ਕੱਲ ਪੰਜਾਬ ਵਿੱਚ ਕੋਰੋਨਾ ਦੇ 1,165 ਨਵੇਂ ਕੇਸ ਸਾਮਹਣੇ ਆਏ,ਅਤੇ 41 ਲੋਕਾਂ ਦੀ ਮੌਤ ਕੱਲ ਪੰਜਾਬ ਵਿੱਚ ਕੋਰੋਨਾ ਦੇ 1,165 ਨਵੇਂ ਕੇਸ ਸਾਮਹਣੇ ਆਏ,ਅਤੇ 41 ਲੋਕਾਂ ਦੀ ਮੌਤ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੱਲ ਪੰਜਾਬ ਵਿੱਚ ਕੋਰੋਨਾ ਦੇ 1,165 ਨਵੇਂ ਕੇਸ ਸਾਮਹਣੇ ਆਏ,ਅਤੇ 41 ਲੋਕਾਂ ਦੀ ਮੌਤ

ਕੱਲ ਪੰਜਾਬ ਵਿੱਚ ਕੋਰੋਨਾ ਦੇ 1,165 ਨਵੇਂ ਕੇਸ ਸਾਮਹਣੇ ਆਏ,ਅਤੇ 41 ਲੋਕਾਂ ਦੀ ਮੌਤ

137

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ (CORONA) ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਲੋਕਾਂ ਦੀ ਇਸ ਮਹਾਂਮਾਰੀ ਕਾਰਨ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ, ਸੂਬੇ ਵਿੱਚ ਹਰ ਰੋਜ਼ 800 ਤੋਂ ਵੀਂ ਜਿਆਦਾ ਕੋਵਿਡ-19 (COVID-19) ਦੇ ਕੇਸ ਸਾਹਮਣੇ ਆ ਰਹੇ ਹਨ, ਜੋ ਸੂਬੇ ਦੇ ਲਈ ਇੱਕ ਚਿੰਨ੍ਹਤਾ ਦਾ ਵਿਸ਼੍ਹਾਂ ਬਣ ਚੁੱਕਾ ਹੈ, ਇਸ ਦੇ ਨਾਲ ਹੀ ਪੰਜਾਬ ਵਿੱਚ ਕੱਲ ਕੋਰੋਨਾ ਵਾਇਰਸ ਦੇ 1165 ਨਵੇਂ ਮਰੀਜ ਸਾਹਮਣੇ ਆਏ ਹਨ.

ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਪਾਜ਼ਿਟਿਵ,ਕੱਲ ਤਿਰੰਗਾ ਲਹਿਰਾਉਣ ਲਈ ਪਹੁੰਚੇ ਸਨ ਮਾਨਸਾ

ਪੰਜਾਬ ਵਿੱਚ ਹੁਣ ਤੱਕ 31,206 ਦੇ ਕੋਵਿਡ-19 ਦੇ ਕੇਸ ਹੋ ਚੁੱਕੇ ਹਨ ਅਤੇ ਕੱਲ ਕੋਰੋਨਾ ਵਾਹਿਰਸ ਨਾਲ 41 ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਸੂਬੇ ਵਿੱਚ ਮਰਨ ਵਾਲਿਆਂ ਦਾ ਅੰਕੜ੍ਹਾਂ 812 ਹੋ ਗਿਆ ਹੈ,ਜੋ ਕਿ ਹਰ ਰੋਜ਼ ਵੱਧ ਰਿਹਾ ਹੈ,ਇਸ ਦੇ ਨਾਲ ਹੀ ਮਿਲੀ ਜਾਣਕਾਰੀ ਅਨੁਸਾਰ ਜਿੰਨਾ ਵਿੱਚੋਂ 19,431 ਮਰੀਜ਼ ਠੀਕ ਹੋ ਚੁੱਕੇ, ਬਾਕੀ 10,964 ਮਰੀਜ ਇਲਾਜ਼ ਅਧੀਨ ਹਨ.

ਪੀੜਤ 217 ਮਰੀਜ਼ ਆਕਸੀਜਨ ਅਤੇ 35 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ,ਅਤੇ ਕੱਲ ਸਭ ਤੋਂ ਜਿਆਦਾ ਮਰੀਜ ਕੋਰੋਨਾ ਮਹਾਂਮਾਰੀ ਦੇ ਨਵੇਂ ਮਾਮਲੇ ਲੁਧਿਆਣਾ ਤੋਂ 315, ਜਲੰਧਰ 187, ਫਿਰੋਜ਼ਪੁਰ 96 ਤੇ ਪਟਿਆਲਾ ਤੋਂ 90 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ.

ਸੁਨਾਮ ਵਿੱਚ ਇੱਕ ਸਿਰਫਿਰੇ ਆਦਮੀ ਨੇ ਆਪਣੀ ਪਤਨੀ ਨੂੰ ਸ਼ਰੇ-ਬਾਜ਼ਾਰ ਕਤਲ ਕਰਨ ਦੀ ਕੋਸ਼ਿਸ਼ ਕੀਤੀ

ਅਤੇ ਕੱਲ ਰਿਪੋਰਟ ਅਨੁਸਾਰ ਹੋਈਆਂ 41 ਮੌਤਾਂ ‘ਚ 7 ਪਟਿਆਲਾ, 14 ਲੁਧਿਆਣਾ, 4 ਜਲੰਧਰ, 2 ਅੰਮ੍ਰਿਤਸਰ, 2 ਫਿਰੋਜ਼ਪੁਰ, 1 ਫਤਿਹਗੜ੍ਹ ਸਾਹਿਬ, 1 ਬਰਨਾਲਾ, 1 ਕਪੂਰਥਲਾ, 1 ਮੋਗਾ, 1 ਪਠਾਨਕੋਟ, 3 ਸੰਗਰੂਰ, 1 ਫਾਜ਼ਿਲਕਾ, 1 ਗੁਰਦਾਸਪੁਰ, 1 ਹੁਸ਼ਿਆਰਪੁਰ ਤੇ 1 ਮੁਹਾਲੀ ਤੋਂ ਰਿਪੋਰਟ ਹੋਈਆਂ ਹਨ.


ਅੱਜ ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ ਵਰਲਡੋਮੀਟਰ ਅਨੁਸਾਰ 2,647,316 ਹੋ ਗਈ ਹੈ, ਜੋ ਕਿ ਦਿਨ ਪ੍ਰਤੀ ਦਿਨ ਵੱਧ ਰਹੀ ਹੈ, ਇਸ ਦੇ ਨਾਲ ਹੀ ਹੁਣ ਤੱਕ ਦੇਸ਼ ਵਿੱਚ ਮਰਨ ਵਾਲਿਆਂ ਦਾ ਅੰਕੜ੍ਹਾਂ 51,045 ਤੋਂ ਪਾਰ ਕਰ ਚੁੱਕਾ ਹੈ, ਅਤੇ ਠੀਕ ਹੋਣ ਵਾਲਿਆਂ ਦੀ ਸੰਖਿਆਂ 19,18,076 ਹੋ ਗਈ ਹੈ.

ਭਾਰਤ ਵਿੱਚ ਕੋਰੋਨਾ ਦੇ ਮਰੀਜ ਬਹੁਤ ਹੀ ਜਲਦੀ ਠੀਕ ਹੋ ਰਹੇ ਹਨ,ਜੋ ਕਿ ਇੱਕ ਚੰਗੀ ਖ਼ਬਰ ਹੈ,ਭਾਰਤ ਵਿੱਚ ਸਭ ਤੋਂ ਜਿਆਦਾ ਕੋਰੋਨਾ ਵਾਇਰਸ ਦੇ ਮਰੀਜ ਮਹਾਂਰਾਸ਼ਟਰ,ਦਿੱਲੀ,ਮੁੰਬਈ,ਬਿਹਾਰ,ਉੱਤਰ ਪ੍ਰਦੇਸ਼,ਗੁਜ਼ਰਾਤ,ਹਰਿਆਣਾ ਵਿੱਚ ਹਨ.

ਇਹ ਵੀ ਪੜ੍ਹੋ:-

CM ਕੈਪਟਨ ਅਮਰਿੰਦਰ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਮੁਹਾਲੀ ਜ਼ਿਲੇ ਲਈ ਦੋ ਵੱਡੇ ਪ੍ਰਾਜੈਕਟਾਂ ਦਾ ਵਰਚੁਅਲ ਉਦਘਾਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਵਿੱਚ ਤਿਰੰਗਾ ਲਹਿਰਾਇਆ,ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਜਦੋਂ ਤੱਕ ਪੰਜਾਬ ਦੀ ਆਰਥਿਕਤਾ ਮੁੜ ਲੀਂਹ’ਤੇ ਨਹੀਂ ਆਉਂਦੀ,ਮੈਂ ਉਦੋਂ ਤੱਕ ਅਰਾਮ ਨਾਲ ਨਹੀਂ ਬੈਠਾਂਗਾ:ਕੈਪਟਨ ਅਮਰਿੰਦਰ ਸਿੰਘ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ





Leave a Reply

Your email address will not be published. Required fields are marked *