PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਮਾਮਲੇ ਲਗਾਤਾਰ ਵੱਧ ਰਹੇ ਹਨ,ਜਿਸ ਕਾਰਨ ਲੋਕਾਂ ਦੀ ਮੌਤਾਂ ਦਾ ਕਾਰਨ ਬਣ ਰਿਹਾ ਹੈ,ਇਸ ਮਹਾਂਮਾਰੀ ਦੇ ਕਾਰਨ ਹੁਣ ਅਨੇਕਾਂ ਲੋਕ ਦੀ ਚਪੇਟ ਵਿੱਚ ਆ ਚੁੱਕੇ ਹਨ,ਪੰਜਾਬ ਵਿੱਚ ਹੁਣ ਕੋਵਿਡ-19 ਦੇ ਕਾਰਨ 269 ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਦੇ ਨਾਲ ਹੀ ਸੂਬੇ ਦੇ ਅੰਦਰ 11301 ਦੀ ਚਪੇਟ ਵਿੱਚ ਆ ਚੁੱਕੇ ਹਨ,ਪੀੜਤ 74 ਮਰੀਜ਼ ਆਕਸੀਜਨ ਅਤੇ 12 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ,ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।
ਇਸ ਦੇ ਨਾਲ ਹੀ ਪੰਜਾਬ ਵਿੱਚ 7641 ਮਰੀਜ਼ ਠੀਕ ਹੋ ਚੁੱਕੇ, ਬਾਕੀ 3391 ਮਰੀਜ ਇਲਾਜ਼ ਅਧੀਨ ਹਨ,ਦਿਨ ਪ੍ਰਤੀ ਦਿਨ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਪੰਜਾਬ ਦੇ ਵੱਖ-ਵੱਖ ਜਿਲਿ੍ਹਆਂ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਬਹੁਤ ਹੀ ਤੇਜ਼ੀ ਨਾਲ ਫੈਲ ਰਹੀ ਹੈ, ਬੁੱਧਵਾਰ ਨੂੰ 414 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਹੁਸ਼ਿਆਰਪੁਰ 81 ਮਰੀਜ਼, ਲੁਧਿਆਣਾ 73 ਮਰੀਜ਼ ਅਤੇ ਪਟਿਆਲਾ 50 ਸਾਹਮਣੇ ਆਏ ਹਨ।
ਅੱਜ ਕੁੱਲ੍ਹ 252 ਮਰੀਜ਼ ਸਿਹਤਯਾਬ ਹੋਏ ਹਨ,ਅੱਜ ਲੁਧਿਆਣਾ, ਪਟਿਆਲਾ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਇੱਕ ਇੱਕ ਮੌਤ ਹੋਣ ਦੀ ਖ਼ਬਰ ਮਿਲੀ ਹੈ ਜਦਕਿ ਜਲੰਧਰ ‘ਚ 2 ਮੌਤਾਂ ਹੋਇਆਂ ਹਨ,ਹਲਾਂਕਿ ਪੰਜਾਬ ਸਰਕਾਰ ਇਸ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ,ਕਈ ਤਰ੍ਹਾਂ ਦੇ ਦਿਸ਼੍ਹਾਂ ਨਿਰਦੇਸ਼ ਜਾਰੀ ਕੀਤੇ ਗਏ ਹਨ,ਤਾਂ ਜ਼ੋ ਇਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ.
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕੁੱਲ 489836 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ,ਜਿਸ ਵਿੱਚ 11301 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ,ਜਦਕਿ 7641 ਲੋਕ ਸਿਹਤਯਾਬ ਹੋ ਚੁੱਕੇ ਹਨ,ਇਨ੍ਹਾਂ ‘ਚ 3391 ਲੋਕ ਐਕਟਿਵ ਮਰੀਜ਼ ਹਨ.
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਫਿਲਮਾਂ ਦੀ ਸ਼ੂਇੰਗ ਲਈ Guidelines ਜਾਰੀ ਕਰਨ ਦੇ ਆਦੇਸ਼,ਉੱਘੇ ਕਲਾਕਾਰਾ ਨਾਲ ਕੀਤੀ ਵੀਡੀਓ ਕਾਨਫੰਰਸ
ਪੰਜਾਬ ਤੋਂ ਇਲਾਵਾਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ, ਭਾਰਤ ਵਿੱਚ ਕਈ ਸੂਬਿਆਂ ਵਿੱਚ ਇਸ ਇਹ ਮਹਾਂਮਾਰੀ ਹਰ ਰੋਜ਼ ਵੱਧ ਰਹੀ ਹੈ, ਭਾਰਤ ਦੇ ਦਿੱਲੀ,ਬਿਹਾਰ,ਉੱਤਰ ਪ੍ਰਦੇਸ਼,ਹਰਿਆਣਾ,ਗੁਜ਼ਰਾਤ,ਮਹਾਂਰਾਸ਼ਟਰ,ਮੁੰਬਈ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ.
ਇਸ ਸਮੇਂ ਕੋਰੋਨਾ ਮਰੀਜਾਂ ਦੀ ਸੰਖਿਆਂ ਭਾਰਤ ਵਿੱਚ ਵਰਲਡੋਮੀਟਰ ਅਨੁਸਾਰ 1,216,965 ਹੋ ਗਈ ਹੈ,ਇਸ ਤੋਂ ਇਲਾਵਾਂ ਮਰਨ ਵਾਲਿਆਂ ਦੀ ਗਿਣਤੀ 29,474 ਹੋ ਗਈ ਹੈ, ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 769,979 ਹੋ ਗਈ ਹੈ,ਭਾਰਤ ਵਿੱਚ ਠੀਕ ਹੋਣ ਵਾਲਿਆਂ ਦੀ ਗਿਣਤੀ ਵਿਸ਼ਵ ਦੇ ਦੂਸਰੇ ਦੇਸ਼ਾਂ ਤੋਂ ਬਹੁਤ ਚੰਗੀ ਮੰਨ੍ਹੀ ਗਈ ਹੈ.