ਪੰਜਾਬ ਵਿਧਾਨ ਸਭਾ ਦੀ ਕਾਰਵਾਈ ਹੋਈ ਸ਼ੁਰੂ,ਕਈ ਬਿੱਲ ਪਾਸ,ਪੀਪੀਈ ਕਿੱਟਾਂ ਪਾ ਕੇ ਪਹੁੰਚ......... ਪੰਜਾਬ ਵਿਧਾਨ ਸਭਾ ਦੀ ਕਾਰਵਾਈ ਹੋਈ ਸ਼ੁਰੂ,ਕਈ ਬਿੱਲ ਪਾਸ,ਪੀਪੀਈ ਕਿੱਟਾਂ ਪਾ ਕੇ ਪਹੁੰਚ.........
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਹੋਈ ਸ਼ੁਰੂ,ਕਈ ਬਿੱਲ ਪਾਸ,ਪੀਪੀਈ ਕਿੱਟਾਂ ਪਾ ਕੇ ਪਹੁੰਚ ਆਮ ਆਦਮੀ ਦੇ ਵਿਧਾਇਕ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਹੋਈ ਸ਼ੁਰੂ,ਕਈ ਬਿੱਲ ਪਾਸ,ਪੀਪੀਈ ਕਿੱਟਾਂ ਪਾ ਕੇ ਪਹੁੰਚ ਆਮ ਆਦਮੀ ਦੇ ਵਿਧਾਇਕ

97

AZAD SOCH :-

CHANIGARH :- ਅੱਜ ਪੰਜਾਬ ਸਰਕਾਰ (Government of Punjab) ਵੱਲੋਂ ਬੁਲਾਏ ਗਏ ਵਿਧਾਨ ਸਭਾ ਦੇ ਇਕ ਰੋਜ਼ਾ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਗਈ ਹੈ,ਇਸ ਦੇ ਨਾਲ ਹੀ ਗੁਜ਼ਰ ਚੁੱਕੇ ਕੋਵਿਡ ਯੋਧਿਆਂ ਤੋਂ ਇਲਾਵਾ ਆਜ਼ਾਦੀ ਘੁਲਾਟੀਆਂ,ਗੈਲਵਾਨ ਘਾਟੀ ਦੇ ਸ਼ਹੀਦਾਂ,ਰਾਜਨੀਤਿਕ ਸ਼ਖਸੀਅਤਾਂ ਸਮੇਤ 28 ਉੱਘੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ।

ਅਤੇ ਵਿਧਾਨ ਸਭਾ ਦੇ ਇਸ ਸੈਸ਼ਨ ਵਿਚ ਵਿਧਾਇਕ ਆਪਣੀਆਂ ਨੈਗੇਟਿਵ ਕੋਰੋਨਾ ਰਿਪੋਰਟਾਂ ਲੈ ਕੇ ਹਿੱਸਾ ਲੈ ਰਹੇ ਹਨ,ਅਤੇ ਇਸ ਤੋਂ ਬਾਅਦ ਹੀ ਸੈਸ਼ਨ ਵਿੱਚ ਅੱਗੇ ਜਾਣ ਆਗਿਆ ਦਿੱਤੀ ਜਾ ਰਹੀ ਹੈ,ਪੰਜਾਬ ਦੇ ਕਈ ਵਿਧਾਇਕ ਇਸ ਸਮੇਂ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ,ਅਤੇ ਅਪਾਣੇ ਆਪ ਨੂੰ ਇਕਾਂਤਵਾਸ ਕੀਤਾ ਹੋਈਆਂ ਹੈ।

ਇਹ ਵੀ ਪੜ੍ਹੋ:ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਘਰ ਪੰਜਾਬ ਪੁਲਿਸ ਨੇ ਮਾਰਿਆ ਛਾਪਾ

ਇਸ ਦੇ ਨਾਲ ਹੀ ਅੱਜ ਕਈ ਬਿੱਲ ਵੀਂ ਪਾਸ ਕੀਤੇ ਗਏ ਜਿਸ ਵਿੱਚ ਇੱਕ ਰੋਜ਼ਾ ਸੈਸ਼ਨ ‘ਚ ‘ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫੋ ਪੰਜਾਬ’ ਸਬੰਧੀ ਬਿੱਲ ਪਾਸ ਕਰ ਦਿੱਤਾ ਗਿਆ,ਇਹ ਬਿੱਲ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਪੇਸ਼ ਕੀਤਾ ਗਿਆ।

ਇਸ ਤੋਂ ਇਲਾਵਾ ਪੰਜਾਬ ਕੈਦੀਆਂ ਦਾ ਚੰਗਾ ਆਚਰਨ (ਅਸਥਾਈ ਰਿਹਾਈ) ਸੋਧਨਾ ਬਿੱਲ-2020 ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਪੇਸ਼ ਕੀਤਾ ਗਿਆ, ਇਸ ਤੋਂ ਇਲਾਵਾ ਪੰਜਾਬ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧ (ਦੂਜੀ ਸੋਧ) ਬਿੱਲ 2020, ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤਾ ਗਿਆ,ਸਾਰੇ ਬਿੱਲ ਪਾਸ ਕਰ ਦਿੱਤੇ ਗਏ।

ਇਹ ਵੀ ਪੜ੍ਹੋ:ਬਰਨਾਲਾ ਵਿੱਚ ਜਨਤਕ ਥਾਵਾਂ ਤੇ ਸਰੇਆਮ ਲਿਖੇ ਜਾ ਰਹੇ ਨਾਅਰੇ,ਖਸਖਸ ਦੀ ਖੇਤੀ ਨੂੰ ਦਿੱਤੀ ਜਾਵੇਂ ਇਜਾਜ਼ਤ


ਇਸ ਵਿੱਚ ਹੀ ਕਈ ਵਿਧਾਇਕਾ ਨੂੰ ਵਿਧਾਸਭਾ ਵਿੱਚ ਜਾਣ ਤੋਂ ਰੋਕਿਆਂ ਵੀਂ ਗਿਆ,ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ,ਸਰਬਜੀਤ ਕੌਰ ਮਾਣੂਕੇ, ਹਰਪਾਲ ਚੀਮਾ ਨੂੰ ਵਿਧਾਨ ਸਭਾ ਜਾਣ ਤੋਂ ਰੋਕਿਆ ਗਿਆ,ਅਤੇ ਨਾਲ ਹੀ ਆਮ ਆਦਮੀ ਦੇ ਸਾਰੇ ਵਿਧਾਇਕ ਪੀਪੀਈ ਕਿੱਟਾਂ ਪਾ ਕੇ ਪਹੁੰਚੇ ਹਨ,ਇਸ ਵਿੱਚ ਹੀ ਵਿਧਾਇਕਾਂ ਨੇ ਆਪਣੀਆਂ ਨੈਗੇਟਿਵ ਰਿਪੋਰਟਾਂ ਵੀ ਹੱਥਾਂ ਵਿਚ ਫੜੀਆਂ ਹੋਈਆਂ ਹਨ।

ਇਹ ਵੀ ਪੜ੍ਹੋ:-

JEE ਅਤੇ NEET ਦੀਆਂ ਪ੍ਰੀਖਿਆਵਾਂ ਦੇ ਵਿਰੋਧ ‘ਚ ਯੂਥ ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਅੱਜ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ’ਤੇ ਪੁਲ ਲਈ ਦਿਖਾਇਆ ਹਾਂ ਪੱਖੀ ਰੁਖ,ਭਾਰਤ ਦੀ ਮੰਨੀ ਮੰਗ

ਕੋਰੋਨਾ ਸੰਕਟ ਕਾਰਨ ਪੰਜਾਬ ਸਰਕਾਰ ਦੇ ਮਾਲੀਆ ਨੂੰ ਹੋਇਆ ਨੁਕਸਾਨ,ਭਾਰਤ ਸਰਕਾਰ ਕੋਲੋਂ ਮੰਗਿਆ ਮੁਆਵਜ਼ਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *