ਕੋਰੋਨਾ ਵਾਇਰਸ ਵਿਰੁੱਧ ਜੰਗ ‘ਮਿਸ਼ਨ ਫ਼ਤਿਹ' ਜਿੱਤਣ ਲਈ ਸਿਹਤ ਵਿਭਾਗ ਸਰਗਰਮ ਕੋਰੋਨਾ ਵਾਇਰਸ ਵਿਰੁੱਧ ਜੰਗ ‘ਮਿਸ਼ਨ ਫ਼ਤਿਹ' ਜਿੱਤਣ ਲਈ ਸਿਹਤ ਵਿਭਾਗ ਸਰਗਰਮ

Live Clock Date

Your browser is not supported for the Live Clock Timer, please visit the Support Center for support.
ਕੋਰੋਨਾ ਵਾਇਰਸ ਵਿਰੁੱਧ ਜੰਗ ‘ਮਿਸ਼ਨ ਫ਼ਤਿਹ' ਜਿੱਤਣ ਲਈ ਸਿਹਤ ਵਿਭਾਗ ਸਰਗਰਮ

ਕੋਰੋਨਾ ਵਾਇਰਸ ਵਿਰੁੱਧ ਜੰਗ ‘ਮਿਸ਼ਨ ਫ਼ਤਿਹ’ ਜਿੱਤਣ ਲਈ ਸਿਹਤ ਵਿਭਾਗ ਸਰਗਰਮ

104

AZAD SOCH :-

PATIALA :- ਕੋਰੋਨਾ ਵਾਇਰਸ ਵਿਰੁੱਧ ਵਿੱਢੀ ਜੰਗ ‘ਮਿਸ਼ਨ ਫ਼ਤਿਹ’ਚ ਜੇਤੂ ਰਹਿਣ ਲਈ ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਮਰੀਜਾਂ ਦੀ ਪਛਾਣ ਕਰਨ, ਨਮੂਨੇ ਇਕੱਤਰ ਕਰਨ, ਕੋਵਿਡ-19 ਸਬੰਧੀਂ ਜਾਗਰੂਤਾ ਪੈਦਾ ਕਰਨ ਸਮੇਤ ਕੋਰੋਨਾ ਵਾਇਰਸ ਦਾ ਮਰੀਜ ਸਾਹਮਣੇ ਆਉਣ ’ਤੇ ਉਸਦੇ ਸੰਪਰਕਾਂ ਬਾਰੇ ਪਤਾ ਲਗਾਉਣ ਲਈ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਇਨ੍ਹਾਂ ਸਾਰੇ ਭਾਗੀਦਾਰਾਂ ਨੂੰ ਕੋਵਿਡ-19 ਦੇ ਪ੍ਰੋਟੋਕਾਲ ਬਾਰੇ ਸਿਖਲਾਈ ਦੇਣੀ ਵੀ ਕੋਵਿਡ-19 ਖ਼ਿਲਾਫ਼ ਜੰਗ ਜਿੱਤਣ ਲਈ ਬਣਾਈ ਰਣਨੀਤੀ ਦਾ ਅਹਿਮ ਹਿੱਸਾ ਹੈ ਇਸ ਬਾਰੇ ਸਿਵਲ ਸਰਜਨ ਡਾ। ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹਾ ਐਪਿਡੀਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋਂ ਜ਼ਿਲ੍ਹਾ ਪੱਧਰ ਦੇ ਟ੍ਰੇਨਰਾਂ ਅਤੇ ਬਲਾਕ ਪੱਧਰ ਦੇ ਟ੍ਰੇਨਰਾਂ ਵੱਲੋਂ ਫਰਵਰੀ-ਮਾਰਚ ਮਹੀਨੇ ਤੋਂ ਲੈਕੇ ਹੁਣ ਤੱਕ ਲਗਾਤਾਰ ਸਿਖਲਾਈ ਕਰਵਾਈ ਜਾ ਰਹੀ ਹੈ।

ਇਸ ਤਰ੍ਹਾਂ ਬਲਾਕ ਪੱਧਰ ਦੀਆਂ ਟੀਮਾਂ ਤੇ ਐਸ।ਐਮ।ਓਜ ਰਾਹੀਂ ਕੁਲ 1230 ਸਟਾਫ਼ ਮੈਂਬਰਾਂ ਸਮੇਤ 26 ਰੈਪਿਡ ਰਿਸਪਾਂਸ ਟੀਮਾਂ ਅਤੇ 120 ਮੈਡੀਕਲ ਮੈਂਬਰਾਂ ਨੂੰ ਸਿਖਲਾਈ ਦਿੱਤੀ ਗਈ। ਡਾ। ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇਸ ਮਹਾਂਮਾਰੀ ਦੇ ਸਮੇਂ ਆਰ।ਆਰ।ਟੀ। ਟੀਮਾਂ ਦੀ ਅਹਿਮ ਭੂਮਿਕਾ ਹੈ ।

ਇਨ੍ਹਾਂ ਵੱਲੋਂ ਜ਼ਿਲ੍ਹਾ ਕੰਟਰੋਲ ਰੂਮ ਅਤੇ 104 ਅਤੇ 112 ਹੈਲਪਲਾਈਨਾਂ ’ਤੇ ਆਈਆਂ ਕਾਲਜ ’ਤੇ ਤੁਰੰਤ ਕਾਰਵਾਈ ਕਰਦਿਆਂ ਪਾਜ਼ਿਟਿਵ ਮਾਮਲਿਆਂ ਨੂੰ ਆਈਸੋਲੇਸ਼ਨ ਵਾਰਡ ’ਚ ਤਬਦੀਲ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਪਾਜ਼ਿਟਿਵ ਘਰ ਦੇ ਮੈਂਬਰਾਂ ਅਤੇ ਸੰਪਰਕਾਂ ਦੀ ਤਲਾਸ਼ ਅਤੇ ਸੈਂਪਲ ਲੈਣ ਦੀ ਸ਼ੁਰੂਆਤ ਕੀਤੀ ਜਾਂਦੀ ਹੈ।

ਭਾਰਤ ਹੁਣ 1962 ਵਾਲਾ ਨਹੀਂ ਰਿਹਾ:-ਭਾਜਪਾ,ਸਰਹੱਦ ਵਿਵਾਦ ਨੂੰ ਲੈਕੇ ਕਾਂਗਰਸ ਤੇ BJP ਵਿਚਕਾਰ ਟਕਰਾਅ ਵਧਿਆ

ਆਰ.ਆਰ.ਟੀ.ਟੀਮਾਂ ਵੱਲੋਂ ਇਕੱਲੇ ਮਈ ਮਹੀਨੇ ਦੌਰਾਨ ਕੰਟਰੋਲ ਰੂਮ ’ਤੇ ਆਈਆਂ 277 ਕਾਲਾਂ ’ਤੇ ਅਮਲ ਕਰਦਿਆਂ 352 ਐਮਰਜੈਂਸੀ ਦੌਰੇ ਕਰਕੇ ਤੁਰੰਤ ਕਾਰਵਾਈ ਕੀਤੀ ਗਈ।

ਡਾ.ਸੁਮੀਤ ਸਿੰਘ ਨੇ ਦੱਸਿਆ ਕਿ 44 ਟੀਮਾਂ, ਜਿਨ੍ਹਾਂ ,ਚ ਨੱਕ, ਕੰਨ ਤੇ ਗਲੇ ਦੇ ਸਰਜਨ, ਡੈਂਟਲ ਸਰਜਨ, ਪੈਥਾਲੋਜਿਸਟ, ਮੈਡੀਕਲ ਅਫ਼ਸਰ, ਲੈਬ ਟੈਕਨੀਸ਼ਨ ਆਦਿ 196 ਜਣਿਆਂ ਨੂੰ ਸੈਂਪਲ ਇੱਕੱਤਰ ਕਰਨ ਦੀ ਸਿਖਲਾਈ ਦਿੱਤੀ ਗਈ। ਹੁਣ 4 ਇੰਪੈਨਲਡ ਪ੍ਰਾਈਵੇਟ ਹਸਪਤਾਲਾਂ ’ਚ ਵੀ ਸੈਂਪਲ ਇਕੱਤਰ ਕੀਤੇ ਜਾਣ ਲੱਗੇ ਹਨ ਇਨ੍ਹਾਂ ਦੇ ਸਟਾਫ਼ ਨੂੰ ਵੀ ਸਿਖਲਾਈ ਦਿੱਤੀ ਗਈ ਹੈ।

ਇਸੇ ਤਰ੍ਹਾਂ ਹੀ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ, ਵੱਖ-ਵੱਖ ਦਫ਼ਤਰਾਂ ਦੇ ਦਰਜਾ ਚਾਰ ਮੁਲਾਜਮਾਂ ਨੂੰ ਸਿਖਲਾਈ ਦੇਣ ਸਮੇਤ ਦੀਕਸ਼ਾ ਐਪ ਰਾਹੀਂ ਵੀ 639 ਟ੍ਰੇਨਿੰਗਜ ਕਰਵਾਈਆਂ ਗਈਆਂ,ਜੇ ਗੱਲ ਕੀਤੀ ਜਾਵੇਂ ਤਾਂ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ ।

ਉਸ ਦੇ ਨਾਲ ਹੀ ਪੰਜਾਬ ਬਹੁਤ ਜਲਦੀ ਲੋਕ ਠੀਕ ਵੀਂ ਹੋਰ ਰਹੇ ਹਨ।ਪੰਜਾਬ ਵਿੱਚ ਹਰ ਰੋਜ਼ ਕੋਰੋਨਾ ਵਾਇਰਸ ਦੇ ਕੇਸ ਆ ਰਹੇ ਹਨ।ਪਰ ਇਸ ਤੋਂ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੂਸਰੇ ਪਾਸੇ ਇਸ ਪੰਜਾਬ ਵਿੱਚ ਕਰਫ਼ਿਊ ਵਿੱਚ ਛੋਟ ਦਿੱਤੀ ਗਈ ਹੈ।ਪਰ ਲੌਕਡਾਊਨ ਵੀਂ ਲਗਾਤਾਰ ਜਾਰੀ ਹੈ,ਤੇ ਨਾਲ ਹੀ ਭਾਰਤ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਲਾਗਾਤਾਰ ਮਰੀਜਾਂ ਦੀ ਗਿਣਤੀ ਭਾਰੀ ਸੰਖਿਆਂ ਹੈ।

ਇਹ ਵੀਂ ਪੜ੍ਹੋਂ :-

ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ, ਇਸ ਵਾਰ ਮਜਦੂਰਾਂ ਦੀ ਕਮੀ

ਕਲਯੁੱਗੀ ਮਾਂ ਨੇ ਆਪਣੇ 6 ਸਾਲਾਂ ਦੀ ਕੀਤੀ ਚਾਕੂ ਮਾਰ ਕੇ ਹੱਤਿਆਂ

AZAD SOCH :- E-PAPER

AZAD SOCH :- TV

Leave a Reply

Your email address will not be published. Required fields are marked *