ਗੁਰਮੇਜ ਸਿੰਘ ਦੇ ਹੱਤਿਆ ਵਿੱਚ ਸ਼ਾਮਲ ਸਾਰੇ 6 ਦੋਸ਼ੀ ਗ੍ਰਿਫਤਾਰ 5 ਪੁਲਿਸ ਅਧਿਕਾਰੀਆਂ ਨੂੰ ਕੀਤਾ ਗੁਰਮੇਜ ਸਿੰਘ ਦੇ ਹੱਤਿਆ ਵਿੱਚ ਸ਼ਾਮਲ ਸਾਰੇ 6 ਦੋਸ਼ੀ ਗ੍ਰਿਫਤਾਰ 5 ਪੁਲਿਸ ਅਧਿਕਾਰੀਆਂ ਨੂੰ ਕੀਤਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਗੁਰਮੇਜ ਸਿੰਘ ਦੇ ਹੱਤਿਆ ਵਿੱਚ ਸ਼ਾਮਲ ਸਾਰੇ 6 ਦੋਸ਼ੀ ਗ੍ਰਿਫਤਾਰ 5 ਪੁਲਿਸ ਅਧਿਕਾਰੀਆਂ ਨੂੰ ਕੀਤਾ ਬਰਖਾਸਤ

ਗੁਰਮੇਜ ਸਿੰਘ ਦੇ ਹੱਤਿਆ ਵਿੱਚ ਸ਼ਾਮਲ ਸਾਰੇ 6 ਦੋਸ਼ੀ ਗ੍ਰਿਫਤਾਰ 5 ਪੁਲਿਸ ਅਧਿਕਾਰੀਆਂ ਨੂੰ ਕੀਤਾ ਬਰਖਾਸਤ

82

AZAD SOCH :-

PATIALA :- ਰਾਜ ਸਰਕਾਰ ਦੀ ਗੰਭੀਰ ਅਨੁਸ਼ਾਸਨਹੀਣਤਾ ਅਤੇ ਦੁਰਾਚਾਰ ਜਿਹੇ ਕੰਮਾਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਂਦਿਆਂ, ਪੰਜਾਬ ਪੁਲਿਸ ਨੇ ਅੱਜ ਭਾਰਤ ਦੇ ਸੰਵਿਧਾਨ ਦੀ ਧਾਰਾ 311 ਦੇ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰ ਦੇ ਗੁਰਮੇਜ ਸਿੰਘ ਦੀ ਹੱਤਿਆ ਵਿੱਚ ਸ਼ਾਮਲ ਪਾਏ ਗਏ 5 ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ,ਇਸ ਮਾਮਲੇ ਵਿੱਚ ਪੰਜ ਪੁਲਿਸ ਅਧਿਕਾਰੀਆਂ ਅਤੇ ਇੱਕ ਹੋਰ ਵਿਅਕਤੀ ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਾਹਨੂੰਵਾਨ ਰੋਡ, ਬਟਾਲਾ ਸਮੇਤ ਸਾਰੇ ਛੇ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ.

ਵੇਰਵਿਆਂ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਰਖਾਸਤ ਕੀਤੇ ਗਏ 5 ਪੁਲਿਸ ਅਧਿਕਾਰੀਆਂ ਵਿੱਚ ਪੀਐਚਸੀ ਬਲਕਾਰ ਸਿੰਘ, (ਨੰਬਰ 1696 / ਬਟਾਲਾ) ਪੁੱਤਰ ਪਿਆਰਾ ਸਿੰਘ, ਵਾਸੀ ਕਾਲਾਬਾਲਾ, ਕਾਹਨੂੰਵਾਨ, ਪੀਐਚਸੀ ਸੁਰਿੰਦਰ ਸਿੰਘ (ਨੰਬਰ 2530 / ਬਟਾਲਾ) ਪੁੱਤਰ ਦਲਬੀਰ ਸਿੰਘ ਵਾਸੀ ਮਲੀਆ ਕਲਾਂ (ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਤਾਇਨਾਤ), ਪੀ.ਐਚ.ਸੀ ਅਵਤਾਰ ਸਿੰਘ (ਨੰ .1899/ ਅੰਮ੍ਰਿਤਸਰ-ਸੀ) ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁਜਰਾ, ਮਜੀਠਾ, ਐਲਆਰ/ ਏਐਸਆਈ ਰਣਜੀਤ ਸਿੰਘ (ਨੰਬਰ 858 / ਅੰਮ੍ਰਿਤਸਰ -ਸੀ) ਅਤੇ ਐਲਆਰ / ਏਐਸਆਈ ਬਲਜੀਤ ਸਿੰਘ (ਨੰਬਰ 1724 / ਅੰਮ੍ਰਿਤਸਰ-ਸੀ) ਸ਼ਾਮਲ ਹਨ.

ਇਹ ਵੀ ਪੜ੍ਹੋ:- ਪਰਮਿੰਦਰ ਸਿੰਘ ਢੀਂਡਸਾ ਇਕ ਵਾਰ ਫਿਰ ਹੋਏ ਕਰੋਨਾ ਪਾਜ਼ਿਟਿਵ


ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਗੰਭੀਰ ਦੁਰਾਚਾਰ, ਅਪਰਾਧਿਕ ਕੰਮਾਂ ਵਿੱਚ ਸ਼ਾਮਲ ਹੋਣ, ਲੋਕਾਂ ਵਿੱਚ ਪੁਲਿਸ ਵਿਭਾਗ ਦੇ ਅਕਸ ਨੂੰ ਢਾਹ ਲਾਉਣ, ਚੱਲ ਰਹੀ ਕੋਵਿਡ ਮਹਾਂਮਾਰੀ ਦੌਰਾਨ ਪੁਲਿਸ ਦੇ ਮਨੋਬਲ ਨੂੰ ਘਟਾਉਣ ਅਤੇ ਪੁਲਿਸ ਦੇ ਆਪਣੇ ਕਾਰਜਾਂ ਅਤੇ ਕਰਤੱਵਾਂ ਨੂੰ ਪ੍ਰਭਾਵਸਾਲੀ ਢੰਗ ਨਾਲ ਕਰਨ ਦੀ ਯੋਗਤਾ ਨੂੰ ਘਟਾਉਣ ਲਈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ.

ਇਹ ਵੀ ਪੜ੍ਹੋ:- उत्तर रेलवे मिशन मोड में दिल्ली मंडल द्वारा अगस्त माह में कुल 1.88 मीट्रिक टन मालभाड़ा का लदान किया गया


ਉਨ੍ਹਾਂ ਖੁਲਾਸਾ ਕੀਤਾ ਕਿ ਐਤਵਾਰ ਨੂੰ ਸ਼ਾਮ ਕਰੀਬ 7 ਵਜੇ ਪਿੰਡ ਭਗਵਾਨਪੁਰ ਨੇੜੇ ਹੋਏ ਇੱਕ ਸੜਕ ਹਾਦਸੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਗੁਰਮੇਜ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭਗਵਾਨਪੁਰ, ਥਾਣਾ ਕੋਟਲੀ ਸੂਰਤ ਮੱਲ੍ਹੀ, ਪੁਲਿਸ ਜਿਲਾ ਬਟਾਲਾ ਨੂੰ 6 ਵਿਅਕਤੀਆਂ ਨੇ ਪਿਸਤੌਲ ਦੀ ਗੋਲੀ ਮਾਰ ਕੇ ਮਾਰ ਦਿੱਤਾ, ਜਿਨ੍ਹਾਂ ਵਿੱਚੋਂ 5 ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਅ ਰਹੇ ਹਨ.


ਬੁਲਾਰੇ ਨੇ ਦੱਸਿਆ ਕਿ ਸ਼ੱਕੀ 2 ਕਾਰਾਂ ਵਿਚ ਸਵਾਰ ਹੋ ਕੇ ਪਿੰਡ ਦਰਗਾਬਾਦ ਵਾਲੇ ਪਾਸਿਓਂ ਆ ਰਹੇ ਸਨ,ਜਦੋਂ ਉਹ ਪਿੰਡ ਭਗਵਾਨਪੁਰ ਦੇ ਨਜ਼ਦੀਕ ਪਹੁੰਚੇ, ਉਨ੍ਹਾਂ ਦੀ ਅਮਰਪ੍ਰੀਤ ਕੌਰ ਵਾਸੀ ਭਗਵਾਨਪੁਰ ਦੀ ਸਵਿਫਟ ਡਿਜ਼ਾਇਰ ਕਾਰ ਨਾਲ ਸੜਕ ਹਾਦਸਾ ਹੋ ਗਿਆ ਜਿਸ ਨੂੰ ਉਹ ਚਲਾ ਰਹੀ ਸੀ,ਇਸੇ ਦੌਰਾਨ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਤੇ ਇਸ ਝਗੜੇ ਵਿੱਚ ਗੁਰਮੇਜ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ.

ਇਸ ਕੇਸ ਸੰਬੰਧੀ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਮਿਤੀ 30.8.2020 ਨੂੰ ਆਈਪੀਸੀ ਦੀ ਧਾਰਾ 302, 148, 149, ਅਤੇ 25, 27 ਅਸਲਾ ਐਕਟ ਤਹਿਤ ਤੁਰੰਤ ਮਾਮਲਾ ਦਰਜ ਕੀਤਾ ਗਿਆ ਅਤੇ ਸਾਰੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ.

ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਪੁਲਿਸ ਮੁਲਾਜਮਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ :-


ਪੀਐਚਸੀ ਅਵਤਾਰ ਸਿੰਘ (ਨੰਬਰ 1899 / ਐਮਜੇਟੀ) ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁਜਰਾ, ਮਜੀਠਾ (ਰਿਟਾ. ਏ ਡੀ ਜੀ ਪੀ ਪਰਮਪਾਲ ਸਿੰਘ ਦੇ ਨਾਲ ਤਾਇਨਾਤ)ਪੀਐਚਸੀ ਬਲਕਾਰ ਸਿੰਘ (ਨੰਬਰ 1696 / ਬੀਟੀਐਲ) ਪੁੱਤਰ ਪਿਆਰਾ ਸਿੰਘ ਵਾਸੀ ਕਾਲਾਬਲਾ, ਕਾਹਨੂੰਵਾਨ (ਰਿਟਾਇਰਡ ਏਡੀਜੀਪੀ ਪਰਮਪਾਲ ਸਿੰਘ ਦੇ ਨਾਲ ਗੰਨਮੈਨ ਵਜੋਂ ਤਾਇਨਾਤ)


ਏਐਸਆਈ ਰਣਜੀਤ ਸਿੰਘ (ਨੰਬਰ 858 / ਅੰਮ੍ਰਿਤਸਰ) ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਪੁਰ (ਟ੍ਰੈਫਿਕ ਸਟਾਫ ਸਿਟੀ ਅੰਮ੍ਰਿਤਸਰ ਵਿਖੇ ਤਾਇਨਾਤ) ਏਐਸਆਈ ਬਲਜੀਤ ਸਿੰਘ (ਨੰਬਰ 2724 / ਅੰਮ੍ਰਿਤਸਰ) ਪੁੱਤਰ ਭਗਵਾਨ ਸਿੰਘ ਵਾਸੀ ਗੁਮਾਨਪੁਰ, ਅੰਮ੍ਰਿਤਸਰ (ਟ੍ਰੈਫਿਕ ਸਟਾਫ ਸਿਟੀ ਅੰਮ੍ਰਿਤਸਰ ਵਿਖੇ ਤਾਇਨਾਤ)
ਸੁਰਿੰਦਰ ਸਿੰਘ (ਨੰਬਰ 2530 / ਬੀਟੀਐਲ) ਪੁੱਤਰ ਦਲਬੀਰ ਸਿੰਘ ਵਾਸੀ ਮਾਲੀਆ ਕਲਾਂ (ਪੰਜਾਬ ਪੁਲਿਸ ਵਿੱਚ ਡਰਾਈਵਰ ਵਜੋਂ ਕੰਮ ਤਾਇਨਾਤ)

ਇਹ ਵੀ ਪੜ੍ਹੋ:-

ਕ੍ਰਿਕਟਰ ਸੁਰੇਸ਼ ਰੈਨਾ ਦੀ ਭੂਆ ਦੇ ਬੇਟੇ ਦੀ ਮੌਤ,ਇਸ ਤੋਂ ਪਹਿਲਾਂ ਹੋ ਚੁੱਕੀ ਹੈ ਫੁੱਫੜ ਦੀ ਮੌਂਤ,ਲੁਟੇਰੀਆਂ ਨੇ ਕੀਤਾ ਸੀ ਭੂਆ ਦੇ ਘਰ ਤੇ ਹਮਲਾ

ਸੁਰੇਸ਼ ਰੈਨਾ ਦੇ ਹੋਏ ਰਿਸ਼ਤੇਦਾਰਾਂ ਤੇ ਹਮਲੇ ਵਿੱਚ ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼ ਐਸ.ਆਈ.ਟੀ ਦਾ ਗਠਨ

ਸਾਬਕਾ DGP ਸੁਮੇਧ ਸੈਣੀ ਨੂੰ ਅਦਾਲਤ ਵੱਲੋਂ ਝਟਕਾ,ਮੁਲਤਾਨੀ ਮਾਮਲੇ ਵਿੱਚ ਜਮਾਨਤ ਅਰਜੀ ਅਦਾਲਤ ਵੱਲੋਂ ਖ਼ਾਰਜ਼

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *