ਆਮ ਆਦਮੀ ਪਾਰਟੀ ਦੀ ਰੁਚੀ ਸਿਰਫ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਲਿਜਾਣਕੈਪਟਨ ਅਮਰਿੰਦਰ ਆਮ ਆਦਮੀ ਪਾਰਟੀ ਦੀ ਰੁਚੀ ਸਿਰਫ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਲਿਜਾਣਕੈਪਟਨ ਅਮਰਿੰਦਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਆਮ ਆਦਮੀ ਪਾਰਟੀ ਦੀ ਰੁਚੀ ਸਿਰਫ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਲਿਜਾਣ,ਕੈਪਟਨ ਅਮਰਿੰਦਰ ਸਿੰਘ

ਆਮ ਆਦਮੀ ਪਾਰਟੀ ਦੀ ਰੁਚੀ ਸਿਰਫ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਲਿਜਾਣ,ਕੈਪਟਨ ਅਮਰਿੰਦਰ ਸਿੰਘ

189

AZAD SOCH :-

ਚੰਡੀਗੜ੍ਹ :- ਆਮ ਆਦਮੀ ਪਾਰਟੀ ਦੇ ਦਿੱਲੀ ਅੰਦਰ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਕੋਵਿਡ ਇਲਾਜ ਲਈ ਸਫਲ ਪ੍ਰਬੰਧਾਂ ਦੇ ਦਾਅਵਿਆਂ ਨੂੰ ਮੂਲੋਂ ਰੱਦ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਵਿੱਚ ਆਪ ਆਗੂਆਂ ਵੱਲੋਂ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਸੂਬੇ ਦੇ ਸੁਰੱਖਿਆ ਸਰੋਕਾਰਾਂ ਤੇ ਇਥੋਂ ਦੇ ਲੋਕਾਂ ਦੀ ਭਲਾਈ ਨਾਲੋਂ ਵੀ ਵੱਧ ਅਹਿਮੀਅਤ ਦਿੱਤੀ ਜਾ ਰਹੀ ਹੈ.


ਮੁੱਖ ਮੰਤਰੀ ਨੇ ਕਿਹਾ ਕਿ ”ਇਕ ਪਾਸੇ ਉਹ ਸੰਕਟ ਦੇ ਮੁਸ਼ਕਲ ਭਰੇ ਸਮੇਂ ਵਿੱਚ ਮਿਲ ਕੇ ਲੜਨ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਪਾਕਿਸਤਾਨ ਵੱਲੋਂ ਮਹਾਂਮਾਰੀ ਨੂੰ ਲੈ ਕੇ ਗਲਤ ਪ੍ਰਚਾਰ ਜ਼ਰੀਏ ਸਾਡੇ ਸੂਬੇ ਅੰਦਰ ਮੁਸ਼ਕਲਾਂ ਪੈਦਾ ਕਰਨ ਦੇ ਲਗਾਤਾਰ ਕੀਤੇ ਜਾ ਰਹੇ ਯਤਨਾਂ ਨੂੰ ਖੁੱਲ੍ਹੇ ਤੌਰ ‘ਤੇ ਢੀਠਤਾ ਨਾਲ ਅੱਖੋਂ ਪਰੋਖੇ ਕਰ ਰਹੇ ਹਨ.


ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਕਿ ਜਾਅਲੀ ਖਬਰਾਂ ਦੀਆਂ ਵੀਡੀਓ ਜੋ ਕੋਵਿਡ ਸਬੰਧੀ ਪੰਜਾਬ ਦੇ ਲੋਕ ਵਿਚ ਡਰ ਅਤੇ ਗਲਤ ਜਾਣਕਾਰੀ ਫੈਲਾਉਣ ਲਈ ਪਾਕਿਸਤਾਨ ਤੋਂ ਚਲਾਈਆਂ ਜਾਪਦੀਆਂ ਹਨ, ਬਾਰੇ ਆਮ ਆਦਮੀ ਪਾਰਟੀ ਵੱਲੋਂ ਇੱਕ ਸ਼ਬਦ ਵੀ ਨਹੀਂ ਕਿਹਾ ਗਿਆ ਅਤੇ ਅਜਿਹੀ ਵੀਡੀਓ ਫੈਲਾਉਣ ਲਈ ਆਪ ਦੇ ਵਰਕਰ ਦੀ ਗ੍ਰਿਫਤਾਰੀ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ.

ਇਹ ਵੀ ਪੜ੍ਹੋ:- ਹੁਣ ਨਹੀਂ ਲੱਗਣਗੇ ਏਕਾਂਤਵਾਸ ਵਿੱਚ ਰਹਿ ਰਹੇ ਮਰੀਜਾਂ ਦੇ ਘਰਾਂ ਸਾਮਹਣੇ ਪੋਸਟਰ,ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਲਏ ਹੁਕਮ ਵਾਪਸ

ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਕਿ ਲੋਕ ਇਸ ਮਨਘੜਤ ਅਤੇ ਝੂਠੀਆਂ ਅਫ਼ਵਾਹਾਂ ਪ੍ਰਤੀ ਜਾਗਰੂਕ ਹੋਣ ਸਗੋਂ ਅਸਲ ਵਿੱਚ ਸਿਆਸੀ ਲਾਹਾ ਖੱਟਣਾ ਚਾਹੁੰਦੇ ਹਨ,ਉਨ੍ਹਾਂ ਪੁੱਛਿਆ ਕਿ ”ਕੀ ਇਹ ਸਰਹੱਦ ਪਾਰੋਂ ਆਪਰੇਟ ਕਰ ਰਹੇ ਸਮਾਜ ਅਤੇ ਪੰਜਾਬ ਵਿਰੋਧੀ ਏਜੰਟਾਂ ਦੇ ਹੱਥਾਂ ਵਿੱਚ ਖੇਡਣ ਦੇ ਤੁੱਲ ਨਹੀਂ ਹੈ.

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਉਪਕਰਨਾਂ ਦੀ ਕੋਈ ਘਾਟ ਨਹੀਂ ਹੈ ਅਤੇ ਅੱਗੇ ਕਿਹਾ ਕਿ ਇਹ ਦਿੱਲੀ ਹੀ ਹੈ ਜਿਸ ਨੂੰ ਸਦਾ ਦੂਜਿਆਂ ਦੀ ਮਦਦ ਦੀ ਲੋੜ ਜਾਪਦੀ ਹੈ,ਉਨ੍ਹਾਂ ਆਮ ਆਦਮੀ ਪਾਰਟੀ ਨੂੰ ਯਾਦ ਦਿਵਾਇਆ ਕਿ ਕੌਮੀ ਰਾਜਧਾਨੀ ਵਿੱਚ ਕੋਵਿਡ ਸੰਕਟ ਦੇ ਪ੍ਰਬੰਧਨ ਲਈ ਕਿਵੇਂ ਕੇਂਦਰੀ ਗ੍ਰਹਿ ਅਤੇ ਸਿਹਤ ਮੰਤਰੀਆਂ ਨੂੰ ਨਿੱਜੀ ਅਤੇ ਸਿੱਧੇ ਤੌਰ ‘ਤੇ ਦਖ਼ਲ ਦੇਣਾ ਪਿਆ.

ਕੈਪਟਨ ਅਮਰਿੰਦਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ‘ਆਪ’ ਵਰਕਰਾਂ ਵੱਲੋਂ ਔਕਸੀਮੀਟਰਾਂ ਨਾਲ ਪੰਜਾਬ ਦੇ ਪਿੰਡਾਂ ਵਿੱਚ ਜਾਣ ਬਾਰੇ ਐਲਾਨ ਤੋਂ ਸਾਡੇ ਰਾਜ, ਜਿੱਥੇ ਆਮ ਆਦਮੀ ਪਾਰਟੀ ਦਾ ਕੋਈ ਰਾਜਨੀਤਿਕ ਸਟੈਂਡ ਨਹੀਂ ਹੈ, ਦੇ ਲੋਕਾਂ ਦਾ ਸਮਰਥਨ ਲੈਣ ਲਈ ਉਨ੍ਹਾਂ ਦੀ ਨਿਰਾਸ਼ਾ ਜ਼ਾਹਰ ਹੋਈ ਹੈ.

ਇਹ ਵੀ ਪੜ੍ਹੋ:- ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹੀਦ ਸੂਬੇਦਾਰ ਰਾਜੇਸ਼ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਕੇਜਰੀਵਾਲ ਸਰਕਾਰ ਦੇ ਉਲਟ ਜਿਸ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਦੇ ਮਾਮਲੇ ਵਧਣ ‘ਤੇ ਕੇਂਦਰ ਤੋਂ ਮਦਦ ਦੀ ਬੇਨਤੀ ਕਰਨੀ ਪਈ, ਪੰਜਾਬ ਇਸ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ,ਉਨ੍ਹਾਂ ਕਿਹਾ ਕਿ 10,000 ਪਲਿਸ ਔਕਸੀਮੀਟਰਾਂ ਦੀ ਪਹਿਲਾਂ ਹੀ ਖਰੀਦ ਅਤੇ ਵੰਡ ਕਰ ਦਿੱਤੀ ਗਈ ਹੈ.

ਅਤੇ ਫਰੰਟਲਾਈਨ ਹੈਲਥ ਵਰਕਰਾਂ, ਘਰੇਲੂ ਏਕਾਂਤਵਾਸ ਵਿਚਲੇ ਮਰੀਜ਼ਾਂ ਆਦਿ ਦੀ ਸਹਾਇਤਾ ਲਈ ਹੋਰ 50,000 ਔਕਸੀਮੀਟਿਰਾਂ ਦੀ ਖਰੀਦ ਲਈ ਟੈਂਡਰ ਦਿੱਤੇ ਗਏ ਹਨ,
ਦਿੱਲੀ ਸਰਕਾਰ ਵੱਲੋਂ ਕੋਵਿਡ ਨਾਲ ਨਜਿੱਠਣ ਦੇ ਮਾਮਲੇ ਵਿੱਚ ਆਪ ਆਗੂਆਂ ਦੇ ਝੂਠ ‘ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਰਾਜਧਾਨੀ ਵਿੱਚ 4500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹੁੰਦੀਆਂ ਹਨ.

ਜਦੋਂ ਕਿ ਪੰਜਾਬ ਵਿੱਚ ਇਹ ਗਿਣਤੀ 1690 ਹੈ,ਦਿੱਲੀ ਵਿੱਚ ਇਕ ਮਿਲੀਅਨ ਪਿੱਛੇ ਮੌਤ ਦਰ 268.6 ਹੈ ਜਦੋਂ ਕਿ ਪੰਜਾਬ ਵਿੱਚ 60.9 ਹੈ,ਦਿੱਲੀ ਦੀ ਬਦਤਰ ਹਾਲਤ ਦਾ ਅੰਦਾਜ਼ਾ ਅੱਗੇ ਇਸ ਸਥਿਤੀ ਤੋਂ ਲੱਗਦਾ ਹੈ ਕਿ ਕੇਸਾਂ ਦੇ ਮਾਮਲੇ ਵਿੱਚ ਦਿੱਲੀ ਦੇਸ਼ ਵਿੱਚ ਛੇਵੇਂ ਸਥਾਨ ਉਤੇ ਹੈ ਜਦੋਂ ਕਿ ਪੰਜਾਬ 17ਵੇਂ ਉਤੇ ਹੈ।

ਦਿੱਲੀ ਵਿੱਚ ਮੌਜੂਦ 14151 ਬੈਡਾਂ ਦੇ ਮੁਕਾਬਲੇ ਪੰਜਾਬ ਵਿੱਚ ਬੈਡਾਂ ਦੀ ਗਿਣਤੀ 21431 ਹੈ,ਇਹ ਅੰਕੜੇ ਦਿੱਲੀ ਦੀ ਬਦਇੰਤਜ਼ਾਮੀ ਦੀ ਦਾਸਤਾਨ ਨੂੰ ਬਿਆਨ ਕਰਦੇ ਹਨ ਜਿੱਥੇ ਪੰਜਾਬ ਦੀ 3.2 ਕਰੋੜ ਵਸੋਂ ਦੇ ਮੁਕਾਬਲੇ 2.8 ਕਰੋੜ ਵਸੋਂ ਹੈ,ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਟੈਸਟਾਂ ਦਾ ਸਵਾਲ ਹੈ 10 ਅਪਰੈਲ ਤੋਂ 2 ਸਤੰਬਰ ਤੱਕ ਦਿੱਲੀ ਨੇ ਟੈਸਟਾਂ ਦੀ ਗਿਣਤੀ 154 ਗੁਣਾਂ ਵਧਾਈ ਹੈ.

ਜਦੋਂ ਕਿ ਪੰਜਾਬ ਨੇ ਇਹੋ ਵਾਧਾ 519.1 ਗੁਣਾ ਕੀਤਾ ਹੈ,ਉਨ੍ਹਾਂ ਕਿਹਾ ਕਿ ਇਥੋਂ ਤੱਕ ਕੌਮੀ ਰਾਜਧਾਨੀ ਦੀ ਨਾਜ਼ੁਕ ਹਾਲਤ ਦੇ ਚੱਲਦਿਆਂ ਉਥੇ ਗੋਲਡ ਸਟੈਂਡਰਡ ਆਰ.ਟੀ.-ਪੀ.ਸੀ.ਆਰ. ਦੀ ਬਜਾਏ ਰੈਪਿਡ ਐਟੀਜਨ ਟੈਸਟਿੰਗ ਦੀ ਜ਼ਿਆਦਾ ਜ਼ਰੂਰਤ ਸੀ,ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਦਿੱਲੀ ਵਿੱਚ ਕੇਸਾਂ ਦੀ ਗਿਣਤੀ ਬੇਤਹਾਸ਼ਾ ਢੰਗ ਨਾਲ ਵਧ ਰਹੀ ਹੈ ਜਦੋਂ ਕਿ ਆਪ ਤਾਂ ਬੱਸ ਦੂਜੇ ਸੂਬਿਆਂ ਅੱਗੇ ਦਿੱਲੀ ਦੇ ਸਿਹਤ ਮਾਡਲ ਦੇ ਸੋਹਲੇ ਗਾ ਰਹੀ ਹੈ.

ਇਹ ਵੀ ਪੜ੍ਹੋ:-

ਸਾਬਕਾ ਡੀਜੀਪੀ ਸੁਮੇਧ ਸੈਣੀ ਦੀ Z+ ਸੁਰੱਖਿਆ ਵਾਪਸ ਲੈਣ ਤੇ ਪੰਜਾਬ ਪੁਲਿਸ ਦਾ ਵੱਡਾ ਬਿਆਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਵਿੰਗ ਇੰਡੀਆ ਦੇ ਸੰਪਾਦਕ ਨਵਨੀਤ ਵਧਵਾ ਦੇ ਪਿਤਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਵਿੰਗ ਇੰਡੀਆ ਦੇ ਸੰਪਾਦਕ ਨਵਨੀਤ ਵਧਵਾ ਦੇ ਪਿਤਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *