CM PUNJAB ਭਾਵੁਕ ਹੋਏ, ਕਿਹਾ ਕਿ ਸਾਡੇ ਜਵਾਨ ਗੋਲੀ ਕਿਉਂ ਨਹੀਂ ਚਲਾ ਸਕੇ ਕੌਣ ਹੈ ਜਿੰਮੇਦਾਰ CM PUNJAB ਭਾਵੁਕ ਹੋਏ, ਕਿਹਾ ਕਿ ਸਾਡੇ ਜਵਾਨ ਗੋਲੀ ਕਿਉਂ ਨਹੀਂ ਚਲਾ ਸਕੇ ਕੌਣ ਹੈ ਜਿੰਮੇਦਾਰ

Live Clock Date

Your browser is not supported for the Live Clock Timer, please visit the Support Center for support.
CM PUNJAB ਭਾਵੁਕ ਹੋਏ, ਕਿਹਾ ਕਿ ਸਾਡੇ ਜਵਾਨ ਗੋਲੀ ਕਿਉਂ ਨਹੀਂ ਚਲਾ ਸਕੇ , ਕੌਣ ਹੈ ਜਿੰਮੇਦਾਰ,ਚੀਨੀਆਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ

CM PUNJAB ਭਾਵੁਕ ਹੋਏ, ਕਿਹਾ ਕਿ ਸਾਡੇ ਜਵਾਨ ਗੋਲੀ ਕਿਉਂ ਨਹੀਂ ਚਲਾ ਸਕੇ , ਕੌਣ ਹੈ ਜਿੰਮੇਦਾਰ,ਚੀਨੀਆਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ

120

AZAD SOCH :-

PATIALA :- ਗਲਵਾਨ ਘਾਟੀ ਵਿੱਚ ਚੀਨੀਆਂ ਵੱਲੋਂ ਜਿਸ ਕਰੂਰਤਾ ਨਾਲ 20 ਭਾਰਤੀ ਫੌਜੀਆਂ ਨੂੰ ਕਤਲ ਕੀਤਾ ਗਿਆ ਉਸਨੂੰ ਦਰਦਨਾਕ ਅਤੇ ਵਹਿਸ਼ੀ ਕਰਾਰ ਦਿੰਦਿਆਂ CM PUNJAB ਕੈਪਟਨ ਅਮਰਿੰਦਰ ਸਿੰਘ ਨੇ ਇਸ ਹਿੰਸਕ ਝੜਪ ਵਿੱਚ ਕੀਮਤੀ ਜਾਨਾਂ ਜਾਣ ਲਈ ਜ਼ਿੰਮੇਵਾਰੀ ਤੈਅ ਹੋਣ ਦੀ ਮੰਗ ਕੀਤੀ ਅਤੇ ਕਿਹਾ ਕਿ ਸਾਰੀ ਕੌਮ ਆਪਣੇ ਨਾਗਰਿਕਾਂ ਉੱਪਰ ਹੋਏ ।

ਇਸ ਘਿਨਾਉਣੇ ਹਮਲੇ ਲਈ ਕੇਂਦਰ ਸਰਕਾਰ ਪਾਸੋਂ ਢੁੱਕਵਾਂ ਜਵਾਬ ਦਿੱਤੇ ਜਾਣ ਦੀ ਉਮੀਦ ਕਰ ਰਹੀ ਹੈ। ‘ਸਰਹੱਦ ’ਤੇ ਸਾਡੇ ਸੈਨਿਕਾਂ ਨੂੰ ਸਪੱਸ਼ਟ ਰੂਪ ਵਿੱਚ ਕਿਹਾ ਜਾਵੇ ਕਿ ਜੇਕਰ ਉਹ ਸਾਡਾ ਇੱਕ ਮਾਰਦੇ ਹਨ ।

ਤਾਂ ਉਨ੍ਹਾਂ ਦੇ ਤਿੰਨ ਮਾਰੋ, ‘‘ਭਾਵੁਕ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਬਤੌਰ ਰਾਜਨੀਤੀਵਾਨ ਇਹ ਸਭ ਨਹੀ, ਕਹਿ ਰਹੇ ਬਲਕਿ ਉਸ ਵਿਅਕਤੀ ਵਜੋਂ ਕਹਿ ਰਹੇ ਹਨ ਜੋ ਫੌਜ ਦਾ ਹਿੱਸਾ ਰਿਹਾ ਹੈ ਅਤੇ ਹਾਲੇ ਤੱਕ ਇਸ ਸੰਸਥਾਨ ਨੂੰ ਪਿਆਰ ਕਰਦਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਮਸਲਿਆਂ ਉੱਪਰ ਉਨ੍ਹਾਂ ਦਾ ਸਟੈਂਡ ਹਮੇਸ਼ਾ ਇਕ ਰਿਹਾ ਹੈ ਇਥੋਂ ਤੱਕ ਕਿ ਪੁਲਵਾਮਾਂ ਹਮਲੇ ਬਾਅਦ ਵੀ ਉਨ੍ਹਾਂ ਐਲਾਨ ਕੀਤਾ ਸੀ ਕਿ ਜੇਕਰ ਉਹ ਸਾਡਾ ਇੱਕ ਮਾਰਦੇ ਹਨ ਤਾਂ ਸਾਨੂੰ ਉਨ੍ਹਾਂ ਦੇ ਦੋ ਮਾਰਨੇ ਚਾਹੀਦੇ ਹਨ।

ਇਹ ਸਵਾਲ ਕਰਦਿਆਂ ਕਿ ਭਾਰਤੀ ਜਵਾਨਾਂ ’ਤੇ ਹੋਏ ਦਰਦਨਾਕ ਹਮਲੇ ਨੂੰ ਵੇਖਦਿਆਂ ਚੀਨੀਆਂ ’ਤੇ ਗੋਲੀ ਚਲਾਉਣ ਦੇ ਆਦੇਸ਼ ਕਿਉਂ ਨਹੀ ਦਿੱਤੇ ਗਏ, ਮੁੱਖ ਮੰਤਰੀ ਨੇ ਕਿਹਾ, ‘‘ਕੋਈ ਉਥੇ ਆਪਣੀ ਜ਼ਿੰਮੇਵਾਰੀ ਨਿਭਾਉਣ ‘ਚ ਅਸਫਲ ਰਿਹਾ ਹੈ ਅਤੇ ਸਾਨੂੰ ਇਹ ਲੱਭਣ ਦੀ ਜ਼ਰੂਰਤ ਹੈ ਕਿ ਉਹ ਕੌਣ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਯੂਨਿਟ ਪਾਸ ਹਥਿਆਰ ਸਨ, ਜਿਵੇਂ ਹੁਣ ਦਾਅਵਾ ਕੀਤਾ ਜਾ ਰਿਹਾ ਹੈ, ਕਮਾਂਡ ਕਰਨ ਵਾਲੇ ਨੂੰ ਉਸ ਪਲ ਫਾਇਰਿੰਗ ਦੇ ਹੁਕਮ ਦੇਣੇ ਚਾਹੀਦੇ ਸਨ ਜਦੋਂ ਕਮਾਂਡਿੰਗ ਅਫਸਰ ਚੀਨੀਆਂ ਦੀ ਧੋਖੇਬਾਜ਼ੀ ਦਾ ਸ਼ਿਕਾਰ ਹੋਇਆ।

ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਕੌਮ ਜਾਨਣਾ ਚਾਹੁੰਦੀ ਹੈ ਕਿ ਕਿਉਂ ਸਾਡੇ ਵਿਅਕਤੀਆਂ ਵੱਲੋਂ ਮੁੜਵਾਂ ਹਮਲਾ ਨਹੀ ਕੀਤਾ ਗਿਆ ਜਿਸ ਲਈ ਉਨ੍ਹਾਂ ਨੂੰ ਟ੍ਰੇਨਿੰਗ ਮਿਲੀ ਹੈ ਅਤੇ ਜੇਕਰ ਉਨ੍ਹਾਂ ਪਾਸ ਹਥਿਆਰ ਸਨ ਤਾਂ ਕਿਉਂ ਗੋਲੀ ਨਹੀ ਚਲਾਈ ਗਈ।

ਉਨ੍ਹਾਂ ਪੁੱਛਿਆ ਕਿ ਉਹ ਉਥੇ ਬੈਠੇ ਕੀ ਕਰ ਰਹੇ ਸਨ ਜਦੋਂ ਉਨ੍ਹਾਂ ਦੇ ਸਾਥੀਆਂ ਨੂੰ ਮਾਰਿਆ ਜਾ ਰਿਹਾ ਸੀ, ‘‘ਮੈਂ ਜਾਨਣਾ ਚਾਹੁੰਦਾ ਹਾਂ, ਹਰ ਫੌਜੀ ਜਾਨਣਾ ਚਾਹੁੰਦਾ ਹੈ ਅਤੇ ਹਰ ਭਾਰਤੀ ਜਾਨਣਾ ਚਾਹੁੰਦਾ ਹੈ ਕਿ ਕੀ ਵਾਪਰਿਆ, ਮੁੱਖ ਮੰਤਰੀ ਨੇ ਇਹ ਸਪੱਸ਼ਟ ਕਰਦਿਆਂ ਕਿਹਾ ਉਹ ਇਸ ਸਮੁੱਚੀ ਘਟਨਾ ਬਾਰੇ ਸਖਤ ਡੂੰਘਾਈ ਨਾਲ ਮਹਿਸੂਸ ਕਰਦੇ ਹਨ ।

ਅਤੇ ਇਸਨੇ ਇੰਟੈਲੀਜੈਂਸ ਦੇ ਬੁਰੀ ਤਰ੍ਹਾਂ ਫੇਲ ਹੋਣ ਨੂੰ ਵੀ ਉਜਾਗਰ ਕੀਤਾ ਹੈ ਉਨ੍ਹਾਂ ਕਿਹਾ ਕਿ ਪਰਬਤਾਂ ’ਤੇ ਬੈਠੇ ਜਵਾਨ ਜਵਾਬ ਦੇ ਹੱਕਦਾਰ ਹਨ ਅਤੇ ਸਖਤ ਹੁੰਗਾਰੇ ਦੀ ਉਮੀਦ ਕਰਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਚੀਨੀਆਂ ਦੇ ਵਿਸ਼ਵਾਸ ਨਹੀਂ ਕਰਨ ਸਕਦੇ,ਸਾਨੂੰ ਉਨ੍ਹਾਂ ਦੇ ਨਾਲ ਇੱਕ ਕਠੋਰ ਹੋਣਾ ਪਵੇਗਾਂ,ਅਸੀਂ ਧੋਖਾ ਵਰਦਾਸ ਨਹੀਂ ਕਰ ਸਕਦੇ, ਸਾਨੂੰ ਉਨ੍ਹਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ।

ਤਾਂ ਜ਼ੋ ਉਹ ਅੱਗੇ ਤੋਂ ਕੋਈ ਇਸ ਤਰ੍ਹਾਂ ਨਾ ਕਰਨ ਤੇ ਨਾਲ ਹੀ ਉਨ੍ਹਾਂ ਦੇ ਆਖਿਆਂ ਕਿ ਸਾਨੂੰ ਹੁਣ ਹਿੰਦੀ-ਚੀਨੀ ਭਾਈ ਭਾਈ ਖ਼ਤਮ ਕਰ ਦੇਣਾ ਚਾਹੀਦਾ ਹੈ, ਜੇ ਉਹ ਵਿਸ਼ਵ ਸ਼ਕਤੀ ਹੈ, ਅਤੇ ਅਸੀਂ ਵੀਂ ਇੱਕ ਵਿਸ਼ਵ ਸ਼ਕਤੀ ਹਾਂ ਅਤੇ ਸਾਨੂੰ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ ।

ਇੱਥੇ ਹੁਣ ਕੋਈ ਕੁਟਨੀਤੀ ਨਹੀਂ ਕੰਮ ਕਰਦੀ ਸਾਨੂੰ ਹੁਣ ਐਕਸ਼ਨ ਲੈਣਾ ਚਾਹੀਦਾ ਹੈ, ਚੀਨੀ ਲੋਕਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਕਿਹਾ ਕਿ 1962 ਵਲੋਂ ਕਈ ਭਾਰਤੀ ਖੇਤਰ ਉਨ੍ਹਾਂ ਦੇ ਕੱਬਜਾ ਵਿੱਚ ਹਨ ਅਤੇ ਉਹ ਸਪੱਸ਼ਟ ਤੌਰ ਉੱਤੇ ਹੁਣ ਅਤੇ ਹਿੱਸੇ ਉੱਤੇ ਕਬਜਾ ਕਰਣ ਦੀ ਕਸ਼ਿਸ਼ ਕਰ ਰਿਹਾ ਹੈ ।

ਇਹ ਵੀ ਪੜ੍ਹੋ: –

ਹਜ਼ਾਰਾਂ ਨਮ ਅੱਖਾਂ ਨਾਲ ਸ਼ਹੀਦਾਂ ਨੂੰ ਦਿੱਤੀ ਆਖਰੀ ਵਿਦਾਈ,ਭਾਰਤੀ ਫੋਜ਼ ਨੇ ਦਿੱਤੀ ਸਲਾਮੀ,ਲੱਗੇ ਅਮਰ ਰਹੇ ਦੇ ਨਾਅਰੇ

ਸ਼ਹੀਦ ਹੋਏ ਪੰਜਾਬ ਦੇ 4 ਜਵਾਨ,ਤੋਲਾਵਾਲ ਦੇ ਗੁਰਵਿੰਦਰ ਸਿੰਘ ਦਾ ਹੋਣਾ ਸੀ ਇਸ ਸਾਲ ਵਿਆਹ

CM ਕੈਪਟਨ ਅਮਰਿੰਦਰ ਸਿੰਘ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦਾ ਦਿਲੀ ਕੀਤਾ ਦੁੱਖ ਪ੍ਰਗਟਾਵਾਂ

ਪੰਜਾਬ ਦੇ ਜਿਲ੍ਹਾਂ ਮਾਨਸਾ ਦੇ ਗੁਰਤੇਜ਼ ਸਿੰਘ ਲਦਾਖ਼ ਵਿੱਚ ਚੀਨ ਦੇ ਸੈਨਿਕਾਂ ਨਾਲ ਝੜਪ ਦੁਰਾਨ ਸ਼ਹੀਦ ਹੋਏ,

ਸ੍ਰੋਮਣੀ ਅਕਾਲੀ ਦਲ ਦੇ ਅਮਿਤ ਰਤਨ ਨੂੰ ਮੁਢਲੀ ਮੈਬਰਸ਼ਿਪ ਵਿੱਚੋ ਕੱਢਿਆਂ, ਠਗੀ ਦੇ ਗੰਭੀਰ ਇਲਜ਼ਾਮ ਵਿੱਚ ਮਿਲੀ ਸੀ ਸ਼ਿਕਇਤ

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ :-

Leave a Reply

Your email address will not be published. Required fields are marked *