CM PUNJAB ਅਮਰਿੰਦਰ ਸਿੰਘ ਨੇ ਚੀਨ ਦੇ ਹਮਲਿਆਂ ਖਿਲਾਫ ਭਾਰਤ ਵੱਲੋਂ ਕਰਾਰਾ ਜਵਾਬ ਦੇਣ CM PUNJAB ਅਮਰਿੰਦਰ ਸਿੰਘ ਨੇ ਚੀਨ ਦੇ ਹਮਲਿਆਂ ਖਿਲਾਫ ਭਾਰਤ ਵੱਲੋਂ ਕਰਾਰਾ ਜਵਾਬ ਦੇਣ

Live Clock Date

Your browser is not supported for the Live Clock Timer, please visit the Support Center for support.
CM PUNJAB ਅਮਰਿੰਦਰ ਸਿੰਘ ਨੇ ਚੀਨ ਦੇ ਹਮਲਿਆਂ ਖਿਲਾਫ ਭਾਰਤ ਵੱਲੋਂ ਕਰਾਰਾ ਜਵਾਬ ਦੇਣ ਦਾ ਸੱਦਾ ਦਿੱਤਾ

CM PUNJAB ਅਮਰਿੰਦਰ ਸਿੰਘ ਨੇ ਚੀਨ ਦੇ ਹਮਲਿਆਂ ਖਿਲਾਫ ਭਾਰਤ ਵੱਲੋਂ ਕਰਾਰਾ ਜਵਾਬ ਦੇਣ ਦਾ ਸੱਦਾ ਦਿੱਤਾ

118

AZAD SOCH :-

CHANDIGARH :- ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਨਾਲ ਹਿੰਸਕ ਝੜਪ ਦੌਰਾਨ ਤਿੰਨ ਭਾਰਤੀ ਸੈਨਿਕਾਂ ਦੇ ਮਾਰੇ ਜਾਣ ’ਤੇ ਡੂੰਘਾ ਦੁੱਖ ਅਤੇ ਗੁੱਸਾ ਜ਼ਾਹਰ ਕਰਦਿਆਂ CM PUNJAB ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਚੀਨ ਵੱਲੋਂ ਭਾਰਤੀ ਸਰਹੱਦ ਅੰਦਰ ਵਾਰ-ਵਾਰ ਕੀਤੀ ਰਹੀ ਉਲੰਘਣਾ ਖਿਲਾਫ ਭਾਰਤ ਸਰਕਾਰ ਵੱਲੋਂ ਕਰਾਰ ਜਵਾਬ ਦੇਣ ਦਾ ਸੱਦਾ ਦਿੱਤਾ।

ਇਸ ਘਟਨਾ ਤੋਂ ਗੁੱਸੇ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘‘ਸਾਡੇ ਸੈਨਿਕ ਕੋਈ ਖੇਡ ਨਹੀਂ ਕਿ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਅਫਸਰਾਂ ਤੇ ਜਵਾਨਾਂ ਨੂੰ ਹਰ ਥੋੜੇਂ ਦਿਨਾਂ ਬਾਅਦ ਮਾਰ ਜਾਂ ਜਖ਼ਮੀ ਕਰ ਦਿੱਤਾ ਜਾਵੇ।’’ ਉਨ੍ਹਾਂ ਕਿਹਾ ਕਿ ਇਹ ਉਸ ਵੇਲੇ ਵਾਪਰਿਆ ਜਦੋਂ ਦੋਵੇਂ ਪਾਸਿਆਂ ਤੋਂ ਫੌਜਾਂ ਕਈ ਦਿਨਾਂ ਦੇ ਤਣਾਅ ਦੀ ਸਥਿਤੀ ਤੋਂ ਵੱਖ ਹੋਣ ਦੀ ਪ੍ਰਕਿਰਿਆ ਵਿੱਚ ਸਨ।

ਮੁੱਖ ਮੰਤਰੀ ਨੇ ਕਿਹਾ, ‘‘ਹੁਣ ਵੇਲਾ ਆ ਗਿਆ ਹੈ ਕਿ ਭਾਰਤ ਗੁਆਂਢੀ ਮੁਲਕ ਵੱਲੋਂ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦੇਵੇ ਜੋ ਸਾਡੇ ਖੇਤਰੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਅਤੇ ਸਾਡੀ ਖੇਤਰੀ ਪ੍ਰਭੂਸੱਤਾ ਉਤੇ ਹੁੰਦੇ ਹਮਲਿਆਂ ਨੂੰ ਰੋਕੇ।

’’ ਉਨ੍ਹਾਂ ਕਿਹਾ ਕਿ ਭਾਰਤ ਵਾਲੇ ਪਾਸੇ ਤੋਂ ਕਿਸੇ ਵੀ ਕਿਸਮ ਦੀ ਕਮਜ਼ੋਰੀ ਦੇ ਸੰਕੇਤ ਨਾਲ ਚੀਨ ਦੀ ਪ੍ਰਕਿਰਿਆ ਹੋਰ ਹਿੰਸਕ ਹੋ ਜਾਂਦੀ ਹੈ,ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਸਰਹੱਦ ਉਤੇ ਤਣਾਅ ਘਟਾਉਣਾ ਸਭ ਤੋਂ ਵੱਧ ਜ਼ਰੂਰੀ ਹੈ ਅਤੇ ਭਾਰਤ ਜੰਗ ਦੇ ਹੱਕ ਵਿੱਚ ਨਹੀ ਹੈ।

ਪਰ ਫੇਰ ਵੀ ਸਾਡਾ ਦੇਸ਼ ਇਸ ਮੌਕੇ ਕਮਜ਼ੋਰੀ ਨਹੀਂ ਦਿਖਾ ਸਕਦਾ ਅਤੇ ਚੀਨ ਨੂੰ ਕਿਸੇ ਹੋਰ ਘੁਸਪੈਠ ਤੋਂ ਰੋਕਣ ਅਤੇ ਆਪਣੀਆਂ ਸੀਮਾਵਾਂ ਤੇ ਆਦਮੀਆਂ ਉਤੇ ਹਮਲੇ ਨੂੰ ਠੱਲ੍ਹ ਪਾਉਣ ਲਈ ਸਖਤ ਰੁਖ ਅਪਣਾਉਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਫੌਜ ਦੇ ਕਮਾਂਡਿੰਗ ਅਫਸਰ ਅਤੇ ਦੋ ਸੈਨਿਕਾਂ ਨੂੰ ਬੁਰੀ ਤਰ੍ਹ੍ਹਾਂ ਕੁੱਟ ਕਮਾਰਨ ਤੋਂ ਬਾਅਦ ਵੀ ਚੀਨ ਬੇਕਸੂਰ ਹੋਣ ਦਾ ਬਹਾਨਾ ਬਣਾ ਰਿਹਾ ਹੈ ਅਤੇ ਭਾਰਤ ਵੱਲੋਂ ਇਕਤਰਫਾ ਕਾਰਵਾਈ ਕਾਰਨ ਅਜਿਹੇ ਹਾਲਾਤ ਪੈਦਾ ਹੋਣ ਦਾ ਦੋਸ਼ ਲਾ ਕੇ ਸਾਰਾ ਕਸੂਰ ਭਾਰਤ ਸਿਰ ਮੜ੍ਹਨ ਦਾ ਯਤਨ ਕਰ ਰਿਹਾ ਹੈ।

भारत और चीन के सैनिक में झड़प, 3 जवान शहीद

ਇਹ ਆਖਦਿਆਂ ਕਿ ਅਜਿਹੀ ਪ੍ਰਤੀਕਿਰਿਆ ਚੀਨ ਦੀ ਧੋਖੇਬਾਜ਼ੀ ਦਾ ਹਿੱਸਾ ਹੈ, ਮੁੱਖ ਮੰਤਰੀ ਨੇ ਅੱਗੋਂ ਕਿਹਾ ਕਿ ਭਾਰਤੑਚੀਨ ਸਰਹੱਦ ਦੇ ਲੱਦਾਖ ਸੈਕਟਰ ਅੰਦਰ ਤਣਾਅ ਦਾ ਵਧਣਾ ਚੀਨੀ ਫੌਜ ਵੱਲੋਂ ਭਾਰਤੀ ਖੇਤਰ ਅੰਦਰ ਕੀਤੇ ਜਾ ਰਹੇ ਵਾਰਵਾਰ ਹਮਲਿਆਂ ਦਾ ਨਤੀਜਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੀਨ ਦੀਆ ਗਤੀਵਿਧੀਆਂ ਦੋਵਾਂ ਮੁਲਕਾਂ ਦਰਮਿਆਨ ਹੋਈਆਂ ਸੰਧੀਆਂ ਦੀ ਸਿੱਧੀ ਉਲੰਘਣਾ ਹੈ ਅਤੇ ਭਾਰਤ ਦੀ ਅਖੰਡਤਾ ’ਤੇ ਢੀਠਤਾ ਭਰਿਆ ਹਮਲਾ ਹੈ,ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਹਮਲਿਆਂ ਨੂੰ ਹਲਕੇ ਵਿੱਚ ਨਾ ਲੈਣ ਸਬੰਧੀ ਸਖਤ ਸੁਨੇਹਾਂ ਦੇਣ ਵਾਸਤੇ ਢੁੱਕਵੇਂ ਕਦਮ ਚੁੱਕੇ।

ਹਾਲ ਹੀ ਦੇ ਹਫਤਿਆਂ ਵਿੱਚ ਭਾਰਤਪਾਕਿਸਤਾਨ ਅਤੇ ਭਾਰਤੑਨੇਪਾਲ ਸਰਹੱਦਾਂ ’ਤੇ ਵਧੇ ਤਣਾਓ ਦਾ ਜ਼ਿਕਰ ਕੀਤਾ ਇਹ ਬਾਹਰੀ ਵੰਗਾਰਾਂ ਨਾਲ ਲੜਨ ਦੇ ਪੂਰੀ ਤਰ੍ਹਾਂ ਕਾਬਿਲ ਹੈ।’’ ਗਲਵਾਨ ਘਾਟੀ ਹਿੰਸਾ ਵਿੱਚ ਜਾਨਾਂ ਗਵਾਉਣ ਵਾਲੇ ਸੈਨਿਕਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੂਰਾ ਦੇਸ਼ ਇਸ ਦੁੱਖ ਦੀ ਘੜੀ ਵਿੱਚ ਭਾਰਤੀ ਫੌਜ ਨਾਲ ਖੜਿ੍ਹਆ ਹੈ.

ਇਹ ਵੀ ਪੜ੍ਹੋ: –

PM MODI की देश के मुख्य मंत्रियों के साथ वीडियो कॉन्फ्रेंसिंग,इकोनॉमी पर की चर्चा

CM PUNJAB ਅਮਰਿੰਦਰ ਸਿੰਘ ਨੇ PM ਮੋਦੀ ਨੂੰ ਪੱਤਰ ਲਿਖ ਕੇ ਖੇਤੀਬਾੜੀ ਖੇਤਰ ਦੇ ਤਿੰਨ ਨਵੇਂ ਆਰਡੀਨੈਂਸਾਂ ਦੀ ਸਮੀਖਿਆ ਕਰਨ ਲਈ ਕਿਹਾ

सुशांत सिंह राजपूत मानसिक तनाव के साथ पीडित, पिछले 6 महीनों से ले रहा था दवाएँ

AZAD SOCH :- E-PAPE

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ :

Leave a Reply

Your email address will not be published. Required fields are marked *