PSEB RESULT :- ਪੰਜਾਬ ਬੋਰਡ ਨੇ 12ਵੀਂ ਦਾ ਰਿਜ਼ਲਟ ਐਲਾਨਿਆ - AZAD SOCH PSEB RESULT :- ਪੰਜਾਬ ਬੋਰਡ ਨੇ 12ਵੀਂ ਦਾ ਰਿਜ਼ਲਟ ਐਲਾਨਿਆ - AZAD SOCH
BREAKING NEWS
Search

Date

Your browser is not supported for the Live Clock Timer, please visit the Support Center for support.
PSEB RESULT :- ਪੰਜਾਬ ਬੋਰਡ ਨੇ 12ਵੀਂ ਦਾ ਰਿਜ਼ਲਟ ਐਲਾਨਿਆ

PSEB RESULT :- ਪੰਜਾਬ ਬੋਰਡ ਨੇ 12ਵੀਂ ਦਾ ਰਿਜ਼ਲਟ ਐਲਾਨਿਆ

62

MOHALI : PSEB RESULT – ਪੰਜਾਬ ਬੋਰਡ ਵੱਲੋਂ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ,ਇਸ ਵਾਰ ਨਤੀਜਾ 90.98% ਫੀਸਦੀ ਰਿਹਾ ਜੋ ਪਿਛਲੇ ਸਾਲ ਦੇ ਮੁਕਾਬਲੇ 4 ਫੀਸਦੀ ਵਧ ਹੈ,ਇਸ ਵਾਰ ਬੋਰਡ ਵਲੋਂ ਮੈਰਿਟ ਨਹੀਂ ਕੱਢੀ ਗਈ ਹੈ.ਬੋਰਡ ਨੇ ਸਿੱਧਾ ਨਤੀਜੇ ਆਪਣੀ ਵੈੱਬਸਾਈਟ pseb.ac.in  ‘ਤੇ ਪਾ ਦਿੱਤਾ ਹੈ।

ਪੰਜਾਬ ਬੋਰਡ 12 ਵੀਂ ਦਾ ਨਤੀਜਾ 21 ਜੁਲਾਈ ਨੂੰ ਸਵੇਰੇ 11 ਵਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ, ਦੱਸ ਦਈਏ ਕਿ ਇਸ ਵਾਰ ਨਤੀਜਿਆਂ ਦੀ ਘੋਸ਼ਣਾ ਮੁਲਾਂਕਣ ਦੇ ਨਵੇਂ ਅਸੈਸਮੈਂਟ ਫਾਰਮੂਲੇ ਦੇ ਅਧਾਰ ‘ਤੇ ਹਨ,ਹਾਲਾਂਕਿ, ਪੰਜਾਬ ਬੋਰਡ ਦੇ 12 ਵੀਂ ਦੇ ਨਤੀਜੇ ਕੱਲ੍ਹ 20 ਜੁਲਾਈ ਨੂੰ ਜਾਰੀ ਕੀਤੇ ਜਾਣੇ ਸੀ,ਪਰ ਕਿਸੇ ਕਾਰਨ ਕਰਕੇ ਜਾਰੀ ਨਹੀਂ ਕੀਤੇ ਗਏ।

ਪੰਜਾਬ ਦੇ ਕਈ ਜ਼ਿਲਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ,ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਇਸ ਦੇ ਨਾਲ ਹੀ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਸ਼ੁਰੂ ਹੋਣ ਤੋਂ ਪਹਿਲਾਂ 2,86,378 ਵਿਦਿਆਰਥੀਆਂ ਨੇ ਇਹ ਇਮਤਿਹਾਨ ਦਿੱਤਾ ਜਿਨ੍ਹਾਂ ਵਿੱਚੋਂ 2,60,547 ਵਿਦਿਆਰਥੀ (90.98 ਫੀਸਦੀ) ਪਾਸ ਹੋਏ ਹਨ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਾਤਾਰ ਦੂਜੇ ਸਾਲ ਸਰਕਾਰੀ ਸਕੂਲਾਂ ਦਾ ਨਤੀਜੇ ਐਫਿਲੀਏਟਡ ਅਤੇ ਐਸੋਸ਼ੀਏਟਿਡ ਸਕੂਲਾਂ ਨਾਲੋਂ ਵਧੀਆ ਰਿਹਾ ਹੈ।

ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ 94.32 ਫੀਸਦੀ ਰਹੀ ਹੈ ਜਦਕਿ ਐਫਿਲੀਏਟਡ ਸਕੂਲਾਂ ਦੀ 91.84 ਫ਼ੀਸਦੀ ਅਤੇ ਐਸੋਸ਼ੀਏਟਿਡ ਸਕੂਲਾਂ ਦੀ 87.04 ਫ਼ੀਸਦੀ ਰਹੀ ਹੈ,ਉਨ੍ਹਾਂ ਦੱਸਿਆ ਕਿ 92.77 ਫ਼ੀਸਦੀ ਰੈਗੂਲਰ ਵਿਦਿਆਰਥੀਆਂ ਨੇ ਇਹ ਇਮਤਿਹਾਨ ਪਾਸ ਕੀਤਾ ਹੈ,ਸਾਲ 2019 ਵਿੱਚ ਪੰਜਾਬ ਬੋਰਡ 12 ਵੀਂ ਵਿੱਚ 86.41 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਸੀ।

ਪਿਛਲੇ ਸਾਲ 12ਵੀਂ ਜਮਾਤ ਦਾ ਨਤੀਜਾ 11 ਮਈ ਨੂੰ ਜਾਰੀ ਕੀਤਾ ਗਿਆ ਸੀ,ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਨਤੀਜਿਆਂ ਨੂੰ ਜਾਰੀ ਕਾਰਨ ਵਿੱਚ ਬਹੁਤ ਦੇਰੀ ਹੋ ਗਈ ਹੈ,ਇਸ ਦੇ ਨਾਲ ਹੀ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਪ੍ਰੀਖਿਆਵਾਂ ਪੂਰੀਆਂ ਨਹੀਂ ਸੀ ਹੋ ਸਕੀਆਂ।

ਇਹ ਵੀ ਪੜ੍ਹੋ:-

‘ਸੰਜੂ’ Song ਮਗਰੋਂ ਪੁਲਿਸ ਨੇ ਕੱਸਿਆ ਸ਼ਿਕੰਜਾ, ਸਿੱਧੂ ਮੂਸੇਵਾਲਾ ਤੇ ਇੱਕ ਹੋਰ ਕੇਸ

ਪਟਿਆਲਾ ਜ਼ਿਲੇਂ ਵਿੱਚ ਕੋਰੋਨਾ ਦਾ ਕਹਿਰ,ਇੱਕ ਦਿਨ ਵਿੱਚ ਆਏ 80 ਕੋਵਿਡ-19 ਦੇ ਕੇਸ


भारत में कोरोना के मरीजों की संख्या 1,156,189 हुई,पिछले 24 घंटों दौरान नये केस, 587 लोगों की मौत

कोरोना वायरस की वजह से टाला गया 20-20 वर्ल्ड कप,IPL का रास्ता हुआ साफ

‘HOPE ’ UAE का पहला मंगल मिशन सफलतापूर्वक हुआ लांच, फरवरी में कक्षा में प्रवेश की उम्मीद

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *