ਸ਼ਹੀਦ ਗੁਰਤੇਜ਼ ਸਿੰਘ ਰਾਸ਼ਟਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ,ਲਗਾਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ, ਸ਼ਹੀਦ ਗੁਰਤੇਜ਼ ਸਿੰਘ ਰਾਸ਼ਟਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ,ਲਗਾਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ,
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸ਼ਹੀਦ ਗੁਰਤੇਜ਼ ਸਿੰਘ ਰਾਸ਼ਟਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ,ਲਗਾਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ,

ਸ਼ਹੀਦ ਗੁਰਤੇਜ਼ ਸਿੰਘ ਰਾਸ਼ਟਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ,ਲਗਾਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ,

103

AZAD SOCH :-

PATIALA :- ਭਾਰਤ ਦੇ ਚੀਨ ਦੇ ਸਰਹੱਦੀ ਵਿਵਾਦ ਲਗਾਤਾਰ ਜਾਰੀ ਹੈ, ਜਿਸ ਨੂੰ ਲੈਕੇ ਸੋਮਵਾਰ ਨੂੰ ਭਾਰਤ ਤੇ ਚੀਨ ਵਿਚਕਾਰ ਝੜਪ ਹੋ ਗਈ ਸੀ,ਜਿਸ ਵਿੱਚ ਭਾਰਤ ਦੇ 20 ਸੈਨਿਕਾਂ ਦੀ ਸ਼ਹੀਦੀ ਹੋ ਗਈ , ਇਸਦੇ ਨਾਲ ਭਾਰਤ ਦੇ ਕਈ ਸੈਨਿਕ ਜਖ਼ਮੀ ਹੋ ਗਏ,ਜ਼ੋ ਇਸ ਸਮੇਂ ਇਲਾਜ਼ ਅਧੀਨ ਹਨ।

ਇਹਨ੍ਹਾਂ ਸ਼ਹੀਦਾਂ ਵਿੱਚੋਂ ਪੰਜਾਬ ਦੇ ਚਾਰ ਫੌਜੀ ਸ਼ਹੀਦ ਹੋ ਗਏ, ਇਸ ਤੋਂ ਇਲਾਵਾਂ ਭਾਰਤ ਦੇ ਸੈਨਿਕਾਂ ਸ਼ਹੀਦੀ ਪ੍ਰਾਪਤ ਕਰਨ ਤੋਂ ਪਹਿਲਾਂ ਚੀਨ ਦੇ 43 ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ,ਜਿਸ ਵਿੱਚ ਚੀਨ ਦੇ ਬਹੁਤ ਸਾਰੇ ਸੈਨਿਕ ਗੰਭੀਰ ਜਖ਼ਮੀ ਵੀਂ ਕਰ ਦਿੱਤੇ, ਪਰ ਚੀਨ ਦੇ ਮੀਡੀਆਂ ਜਾ ਕਿਸੇ ਹੋ ਉੱਚ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ,ਕਿ ਸਾਡੇ ਕਿਨੇ ਸੈਨਿਕ ਮਰ ਚੁੱਕੇ ਹਨ।

ਇਸ ਦੇ ਨਾਲ ਕੱਲ ਜਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਵਸਨੀਕ ਸਿਪਾਹੀ ਗੁਰਤੇਜ ਸਿੰਘ ਜੋ ਪਿਛਲੇ ਦਿਨੀਂ ਲਦਾਖ਼ ਸੈਕਟਰ ਸਥਿਤ ਗਲਵਾਨ ਘਾਟੀ ਵਿਚ ਚੀਨ ਦੇ ਖਿਲਾਫ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ, ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਬੀਰੇਵਾਲਾ ਡੋਗਰਾ ਵਿਖੇ ਰਾਸ਼ਟਰੀ ਸਨਮਾਨ ਨਾਲ ਸਲਾਮੀ ਦੇ ਕੇ ਕੀਤਾ ਗਿਆ।

ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਦੌਰਾਨ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕਾਂ ਵੱਲੋਂ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਹਨ ਅਤੇ ਉਹ ਸਲਾਮ ਕਰਦੇ ਨੇ ਉਨ੍ਹਾਂ ਸਾਰੀਆਂ ਮਾਵਾਂ ਨੂੰ ਜੋ ਆਪਣੇ ਜਿਗਰ ਦੇ ਟੁਕੜੇ ਦੇਸ਼ ਦੀ ਰਾਖੀ ਲਈ ਸਰਹੱਦ ਤੇ ਤੋਰ ਦਿੰਦੀਆਂ ਨੇ।

भारतीय फ़ौज ने बॉर्डर मोर्चे संभाले,वायुसेना के सभी बेस फूल अलर्ट पर

ਦੇਸ਼ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਵਾਨਾਂ ਤੇ ਦੇਸ਼ ਨੂੰ ਸਦਾ ਮਾਣ ਰਹੇਗਾ।,ਉਨ੍ਹਾਂ ਪਰਿਵਾਰ ਲਈ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਖੂਨ ਦਾ ਮੁੱਲ ਪੈਸੇ ਨਾਲ ਤਾਂ ਨਹੀਂ ਤੋਲਿਆ ਜਾ ਸਕਦਾ ਪ੍ਰੰਤੂ ਸੂਬਾ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਲਈ 5ੋ ਲੱਖ ਰੁਪਏ ਅਤੇ ਇਕ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ ਹੈ,ਸ੍ਰੀ ਬਾਦਲ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਨੇ, ਦੇਸ਼ ਕੌਮ ਲਈ ਜਾਨ ਕੁਰਬਾਨ ਕਰਨ ਵਾਲੇ ਹਮੇਸ਼ਾ ਲੋਕ ਮਨਾਂ ‘ਚ ਜਿਊਂਦੇ ਰਹਿੰਦੇ ਨੇ।

ਉਨ੍ਹਾਂ ਕਿਹਾ ਕਿ ਸ਼ਹੀਦ ਗੁਰਤੇਜ ਸਿੰਘ ਦੀ ਸ਼ਹਾਦਤ ਨਾ ਭੁੱਲਣਯੋਗ ਹੈ,ਉਸ ਨੇ ਛੋਟੀ ਉਮਰੇ ਆਪਣੀ ਜਾਨ ਦੇਸ਼ ਕੌਮ ਦੇ ਲੇਖੇ ਲਾ ਕੇ ਬਹਾਦਰੀ ਦਾ ਸਬੂਤ ਦਿੱਤਾ ਹੈ,ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਇਸ ਨੌਜਵਾਨ ਦੀ ਸ਼ਹਾਦਤ ਦਾ ਦੁੱਖ ਹੈ ਉੱਥੇ ਹੀ ਇਸ ਦਲੇਰ ਅਤੇ ਹਿੰਮਤੀ ਨੌਜਵਾਨ ਲਈ ਫਖ਼ਰ ਵੀ ਹੈ।

ਪੰਜਾਬ ਦਿਨਕਰ ਗੁਪਤਾ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਤਰਫ਼ੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ,ਇਸ ਦੌਰਾਨ ਕਾਂਗਰਸ ਲੀਡਰ ਅਤੇ ਪਾਰਲੀਮੈਂਟ ਮੈਂਬਰ ਰਾਹੁਲ ਗਾਂਧੀ ਤਰਫੋਂ ਸ਼ਹੀਦ ਨੂੰ ਲਿਖ਼ਤੀ ਸੰਦੇਸ਼ ਦੁਆਰਾ ਸ਼ਰਧਾਂਜਲੀ ਭੇਂਟ ਕੀਤੀ ਗਈ।

ਸ਼ਹੀਦ ਗੁਰਤੇਜ ਸਿੰਘ ਦੇ ਪਿਤਾ ਅਤੇ ਭਰਾ ਵੱਲੋਂ ਚਿਤਾ ਨੂੰ ਅਗਨੀ ਦਿੱਤੀ ਗਈ,ਆਰਮੀ ਵੱਲੋਂ ਸ਼ਹੀਦ ਨੂੰ ਸਲਾਮੀ ਭੇਂਟ ਕੀਤੀ ਗਈ,ਸੰਸਕਾਰ ਵਿਚ ਸ਼ਾਮਲ ਹੋਏ ਲੋਕਾਂ ਵੱਲੋਂ ‘ਸ਼ਹੀਦ ਗੁਰਤੇਜ ਸਿੰਘ ਅਮਰ ਰਹੇ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਗਏ।

ਗੁਰਤੇਜ ਸਿੰਘ ਆਪਣੇ ਤਿੰਨ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ ਅਤੇ ਉਸ ਨੇ ਨਾਨ ਮੈਡੀਕਲ ਵਿਚ 12 ਵੀਂ ਕਲਾਸ ਪਾਸ ਕੀਤੀ ਸੀ,ਦੋ ਸਾਲ ਪਹਿਲਾਂ ਹੀ ਉਹ ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ।

ਇਹ ਵੀ ਪੜ੍ਹੋ: –

बॉर्डर पर जंग की दहशत,फौजियों ने संभाले मोर्चे,चीन भारत के दो अफसरों और 10 जवान रिहा कर दिया है

CM PUNJAB ਭਾਵੁਕ ਹੋਏ, ਕਿਹਾ ਕਿ ਸਾਡੇ ਜਵਾਨ ਗੋਲੀ ਕਿਉਂ ਨਹੀਂ ਚਲਾ ਸਕੇ , ਕੌਣ ਹੈ ਜਿੰਮੇਦਾਰ,ਚੀਨੀਆਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ

भारतीय फ़ौज ने बॉर्डर मोर्चे संभाले,वायुसेना के सभी बेस फूल अलर्ट पर

CM ਕੈਪਟਨ ਅਮਰਿੰਦਰ ਸਿੰਘ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦਾ ਦਿਲੀ ਕੀਤਾ ਦੁੱਖ ਪ੍ਰਗਟਾਵਾਂ

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ :-




Leave a Reply

Your email address will not be published. Required fields are marked *