ਪੰਜਾਬ ਮੁੱਖ ਮੰਤਰੀ ਵੱਲੋਂ ਨਕਲੀ ਸ਼ਰਾਬ ਮਾਮਲੇ ਵਿੱਚ ਡੀ.ਜੀ.ਪੀ.ਨਿਸ਼ਾਨਾ ਬਣਾਉਣ ਲਈ ਪੰਜਾਬ ਮੁੱਖ ਮੰਤਰੀ ਵੱਲੋਂ ਨਕਲੀ ਸ਼ਰਾਬ ਮਾਮਲੇ ਵਿੱਚ ਡੀ.ਜੀ.ਪੀ.ਨਿਸ਼ਾਨਾ ਬਣਾਉਣ ਲਈ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੈਪਟਨ ਅਮਰਿੰਦਰ ਸਿੰਘ ਵਲੋਂ ਜੰਗੀ ਸ਼ਹੀਦਾਂ ਦੇ ਵਾਰਸਾਂ ਤੇ ਦਿਵਿਆਂਗ ਸੈਨਿਕਾਂ ਨੂੰ ਵਧੀ ਹੋਈ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ

ਪੰਜਾਬ ਮੁੱਖ ਮੰਤਰੀ ਵੱਲੋਂ ਨਕਲੀ ਸ਼ਰਾਬ ਮਾਮਲੇ ਵਿੱਚ ਡੀ.ਜੀ.ਪੀ.ਨਿਸ਼ਾਨਾ ਬਣਾਉਣ ਲਈ ਮਜੀਠੀਆ ਦੀ ਸ਼ਖਤ ਆਲੋਚਨਾ ਕੀਤੀ

90

AZAD SOCH :-

ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਅਕਾਲੀਆਂ ਨੂੰ ਪੰਜਾਬ ਪੁਲਿਸ ਦੇ ਸੀਨੀਅਰ ਤੇ ਉਚ ਪੇਸ਼ੇ ਵਾਰਨਾ ਪਹੁੰਚ ਰੱਖਣ ਵਾਲੇ ਅਫਸਰ ਉਤੇ ਮਿੱਥ ਕੇ ਹਮਲਾ ਕਰਨ ਲਈ ਕਰੜੇ ਹੱਥੀ ਲਿਆ, ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਵਾਪਰੀ ਨਕਲੀ ਸ਼ਰਾਬ ਦੀ ਘਟਨਾ ਦਾ ਲਾਹਾ ਖੱਟਣ ਲਈ ਅਕਾਲੀਆਂ ਵੱਲੋਂ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਆਪਣੇ ਰਾਜਸੀ ਹਿੱਤ ਪਾਲਣ ਲਈ ਇਕ ਹੋਰ ਸ਼ਰਮਨਾਕ ਕੋਸ਼ਿਸ਼ ਕੀਤੀ ਗਈ ਹੈ.


ਮੁੱਖ ਮੰਤਰੀ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ DGP ਦਿਨਕਰ ਗੁਪਤਾ ਉਤੇ SSP ਅੰਮ੍ਰਿਤਸਰ (ਦਿਹਾਤੀ) ਨੂੰ ਬਚਾਉਣ ਦੇ ਦੋਸ਼ ਲਗਾਉਣ ਸਬੰਧੀ ਦਿੱਤੇ ਬਿਆਨ ਉਤੇ ਪ੍ਰਤੀਕਿਰਿਆ ਦੇ ਰਹੇ ਸਨ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਅਫਸਰ ਦੇ ‘ਬਚਾਅ’ ਵਿੱਚ ਆਉਣ ਦੀ ਲੋੜ ਹੀ ਨਹੀਂ ਹੁੰਦੀ ਜਿਸ ਦਾ ਨਸ਼ਿਆਂ, ਨਾਜਾਇਜ਼ ਸ਼ਰਾਬ ਤਸਕਰਾਂ-ਕਾਰੋਬਾਰੀਆਂ ਖਿਲਾਫ ਕਾਰਵਾਈ ਸਮੇਤ ਆਪਣਾ ਟਰੈਕ ਰਿਕਾਰਡ ਬੇਦਾਗ ਹੋਵੇ.

ਉਨ੍ਹਾਂ ਕਿਹਾ ਕਿ SSP ਧਰੁਵ ਦਹੀਆ ਤਾਂ ਉਨ੍ਹਾਂ ਦੀ ਨਿੱਜੀ ਸੁਰੱਖਿਆ ਟੀਮ ਵਿੱਚ ਰਹੇ ਹਨ,ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ ਜਿਵੇਂ ਝੂਠੇ ਦਾਅਵੇ ਕਰ ਰਿਹਾ ਹੈ, ਕਿਸੇ ਵੀ ਨਾਗਰਿਕ ਵੱਲੋਂ ਨਕਲੀ ਸ਼ਰਾਬ ਦੇ ਨਿਰਮਾਣ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਸੀ,ਅਕਾਲੀ ਆਗੂ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ SSP ਨੂੰ ਨਾਜਾਇਜ਼ ਸ਼ਰਾਬ ਦੇ ਨਿਰਮਾਣ ਜਾਂ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਸਬੰਧੀ ਕੋਈ ਜਾਣਕਾਰੀ ਨਹੀਂ ਸੀ ਜਿਵੇਂ ਮਜੀਠੀਆ ਵੱਲੋਂ ਦੋਸ਼ ਲਾਏ ਜਾ ਰਹੇ ਹਨ.

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ SSP ਤੇ DC ਉਨ੍ਹਾਂ ਵੱਲੋਂ ਸਿੱਧੇ ਤੌਰ ‘ਤੇ ਨਿਯੁਕਤ ਕੀਤੇ ਜਾਂਦੇ ਜਿਸ ਲਈ ਕਿਸੇ ਵੀ ਮਾਮਲੇ ਵਿੱਚ ਉਨ੍ਹਾਂ ਖਿਲਾਫ ਕਾਰਵਾਈ ਲਈ DGP ਜਾਂ ਮੁੱਖ ਸਕੱਤਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ,ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੇਕਰ SSP ਵੱਲੋਂ ਸ਼ਰਾਬ ਤਸਕਰਾਂ ਨੂੰ ਬਚਾਉਣ ਦਾ ਕੋਈ ਸ਼ੱਕ ਵੀ ਹੁੰਦਾ,ਤਾਂ ਉਹ ਸਭ ਤੋਂ ਪਹਿਲਾਂ ਉਸ ਅਫਸਰ ਖਿਲਾਫ ਕਾਰਵਾਈ ਕਰਦੇ.

पूर्व राष्ट्रपति प्रनब मुखर्जी की हालत स्थिर अब भी वेंटिलेटर की स्पोर्ट पर

ਜਿਵੇਂ ਕਿ ਉਨ੍ਹਾਂ ਇਸ ਦੁਖਾਂਤ ਵਾਪਰਨ ਤੋਂ ਬਾਅਦ ਪੰਜ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਸੀ,ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਛੋਟੇ ਪੱਧਰ ‘ਤੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਈ ਸਾਲਾਂ ਤੋਂ ਚੱਲ ਰਿਹਾ ਸੀ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਥਾਈਂ ਕਾਰਵਾਈ ਕਰਦਿਆਂ ਕਈ ਗਿਰੋਹਾਂ ਦਾ ਪਰਦਾਫਾਸ਼ ਕੀਤਾ.

ਮੁੱਖ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੇ ਦਰਮਿਆਨ ਵੀ ਪੰਜਾਬ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਕਾਰੋਬਾਰ ਖਿਲਾਫ ਕਾਰਵਾਈ ਜਾਰੀ ਰੱਖੀ, ਇਸ ਕਾਰਵਾਈ ਦੌਰਾਨ 17 ਮਈ 2020 ਤੋਂ 12 ਅਗਸਤ 2020 ਤੱਕ 8467 ਕੇਸ ਦਰਜ ਕਰਦਿਆਂ 6,864 ਗ੍ਰਿਫਤਾਰੀਆਂ ਕੀਤੀਆਂ ਗਈਆਂ,1,04,994 ਲਿਟਰ ਨਾਜਾਇਜ਼ ਸ਼ਰਾਬ, 1,81,640 ਲਿਟਰ ਸ਼ਰਾਬ ਤੇ 16,21,258 ਕਿਲੋ ਲਾਹਨ ਫੜੀ ਗਈ.

ਇਸ ਤੋਂ ਇਲਾਵਾ 12,365 ਲਿਟਰ ਵਿਸਕੀ, 199 ਲਿਟਰ ਰੰਮ, 1,110 ਲਿਟਰ ਬੀਅਰ ਦੇ ਨਾਲ 12,025 ਲਿਟਰ ਸਪਿਰਟ ਤੇ 375 ਚਾਲੂ ਭੱਠੀਆਂ ਜ਼ਬਤ ਕੀਤੀਆਂ,ਇਸ ਸਾਲ ਜਨਵਰੀ ਮਹੀਨੇ ਤੋਂ ਇਸ ਸਬੰਧ ਵਿੱਚ 11,708 ਕੇਸ ਦਰਜ ਕੀਤੇ ਗਏ ਹਨ ਅਤੇ 10,639 ਗ੍ਰਿਫਤਾਰੀਆਂ ਕੀਤੀਆਂ ਗਈਆਂ.

ਮੁੱਖ ਮੰਤਰੀ ਨੇ ਕਿਹਾ ਕਿ ਐਸ.ਐਸ.ਪੀ. ਤਰਨਤਾਰਨ ਵਜੋਂ ਆਪਣੀ ਇਕ ਸਾਲ ਦੇ ਕਾਰਜਕਾਲ ਦੌਰਾਨ ਦਹੀਆ ਦੀ ਅਗਵਾਈ ਵਿੱਚ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ ਜਿਸ ਵਿੱਚ 1,09,21,757 ਮਿਲੀਲਿਟਰ ਨਾਜਾਇਜ਼ ਸ਼ਰਾਬ, 51,060 ਕਿਲੋ ਲਾਹਨ, 21,60,390 ਅੰਗਰੇਜ਼ੀ ਸ਼ਰਾਬ ਤੇ 36 ਚੱਲਦੀਆਂ ਭੱਠੀਆਂ ਸ਼ਾਮਲ ਸਨ.

ਐਨ.ਡੀ.ਪੀ.ਐਸ.ਐਕਟ ਤਹਿਤ 601 ਕੇਸ ਦਰਜ ਕਰਦਿਆਂ 76,095 ਕਿਲੋ ਹੈਰੋਇਨ ਫੜੀ ਗਈ ਅਤੇ 772 ਗ੍ਰਿਫਤਾਰੀਆਂ ਕੀਤੀਆਂ,‘ਆਪ੍ਰੇਸ਼ਨ ਰੈਡ ਰੋਜ਼’ ਤਹਿਤ ਤਰਨਤਾਰਨ ਪੁਲਿਸ ਨੇ ਦਹੀਆ ਦੀ ਅਗਵਾਈ ਹੇਠ ਰੋਜ਼ਾਨਾ ਨਾਜਾਇਜ਼ ਸ਼ਰਾਬ ਫੜੀ ਜਾ ਰਹੀ ਹੈ ਉਸ ਦੀ ਅਗਵਾਈ ਵਿੱਚ ਆਬਕਾਰੀ ਐਕਟ ਤਹਿਤ 269 ਕੇਸ ਦਰਜ ਕੀਤੇ ਗਏ ਅਤੇ 3050.070 ਲਿਟਰ ਨਾਜਾਇਜ਼ ਸ਼ਰਾਬ, 10,735 ਕਿਲੋ ਵਾਹਨ, 11 ਚਾਲੂ ਭੱਠੀਆਂ ਤੇ 655.5 ਲਿਟਰ ਅਲਕੋਹਲ ਬਰਾਮਦ ਕੀਤੀ ਗਈ.

ਇਹ ਵੀ ਪੜ੍ਹੋ: –

बॉलीवुड अभिनेता संजय दत्त को फेफड़ों का कैंसर, तीसरे स्टेज का एडवांस कैंसर

प्रसिद्ध कवि राहत इन्दौरी कल इस दुनिया को अलविदा कहा

AZAD SOCH :- E-PAPER
Leave a Reply

Your email address will not be published. Required fields are marked *