PATILAL :- ਪੰਜਾਬ ਦੀਆਂ ਲੋਕਲ ਬਾਡੀਜ਼ ਚੋਣਾਂ ਅਕਤੂਬਰ ਦੇ ਦੂਜੇ ਹਫਤੇ ਹੋਣ ਦੇ ਆਸਾਰ ਹਨ, ਅੱਜ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੋਈ ਮੀਟਿੰਗ ਮਗਰੋ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਪੰਜਾਬ ਵਿੱਚ 126 ਸ਼ਹਿਰੀ ਲੋਕਲ ਬਾਡੀਜ਼ ਚੋਣਾਂ ਇਸ ਸਾਲ ਅਕਤੂਬਰ ਦੇ ਦੂਜੇ ਹਫਤੇ ਹੋਣਗੀਆਂ।
ਪੰਜਾਬ ਮਿਊਂਸੀਪਲ ਐਕਟ ਤਹਿਤ ਸੂਬੇ ਦੀਆਂ 129 ਅਰਬਨ ਲੋਕਲ ਬਾਡੀ ਚੋਣਾਂ ਸਤੰਬਰ 2020 ਤੱਕ ਹੋਣੀਆਂ ਸਨ, ਪਰ ਕੋਰੋਨਾ ਵਾਇਰਸ ਦੇ ਕਾਰਨ ਬਣੇ ਹਲਾਤਾਂ ਦੇ ਚੱਲਦੇ ਉਦੋਂ ਤੱਕ ਇਹ ਚੋਣਾਂ ਸੰਭਵ ਨਹੀਂ,ਇਸ ਸਮੇਂ ਪੰਜਾਬ ਵਿੱਚ ਕੋਰੋਨਾ ਵਾਇਰਸ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ,ਅਤੇ ਕੋਵਿਡ-19 ਦੇ ਮਰੀਜਾਂ ਦੀ ਗਿਣਤੀ ਵੀਂ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ ।
ਕੁੜਤਾ ਪਜਾਮਾ Song ਦੇਖੋ ਸ਼ਹਿਨਾਜ਼ ਗਿੱਲ ਟੋਨੀ ਕੱਕੜ ਦੀ ਨਵੀਂ Music ਵੀਡੀਓ
ਇਸ ਦੇ ਨਾਲ ਹੀ ਪੰਜਾਬ ਵਿੱਚ ਇਸ ਮਹਾਂਮਾਰੀ ਕਾਰਨ ਲੋਕਾਂ ਦੀ ਮੌਤਾਂ ਦਾ ਕਾਰਨ ਬਣਦਾ ਜਾ ਰਿਹਾ ਹੈ, ਜ਼ਿਸ ਕਾਰਨ ਸੂਬੇ ਵਿੱਚ ਇਹ ਚੋਣਾਂ ਸਤੰਬਰ ਹੋਈਆਂ ਸੰਭਵ ਨਹੀਂ ਹਨ, ਸਤੰਬਰ ਤੱਕ ਇਹ ਮਹਾਂਮਾਰੀ ਆਪਣੇ ਉਪਰਲੇ ਪੱਧਰ ‘ਤੇ ਹੋਵੇਗੀ, ਇਸ ਸਬੰਧੀ ਚੋਣ ਕਮਿਸ਼ਨ ਨੂੰ ਫੈਸਲਾ ਲੈਣ ਬਾਰੇ ਬੇਨਤੀ ਭੇਜ ਦਿੱਤੀ ਗਈ ਹੈ।
ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੰਤਰੀਆਂ ਦੀ ਇੱਕ ਵੀਡੀਓ ਕਾਨਫਰੰਸ ਬੈਠਕ ਹੋਈ,ਪਰ ਇਨ੍ਹਾਂ ਚੋਣਾਂ ਦਾ ਅੰਤਮ ਫੈਸਲਾ ਅਗਲੇ ਕੁਝ ਹਫਤਿਆਂ ਵਿੱਚ ਕੋਰੋਨਾ ਦੀ ਸਥਿਤੀ ਨੂੰ ਵੇਖ ਕੇ ਲਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ:-