ਸੁਨਾਮ ਵਿੱਚ ਇੱਕ ਸਿਰਫਿਰੇ ਆਦਮੀ ਨੇ ਆਪਣੀ ਪਤਨੀ ਨੂੰ ਸ਼ਰੇ-ਬਾਜ਼ਾਰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੁਨਾਮ ਵਿੱਚ ਇੱਕ ਸਿਰਫਿਰੇ ਆਦਮੀ ਨੇ ਆਪਣੀ ਪਤਨੀ ਨੂੰ ਸ਼ਰੇ-ਬਾਜ਼ਾਰ ਕਤਲ ਕਰਨ ਦੀ ਕੋਸ਼ਿਸ਼ ਕੀਤੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸੁਨਾਮ ਵਿੱਚ ਇੱਕ ਸਿਰਫਿਰੇ ਆਦਮੀ ਨੇ ਆਪਣੀ ਪਤਨੀ ਨੂੰ ਸ਼ਰੇ-ਬਾਜ਼ਾਰ ਕਤਲ ਕਰਨ ਦੀ ਕੋਸ਼ਿਸ਼ ਕੀਤੀ

ਸੁਨਾਮ ਵਿੱਚ ਇੱਕ ਸਿਰਫਿਰੇ ਆਦਮੀ ਨੇ ਆਪਣੀ ਪਤਨੀ ਨੂੰ ਸ਼ਰੇ-ਬਾਜ਼ਾਰ ਕਤਲ ਕਰਨ ਦੀ ਕੋਸ਼ਿਸ਼ ਕੀਤੀ

87

AZAD SOCH :-

SANGRUR :- ਸੰਗਰੂਰ ਦੇ ਸੁਨਾਮ (SANGURU SUNNAM ) ਵਿੱਚ ਇੱਕ ਸਿਰਫਿਰੇ ਬੰਦੇ ਨੇ ਆਪਣੀ ਪਤਨੀ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ,ਮੌਕੇ ਤੇ ਬਹੁਤ ਹੀ ਲੋਕਾਂ ਭੀੜ ਸੀ, ਲੋਕਾਂ ਨੇ ਇਸ ਔਰਤ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ,ਅਤੇ ਉਸ ਉੱਤੇ ਤੇਜ਼ ਧਾਰ ਹਥਿਆਰ ਨਾਲ ਵਾਰ ਕਰਨ ਲੱਗਿਆ ਜਿਸ ਨੂੰ ਵੇਖ ਉੱਥੇ ਮੌਜੂਦ ਲੋਕਾਂ ਦੀ ਭੀੜ ਉਸ ਵਿਅਕਤੀ ਉੱਤੇ ਟੁੱਟ ਪਈ ਅਤੇ ਉਸ ਦੀ ਜਮ ਕੇ ਕੁੱਟਮਾਰ ਕੀਤੀ.

ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਪਾਜ਼ਿਟਿਵ,ਕੱਲ ਤਿਰੰਗਾ ਲਹਿਰਾਉਣ ਲਈ ਪਹੁੰਚੇ ਸਨ ਮਾਨਸਾ

ਅਤੇ ਉਸ ਸਿਰਫਿਰੇ ਬੰਦੇ ਮੌਕੇ ਤੇ ਭੀੜ ਨੇ ਬਹੁਤ ਕੁੱਟਮਾਰ ਕੀਤੀ,ਅਤੇ ਉਸ ਔਰਤ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ,ਅਤੇ ਮੌਕੇ ਤੇ ਹੀ ਪੁਲਿਸ ਮਜੂਦ ਸੀ ਅਤੇ ਪੁਲਿਸ ਨੇ ਔਰਤ ਨੂੰ ਬਚਾਈਆਂ ਅਤੇ ਇਸ ਦੇ ਨਾਲ ਹੀ ਪੁਲਿਸ ਨੇ ਉਸ ਵਿਅਕਤੀ ਨੂੰ ਭੀੜ ਤੋਂ ਬਚਾਇਆ ਅਤੇ ਪਤੀ-ਪਤਨੀ ਦੋਵਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਹੈ.

ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ, ਅਤੇ ਮੀਡੀਆਂ ਜਾਣਕਾਰੀ ਅਨੁਸਾਰ ਜਿੱਥੇ ਅਜੈਬ ਸਿੰਘ ਨਾਮ ਦਾ ਇਕ ਵਿਅਕਤੀ ਪੇਕੇ ਰਹਿ ਰਹੀ ਆਪਣੀ ਪਤਨੀ ਵੀਰਪਾਲ ਨੂੰ ਜਬਰਦਸਤੀ ਆਪਣੇ ਮੋਟਰਸਾਇਕਲ ਵਾਲੀ ਰੇਹੜੀ ਉੱਤੇ ਬੰਨ ਕੇ ਆਪਣੇ ਪਿੰਡ ਛਾਜਲੀ ਵੱਲ ਲਿਜਾ ਰਿਹਾ ਸੀ.

ਅੱਧ ਰਸਤੇ ਵਿਚ ਅਜੈਬ ਸਿੰਘ ਨੇ ਆਪਣੀ ਪਤਨੀ ਵੀਰਪਾਲ ਉੱਤੇ ਦਾਤ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਨੂੰ ਵੇਖ ਉੱਥੇ ਭੀੜ ਇੱਕਠੀ ਹੋ ਗਈ, ਜਦੋਂ ਅਜੈਬ ਸਿੰਘ ਆਪਣੀ ਪਤਨੀ ਉੱਤੇ ਦਾਤ ਨਾਲ ਕਈ ਵਾਰ ਕਰਨ ਤੋਂ ਨਾ ਹੱਟਿਆ ਤਾਂ ਉੱਥੇ ਮੌਜੂਦ ਭੀੜ ਨੇ ਉਸ ਉੱਤੇ ਧਾਵਾ ਬੋਲ ਦਿੱਤਾ ਅਤੇ ਉਸ ਦੀ ਜਮ ਕੇ ਮਾਰ-ਕੁੱਟ ਕੀਤੀ.

ਮੌਕੇ ‘ਤੇ ਪਹੁੰਚੀ ਪੁਲਿਸ ਨੇ ਅਜੈਬ ਸਿੰਘ ਨੂੰ ਭੀੜ ਦੇ ਹੱਥਾਂ ਤੋਂ ਬਚਾਇਆ ਅਤੇ ਜਖਮੀ ਹਾਲਤ ਵਿਚ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਹੈ, ਉੱਥੇ ਹੀ ਆਰੋਪੀ ਪਤੀ ਦੇ ਵਾਰ ਕਾਰਨ ਜਖਮੀ ਹੋਈ ਵੀਰਪਾਲ ਨੂੰ ਵੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ,ਪੀੜਤ ਵੀਰਪਾਲ ਦੀ ਮਾਂ ਨੇ ਦੱਸਿਆ ਹੈ ਕਿ ਉਸ ਦਾ ਜਵਾਈ ਅਜੈਬ ਸਿੰਘ ਨਸ਼ੇੜੀ ਹੈ.

CM ਕੈਪਟਨ ਅਮਰਿੰਦਰ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਮੁਹਾਲੀ ਜ਼ਿਲੇ ਲਈ ਦੋ ਵੱਡੇ ਪ੍ਰਾਜੈਕਟਾਂ ਦਾ ਵਰਚੁਅਲ ਉਦਘਾਟਨ

ਉਸ ਦੀ ਬੇਟੀ ਨਾਲ ਮਾਰ ਕੁੱਟ ਕਰਦਾ ਹੈ ਅਤੇ ਉਸ ਤੋਂ ਗਲਤ ਕੰਮ ਕਰਵਾਉਦਾ ਹੈ ਜਿਸ ਕਰਕੇ ਉਹ ਆਪਣੇ ਪੇਕੇ ਰਹਿ ਰਹੀ ਸੀ,ਉੱਥੇ ਹੀ ਪੀੜਤ ਔਰਤ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਨਾਲ ਕੋਰਟ ਵਿਚ ਝਗੜੇ ਦਾ ਕੇਸ ਚੱਲ ਰਿਹਾ ਹੈ.

ਅਤੇ ਉਹ ਅੱਜ ਉਸ ਨੂੰ ਜਬਰਦਸਤੀ ਲਿਜਾਣ ਆਇਆ ਸੀ ਤੇ ਉਸ ਨੂੰ ਬੇਰਹਿਮੀ ਨਾਲ ਮਾਰਿਆ ਹੈ.ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਪੀੜਤ ਦੀ ਮਾਂ ਦੇ ਬਿਆਨਾਂ ਉੱਤੇ ਆਰੋਪੀ ਪਤੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ.

ਇਹ ਵੀ ਪੜ੍ਹੋ:-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਵਿੱਚ ਤਿਰੰਗਾ ਲਹਿਰਾਇਆ,ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਜਦੋਂ ਤੱਕ ਪੰਜਾਬ ਦੀ ਆਰਥਿਕਤਾ ਮੁੜ ਲੀਂਹ’ਤੇ ਨਹੀਂ ਆਉਂਦੀ,ਮੈਂ ਉਦੋਂ ਤੱਕ ਅਰਾਮ ਨਾਲ ਨਹੀਂ ਬੈਠਾਂਗਾ:ਕੈਪਟਨ ਅਮਰਿੰਦਰ ਸਿੰਘ

ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦੇ ਕਰਮਚਾਰੀਆਂ ਲਈ 8 ਮੈਡਲ, ਵਰਿੰਦਰ ਕੁਮਾਰ ਅਤੇ ਨੀਤਾ ਪੁੰਜ ਨੂੰ ਰਾਸ਼ਟਰਪਤੀ ਪੁਲਿਸ ਮੈਡਲ

ਪੰਜਾਬ ਮੁੱਖ ਮੰਤਰੀ ਵੱਲੋਂ ਨਕਲੀ ਸ਼ਰਾਬ ਮਾਮਲੇ ਵਿੱਚ ਡੀ.ਜੀ.ਪੀ.ਨਿਸ਼ਾਨਾ ਬਣਾਉਣ ਲਈ ਮਜੀਠੀਆ ਦੀ ਸ਼ਖਤ ਆਲੋਚਨਾ ਕੀਤੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ





Leave a Reply

Your email address will not be published. Required fields are marked *