ਅੱਜ ਤੋਂ ਸ਼ੁਰੂ ਹੋਵੇਗੀ ਸ੍ਰੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਅੱਜ ਤੋਂ ਸ਼ੁਰੂ ਹੋਵੇਗੀ ਸ੍ਰੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅੱਜ ਤੋਂ ਸ਼ੁਰੂ ਹੋਵੇਗੀ ਸ੍ਰੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ

ਅੱਜ ਤੋਂ ਸ਼ੁਰੂ ਹੋਵੇਗੀ ਸ੍ਰੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ

50

AZAD SOCH :-

PATIALA :- ਅੱਜ ਤੋਂ ਸ੍ਰੀ ਹੇਮਕੁੰਟ ਸਾਹਿਬ (Hemkunt Sahib) ਦੀ ਯਾਤਰਾ ਸ਼ੁਰੂ ਹੋ ਰਹੀ ਹੈ,ਕੋਰੋਨਾ ਮਹਾਂਮਾਰੀ ਕਾਰਨ ਇਹ ਯਾਤਰਾ ਤਕਰੀਬ 3 ਮਹੀਨੇ ਪੱਛੜ ਕੇ ਸ਼ੁਰੂ ਹੋ ਰਹੀ ਹੈ,ਇਹ ਯਾਤਰਾ ਹੁਣ ਤਕਰੀਬ 1 ਮਹੀਨਾ ਚੱਲੇਗੀ,ਸ਼ਰਧਾਲੂ ਇਸ ਯਾਤਰਾ ਦੀ ਉੱਠੀ ਹਰ ਸਾਲ ਕਰਦੇ ਹਨ,ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਸਵੇਰੇ 4 ਸਤੰਬਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਥਕ ਰਵਾਇਤਾਂ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ।

ਯਾਤਰਾ ਦੀ ਸ਼ੁਰੂਆਤ ਵਾਸਤੇ ਹੇਮਕੁੰਟ ਸਾਹਿਬ ਟਰਸੱਟ ਵਲੋਂ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ,ਕੱਲ ਗੁਰਦੁਆਰਾ ਗੋਬਿੰਦ ਘਾਟ ਵਿਖੇ ਅਖੰਡ ਪਾਠ ਆਰੰਭ ਕੀਤਾ ਗਿਆ ਸੀ, ਜਿਸ ਦੇ ਭੋਗ ਪਾਏ ਗਏ। ਇਸ ਮੌਕੇ ਗੁਰਬਾਣੀ ਦਾ ਕੀਰਤਨ ਅਤੇ ਅਰਦਾਸ ਕੀਤੀ ਗਈ,ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਲਗਪਗ 100 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਗੋਬਿੰਦ ਧਾਮ ਲਈ ਰਵਾਨਾ ਹੋਇਆ ਹੈ।

ਜਿਥੋਂ ਸ਼ਰਧਾਲੂ ਭਲਕੇ ਗੁਰਦੁਆਰਾ ਹੇਮਕੁੰਟ ਸਾਹਿਬ ਲਈ ਜਾਣਗੇ। 4 ਸਤੰਬਰ ਨੂੰ 9 ਵਜੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੁੱਖ ਆਸਣ ਅਸਥਾਨ ਤੋਂ ਪਾਵਨ ਸਰੂਪ ਦੀਵਾਨ ਹਾਲ ਵਿਚ ਲਿਆ ਕੇ ਪ੍ਰਕਾਸ਼ ਕੀਤਾ ਜਾਵੇਗਾ,ਸੁਖਮਨੀ ਸਾਹਿਬ ਦੇ ਪਾਠ ਮਗਰੋਂ ਪਹਿਲੀ ਅਰਦਾਸ ਹੋਵੇਗੀ।

ਇਹ ਵੀ ਪੜ੍ਹੋ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਵਿੰਗ ਇੰਡੀਆ ਦੇ ਸੰਪਾਦਕ ਨਵਨੀਤ ਵਧਵਾ ਦੇ ਪਿਤਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ


ਸਿੱਖ ਸ਼ਰਧਾਲੂਆਂ ਦਾ ਜਥਾ ਭਲਕੇ ਤੜਕੇ ਸਵੇਰੇ ਗੁਰਦੁਆਰਾ ਗੋਬਿੰਦ ਧਾਮ ਤੋਂ ਲਗਪਗ ਛੇ ਕਿਲੋਮੀਟਰ ਦੂਰ ਗੁਰਦੁਆਰਾ ਹੇਮਕੁੰਟ ਸਾਹਿਬ ਲਈ ਰਵਾਨਾ ਹੋਣਗੇ,ਇਸ ਦੇ ਨਾਲ ਹੀ ਕਮੇਟੀ ਨੇ ਹਰ ਤਰ੍ਹਾਂ ਪ੍ਰਬੰਧ ਕਰ ਲਏ ਹਨ, ਅਤੇ ਸ਼ਰਧਾਲੂਆਂ ਲਈ ਲੰਗਰ, ਸੰਗਤ ਦੀ ਰਿਹਾਇਸ਼ ਅਤੇ ਹੋਰ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਹਨ।

ਕੋਰੋਨਾ ਵਾਇਰਸ ਕਾਰਨ ਉਤਰਾਖੰਡ ਪ੍ਰਸ਼ਾਸਨ ਨੇ ਹੇਮਕੁੰਟ ਸਾਹਿਬ ਯਾਤਰਾ ਵਾਸਤੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਇਕ ਦਿਨ ਵਿਚ ਇਕ ਸੌ ਤੋਂ ਦੋ ਸੌ ਕਰ ਦਿੱਤੀ ਹੈ, ਹਰੇਕ ਸ਼ਰਧਾਲੂ ਨੂੰ ਆਉਣ ਤੋਂ ਪਹਿਲਾਂ ਈ ਪਾਸ ਲੈਣਾ ਪਵੇਗਾ, ਜੋ ਕਿ ਦੇਹਰਾਦੂਨ ਸਮਾਰਟ ਸਿਟੀ ਡਾਟ ਕਾਮ ’ਤੇ ਅਪਲਾਈ ਕਰਨ ਮਗਰੋਂ ਮਿਲ ਸਕੇਗਾ।

ਇਸ ਲਈ ਹਰੇਕ ਯਾਤਰੂ ਕੋਲ 72 ਘੰਟੇ ਪਹਿਲਾਂ ਕਰਵਾਏ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਹੋਣਾ ਜ਼ਰੂਰੀ ਹੈ,ਈ-ਪਾਸ ਲਈ ਇਕ ਵਾਹਨ ਦਾ ਨੰਬਰ ਅਤੇ ਯਾਤਰੂਆਂ ਦੀ ਗਿਣਤੀ ਦਰਜ ਕਰਾਉਣਾ ਵੀ ਜ਼ਰੂਰੀ ਹੈ।

ਇਹ ਵੀ ਪੜ੍ਹੋ:-

Punjab Covid-19 Cases:-ਪੰਜਾਬ ਵਿੱਚ ਅੱਜ ਕੋਰੋਨਾ ਦੇ 1527 ਕੇਸ ਸਾਮਹਣੇ ਆਏ,ਅਤੇ 73 ਲੋਕਾਂ ਦੀ ਇਸ ਵਾਇਰਸ ਨਾਲ ਗਈ ਜਾਨ

ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹੀਦ ਸੂਬੇਦਾਰ ਰਾਜੇਸ਼ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ





Leave a Reply

Your email address will not be published. Required fields are marked *