ਸ੍ਰੀ ਹਰਿਮੰਦਰ ਸਾਹਿਬ ਨੂੰ ਹੁਣ ਵਿਦੇਸ਼ਾਂ ਤੋਂ ਵੀ ਭੇਜ ਸਕੇਗੀ ਸਿੱਖ ਸੰਗਤ ਸੇਵਾ,ਗ੍ਰਹਿ ਮੰਤਰਾਲੇ ਸ੍ਰੀ ਹਰਿਮੰਦਰ ਸਾਹਿਬ ਨੂੰ ਹੁਣ ਵਿਦੇਸ਼ਾਂ ਤੋਂ ਵੀ ਭੇਜ ਸਕੇਗੀ ਸਿੱਖ ਸੰਗਤ ਸੇਵਾ,ਗ੍ਰਹਿ ਮੰਤਰਾਲੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸ੍ਰੀ ਹਰਿਮੰਦਰ ਸਾਹਿਬ ਨੂੰ ਹੁਣ ਵਿਦੇਸ਼ਾਂ ਤੋਂ ਵੀ ਭੇਜ ਸਕੇਗੀ ਸਿੱਖ ਸੰਗਤ ਸੇਵਾ,ਗ੍ਰਹਿ ਮੰਤਰਾਲੇ ਤੋਂ ਐਫਸੀਆਰਏ ਦੀ ਮਿਲੀ ਇਜਾਜ਼ਤ

ਸ੍ਰੀ ਹਰਿਮੰਦਰ ਸਾਹਿਬ ਨੂੰ ਹੁਣ ਵਿਦੇਸ਼ਾਂ ਤੋਂ ਵੀ ਭੇਜ ਸਕੇਗੀ ਸਿੱਖ ਸੰਗਤ ਸੇਵਾ,ਗ੍ਰਹਿ ਮੰਤਰਾਲੇ ਤੋਂ ਐਫਸੀਆਰਏ ਦੀ ਮਿਲੀ ਇਜਾਜ਼ਤ

83

AZAD SOCH :-

Amritsar :- ਸ੍ਰੀ ਹਰਿਮੰਦਰ ਸਾਹਿਬ ਨੂੰ ਹੁਣ ਵਿਦੇਸ਼ਾਂ ਵਿੱਚ ਬੈਠੀ ਸਿੱਖ ਸੰਗਤ ਵੀ ਆਪਣੀ ਸੇਵਾ ਭੇਜ ਸਕੇਗੀ,ਗ੍ਰਹਿ ਮੰਤਰਾਲਾ ਨੇ ਸ੍ਰੀ ਦਰਬਾਰ ਸਾਹਿਬ ਨੂੰ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (FCRA ), 2010 ਅਧੀਨ ਰਜਿਸਟ੍ਰੇਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਹੁਣ ਗੁਰੂ ਘਰ ਨੂੰ ਵਿਦੇਸ਼ਾਂ ਤੋਂ ਵੀ ਚੰਦਾ ਮਿਲ ਸਕੇਗਾ,ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਅਮਿਤ ਸ਼ਾਹ ਨੇ ਕਿਹਾ ਹੈ.

ਕਿ ਇਹ ਫੈਸਲਾ ਸਾਡੇ ਸਿੱਖ ਭੈਣੑਭਰਾਵਾਂ ਦੀ ਸੇਵਾ ਭਾਵਨਾ ਨੂੰ ਪ੍ਰਦਰਸ਼ਿਤ ਕਰੇਗਾ,ਇਹ ਫੈਸਲਾ ਪੰਜ ਸਾਲਾਂ ਲਈ ਮੰਨਣਯੋਗ ਹੋਵੇਗਾ ਇਸਦੇ ਤਹਿਤ ਹੁਣ ਸ਼੍ਰੀ ਹਰਿਮੰਦਰ ਸਾਹਿਬ ਨੂੰ ਵਿਦੇਸ਼ਾਂ ਤੋਂ ਦਾਨ ਲੈਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ,ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੀ ਇਲਾਹੀ ਸ਼ਕਤੀ ਸਾਨੂੰ ਸ਼ਕਤੀ ਪ੍ਰਦਾਨ ਕਰਦੀ ਹੈ.

ਦਹਾਕਿਆਂ ਤੋਂ ਦੁਨੀਆ ਭਰ ਦੇ ਸੇਵਾ ਪ੍ਰਦਾਤਾ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਸਮਰੱਥ ਸੀ,ਸ਼ਾਹ ਨੇ ਕਿਹਾ ਕਿ ਪੀਐਮ ਮੋਦੀ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਐਫਸੀਆਰਏ ਦੀ ਮਨਜ਼ੂਰੀ ਮਿਲਣ ਨਾਲ ਵਿਸ਼ਵ ਅਤੇ ਸ੍ਰੀ ਦਰਬਾਰ ਸਾਹਿਬ ਵਿਚਾਲੇ ਸੇਵਾ ਦੀ ਸਾਂਝ ਹੋਰ ਡੂੰਘੀ ਹੋ ਗਈ ਹੈ,ਜੋ ਇਕ ਵਾਰ ਫਿਰ ਸਾਡੀਆਂ ਸਿੱਖ ਭੈਣਾਂ ਅਤੇ ਭਰਾਵਾਂ ਦੀ ਸੇਵਾ ਦੀ ਸ਼ਾਨਦਾਰ ਭਾਵਨਾ ਨੂੰ ਪ੍ਰਦਰਸ਼ਿਤ ਕਰੇਗਾ.

अंबाला एयरबेस पर राफेल लड़ाकू विमान औपचारिक रूप से भारतीय वायुसेना में शामिल

ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਇੱਕ ਅਜਿਹਾ ਕਾਨੂੰਨ ਹੈ, ਜੋ ਭਾਰਤ ਵਿੱਚ ਗੈਰ-ਸਰਕਾਰੀ ਸੰਗਠਨ (ਐੱਨਜੀਓ) ਅਤੇ ਹੋਰ ਲੋਕਾਂ ਲਈ ਕੁਝ ਵਿਅਕਤੀਆਂ ਜਾਂ ਸੰਗਠਨਾਂ ਵੱਲੋਂ ਪ੍ਰਦਾਨ ਕੀਤੇ ਗਏ ਵਿਦੇਸ਼ੀ ਯੋਗਦਾਨ ਨੂੰ ਰੈਗੂਲੇਟ ਕਰਨ ਲਈ ਸੰਸਦ ਵੱਲੋਂ ਨਿਯਮਿਤ ਕੀਤਾ ਜਾਂਦਾ ਹੈ.

ਐਫਸੀਆਰਏ ਐਕਟ ਸਾਲ 1976 ਵਿੱਚ ਲਾਗੂ ਕੀਤਾ ਗਿਆ ਸੀ,ਵਿਦੇਸ਼ੀ ਦਾਨ ਦਿੱਤੇ ਜਾਣ ਨੂੰ ਨਿਯਮਿਤ ਕਰਦਾ ਹੈ,ਇਹ ਕਾਨੂੰਨ ਸੰਸਦ ਦੁਆਰਾ ਬਣਾਇਆ ਗਿਆ ਹੈ, ਐਕਟ ਨੂੰ 2010 ਵਿਚ ਬਹੁਤ ਵੱਡੇ ਪੱਧਰ ‘ਤੇ ਸੋਧਿਆ ਗਿਆ ਸੀ, ਇਸਦੇ ਤਹਿਤ ਹੁਣ ਸ਼੍ਰੀ ਹਰਿਮੰਦਰ ਸਾਹਿਬ ਨੂੰ ਵਿਦੇਸ਼ਾਂ ਤੋਂ ਦਾਨ ਲੈਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ.


ਇਹ ਵੀ ਪੜ੍ਹੋ: –

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲਿਆਂ ਲਈ ਕੁਆਰੰਟੀਨ ਪਾਬੰਦੀਆਂ ਵਿੱਚ ਦਿੱਤੀ ਢਿੱਲ

केंद्र सरकार ने जारी की गायडलायंस,देश में 21 सितम्बर से स्कूल खोलने की तैयारी

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *