ਪੰਜਾਬ ਸਰਕਾਰ ਕੋਰੋਨਾ ਵਾਇਰਸ ਨੂੰ ਲੈਕੇ ਸਖਤ ਹੋਈ,ਨਵੀਆਂ Guidelines ਜਾਰੀ ਕੀਤੀਆਂ ਪੰਜਾਬ ਸਰਕਾਰ ਕੋਰੋਨਾ ਵਾਇਰਸ ਨੂੰ ਲੈਕੇ ਸਖਤ ਹੋਈ,ਨਵੀਆਂ Guidelines ਜਾਰੀ ਕੀਤੀਆਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਸਰਕਾਰ ਕੋਰੋਨਾ ਵਾਇਰਸ ਨੂੰ ਲੈਕੇ ਸਖਤ ਹੋਈ,ਨਵੀਆਂ Guidelines ਜਾਰੀ ਕੀਤੀਆਂ`

ਪੰਜਾਬ ਸਰਕਾਰ ਕੋਰੋਨਾ ਵਾਇਰਸ ਨੂੰ ਲੈਕੇ ਸਖਤ ਹੋਈ,ਨਵੀਆਂ Guidelines ਜਾਰੀ ਕੀਤੀਆਂ

82

AZAD SOCH :-

PATIALA :- ਪੰਜਾਬ ਵਿੱਚ ਲਾਗਤਾਰ ਕੋੋਰੋਨਾ ਵਾਇਰਸ (corona virus) ਦੇ ਕਹਿਰ ਵੱਧ ਰਿਹਾ ਹੈ, ਜਿਸ ਨੂੰ ਲੈਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (cm punjab captain amarinder singh ) ਨੇ ਮਟਿੰਗ ਕੀਤੀ ਹੈ, ਜਿਸ ਵਿੱਚ ਅਹਿੰਮ ਫੈਸਲਾ ਕੀਤਾ ਗਿਆ ਹੈ, ਪੰਜਾਬ ਸਰਕਾਰ ਨੇ ਇਸ ਸਬੰਧੀ ਨਵੀਂਆਂ ਗਾਈਲਾਇਨਜ਼ (Guidelines) ਜਾਰੀ ਕੀਤੀਆਂ ਹਨ,ਸੂਬੇ ਦੀ ਸਰਕਾਰ ਨੇ ਪੰਜਾਬ ਦੇ ਹਾਲਤਾਂ ਨੂੰ ਨਜ਼ਰ ਰੱਖਦੇ ਹੋਏ.

ਨਾਈਟ ਕਰਫਿਊ ਹੁਣ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ, ਇਹ ਨਾਈਟ ਕਰਫਿਊ ਸੂਬੇ ਦੇ 167 ਸ਼ਹਿਰਾਂ ਤੇ ਕਸਬਿਆ ਵਿਚ ਲਗਾਇਆ ਗਿਆ ਹੈ,ਇਸ ਹਫਤੇ ਤੋਂ ਪੂਰੇ ਪੰਜਾਬ ਵਿਚ ਵੀਕੈਂਡ ਲੌਕਡਾਉਨ ਲਗਾਇਆ ਜਾਵੇਗਾ,ਸੂਬੇ ਅੰਦਰ ਰੋਜ਼ਾਨਾਂ ਨਾਇਟ ਕਰਫਿਊ ਲਾਗੂ ਕਰਨ ਦਾ ਐਲਾਨ ਕੀਤਾ ਹੈ.

4 ਸਤੰਬਰ ਤੋਂ ਸ਼ੁਰੂ ਹੋੇਵੇਂਗੀ ਹੇਮਕੁੰਟ ਸਾਹਿਬ ਦੀ ਯਾਤਰਾ,ਪ੍ਰਬੰਧਕ ਕਮੇਟੀ ਨੇ ਵੀ ਪੁਖਤਾ ਪ੍ਰਬੰਧ ਕੀਤੇ

ਨਵੇਂ ਨਿਯਮਾਂ ਮੁਤਾਬਿਕ ਵਿਆਹ ਅਤੇ ਅੰਤਿਮ ਸੰਸਕਾਰ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਇੱਕਠ ਤੇ 31 ਅਗਸਤ ਤੱਕ ਰੋਕ ਲਾ ਦਿੱਤੀ ਗਈ ਹੈ,ਮੁੱਖ ਮੰਤਰੀ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਵਿਆਹਾਂ ਅਤੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਸੰਬੰਧ ਵਿਚ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ.

ਅਗਸਤ ਮਹੀਨੇ ‘ਚ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ‘ਚ ਸਿਰਫ 50 ਫੀਸਦ ਹੀ ਕਰਮਚਾਰੀ ਕੰਮ ਕਰਨਗੇ,ਸਿਆਸੀ ਇਕੱਠ ਉਤੇ ਰੋਕ ਰਹੇਗੀ, ਸਰਕਾਰ ਨੇ ਡੀ ਜੀ ਪੀ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੇ ਹੁਕਮ ਜਾਰੀ ਕੀਤਾ ਹੈ,ਆਪਣੀ ਨਿੱਜੀ ਕਾਰ ਵਿਚ ਸਿਰਫ 3 ਸਵਾਰੀਆ ਬੈਠ ਸਕਣਗੀਆ.

ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਬਹੁਤ ਹੀ ਸੁੰਦਰ ਖੂਬਸੂਰਤ ਫੁੱਲਾਂ ਨਾਲ ਕੀਤੀ ਸਜਾਵਟ,ਦੇਖੋਂ ਮਨਮੋਹਕ ਤਸਵੀਰਾਂ

ਬੱਸਾਂ ਅਤੇ ਹੋਰ ਜਨਤਕ ਆਵਾਜਾਈ 50% ਸਮਰੱਥਾ ਨਾਲ ਚੱਲਣਗੀਆਂ ,ਇਹਨਾਂ ਪੰਜ ਜਿਲਿਆ ਵਿਚ ਅੰਮ੍ਰਿਤਸਰ, ਲੁਧਿਆਣਾ, ਮੁਹਾਲੀ, ਜਲੰਧਰ ਤੇ ਪਟਿਆਲਾ ਆਦਿ ਵਿਚ 50 ਫੀਸਦ ਗੈਰੑਜਰੂਰੀ ਦੁਕਾਨਾਂ ਖੁੱਲਣਗੀਆ,ਪੰਜਾਬ ‘ਚ 80% ਐਕਟਿਵ ਕੇਸ ਇਨ੍ਹਾਂ ਪੰਜ ਜ਼ਿਲ੍ਹਿਆਂ ‘ਚ ਹੀ ਹਨ.

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ, ਜਿਸ ਕਾਰਨ ਇਸ ਮਹਾਂਮਾਰੀ ਦੀ ਚਪੇਟ ਵਿੱਚ ਆ ਰਹੇ ਹਨ, ਅਤੇ ਇਸ ਮਹਾਂਮਾਰੀ ਕਾਰਨ ਲੋਕਾਂ ਦੀ ਮੌਤ ਦਰ ਵੀਂ ਸੂਬੇ ਵਿੱਚ ਵੱਧ ਰਹੀ ਹੈ, ਪੰਜਾਬ ਵਿੱਚ ਹੁਣ ਤੱਕ ਕੋਵਿਡ-19 ਦੇ ਮਰੀਜਾਂ ਦੀ ਗਿਣਤੀ 36 ਹਜਾਰ ਤੋਂ ਜਿਆਦਾ ਹੋ ਗਈ ਹੈ.

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਸਿਹਤ ਐਮਰਜੈਂਸੀ ਸਥਿਤੀ ਵਿਚ ਹੈ, ਅਤੇ ਹੁਣ ਨਿਯੰਤਰਣ ਲਈ ਸਖਤ ਕਦਮ ਚੁੱਕੇ ਜਾਣੇ ਪੈਣਗੇ ਅਤੇ ਲੋੜ ਪੈਣ ‘ਤੇ ਹੋਰ ਸਖਤ ਕਾਰਵਾਈ ਦੀ ਜ਼ਰੂਰਤ ਪੈ ਸਕਦੀ ਹੈ.

ਇਹ ਵੀ ਪੜ੍ਹੋ: –


ਕੋਈ ਵੀ ਮੋਟਰ ਗੱਡੀ GPS ਤੇ ਟੈਂਪਰ ਪਰੂਫ ਸੀਲਬੰਦੀ ਤੋਂ ਬਿਨਾਂ ਈਥਾਨੌਲ ਤੇ ਸਪਿਰਟ ਨਹੀਂ ਲੈ ਜਾ ਸਕੇਗਾ,ਅਮਰਿੰਦਰ ਨੇ ਕੀਤੇ ਹੁਕਮ

ਕੋਰੋਨਾ ਕੇਸਾਂ ਦੇ ਵਧਣ ਨਾਲ ਪੰਜਾਬ ਕੈਬਨਿਟ ਵੱਲੋਂ ਸਥਿਤੀ ਦੀ ਸਮੀਖਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਖਤ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਾਂਗਾ

ਅਕਾਲੀ ਦਲ ਦੇ ਡੇਰਾ ਬੱਸੀ ਤੋਂ ਵਿਧਾਇਕ ਐਨ.ਕੇ ਸ਼ਰਮਾ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ਿਟਿਵ ਆਈ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *