ਪੰਜਾਬ ਵਿੱਚ ਕੋਰੋਨਾ ਦਾ ਕੇਹਰ ਜਾਰੀ, ਕੋਵਿਡ-19 ਦੇ 3,170 ਲੋਕ ਸੰਕਰਮਿਤ ਹੋਏ ਪੰਜਾਬ ਵਿੱਚ ਕੋਰੋਨਾ ਦਾ ਕੇਹਰ ਜਾਰੀ, ਕੋਵਿਡ-19 ਦੇ 3,170 ਲੋਕ ਸੰਕਰਮਿਤ ਹੋਏ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਦਾ ਕੇਹਰ ਜਾਰੀ, ਕੋਵਿਡ-19 ਦੇ 3,170 ਲੋਕ ਸੰਕਰਮਿਤ ਹੋਏ

ਪੰਜਾਬ ਵਿੱਚ ਕੋਰੋਨਾ ਦਾ ਕੇਹਰ ਜਾਰੀ, ਕੋਵਿਡ-19 ਦੇ 3,170 ਲੋਕ ਸੰਕਰਮਿਤ ਹੋਏ

150

AZAD SOCH :-

CHNADIGARH :- ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਦਿਨ ਪ੍ਰਤੀ ਦਿਨ ਸਾਹਮਣੇ ਆ ਰਹੇ ਹਨ ਜਿਸ ਕਾਰਨ ਪੰਜਾਬ ਸਰਕਾਰ ਨੇ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਲੌਕਡਾਊਨ ਲਾ ਦਿੱਤਾ ਹੈ, ਤਾਂ ਜ਼ੋ ਕੋਵਿਡ-19 ਮਹਾਂਮਾਰੀ ਤੇ ਕੁੱਝ ਹੱਦ ਤੱਕ ਰੋਕਿਆਂ ਜ਼ਾ ਸਕੇ।ਇਸ ਤੋਂ ਇਲਾਵਾ ਪੰਜਾਬ ਵਿੱਚ ਆਉਣ ਵਾਲੇ ਦੂਸਰੇ ਸੂਬਿਆਂ ਲੋਕਾਂ ਤੇ ਵਾਹਨ੍ਹਾਂ (ਆਵਾਜਾਈ) ਸ਼ਖਤੀ ਵਰਤਨ ਦੇ ਨਿਰਦੇਸ਼ ਦਿੱਤੇ ਗਏ ਹਨ।

ਦੂਜੇ ਸੂਬਿਆਂ ਖਾਸ ਕਰਕੇ ਦਿੱਲੀ ਤੋਂ ਪੰਜਾਬ ’ਚ ਆਉਣ ਵਾਲਿਆਂ ਦੀ ਜਾਂਚ ਕੀਤੇ ਜਾਣ ਦੀ ਸਖ਼ਤ ਹਦਾਇਤ ਕੀਤੀ ਗਈ ਹੈ। ਕਿਉ਼ਂਕਿ ਇਸ ਸਮੇਂ ਪੰਜਾਬ ਵਿੱਚ ਦਿੱਲੀ,ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਆਵਾਜਾਈ ਆ ਰਹੀ ਹੈ, ਕਿਉ਼ਂਕਿ ਇਨ੍ਹਾਂ ਇਲਾਕਿਆਂ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਬਹੁਤ ਜਿਆਦਾ ਹੈ, ਜਿਸ ਕਾਰਨ ਇਸ ਤਰ੍ਹਾਂ ਸ਼ਖਤ ਕਦਮ ਚੁੱਕੇ ਜਾ ਰਹੀ ਹਨ।

ਤੇ ਨਾਲ ਹੀ ਪੰਜਾਬ ਵਿੱਚ ਇਸ ਸਮੇਂ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੀਂ ਵੱਧ ਰਹੀ ਹੈ, ਪੰਜਾਬ ਵਿੱਚ ਹੁਣ ਤੱਕ ਜ਼ੋ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਹੁਣ ਤੱਕ 3,170 ਕੋਵਿਡ-19 ਦੀ ਚਪੇਟ ਵਿੱਚ ਆ ਚੁੱਕੇ ਹਨ ਤੇ ਹੁਣ ਤੱਕ 72 ਦੇ ਆਸਪਾਸ ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਦੇ ਨਾਲ ਹੀ ਅਨਲੋਕ-1 ਖੋਲਣ ਸਾਰ ਹੀ ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਧੀ ਹੈ।

ਪਿਛਲੇ ਕੁਝ ਦਿਨ੍ਹਾਂ ਵਿੱਚ ਹੀ ਪੰਜਾਬ ਦੇ ਅੰਦਰ 26 ਦੇ ਆਸਪਾਸ ਲੋਕਾਂ ਦੇ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ,ਇਸ ਦੇ ਨਾਲ ਹੀ ਇਨ੍ਹਾਂ ਦਿਨ੍ਹਾਂ ਵਿੱਚ ਤਕਰੀਬ 826 ਤੋਂ ਜਿਆਦਾ ਮਰੀਜ ਇਸ ਮਹਾਂਮਾਰੀ ਦੇ ਸੰਕਰਮਿਤ ਹੋ ਚੁੱਕੇ ਹਨ।ਕੱਲ ਸ਼ਨੀਵਾਰ ਵਾਲੇ ਦਿਨ ਪੰਜਾਬ ਦੇ ਅੰਦਰ 6 ਲੋਕਾਂ ਦੀ ਮੌਤ ਹੋ ਗਈ ਹੈ, 88 ਦੇ ਕਰੀਬ ਲੋਕ ਸੰਕਰਮਿਤ ਪਾਏ ਗਏ ਹਨੇ।


ਅ੍ਰੰਮਿਤਸਰ ਵਿੱਚ ਕੋਰੋਨਾ ਲਗਾਤਾਰ ਤਾਰ ਆਪਣਾ ਕੇਹਰ ਮਚਾ ਰਿਹਾ ਹੈ,ਜਿਸ ਕਾਰਨ ਇਸ ਇਲਾਕੇ ਵਿੱਚ ਵੀਂ ਕੋਰੋਨਾ ਦੇ ਮਰੀਜ ਸਾਹਮਣੇ ਆ ਰਹੇ ਹਨ,ਅ੍ਰੰਮਿਤਸਰ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਤਰਨਤਾਰਨ ਵਿਚ ਕੋਰੋਨਾ ਦੇ 177 ਕੋਰੋਨਾ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।

ਪੰਜਾਬ ਪੁਲਿਸ ਦੇ ਕੋਰੋਨਾ ਨਾਲ ਨਜਿੱਠਣ ਲਈ ਫਰੰਟ ਲਾਈਨ ਤੇ ਤਾਇਨਾਤ ਹੋਇਆਂ ਕੋਰੋਨਾ ਟੈੱਸਟ :—


ਕੋਰੋਨਾ ਨਾਲ ਨਜਿੱਠਣ ਲਈ ਫਰੰਟ ਲਾਈਨ ‘ਤੇ ਤਾਇਨਾਤ 7165 ਪੁਲਿਸ ਮੁਲਾਜ਼ਮਾਂ ‘ਚੋਂ 17 ਕੋਰੋਨਾ ਸੰਕਰਮਿਤ ਪਾਏ ਗਏ,ਪਿਛਲੇ 3 ਮਹੀਨਿਆਂ ਤੋਂ ਬਹੁਤ ਸਾਰੇ ਪੁਲਿਸ ਮੁਲਾਜ਼ਮ ਇਸ ਕੋਰੋਨਾ ਮਹਾਂਮਾਰੀ ਵਿੱਚ ਤਾਇਨਾਤ ਹਨ, ਜ਼ੋ ਕਿ ਦਿਨ ਰਾਤ ਕਰਕੇ ਲੋਕਾਂ ਦੀ ਮਦਦ ਕਰ ਰਹੇ ਹਨ, ਤੇ ਲੋਕਾਂ ਸੂਚੇਤ ਕਰ ਰਹੇ ਹਨ।

ਪੰਜਾਬ ਦੇ ਤਕਰੀਬ ਮਿਲੀ ਜਾਣਕਾਰੀ ਅਨੁਸਾਰ 48,000 ਦੇ ਕਰੀਬ ਦਿਨ ਰਾਤ ਕੰਮ ਕਰ ਰਹੇ ਹਨ।ਪੰਜਾਬ ਵਿੱਚ ਤਕਰੀਬ ਪੰਜਾਬ ਪੁਲਿਸ ਦੇ ਔਸਤਨ 2% ਪਾਜ਼ੇਟਿਵ ਮਾਮਲਿਆਂ ਦੀ ਤੁਲਨਾ ਵਿਚ ਪੁਲਿਸ ਫੋਰਸ ਦੇ ਕੁੱਲ ਨਮੂਨਿਆਂ ਦੇ ਲਗਭਗ 0.9% ਮਾਮਲੇ ਪਾਜ਼ੇਟਿਵ ਪਾਏ ਗਏ ਹਨ।

ਪੰਜਾਬ ਦੇ ਡੀ.ਜੀ.ਪੀ. ਨੇ ਸੂਚਨ੍ਹਾਂ ਦਿੱਤੀ ਹੈ, ਕਿ 12 ਜੂਨ ਤੱਕ ਇਕੱਠੇ ਕੀਤੇ 7165 ਨਮੂਨਿਆਂ ਵਿਚੋਂ 1868 ਟੈਸਟ ਨੈਗੇਟਿਵ ਪਾਏ ਗਏ, ਜਦੋਂ ਕਿ 5280 ਦੇ ਨਤੀਜਿਆਂ ਦੀ ਅਜੇ ਉਡੀਕ ਹੈ।

ਨਮੂਨੇ ਲੈਣ ਸ਼ੂਰੂਆਤ 1 ਜੂਨ ਤੋਂ ਕੀਤੀ ਗਈ ਸੀ, ਵਿਭਾਗ ਕੋਲ ਉਪਲਬਧ ਟੈਸਟਿੰਗ ਸਮਰੱਥਾ ਦੇ ਅਧਾਰ ’ਤੇ ਤਾਇਨਾਤ ਵੱਧ ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ,ਉਹਨਾਂ ਅੱਗੇ ਇਹ ਵੀ ਦਸਿਆ ਕਿ ਸਾਰੇ 17 ਸੰਕਰਮਿਤ ਪੁਲਿਸ ਕਰਮਚਾਰੀ ਸਿਵਲ ਹਸਪਤਾਲਾਂ ਵਿਚ ਜਾਂ ਪੰਜਾਬ ਸਿਹਤ ਵਿਭਾਗ ਵੱਲੋਂ ਸਥਾਪਤ ਕੀਤੇ ਗਏ ਕੋਵਿਡ ਕੇਅਰ ਸੈਂਟਰਾਂ ਵਿੱਚ ਇਕਾਂਤਵਾਸ ਕੀਤੇ ਗਏ ਹਨ।

ਪੰਜਾਬ ਪੁਲਿਸ ਨੂੰ ਭਵਿੱਖ ਵਿਚ ਕਿਸੇ ਵੀ ਸੰਕਟਮਈ ਸਥਿਤੀ ਦਾ ਮੁਕਾਬਲਾ ਕਰਨ ਲਈ ਆਪਣੇ ਪ੍ਰਬੰਧਕਾਂ ਦੀ ਜਾਂਚ ਅਤੇ ਡਾਕਟਰੀ ਇਲਾਜ ਲਈ ਢੁੱਕਵੇਂ ਪ੍ਰਬੰਧ ਕਰਨ ਅਤੇ ਉਚਿਤ ਸਮਰੱਥਾ ਬਣਾਉਣ ਵਿਚ ਸਹਾਇਤਾ ਕਰੇਗਾ।ਪੰਜਾਬ ਤੋਂ ਇਲਾਵਾਂ ਦੇ ਹੋਰ ਸੂਬਿਆਂ ਵਿੱਚ ਵੀਂ ਕੋਵਿਡ-19 ਦਾ ਕੇਹਰ ਜਾਰੀ ਹੈ ।

ਦੇਸ਼ ਵਿੱਚ ਸਭ ਤੋਂ ਜਿਆਦਾ ਮਰੀਜ ਮਹਾਂਰਾਸ਼ਟਰ,ਗੁਜਰਾਤ,ਦਿੱਲੀ,ਉੱਤਰ ਪ੍ਰਦੇਸ਼ ਆ ਰਹੇ ਹਨ,ਜਿੱਥੇ ਕਿ ਪ੍ਰਤੀ ਦਿਨ ਦਿੱਲੀ ਵਿੱਚ 1,000 ਤੋਂ ਵੱਧ ਕੋਰੋਨਾ ਦੇ ਮਰੀਜ ਸਾਹਮਣੇ ਆ ਰਹੇ ਹਨ ਤੇ ਕੋਵਿਡ-19 ਦੇ ਕਾਰਨ ਇਸ ਸਮੇਂ ਮਰੀਜਾਂ ਦੀ ਗਿਣਤੀ ਵਿੱਚ ਦੁਨੀਆਂ ਪਹਿਲੇ 4 ਦੇਸ਼ਾਂ ਵਿੱਚ ਸ਼ਾਮਲ ਹੋ ਗਿਆਂ ਹੈ।

ਅਮਰੀਕਾ ਦੀ ਫੌਜ਼ ਵਿੱਚ ਸ਼ਾਮਲ ਹੋਈ ਅਨਮੋਲ ਕੌਰ ਨਾਰੰਗ,ਵੈਸਟ ਪੁਆਇੰਟ ਆਰਮੀ ਅਕੈਡਮੀ USA ਤੋਂ ਗ੍ਰੈਜੂਏਸ਼ਨ ਕੀਤੀ

ਕੋਰੋਨਾ ਵਾਇਰਸ ਨੂੰ ਰੋਕਣ ਲਈ Weekend ਅਤੇ ਜਨਤਕ ਛੁੱਟੀਆਂ ਤੇ ਸਖਤੀ ਨਾਲ ਲਾਗੂ ਕੀਤਾ ਲੌਕਡਾਊਨ, CM ਪੰਜਾਬ ਦੇ ਆਦੇਸ਼

ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬੰਬੀਹਾ ਬੋਲੇ’ ਹੋਇਆ ਰਿਲੀਜ਼

दिल्ली में कोरोना के कारण हालात बेकाबू,ग्रह मंत्री अमित शाह आज करेंगे केजरीवाल के साथ बैठक

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ :-





Leave a Reply

Your email address will not be published. Required fields are marked *