32 ਮੁਲਕਾਂ ਦੇ 239 ਵਿਗਿਆਨੀਆਂ ਨੇ ਲਿਖੀ W.H.O ਨੂੰ ਚਿੱਠੀ ਹਵਾ ਰਾਹੀਂ ਕੋਰੋਨਾ ਫੈਲ ਦਾ ਦਾਅਵਾ 32 ਮੁਲਕਾਂ ਦੇ 239 ਵਿਗਿਆਨੀਆਂ ਨੇ ਲਿਖੀ W.H.O ਨੂੰ ਚਿੱਠੀ ਹਵਾ ਰਾਹੀਂ ਕੋਰੋਨਾ ਫੈਲ ਦਾ ਦਾਅਵਾ
BREAKING NEWS
Search

Date

Your browser is not supported for the Live Clock Timer, please visit the Support Center for support.
32 ਮੁਲਕਾਂ ਦੇ 239 ਵਿਗਿਆਨੀਆਂ ਨੇ ਲਿਖੀ W.H.O ਨੂੰ ਚਿੱਠੀ ਹਵਾ ਰਾਹੀਂ ਕੋਰੋਨਾ ਫੈਲ ਦਾ ਦਾਅਵਾ ਕੀਤਾ

32 ਮੁਲਕਾਂ ਦੇ 239 ਵਿਗਿਆਨੀਆਂ ਨੇ ਲਿਖੀ W.H.O ਨੂੰ ਚਿੱਠੀ ਹਵਾ ਰਾਹੀਂ ਕੋਰੋਨਾ ਫੈਲ ਦਾ ਦਾਅਵਾ ਕੀਤਾ

78

AZAD SOCH :-

NEW DELHI :- ਵਿਸ਼ਵ ਸਿਹਤ ਸੰਗਠਨ (W.H.O) ਨੂੰ 32 ਮੁਲਕਾਂ ਦੇ 239 ਤੋਂ ਵੱਧ ਵਿਗਿਆਨੀਆਂ ਨੇ ਪੱਤਰ ਲਿਖੀਆਂ ਹੈ,ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ,ਕਿ ਇਸ ਗੱਲ ਦੇ ਸਬੂਤ ਹਨ ਕਿ ਕੋਰੋਨਾਵਾਇਰਸ ਹਵਾ ਰਾਹੀਂ ਫੈਲਦਾ ਹੈ,ਛੋਟੇ ਤੋਂ ਛੋਟੇ ਕਣ ਵੀ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ,ਵਿਗਿਆਨੀਆਂ ਦਾ ਇਹ ਦਾਅਵਾ ਸੰਯੁਕਤ ਰਾਸ਼ਟਰ ਏਜੰਸੀ ਦੇ ਪਹਿਲਾਂ ਕੀਤੇ ਦਾਅਵਿਆਂ ਦਾ ਪੂਰੀ ਤਰ੍ਹਾਂ ਖੰਡਨ ਕਰਦਾ ਹੈ।

ਡਬਲਿਊਐਚਓ ਨੇ ਕਿਹਾ ਸੀ ਕਿ ਕੋਵਿਡ-19 ਮੁੱਖ ਤੌਰ ’ਤੇ ਵਾਇਰਸ ਨਾਲ ਪੀੜਤ ਵਿਅਕਤੀ ਵੱਲੋਂ ਖੰਘਣ ਤੇ ਛਿੱਕਣ ਨਾਲ ਫੈਲਦਾ ਹੈ,ਦ ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਵਿਸ਼ਵ ਦੇ 239 ਵਿਗਿਆਨੀ ਦਾਅਵਾ ਕਰਦੇ ਹਨ ਕਿ ਹਵਾ ਵਿੱਚ ਕੋਰੋਨਾ ਵਿਸ਼ਾਣੂ ਦੇ ਛੋਟੇ-ਛੋਟੇ ਕਣ ਲੋਕਾਂ ਨੂੰ ਸੰਕਰਮਿਤ ਕਰ ਸਕਦੇ ਹਨ।ਇਕ ਰਿਪੋਰਟ ਮੁਤਾਬਕ ਜਿਵੇਂ-ਜਿਵੇਂ ਲੋਕਾਂ ਨੇ ਬਾਰ,ਰੈਸਤਰਾਂ,ਦਫ਼ਤਰਾਂ,ਬਾਜ਼ਾਰਾਂ ਤੇ ਕੈਸੀਨੋ ਮੁੜ ਜਾਣਾ ਅਾਰੰਭਿਆ ਹੈ।

ਪੰਜਾਬ ਦਾਖਲ ਹੋਣ ਲਈ ਕਰਨੀ ਪਵੇਗੀਂ ਇਨ੍ਹਾਂ ਨਿਯਮਾਂ ਦੀ ਪਾਲਣਾ,ਨਵੇਂ ਦਿਸ਼ਾ-ਨਿਰਦੇਸ਼ ਲਾਗੂ

ਇਨਫੈਕਸ਼ਨ ਦੇ ਕਲੱਸਟਰ ਆਲਮੀ ਪੱਧਰ ’ਤੇ ਵੱਧ ਰਹੇ ਹਨ,ਵਾਇਰਸ ਬੰਦ ਥਾਵਾਂ ’ਚ ਟਿਕਿਆ ਰਹਿੰਦਾ ਹੈ ਤੇ ਨੇੜੇ ਆਉਣ ਵਾਲੇ ਨੂੰ ਜਕੜ ਲੈਂਦਾ ਹੈ,ਕੋਰੋਨਾਵਾਇਰਸ ਦੇ ਹਵਾ ਰਾਹੀਂ ਫੈਲਣ ਨੂੰ ਲੈ ਕੇ ਕਈ ਵਾਰ ਸ਼ੰਕੇ ਜ਼ਾਹਿਰ ਕੀਤੇ ਜਾ ਚੁੱਕੇ ਹਨ, ਵਿਸ਼ਵ ਸਿਹਤ ਸੰਗਠਨ ਉਨ੍ਹਾਂ ਨੂੰ ਰੱਦ ਕਰਦਾ ਰਿਹਾ ਹੈ।ਇਸ ਖੋਜ ਕਾਰਜ ਨਾਲ ਜੁੜੇ ਵਿਗਿਆਨੀ ਅਗਲੇ ਹਫ਼ਤੇ ਇਕ ਸਾਇੰਸ ਜਰਨਲ ਵਿਚ ਆਪਣੀਆਂ ਲੱਭਤਾਂ ਨੂੰ ਪ੍ਰਕਾਸ਼ਿਤ ਕਰਨ ਜਾ ਰਹੇ ਹਨ।

29 ਜੂਨ ਨੂੰ ਡਬਲਿਊਐਚਓ ਨੇ ਸੋਧੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਸੀ ਕਿ ਹਵਾ ਰਾਹੀਂ ਵਾਇਰਸ ਉਦੋਂ ਹੀ ਫ਼ੈਲਦਾ ਹੈ ਜਦ ਕਿਸੇ ਮੈਡੀਕਲ ਪ੍ਰੋਸੀਜ਼ਰ ਮਗਰੋਂ ‘ਏਅਰੋਸੋਲਜ਼ ਜਾਂ 5 ਮਾਈਕ੍ਰੋਨ ਤੋਂ ਛੋਟੇ ਡਰੌਪਲੈੱਟ (ਤਰਲ ਬੂੰਦਾਂ) ਬਣਦੇ ਹਨ,ਜ਼ਿਕਰਯੋਗ ਹੈ ਕਿ ਮਾਸਕ ਪਹਿਨਣ,ਵਿੱਥ ਬਰਕਰਾਰ ਰੱਖਣ ਤੇ ਹੱਥ ਧੌਣ ਜਿਹੇ ਸਾਰੇ ਦਿਸ਼ਾ-ਨਿਰਦੇਸ਼ ਖੰਘਣ-ਛਿੱਕਣ ਨਾਲ ਵੱਡੀਆਂ ਤਰਲ ਬੂੰਦਾਂ ਦੇ ਕਿਸੇ ਹੋਰ ਦੇ ਸਰੀਰ ’ਚ ਦਾਖ਼ਲ ਹੋਣ ਨਾਲ ਜੁੜੇ ਹੋਏ ਹਨ।ਇਸ ਲਈ ਚਾਰਦੀਵਾਰੀ ‘ਚ ਬੰਦ ਹੋਣ ‘ਤੇ ਵੀ ਐਨ-95 ਮਾਸਕ ਪਹਿਨਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ :-

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂਨੀਵਰਸਿਟੀ ਤੇ ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ

कोरोना टीका 15 अगस्त को लांच किया सकता है ICMR का ऐलान

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂਨੀਵਰਸਿਟੀ ਤੇ ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ

ਬਾਬਾ ਬਕਾਲਾ ‘ਚ ਨਿਹੰਗ ਸਿੰਘ ਅਜੀਤ ਸਿੰਘ ਪੂਹਲਾ ਦੇ ਡੇਰੇ ‘ਤੇ ਚੱਲੀਆਂ ਗੋਲ਼ੀਆਂ, ਖੂਨੀ ਝੜਪ,ਕਈ ਜ਼ਖਮੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *