜਾਬ ਵਿੱਚ ਕੱਲ ਨਵੇਂ 55 ਪਾਜ਼ੀਟਿਵ ਕੋਰੋਨਾ ਮਰੀਜ਼ ਸਾਹਮਣੇ ਆਏ ਹਨ ਅਤੇ 3 ਹੋਰ ਮੌਤਾਂ ਹੋ ਗਈਆਂ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ 6 ਵਜੇ ਤੱਕ ਲੁਧਿਆਣਾ ਤੋਂ 09 , ਅੰਮ੍ਰਿਤਸਰ ਤੋਂ 12 ,ਪਠਾਨਕੋਟ ਤੋਂ 03 ,ਫਰੀਦਕੋਟ ਤੋਂ 02 , ਫਾਜ਼ਿਲਕਾ ਤੋਂ 01 ,ਮੋਹਾਲੀ ਤੋਂ 02 , ਸੰਗਰੂਰ ਤੋਂ 02 , ਪਟਿਆਲਾ ਤੋਂ 05, ਜਲੰਧਰ ਤੋਂ 14 ,ਗੁਰਦਾਸਪੁਰ ਤੋਂ 01 ,ਨਵਾਂਸ਼ਹਿਰ ਤੋਂ 03 ,ਮੋਗਾ ਤੋਂ 01 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।

ਅੱਜ ਕੱਲ ਆਏ ਕੋਰੋਨਾ ਮਰੀਜ਼ਾਂ ਵਿੱਚੋਂ 8 ਪੰਜਾਬ ਤੋਂ ਬਾਹਰੋਂ ਆਏ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2663 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 54 ਹੋ ਗਿਆ ਹੈ,ਪੰਜਾਬ ਵਿੱਚ ਅੱਜ 22 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।

ਧਾਰਮਿਕ ਸਥਾਨ, ਸ਼ੋਪਿੰਗ ਮਾਲਜ਼,ਹੋਟਲ,ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਖੋਲ੍ਹਣ ਦੀ ਮਨਜ਼ੂਰੀ

ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2128 ਹੋ ਗਈ ਹੈ,ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਕੁੱਲ੍ਹ ਗਿਣਤੀ 482 ਹੋ ਗਈ ਹੈ,ਇਸ ਵੇਲੇ ਪੰਜਾਬ ਦਾ ਕੇਵਲ ਇੱਕੋ ਜ਼ਿਲ੍ਹਾ ਫ਼ਿਰੋਜ਼ਪੁਰ ਹੀ ਕੋਰੋਨਾ ਮੁਕਤ ਹੈ।

ਇਨ੍ਹਾਂ ‘ਚ ਅੰਮ੍ਰਿਤਸਰ – 481 , ਜਲੰਧਰ – 307, ਲੁਧਿਆਣਾ – 251, ਤਰਨ ਤਾਰਨ – 159 , ਗੁਰਦਾਸਪੁਰ – 152 , ਪਟਿਆਲਾ – 138 , ਹੁਸ਼ਿਆਰਪੁਰ – 135 , ਮੋਹਾਲੀ – 128 ,ਨਵਾਂਸ਼ਹਿਰ – 109 , ਸੰਗਰੂਰ – 111 , ਪਠਾਨਕੋਟ – 91 , ਫਰੀਦਕੋਟ – 74 ,ਰੋਪੜ – 71 , ਸ੍ਰੀ ਮੁਕਤਸਰ ਸਾਹਿਬ – 70 , ਫਤਿਹਗੜ੍ਹ ਸਾਹਿਬ – 70 , ਮੋਗਾ – 67 , ਬਠਿੰਡਾ – 55 ,ਫਿਰੋਜ਼ਪੁਰ – 46 , ਫਾਜ਼ਿਲਕਾ – 48 ,ਕਪੂਰਥਲਾ – 40 , ਮਾਨਸਾ – 34 , ਬਰਨਾਲਾ – 26 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।

ਭਾਰਤ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 262,446 ਹੋਈ :—

ਇਸ ਤੋਂ ਇਲਾਵਾ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਵੀਂ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਦੇਸ਼ ਦੇ ਕਈ ਸੂਬਿਆਂ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ,ਦੇਸ਼ ਵਿੱਚ ਸਭ ਤੋਂ ਵੱਧ ਕੋਰੋਨਾ ਮਰੀਜ ਮਹਾਂਰਾਸ਼ਟਰ,ਦਿੱਲੀ,ਕੇਰਲ,ਗੁਜ਼ਰਾਤ,ਬਿਹਾਰ,ਉੱਤਰ ਪ੍ਰਦੇਸ਼ ਵਿੱਚ ਪਾਏ ਜਾ ਰਹੇ ਹਨ।

ਇਨ੍ਹਾਂ ਵਿੱਚੋਂ ਸਭ ਤੋਂ ਜਿਆਦਾ ਮਰੀਜ ਮਹਾਂਰਾਸ਼ਟਰ ਵਿੱਚ ਪਾਏ ਜਾ ਰਹੇ ਹਨ,ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 262,646 ਹੋ ਗਈ ਹੈ,ਭਾਰਤ ਇਸ ਸਮੇਂ ਦੁਨੀਆਂ ਦੇ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ 6 ਸਥਾਨ ਆ ਚੁੱਕਾ ਹੈ।

ਜਦੋਂ ਦੇਸ਼ ਵਿੱਚ ਕੋਵਿਡ—19 ਦੇ ਕਾਰਨ ਹੁਣ ਤੱਕ 7,372 ਲੋਕਾਂ ਦੀ ਮੌਤ ਹੋ ਚੁੱਕੀ ਹੈ।ਭਾਰਤ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਪਿਛਲੇ 15 ਦਿਨ੍ਹਾਂ ਤੋਂ ਬਹੁਤ ਤੇਜ਼ੀ ਨਾਲ ਵੱਧੀ ਹੈ, ਇਸ ਤੋਂ ਇਲਾਵਾ ਭਾਰਤ ਵਿੱਚ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਸ਼ਵ ਦੇ ਦੂਸਰੇ ਦੇਸ਼ਾਂ ਨਾਲੋਂ ਠੀਕ ਸਮਝੀ ਜਾ ਰਹੀ ਹੈ, ਜਦੋਂਕਿ ਭਾਤਰ ਵਿੱਚ ਹੁਣ ਤੱਕ 127,972 ਲੋਕ ਠੀਕ ਹੋ ਚੁੱਕੇ ਹਨ।

ਇਸਨੂੰ ਵੀ ਪੜੇ :-

Canada ਵਿੱਚ ਹੋਏ ਇੱਕ ਸਰਵੇਖਣ ਅਨੁਸਾਰ,ਲੋਕਾਂ ਨੂੰ ਜੰਕ ਫੂਡ ਨਹੀਂ ਖਾਣ ਦੀ ਦਿੱਤੀ ਹਿਦਾਇਤ

2021 तक मंज़ूर नहीं होगी कोई नयी सरकारी योजना,केंद्र सरकार का बड़ा फैसला

एकता कपूर की बढ़ीं मुश्किलें, हिंदुस्तानी भाऊ ने भेजा कानून नोटिस

AZAD SOCH :- E-PAPER

AZAD SOCH :- TV

Leave a Reply

Your email address will not be published. Required fields are marked *