ਸ਼ਹੀਦ ਹੋਏ ਪੰਜਾਬ ਦੇ 4 ਜਵਾਨ,ਤੋਲਾਵਾਲ ਦੇ ਗੁਰਵਿੰਦਰ ਸਿੰਘ ਦਾ ਹੋਣਾ ਸੀ ਇਸ ਸਾਲ ਵਿਆਹ ਸ਼ਹੀਦ ਹੋਏ ਪੰਜਾਬ ਦੇ 4 ਜਵਾਨ,ਤੋਲਾਵਾਲ ਦੇ ਗੁਰਵਿੰਦਰ ਸਿੰਘ ਦਾ ਹੋਣਾ ਸੀ ਇਸ ਸਾਲ ਵਿਆਹ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸ਼ਹੀਦ ਹੋਏ ਪੰਜਾਬ ਦੇ 4 ਜਵਾਨ,ਤੋਲਾਵਾਲ ਦੇ ਗੁਰਵਿੰਦਰ ਸਿੰਘ ਦਾ ਹੋਣਾ ਸੀ ਇਸ ਸਾਲ ਵਿਆਹ

ਸ਼ਹੀਦ ਹੋਏ ਪੰਜਾਬ ਦੇ 4 ਜਵਾਨ,ਤੋਲਾਵਾਲ ਦੇ ਗੁਰਵਿੰਦਰ ਸਿੰਘ ਦਾ ਹੋਣਾ ਸੀ ਇਸ ਸਾਲ ਵਿਆਹ

127

AZAD SOCH :-

PATIALA :- ਲੱਦਾਖ ਦੀ ਗਲਵਾਨ ਵਾਦੀ ਵਿੱਚ ਚੀਨ ਦੇ ਫੌਜੀਆਂ ਨਾਲ ਝੜਪ ਵਿੱਚ ਮਾਨਸਾ ਜ਼ਿਲ੍ਹੇ ਦੇ ਥਾਣਾ ਬੋਹਾ ਦੇ ਪਿੰਡ ਬੀਰੇਵਾਲਾ ਡੋਗਰਾ ਦੇ 21 ਸਾਲ ਦਾ ਸ਼ਹੀਦ ਗੁਰਤੇਜ ਸਿੰਘ ਪੁੱਤਰ ਵਿਰਸਾ ਸਿੰਘ, ਚੀਮਾ ਮੰਡੀ ਨੇੜਲੇ ਪਿੰਡ ਤੋਲਾਵਾਲ ਦੇ ਗੁਰਵਿੰਦਰ ਸਿੰਘ, ਪਟਿਆਲਾ ਦੇ ਪਿੰਡ ਸੀਲ ਦਾ ਨਾਇਬ ਸੂਬੇਦਾਰ ਮਨਦੀਪ ਸਿੰਘ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਧਾਰੀਵਾਲ ਦੇ ਪਿੰਡ ਭੋਜਰਾਜ ਦਾ ਨਾਇਬ ਸੂਬੇਦਾਰ ਸਤਨਾਮ ਸਿੰਘ ਸ਼ਹੀਦ ਹੋ ਗਏ।

ਗੁਰਤੇਜ ਸਿੰਘ ਉਹ ਤਿੰਨ ਭਰਾਵਾਂ‘ਚੋਂ ਸਭ ਤੋਂ ਛੋਟਾ ਸੀ,ਸਵੇਰ ਜਿਉਂ ਹੀ ਭਾਰਤੀ ਫੋਜ ਵੱਲੋਂ ਉਸ ਦੇ ਪਰਿਵਾਰ ਨੂੰ ਸ਼ਹੀਦ ਹੋਣ ਦੀ ਸੂਚਨਾ ਫੋਨ ਰਾਹੀਂ ਦਿੱਤੀ ਗਈ ਤਾਂ ਸਾਰੇ ਖੇਤਰ ਵਿਚ ਸੋਗ ਦੀ ਲਹਿਰ ਪੈਦਾ ਹੋ ਗਈ।

ਗੁਰਤੇਜ ਸਿੰਘ ( 21) ਦੋ ਸਾਲ ਪਹਿਲਾਂ ਹੀ ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ,ਉਨ੍ਹਾ ਦੇ ਪਿਤਾ ਢਾਈ ਏਕੜ ਜ਼ਮੀਨ ਦੇ ਕਰੀਬ ਜ਼ਮੀਨ ਦਾ ਹੀ ਮਾਲਕ ਹੈ,ਉਸ ਦੀ ਸ਼ਹਾਦਤ ਤੋਂ ਦੋ ਦਿਨ ਪਹਿਲਾਂ ਹੀ ਉਸ ਦੇ ਵੱਡੇ ਭਰਾ ਦਾ ਵਿਆਹ ਹੋਇਆ ਹੈ।

CM PUNJAB ਅਮਰਿੰਦਰ ਸਿੰਘ ਨੇ ਚੀਨ ਦੇ ਹਮਲਿਆਂ ਖਿਲਾਫ ਭਾਰਤ ਵੱਲੋਂ ਕਰਾਰਾ ਜਵਾਬ ਦੇਣ ਦਾ ਸੱਦਾ ਦਿੱਤਾ

ਚੀਮਾ ਮੰਡੀ ਚੀਮਾ ਮੰਡੀਯ ਨੇੜਲੇ ਪਿੰਡ ਤੋਲਾਵਾਲ ਦਾ ਜਵਾਨ ਗੁਰਵਿੰਦਰ ਸਿੰਘ ਚੀਨੀ ਫੌਜੀਆਂ ਨਾਲ ਝੜਪ ਦੌਰਾਨ ਸ਼ਹੀਦ ਹੋ ਗਿਆ,ਇਸ ਦੀ ਸੂਚਨਾ ਅੱਜ ਸਵੇਰ ਉਸ ਦੇ ਪਰਿਵਾਰ ਨੂੰ ਫੌਜੀ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ।

ਇਸ ਦੇ ਨਾਲ ਹੀ ਪਿੰਡ ਵਿੱਚ ਸੋਗ ਫੈਲ ਗਿਆ ਪਿੰਡ ਦੇ ਕਿਸਾਨ ਲਾਭ ਸਿੰਘ ਦਾ ਇਹ 22 ਸਾਲਾਂ ਨੌਜਵਾਨ ਪੁੱਤਰ ਦੋ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਉਹ ਆਪਣੇ ਭਰਾ ਤੇ ਭੈਣ ਨਾਲੋਂ ਛੋਟਾ ਸੀ ਇਸ ਨੌਜਵਾਨ ਦੀ ਮੰਗਣੀ ਹੋ ਚੁੱਕੀ ਸੀ ਤੇ ਇਸ ਸਾਲ ਵਿਆਹ ਹੋਣਾ ਸੀ।

ਪਟਿਆਲਾ ਭਾਰਤ-ਚੀਨ ਸਰਹੱਦ ‘ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਫ਼ੌਜ ਦੇ ਜਵਾਨਾਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੀਲ ਦਾ ਵਸਨੀਕ ਨਾਇਬ ਸੂਬੇਦਾਰ ਮਨਦੀਪ ਸਿੰਘ ਵੀ ਸ਼ਾਮਲ ਹੈ।

ਬਲਾਕ ਧਾਰੀਵਾਲ ਦੇ ਪਿੰਡ ਭੋਜਰਾਜ ਦਾ ਨਾਇਬ ਸੂਬੇਦਾਰ ਸਤਨਾਮ ਸਿੰਘ ਚੀਨ ਦੀ ਸਰਹੱਦ ਤੇ ਹੋਇਆ ਸ਼ਹੀਦ ਹੋਇਆ ਭਾਰਤ-ਚੀਨ ਸਰਹੱਦ ‘ਤੇ ਹਿੰਸਕ ਝੜਪ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਫੌਜ ਦੇ ਜਵਾਨਾਂ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਧਾਰੀਵਾਲ ਦੇ ਪਿੰਡ ਭੋਜਰਾਜ ਦਾ ਵਸਨੀਕ ਨਾਇਬ ਸੂਬੇਦਾਰ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਵੀ ਸ਼ਾਮਲ ਹੈ।

ਸ਼ਹੀਦ ਦੇ ਪਰਿਵਾਰ ਵਿੱਚ ਪਿਤਾ ਜਗੀਰ ਸਿੰਘ, ਮਾਤਾ ਕਸ਼ਮੀਰ ਕੌਰ, ਪਤਨੀ ਜਸਵਿੰਦਰ ਕੌਰ, 19 ਸਾਲਾ ਲੜਕੀ ਸੰਦੀਪ ਕੌਰ, 17 ਸਾਲਾ ਲੜਕਾ ਪ੍ਰਭਜੋਤ ਸਿੰਘ ਛੱਡ ਗਿਆ ।


ਭਾਰਤ ਦੇ ਚੀਨ ਵਿਚਕਾਰ ਲਗਾਤਾਰ ਸਰਹੱਦੀ ਵਿਵਾਦ ਚੱਲ ਰਿਹਾ ਹੈ, ਜਿਸ ਨੂੰ ਲੈਕੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਝੜਪ ਹੋ ਗਈ ਚੀਨ ਨੇ ਧੋਖੇ ਨਾਲ ਭਾਰਤ ਦੇ ਸੈਨਿਕਾਂ ਉੱਪਰ ਅਟੈਕ ਕੀਤਾ ਜਿਸ ਵਿੱਚ ਭਾਰਤੀ ਫੌਜ਼ ਨੇ ਮੂੰਹ ਤੋੜ ਜਵਾਬ ਦਿੱਤਾ, ਉੱਥੇ ਹੀ ਚੀਨ ਦੇ 40 ਦੇ ਆਸਪਾਸ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ।

ਇਸ ਵਿੱਚ ਹੀ ਭਾਰਤ ਦੇ ਮਿਲੀ ਜਾਣਕਾਰੀ ਅਨੁਸਾਰ 20 ਸੈਨਿਕ ਸ਼ਹੀਦ ਹੋ ਗਏ।ਪੂਰੇ ਭਾਰਤ ਵਿੱਚ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਤੇ ਸ਼ਰਧਾਜਲੀ ਵੀਂ ਦਿੱਤੀ ਜਾ ਰਹੀਂ ਹੈ।

ਜੈਸ਼ੰਕਰ ਨੇ ਵਾਂਗ ਨੂੰ ਕਿਹਾ ਕਿ ਚੀਨੀ ਧਿਰ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਯੋਜਨਾਬੱਧ ਢੰਗ ਨਾਲ ਹਮਲਾ ਕੀਤਾ ਹੈ ਤੇ ਇਸ ਦੇ ਸਿੱਟੇ ਵਜੋਂ ਹੀ ਹਿੰਸਾ ਤੇ ਜਾਨੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: –

CM ਕੈਪਟਨ ਅਮਰਿੰਦਰ ਸਿੰਘ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦਾ ਦਿਲੀ ਕੀਤਾ ਦੁੱਖ ਪ੍ਰਗਟਾਵਾਂ

LAC झड़प में भारत के 20 जवान शहीद चीन के 43 सैनिक मारे गए, तनाव जारी

ਪੰਜਾਬ ਦੇ ਜਿਲ੍ਹਾਂ ਮਾਨਸਾ ਦੇ ਗੁਰਤੇਜ਼ ਸਿੰਘ ਲਦਾਖ਼ ਵਿੱਚ ਚੀਨ ਦੇ ਸੈਨਿਕਾਂ ਨਾਲ ਝੜਪ ਦੁਰਾਨ ਸ਼ਹੀਦ ਹੋਏ,

AZAD SOCH :- E-PAPE

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ :-




Leave a Reply

Your email address will not be published. Required fields are marked *