ਐਕਸੇਲਰੇਟਰ ਲੁਧਿਆਣਾ ਬਿਜ਼ਨੇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਉੱਦਮੀ ਮਾਹੌਲ ਨੂੰ ਐਕਸੇਲਰੇਟਰ ਲੁਧਿਆਣਾ ਬਿਜ਼ਨੇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਉੱਦਮੀ ਮਾਹੌਲ ਨੂੰ

Live Clock Date

Your browser is not supported for the Live Clock Timer, please visit the Support Center for support.
ਐਕਸੇਲਰੇਟਰ ਲੁਧਿਆਣਾ ਬਿਜ਼ਨੇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਉੱਦਮੀ ਮਾਹੌਲ ਨੂੰ ਮਿਲੇਗਾ ਹੁਲਾਰਾ

ਐਕਸੇਲਰੇਟਰ ਲੁਧਿਆਣਾ ਬਿਜ਼ਨੇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਉੱਦਮੀ ਮਾਹੌਲ ਨੂੰ ਮਿਲੇਗਾ ਹੁਲਾਰਾ

70

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

AZAD SOCH :
 
ਚੰਡੀਗੜ੍ਹ, 27 ਅਗਸਤ:- ਲੁਧਿਆਣਾ (Ludhiana) ਵਿੱਚ ਉੱਦਮੀ ਮਾਹੌਲ ਨੂੰ ਉਤਸ਼ਾਹਤ ਕਰਨ ਲਈ ਇੱਕ ਪ੍ਰੋਗਰਾਮ ਸ਼ੁਰੂ ਕਰਨ ਵਾਸਤੇ ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਨੇ ਗਲੋਬਲ ਅਲਾਇੰਸ ਫਾਰ ਮਾਸ ਇੰਟਰਪ੍ਰੀਨਿਓਰਸ਼ਿਪ
(Global Alliance for Mass Entrepreneurship) (ਗੇਮ) ਨਾਲ ਭਾਈਵਾਲੀ ਕੀਤੀ ਹੈ‘ਐਕਸੇਲਰੇਟਰ’ ਇੱਕ 6 ਮਹੀਨਿਆਂ ਦਾ ਸਮਾਲ ਬਿਜ਼ਨੇਸ ਐਕਸਲੇਟਰ ਪ੍ਰੋਗਰਾਮ ਹੈ,ਜੋ ਉਤਪਾਦਕਤਾ, ਕੁਸ਼ਲਤਾ ਅਤੇ ਮੁਨਾਫੇ ਵਿੱਚ ਸੁਧਾਰ ਲਿਆਉਣ ਲਈ ਉੱਦਮਾਂ ਦਾ ਸਮਰਥਨ ਕਰਦਾ ਹੈ। ਇਹ ਪ੍ਰੋਗਰਾਮ ਉਦਯੋਗ ਮਾਹਰਾਂ ਤੋਂ ਲੈ ਕੇ ਸਥਾਨਕ ਉਦਮੀ ਮਾਹੌਲ ਵਿਚਲੀਆਂ ਵਿੱਤੀ ਸੰਸਥਾਵਾਂ ਤੱਕ ਦੇ ਭਾਈਵਾਲਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ।

‘ਐਕਸੀਲੇਟਰ ਲੁਧਿਆਣਾ’ ਸਹਿਯੋਗੀ ਟਾਸਕਫੋਰਸ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਸ੍ਰੀ ਸਚਿਤ ਜੈਨ (ਵਾਈਸ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ), ਸ੍ਰੀ ਉਪਕਾਰ ਸਿੰਘ ਆਹੂਜਾ (ਪ੍ਰਧਾਨ, ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼) ਅਤੇ ਸਰਕਾਰ, ਬੈਂਕਾਂ, ਅਕਾਦਮਿਕ ਸੰਸਥਾਵਾਂ ਅਤੇ ਮੀਡੀਆ ਨਾਲ ਸਬੰਧਤ ਹੋਰ ਭਾਈਵਾਲ ਸ਼ਾਮਲ ਹੋਣਗੇ।

ਟਾਸਕਫੋਰਸ ਨੂੰ ਇੱਕ ਸਟੀਅਰਿੰਗ ਕਮੇਟੀ ਦੁਆਰਾ ਸਿਫ਼ਾਰਿਸ਼ਾਂ ਕੀਤੀਆਂ ਜਾਣਗੀਆਂ ਜਿਸ ਵਿੱਚ ਸ੍ਰੀ ਰਵੀ ਵੈਂਕਟੇਸ਼ਨ (ਸੰਸਥਾਪਕ,ਗੇਮ), ਡਾ. ਗਿਆਨੇਂਦਰ ਬਡਗਯਨ (ਸਾਬਕਾ ਆਈ.ਏ.ਐੱਸ. ਅਤੇ ਪੰਜਾਬ ਰਾਜ ਸਲਾਹਕਾਰ ਪਰਿਸ਼ਦ ਮੈਂਬਰ) ਸ਼ਾਮਲ ਹਨ,ਸ੍ਰੀਮਤੀ ਵਿਨੀ ਮਹਾਜਨ, ਮੁੱਖ ਸਕੱਤਰ, ਪੰਜਾਬ ਸਰਕਾਰ ਨੇ ਦੱਸਿਆ ਕਿ ਪੰਜਾਬ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਐਮਐਸਐਮਈਜ਼ ਦੀ ਭੂਮਿਕਾ  ਅਹਿਮ ਰਹੀ ਹੈ।

ਇਹ ਵੀ ਪੜ੍ਹੋ:- ਬਰਨਾਲਾ ਵਿੱਚ ਜਨਤਕ ਥਾਵਾਂ ਤੇ ਸਰੇਆਮ ਲਿਖੇ ਜਾ ਰਹੇ ਨਾਅਰੇ,ਖਸਖਸ ਦੀ ਖੇਤੀ ਨੂੰ ਦਿੱਤੀ ਜਾਵੇਂ ਇਜਾਜ਼ਤ

ਸਰਕਾਰ ਪੰਜਾਬ ਦੇ ਨਾਗਰਿਕਾਂ ਦੀ ਉਦਮੀ ਭਾਵਨਾ ਨੂੰ ਸਮਝਦੀ ਹੈ ਅਤੇ ਇਸ ਦੀ ਕਦਰ ਕਰਦੀ ਹੈ ਅਤੇ ਇਸ ਹੁਨਰ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਦਿਆਂ, ਐਮਐਸਐਮਈਜ਼ ਰਾਜ ਦੀ ਆਰਥਿਕਤਾ ਦੇ ਵਿਕਾਸ ਦੇ ਰਾਹ ਖੋਲ੍ਹਗੀ,ਸਫਲ ਉੱਦਮਾਂ ਨੂੰ ਉਤਸ਼ਾਹਤ ਕਰਨ ਨਾਲ ਛੋਟੇ ਐਮਐਸਐਮਈਜ਼ ਲਈ ਸਾਜ਼ਗਾਰ ਮਾਹੌਲ ਤਿਆਰ ਹੋਵੇਗਾ।

ਜਿਸ ਨਾਲ ਰਾਜ ਵਿੱਚ ਰੁਜ਼ਗਾਰ ਦੀ ਸੰਭਾਵਨਾ ਵਧੇਗੀ ਅਤੇ ਇਸ ਤਰ੍ਹਾਂ ਵਿਕਾਸ ਅਤੇ ਖੁਸ਼ਹਾਲੀ ਨੂੰ ਹੁਲਾਰਾ ਮਿਲੇਗਾ,ਪੰਜਾਬ ਸਰਕਾਰ ਇਸ ਪਹਿਲਕਦਮੀ ਵਿੱਚ ਗੇਮ ਦਾ ਸਮਰਥਨ ਕਰਨ ਅਤੇ ਪੰਜਾਬ ਵਿੱਚ ਉੱਦਮਾਂ ਦੇ ਵਿਕਾਸ ਲਈ ਸਾਜ਼ਗਾਰ ਮਾਹੌਲ ਸਿਰਜਣ ਲਈ ਵਚਨਬੱਧ ਹੈ,ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਲੋਕ ਸ਼ੇਖਰ ਨੇ ਅੱਗੇ ਕਿਹਾ ।

ਇਹ ਵੀ ਪੜ੍ਹੋ:- ਪੰਜਾਬ ਵਿੱਚ 1746 ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ,ਅਤੇ 37 ਲੋਕਾਂ ਦੀ ਮੌਤ

ਕਿ ਪੰਜਾਬ ਰਾਜ ਵਿੱਚ ਐਮਐਸਐਮਈ ਨੂੰ ਉਤਸ਼ਾਹਤ ਕਰਨ ਦੀ ਸਰਕਾਰ ਦੀ ਵਚਨਬੱਧਤਾ ਦੇ ਨਤੀਜੇ ਵਜੋਂ ਕਈ ਪੱਧਰਾਂ-ਨੀਤੀ, ਪ੍ਰਕਿਰਿਆਵਾਂ, ਬੁਨਿਆਦੀ ਢਾਂਚੇ ਅਤੇ ਰਿਆਇਤਾਂ ਵਿੱਚ ਸੁਧਾਰ ਹੋਇਆ ਹੈ,ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਵਿਭਾਗ ਪੰਜਾਬ ਵਿਚ ਮਾਸ ਇੰਟਰਪ੍ਰੀਨਿਓਰਸ਼ਿਪ (ਐਮ.ਈ.) ਦਾ ਮਾਹੌਲ ਸਿਰਜਣ ਲਈ ਗੇਮ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਇਹ ਪ੍ਰੋਗਰਾਮ ਐਮਐਸਐਮਈਜ਼ ਨੂੰ ਢੁਕਵੇਂ ਸਾਧਨ ਪ੍ਰਦਾਨ ਕਰਕੇ ਰਾਜ ਦੀ ਉੱਦਮੀ ਸੰਭਾਵਨਾ ਨੂੰ ਹੁਲਾਰਾ ਦੇਵੇਗਾ,ਐਕਸਲੇਟਰ ਉਦਮੀ ਭਾਵਨਾ ਨੂੰ ਹੁਲਾਰਾ ਦੇ ਕੇ ਪੰਜਾਬ ਨੂੰ ਵਿਕਾਸ ਦੇ ਰਾਹ ‘ਤੇ ਪਾਵੇਗਾ,ਲੁਧਿਆਣਾ ਵਿੱਚ ਸ਼ੁਰੂ ਕੀਤੇ ਇਸ ਪ੍ਰੋਗਰਾਮ ਦੀਆਂ 2 ਇਕਾਈਆਂ ਹੋਣਗੀਆਂ ਜਿਸ ਵਿੱਚ 20 ਫਰਮਾਂ (ਹਰੇਕ) ਸ਼ਾਮਲ ਹੋਣਗੀਆਂ।

ਬਾਅਦ ਵਿੱਚ ਇਸ ਪ੍ਰੋਗਰਾਮ ਦਾ ਵਿਸਥਾਰ ਪੂਰੇ ਪੰਜਾਬ ਵਿੱਚ ਕੀਤਾ ਜਾਵੇਗਾ ਜੋ ਐਮਐਸਐਮਈ ਦੇ ਵਿਕਾਸ ਅਤੇ ਰੁਜ਼ਗਾਰ ਦੇ ਨਿਰਮਾਣ ਲਈ ਇਕ ਸਾਜ਼ਗਾਰ ਮਾਹੌਲ ਸਿਰਜੇਗਾ,ਇਹ ਮਾਸ ਇੰਟਰਪ੍ਰੀਨਿਓਰਸ਼ਿਪ ਦੇ ਵਿਕਾਸ ਦਾ ਸਮਰਥਨ ਕਰੇਗਾ ਅਤੇ ਨੌਜਵਾਨਾਂ ਨੂੰ ਨਵੇਂ ਉੱਦਮ ਸ਼ੁਰੂ ਕਰਨ ਲਈ ਉਤਸ਼ਾਹਿਤ ਕਰੇਗਾ।

ਇਸ ਸਾਂਝੇਦਾਰੀ ਬਾਰੇ ਬੋਲਦਿਆਂ, ਗੇਮ ਦੇ ਸੰਸਥਾਪਕ, ਸ੍ਰੀ ਰਵੀ ਵੈਂਕਟਸਨ ਨੇ ਕਿਹਾ ਕਿ ਪੰਜਾਬ ਵਿੱਚ 2.59 ਲੱਖ ਤੋਂ ਵੱਧ ਰਜਿਸਟਰਡ ਐਮਐਸਐਮਈਜ਼ ਹਨ ਜੋ ਸਪੱਸ਼ਟ ਤੌਰ ‘ਤੇ ਇਸ ਦੇ ਮਜ਼ਬੂਤ ਉੱਦਮੀ ਡੀ.ਐਨ.ਏ. ਨੂੰ ਦਰਸਾਉਂਦੀਆਂ ਹਨ,ਫਿਰ ਵੀ, ਬਹੁਤ ਸਾਰੇ ਐਮਐਸਐਮਈਜ਼ ਅੱਗੇ ਵੱਧਣ ਵਿੱਚ ਅਸਮਰੱਥ ਹਨ।

ਇਹ ਵੀ ਪੜ੍ਹੋ:- ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਘਰ ਪੰਜਾਬ ਪੁਲਿਸ ਨੇ ਮਾਰਿਆ ਛਾਪਾ

ਅਜਿਹੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ, ਸ੍ਰੀ ਵੈਂਕਟੇਸਨ ਨੇ ਕਿਹਾ, ਚੁਣੇ ਹੋਏ ਉੱਦਮਾਂ ਨੂੰ ਛੇ ਮਹੀਨਿਆਂ ਵਿੱਚ ਵਿਸ਼ੇਸ਼ ਤਰਜੀਹ ਦੇ ਕੇ ਵਿਕਾਸ ਵੱਲ ਲਿਜਾਇਆ ਜਾਵੇਗਾ,ਲੁਧਿਆਣਾ ਆਪਣੇ ਸਰੋਤਾਂ, ਉੱਦਮਾਂ ਅਤੇ ਸਾਜ਼ਗਾਰ ਮਾਹੌਲ ਨਾਲ ਉਦਮ ਦੀ ਸ਼ੁਰੂਆਤ ਲਈ ਢੁੱਕਵਾਂ ਸਥਾਨ ਹੈ,ਇਸ ਪ੍ਰੋਗਰਾਮ ਲਈ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਜਾਰੀ ਹੈ,ਪਹਿਲੀ ਇਕਾਈ ਦੀ ਸ਼ੁਰੂਆਤ ਦਸੰਬਰ 2020 ਵਿੱਚ ਹੋਵੇਗੀ,ਪ੍ਰੋਗਰਾਮ ਮੁਨਾਫੇ ਵਿੱਚ ਜਾ ਰਹੇ।

ਅਤੇ ਨਾਨ-ਆਈਟੀ ਕਾਰੋਬਾਰਾਂ ਨੂੰ ਅਪਲਾਈ ਕਰਨ ਲਈ ਸੱਦਾ ਦਿੰਦਾ ਹੈ,2 ਕਰੋੜ ਤੋਂ 10 ਕਰੋੜ ਰੁਪਏ ਪ੍ਰਤੀ ਸਾਲਾਨਾ ਆਮਦਨ ਵਾਲੇ ਸਰਵਿਸ ਇੰਡਸਟਰੀ ਦੇ ਖੇਤਰ ਵਿਚਲੇ ਕਾਰੋਬਾਰ ਅਤੇ ਨਿਰਮਾਣ ਤੇ ਵਪਾਰ ਦੇ ਖੇਤਰ ਵਿਚਲੇ 10 ਕਰੋੜ ਰੁਪਏ ਤੋਂ 50 ਕਰੋੜ ਰੁਪਏ ਪ੍ਰਤੀ ਸਾਲਾਨਾ ਆਮਦਨ ਵਾਲੇ ਕਾਰੋਬਾਰ ਅਪਲਾਈ ਕਰਨ ਦੇ ਯੋਗ ਹਨ। ਮਹਿਲਾਵਾਂ ਦੀ ਮਾਲਕੀ (ਮਹਿਲਾਵਾਂ ਦੀ ਜਿਆਦਾ ਹਿੱਸੇਦਾਰੀ ਵਾਲੇ) ਵਾਲੇ 2 ਕਰੋੜ ਰੁਪਏ ਤੋਂ ਲੈ ਕੇ 50 ਕਰੋੜ ਰੁਪਏ ਦੀ ਸਾਲਾਨਾ ਆਮਦਨੀ ਵਾਲੇ ਕਾਰੋਬਾਰ ਨੂੰ ਵੀ ਅਪਲਾਈ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:-

JEE ਅਤੇ NEET ਦੀਆਂ ਪ੍ਰੀਖਿਆਵਾਂ ਦੇ ਵਿਰੋਧ ‘ਚ ਯੂਥ ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਅੱਜ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ’ਤੇ ਪੁਲ ਲਈ ਦਿਖਾਇਆ ਹਾਂ ਪੱਖੀ ਰੁਖ,ਭਾਰਤ ਦੀ ਮੰਨੀ ਮੰਗ

ਕੋਰੋਨਾ ਸੰਕਟ ਕਾਰਨ ਪੰਜਾਬ ਸਰਕਾਰ ਦੇ ਮਾਲੀਆ ਨੂੰ ਹੋਇਆ ਨੁਕਸਾਨ,ਭਾਰਤ ਸਰਕਾਰ ਕੋਲੋਂ ਮੰਗਿਆ ਮੁਆਵਜ਼ਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *