ਅੱਜ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ'ਤੇ ਪੁਲ ਲਈ ਦਿਖਾਇਆ ਹਾਂ ਪੱਖੀ ਰੁਖ,ਭਾਰਤ ਦੀ ਮੰਨੀ ਅੱਜ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ'ਤੇ ਪੁਲ ਲਈ ਦਿਖਾਇਆ ਹਾਂ ਪੱਖੀ ਰੁਖ,ਭਾਰਤ ਦੀ ਮੰਨੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅੱਜ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ'ਤੇ ਪੁਲ ਲਈ ਦਿਖਾਇਆ ਹਾਂ ਪੱਖੀ ਰੁਖ,ਭਾਰਤ ਦੀ ਮੰਨੀ ਮੰਗ

ਅੱਜ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ’ਤੇ ਪੁਲ ਲਈ ਦਿਖਾਇਆ ਹਾਂ ਪੱਖੀ ਰੁਖ,ਭਾਰਤ ਦੀ ਮੰਨੀ ਮੰਗ

71

AZAD SOCH :-

AMRITSAR :- ਭਾਰਤ ਅਤੇ ਪਾਕਿਸਤਾਨ (Pakistan) ਦੇ ਅਧਿਕਾਰੀਆਂ ਵਿਚਾਲੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਚ ਕਰਤਾਰਪੁਰ ਕੋਰੀਡੋਰ (kartarpur corridor) ਪ੍ਰੋਜੈਕਟ ਅਧੀਨ ਅੱਜ ਬੈਠਕ ਹੋਈ,ਜਿਸ ਵਿੱਚ ਰਾਵੀ ਦਰਿਆ ਉੱਤੇ ਬਣਾਏ ਜਾਣ ਵਾਲੇ ਪੁੱਲ ਨੂੰ ਲੈਕੇ ਇੱਕ ਵਿਸ਼ੇਸ਼ ਬੈਠਕ ਹੋਈ ਹੈ,ਇੱਕ ਘੰਟਾ ਚੱਲੀ ਮੀਟਿੰਗ ਵਿੱਚ ਪਾਕਿਸਤਾਨ ਦੇ ਅਧਿਕਾਰੀ ਭਾਰਤ ਵਾਲੇ ਪਾਸੇ ਉਸਾਰੇ ਗਏ ਪੁਲ ਦੇ ਉੱਪਰ ਵੀ ਗਏ।

ਇਹ ਵੀ ਪੜ੍ਹੋ:–  ਵਰਤੀਆਂ ਗਈਆਂ ਪੀਪੀਈ ਕਿੱਟਾਂ ਮਿਲ ਕਾਰਨ ਨਦਾਮਪੁਰ ਵਿੱਚ ਦਹਿਸ਼ਤ

ਭਾਰਤ ਵੱਲੋਂ ਪੁੱਲ ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ,ਭਾਰਤ ਨੇ ਆਪਣੇ ਪਾਸੇ ਕਰੀਬ 100 ਮੀਟਰ ਦਾ ਪੁਲ ਤਿਆਰ ਵੀ ਕਰ ਲਿਆ ਸੀ,ਜਦਕਿ ਪਾਕਿਸਤਾਨ ਵੱਲੋਂ ਇਸ ਨੂੰ ਅਜੇ ਬਣਾਇਆ ਜਾਣ ਹੈ,ਪਰ ਅਗਲੇ ਪਾਸੇ ਦਰਿਆ ਨਾਲ ਲੱਗਦੇ ਖਾਲੀ ਥਾਂ ‘ਤੇ 300 ਮੀਟਰ ਦੇ ਕਰੀਬ ਬਣਨ ਵਾਲਾ ਪੁਲ ਨਹੀਂ ਸੀ ਬਣਾ ਰਿਹਾ।

ਪਾਕਿਸਤਾਨ ਸਰਵੇਖਣ ਦੀ ਟੀਮ ਨੂੰ ਭਾਰਤ ਵਾਲੇ ਪਾਸੇ ਉਸਾਰੇ ਪੁੱਲ ਦੀ ਡਰਾਇੰਗ ਵਿਖਾਈ ਗਈ ਅਤੇ ਉਨ੍ਹਾਂ ਨੇ ਇਸ ਪੁੱਲ ਦੀ ਸਰਵੇ ਕੀਤਾ ਹੈਇਸ ਕਰਕੇ ਦੋਵਾਂ ਦੇਸ਼ਾਂ ਦੇ ਵਿੱਚ ਪੁਲ ਦੀ ਉਸਾਰੀ ਨੂੰ ਲੈ ਕੇ ਅੱਜ ਬੈਠਕ ਹੋਈ ਹੈ, ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਹਰ ਵਾਰ ਮੀਟਿੰਗ ਦੇ ਵਿੱਚ ਭਾਰਤ ਨੂੰ ਕੋਈ ਨਾ ਕੋਈ ਬਹਾਨਾ ਦੇ ਕੇ ਪੁਲ ਦੇ ਕਾਰਜ ਵਿੱਚ ਰੁਕਾਵਟ ਪਾ ਦਿੰਦਾ ਸੀ।

ਇਹ ਵੀ ਪੜ੍ਹੋ:–  अनुष्का शर्मा और विराट कोहली जल्द ही माता पिता बनने वाले हैं सोशल मीडिया पर दी जानकारी

ਪਰ ਇਸ ਵਾਰ ਪਾਕਿਸਤਾਨ ਨੇ ਹਾਂ ਪੱਖੀ ਰਵੱਈਆ ਦਿਖਾਇਆ ਹੈ,ਅੱਜ ਇਸ ਮਟਿੰਗ ਵਿੱਚ ਪਾਕਿਸਤਾਨ ਦੀ ਸਰਵੇਖਣ ਟੀਮ ਦੇ 4 ਅਧਿਕਾਰੀ ਇਸ ਮੀਟਿੰਗ ਵਿਚ ਸ਼ਾਮਲ ਹੋਏ, ਭਾਰਤ ਵਿੱਚ ਇਸ ਮਟਿੰਗ ਵਿੱਚ ਗਿਆ ਸੀ,ਅਤੇ ਇਸ ਬੈਠਕ ਵਿੱਚ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਅਤੇ ਬੀਐਸਐਫ ਦੇ ਅਧਿਕਾਰੀਆਂ ਨੇ ਬੈਠਕ ਵਿਚ ਸ਼ਮੂਲੀਅਤ ਕੀਤੀ,ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਮੀਟਿੰਗ ਦੁਬਾਰਾ ਹੋਣ ਦੀ ਵੀ ਉਮੀਦ ਹੈ।


ਇਹ ਵੀ ਪੜ੍ਹੋ:– 

न्यूजीलैंड में क्राइस्टचर्च मस्जिद हत्याकांड के दोषी को उम्र कैद,दोषी को कभी भी पैरोल नहीं मिलेंगी

ਵਿਧਾਇਕ ਪਰਗਟ ਸਿੰਘ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ,ਇਸ ਤੋਂ ਇਲਾਵਾਂ ਪੰਜਾਬ ਦੇ ਕਈ ਵਿਧਾਇਕ ਕੋਵਿਡ-19 ਦੀ ਚਪੇਟ ਵਿੱਚ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *