ਹਜ਼ਾਰਾਂ ਨਮ ਅੱਖਾਂ ਨਾਲ ਸ਼ਹੀਦਾਂ ਨੂੰ ਦਿੱਤੀ ਆਖਰੀ ਵਿਦਾਈ,ਭਾਰਤੀ ਫੋਜ਼ ਨੇ ਦਿੱਤੀ ਸਲਾਮੀ,ਲੱਗੇ ਹਜ਼ਾਰਾਂ ਨਮ ਅੱਖਾਂ ਨਾਲ ਸ਼ਹੀਦਾਂ ਨੂੰ ਦਿੱਤੀ ਆਖਰੀ ਵਿਦਾਈ,ਭਾਰਤੀ ਫੋਜ਼ ਨੇ ਦਿੱਤੀ ਸਲਾਮੀ,ਲੱਗੇ

Live Clock Date

Your browser is not supported for the Live Clock Timer, please visit the Support Center for support.
ਹਜ਼ਾਰਾਂ ਨਮ ਅੱਖਾਂ ਨਾਲ ਸ਼ਹੀਦਾਂ ਨੂੰ ਦਿੱਤੀ ਆਖਰੀ ਵਿਦਾਈ,ਭਾਰਤੀ ਫੋਜ਼ ਨੇ ਦਿੱਤੀ ਸਲਾਮੀ,ਲੱਗੇ ਅਮਰ ਰਹੇ ਦੇ ਨਾਅਰੇ

ਹਜ਼ਾਰਾਂ ਨਮ ਅੱਖਾਂ ਨਾਲ ਸ਼ਹੀਦਾਂ ਨੂੰ ਦਿੱਤੀ ਆਖਰੀ ਵਿਦਾਈ,ਭਾਰਤੀ ਫੋਜ਼ ਨੇ ਦਿੱਤੀ ਸਲਾਮੀ,ਲੱਗੇ ਅਮਰ ਰਹੇ ਦੇ ਨਾਅਰੇ

164

AZAD SOCH :-

PATIALA :- ਭਾਰਤ-ਚੀਨ ਸਰਹੱਦ ‘ਤੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਐਤਵਾਰ ਰਾਤ ਨੂੰ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ‘ਚ ਪੰਜਾਬ ਦੇ 4 ਜਵਾਨ ਸ਼ਹੀਦ ਹੋ ਗਏ,ਇਹ ਚਾਰੇ ਜਵਾਨ ਬਹੁਤ ਹੀ ਦਲੇਰੀ ਨਾਲ ਲੜੇ,ਅੰਤ ਸ਼ਹੀਦੀ ਪ੍ਰਾਪਤ ਕੀਤੀ।

ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਇਹਨ੍ਹਾਂ ਸ਼ਹੀਦਾ ਨੂੰ ਯਾਦ ਕੀਤਾ ਗਿਆ ਹੈ,ਤੇ ਲੋਕਾਂ ਵਿੱਚ ਇਸ ਗੱਲ ਬਹੁਤ ਦੁੱਖ ਹੈ, ਕਿ ਚੀਨ ਦੀ ਸੈਨਿਕਾਂ ਨੇ ਧੋਖੇ ਨਾਲ ਭਾਰਤ ਦੇ ਸੈਨਿਕਾਂ ਅਟੈਕ ਕੀਤਾ ਜਵਾਬੀ ਕਾਰਨਵਾਈ ਭਾਰਤ ਦੇ ਸੈਨਿਕਾਂ ਮੌਹ ਤੋੜ ਜਵਾਬ ਦਿੱਤਾ।ਚੀਨ ਦੇ 43 ਸੈਨਿਕ ਮਾਰ ਮੁੱਕਾਏ।ਤੇ ਭਾਰਤ ਦੇ 20 ਸੈਨਿਕ ਸ਼ਹੀਦ ਹੋ ਗਏ।

ਪਟਿਆਲਾ ਜ਼ਿਲ੍ਹੇ ਦੇ ਪਿੰਡ ਸੀਲ ਦਾ ਮਾਹੌਲ ਉਸ ਵੇਲੇ ਗ਼ਮਗੀਨ ਹੋ ਗਿਆ ਜਦੋਂ ਭਾਰਤੀ ਫ਼ੌਜ ਵੱਲੋਂ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਤਾਬੂਤ ਪਟਿਆਲਾ ਦੇ ਮਿਲਟਰੀ ਏਰੀਆ ਤੋਂ ਪੂਰੇ ਫ਼ੌਜੀ ਸਨਮਾਨਾਂ ਸਹਿਤ ‘ਬੋਲੇ ਸੋ ਨਿਹਾਲ ਦੇ ਜੈਕਾਰੇ ਅਤੇ ਸ਼ਹੀਦ ਮਨਦੀਪ ਸਿੰਘ ਅਮਰ ਰਹੇ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਇੱਕ ਕਾਫ਼ਲੇ ਦੇ ਰੂਪ ’ਚ ਪਿੰਡ ਸੀਲ ਵਿਖੇ ਲਿਆਂਦਾ ਗਿਆ।

 ਹਜ਼ਾਰਾਂ ਨਮ ਅੱਖਾਂ ਨਾਲ ਸ਼ਹੀਦਾਂ ਨੂੰ ਦਿੱਤੀ ਆਖਰੀ ਵਿਦਾਈ,ਭਾਰਤੀ ਫੋਜ਼ ਨੇ ਦਿੱਤੀ ਸਲਾਮੀ,ਲੱਗੇ ਅਮਰ ਰਹੇ ਨਾਅਰੇ

ਸ਼ਹੀਦ ਮਨਦੀਪ ਸਿੰਘ ਪਿਛਲੇ ਦਿਨੀਂ ਭਾਰਤ-ਚੀਨ ਸਰਹੱਦ ’ਤੇ ਸਥਿਤ ਗਲਵਾਨ ਘਾਟੀ ਵਿਖੇ ਚੀਨ ਦੀਆਂ ਫ਼ੌਜਾਂ ਨਾਲ ਮੁੱਠਭੇੜ ’ਚ ਹੋਰ ਭਾਰਤੀ ਫ਼ੌਜੀਆਂ ਸਮੇਤ ਸ਼ਹਾਦਤ ਦਾ ਜਾਮ ਪੀ ਗਏ ਸਨ,ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਫ਼ੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।

ਇਸ ਮੌਕੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਪਿੰਡ ਸੀਲ ਦੇ ਸਮਸ਼ਾਨ ਘਾਟ ਵਿਖੇ ਮਾਹੌਲ ਉਸ ਵੇਲੇ ਭਾਵੁਕਤਾ ਨਾਲ ਭਰ ਗਿਆ ਜਦੋਂ ਭਾਰਤੀ ਫ਼ੌਜ ਦੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ 11 ਸਾਲਾ ਪੁੱਤਰ ਜੋਬਨਪ੍ਰੀਤ ਸਿੰਘ ਨੇ ਦਿਖਾਈ।

 ਹਜ਼ਾਰਾਂ ਨਮ ਅੱਖਾਂ ਨਾਲ ਸ਼ਹੀਦਾਂ ਨੂੰ ਦਿੱਤੀ ਆਖਰੀ ਵਿਦਾਈ,ਭਾਰਤੀ ਫੋਜ਼ ਨੇ ਦਿੱਤੀ ਸਲਾਮੀ,ਲੱਗੇ ਅਮਰ ਰਹੇ ਨਾਅਰੇ

ਸ਼ਹੀਦ ਆਪਣੀ ਬਿਰਧ ਮਾਤਾ ਮਾਤਾ ਸ੍ਰੀਮਤੀ ਸ਼ਕੁੰਤਲਾ ਕੌਰ, ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ, ਪੁੱਤਰ ਜੋਬਨਪ੍ਰੀਤ ਸਿੰਘ ਅਤੇ ਪੁੱਤਰੀ ਮਹਿਕਪ੍ਰੀਤ ਕੌਰ, ਤਿੰਨ ਭੈਣਾਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ।

ਅੰਤਿਮ ਸਸਕਾਰ ਤੋਂ ਪਹਿਲਾਂ ਸ਼ਹੀਦ ਦੀ ਮਾਤਾ, ਧਰਮਪਤਨੀ ਅਤੇ ਬੱਚਿਆਂ ਨੇ ਸ਼ਹੀਦ ਨੂੰ ਸਲਿਊਟ ਨਾਲ ਸਲਾਮੀ ਦੇ ਕੇ ਦੇਸ਼ ਦੇ ਬਹਾਦਰ ਸ਼ਹੀਦ ਦੀ ਕੁਰਬਾਨੀ ਨੂੰ ਸ਼ਜਦਾ ਕੀਤਾ।


LAC झड़प में भारत के 20 जवान शहीद चीन के 43 सैनिक मारे गए, तनाव जारी

ਜ਼ਿਲ੍ਹਾ ਗੁਰਦਾਸਪੁਰ ਦੀ ਸਬ ਡਵੀਜ਼ਨ ਕਲਾਨੌਰ ਦੇ ਪਿੰਡ ਭੋਜਰਾਜ ਦੇ ਜੰਮਪਲ ਲਾਸ ਨਾਇਕ ਸਤਨਾਮ ਸਿੰਘ ਦਾ ਪਿੰਡ ਭੋਜਰਾਜ ‘ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ,ਜਦੋਂ ਉਨ੍ਹਾਂ ਦੀ ਮ੍ਰਿਤਕ ਦੇਹ ਪਿੰਡ ਭੋਜਰਾਜ ‘ਚ ਪਹੁੰਚੀ ਤਾਂ ਸਾਰੇ ਪਿੰਡ ‘ਚ ਮਾਹੌਲ ਗ਼ਮਗੀਨ ਹੋ ਗਿਆ।

ਇਸ ਦੌਰਾਨ ਚਾਰੋਂ ਪਾਸੇ ਚੀਕ-ਚਿਹਾੜਾ ਮਚ ਗਿਆ ਅਤੇ ਰੋਂਦੇ ਪਰਿਵਾਰ ਨੂੰ ਦੇਖ ਕੇ ਹਰ ਕਿਸੇ ਦੀ ਅੱਖ ਨਮ ਸੀ-ਇਸ ਮੌਕੇ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਰੋੑਰੋ ਕੇ ਬੁਰਾ ਹਾਲ ਸੀ,ਜਿਸ ਤੋਂ ਬਾਅਦ ਸ਼ਹੀਦ ਸਤਨਾਮ ਸਿੰਘ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।

ਇਸ ਮੌਕੇ ਅੰਤਿਮ ਸੰਸਕਾਰ ‘ਚ ਫ਼ੌਜ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਚ ਲੋਕਾਂ ਵੱਲੋਂ ਸ਼ਹੀਦ ਸਤਨਾਮ ਸਿੰਘ ਦੀ ਅੰਤਿਮ ਯਾਤਰਾ ‘ਚ ਸ਼ਮੂਲੀਅਤ ਕਰ ਕੇ ਸਰਧਾ ਦੇ ਫੁਲ ਭੇਟ ਕੀਤੇ ਗਏ।

ਸ਼ਹੀਦ ਸਤਨਾਮ ਸਿੰਘ ਦੀ ਅੰਤਿਮ ਯਾਤਰਾ ‘ਚ ਸਤਨਾਮ ਸਿੰਘ ਜ਼ਿੰਦਾਬਾਦ , ਸਤਨਾਮ ਸਿੰਘ ਅਮਰ ਰਹੇ ਦੇ ਨਾਅਰੇ ਵੀ ਗੂੰਜਦੇ ਰਹੇ,ਸ਼ਹੀਦ ਦੇ ਭਰਾ ਸੁਖਚੈਨ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਜਨਵਰੀ ਮਹੀਨੇ ਘਰ ਆਇਆ ਸੀ ਜੋ 2 ਮਹੀਨੇ ਛੁੱਟੀ ਕੱਟਣ ਦੇ ਬਾਅਦ ਮਾਰਚ ‘ਚ ਘਰੋਂ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਫੋਨ ‘ਤੇ ਗੱਲ ਹੋਈ ਸੀ ।

ਪਰ ਬੀਤੀ ਰਾਤ ਤੋਂ ਹੀ ਉਨ੍ਹਾਂ ਨੂੰ ਚੀਨ ਦੀ ਸਰਹੱਦ ‘ਤੇ ਵਿਗੜੇ ਹਾਲਾਤਾਂ ਦਾ ਪਤਾ ਲੱਗਣ ‘ਤੇ ਉਹ ਭਰਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਗੱਲ ਨਹੀਂ ਹੋ ਸਕੀ ਅਤੇ ਅੱਜ ਦੁਖਦਾਈ ਖਬਰ ਮਿਲੀ ਸੀ।

ਇਹ ਵੀ ਪੜ੍ਹੋ: –

ਸ਼ਹੀਦ ਹੋਏ ਪੰਜਾਬ ਦੇ 4 ਜਵਾਨ,ਤੋਲਾਵਾਲ ਦੇ ਗੁਰਵਿੰਦਰ ਸਿੰਘ ਦਾ ਹੋਣਾ ਸੀ ਇਸ ਸਾਲ ਵਿਆਹ

CM ਕੈਪਟਨ ਅਮਰਿੰਦਰ ਸਿੰਘ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦਾ ਦਿਲੀ ਕੀਤਾ ਦੁੱਖ ਪ੍ਰਗਟਾਵਾਂ

ਪੰਜਾਬ ਦੇ ਜਿਲ੍ਹਾਂ ਮਾਨਸਾ ਦੇ ਗੁਰਤੇਜ਼ ਸਿੰਘ ਲਦਾਖ਼ ਵਿੱਚ ਚੀਨ ਦੇ ਸੈਨਿਕਾਂ ਨਾਲ ਝੜਪ ਦੁਰਾਨ ਸ਼ਹੀਦ ਹੋਏ,

ਸ੍ਰੋਮਣੀ ਅਕਾਲੀ ਦਲ ਦੇ ਅਮਿਤ ਰਤਨ ਨੂੰ ਮੁਢਲੀ ਮੈਬਰਸ਼ਿਪ ਵਿੱਚੋ ਕੱਢਿਆਂ, ਠਗੀ ਦੇ ਗੰਭੀਰ ਇਲਜ਼ਾਮ ਵਿੱਚ ਮਿਲੀ ਸੀ ਸ਼ਿਕਇਤ

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ :-
Leave a Reply

Your email address will not be published. Required fields are marked *